Friday, November 18, 2016

ਮਾਇਆ ਦੇ ਪਸਰੇ ਪਾਸਾਰੇ ਦੀ ਪੜਚੋਲ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੇ ਪਸਰੇ ਪਸਾਰੇ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥
ਮਨੁੱਖੀ ਸੋਚ ਦਾ ਘੜੀ ਲੱਖ ਚੌਰਾਸੀ ਦੀ ਸਾਰੀ ਗਿਣਤੀ ਹੀ ਮਾਇਆ ਦੇ ਮੋਹ ਵਿਚ ਫਸੀ ਸੜ੍ਹ ਬਲ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ॥
ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥ 
ਸੱਚ ਤਾ ਇਹ ਹੈ ਜਿਨ੍ਹਾਂ ਮਾਇਆ ਦਾ ਮੋਹ ਪਸਾਰਿਆ ਹੈ ਇਹ ਤੋੜ ਨਹੀਂ ਨਿਭਦਾ॥
((ਕਿਉਂਕਿ ਇਹ ਅਟਲ ਸੱਚ ਹੈ ਕੇ ਮਾਇਆ ਦੇ ਪੰਚ ਦੂਤ ਕਦੇ ਵੀ ਜੀਉ ਦਾ ਧੁਰ ਸਾਥ ਨਹੀਂ ਨਿਭਾਉਂਦੇ-ਪ੍ਰਮਾਣ
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥))
ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥
ਉਨ੍ਹੀ ਹੀ ਇਹ ਗੱਲ ਸੱਚ ਹੈ ਕੇ ਬਿਨ੍ਹਾ ਸਾਹਿਬ ਤੂੰ ਹੋਰ ਕਿਸੇ ਅਗੇ ਕੀਤੀ ਗੁਹਾਰ ਕੰਮ ਨਹੀਂ ਆਉਂਦੀ॥
ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥ 
ਜਿਨ੍ਹਾਂ ਨੇ ਵੱਡੇ ਭਾਗਾ ਨਾਲ ਸੱਚ ਦਾ ਰਸਤਾ ਚੁਣ ਲਿਆ ਉਹਨਾਂ ਦਾ ਸਚੇ ਗੁਰੂ ਨਾਲ ਮਿਲਾਪ ਹੋ ਗਿਆ ਜਿਸਦੇ ਫਲਸਰੂਪ ਉਹਨਾਂ ਨੇ ਇਸ ਮਾਇਆ ਮੋਹ ਦੀ ਖੇਲ ਨੂੰ ਬੁਝ ਲਿਆ॥
ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥ 
ਨਾਨਕ ਤਾ ਸਮਝਾਣਾ ਕਰਦਾ ਹੈ ਜਦ ਹਰੀ ਸਾਹਿਬ ਹਿਰਦੇ ਘਰ ਵਿਚ ਵੱਸ ਜਾਂਦਾ ਹੈ ਤਦ ਤ੍ਰਿਸ਼ਨਾ ਮੋਹ ਦੀ ਅਗਨ ਸਭ ਬੁਝ ਜਾਂਦੀ ਹੈ ਅਤੇ ਗੁਨਾ ਦਾ ਜੀਵਨ ਵਿਚ ਜਨਮ ਹੋ ਬਦਲ ਆ ਜਾਂਦਾ ਹੈ॥
ਧੰਨਵਾਦ

No comments:

Post a Comment