Saturday, November 19, 2016

ਕਮਜ਼ੋਰ ਮਾਨਸਿਕਤਾ

ਬਚਪਨ ਵਿਚ ਸਵਰਗ ਨਰਕ ਵਾਲੇ ਸੀਰੀਅਲ ਤੇ ਆਲੇ ਦੁਆਲੇ ਵਿਚ ਵਹਿਮ ਭਰਮਾ ਦੀਆ ਗੱਲਾਂ ਸੁਨ ਕੇ ਅੱਜ ਸਾਡੀ ਮਾਨਸਿਕਤਾ ਬੜ੍ਹੀ ਹੀ ਅਜੀਬ ਕਿਸਮ ਦੀ ਹੋ ਗਈ ਹੈ॥ਅਸੀਂ ਆਪਣੀ ਕਮਜ਼ੋਰ ਮਾਨਸਿਕਤਾ ਦਾ ਰੋਹ ਰੱਬ ਨੂੰ ਪੰਡ ਕੇ ਕੱਢ ਦੇ ਹਾਂ॥ ਪਰ ਅਸਲ ਲੋੜ ਹੈ ਅਸੀਂ ਆਪਣੀ ਖੁਦ ਦੀ ਸੋਚ ਨੂੰ ਪੰਡੀਏ ਰੱਬ ਨੂੰ ਪੰਡ ਨਾਲ ਅਸੀਂ ਤੁਸੀਂ ਉਸਦਾ ਕੀ ਵਿਗਾੜ ਲਾਵਾਂਗੇ॥ਪਰ ਦੂਜੇ ਪਾਸੇ ਜੇ ਅਸੀਂ ਆਪਣੀ ਸੋਚ ਨੂੰ ਪੰਡਣਾ ਸਿੱਖ ਲਿਆ ਤਾ ਘਟੋ ਘਟ ਆਪਾ ਸਵਰ ਜਾਵੇਗਾ॥
ਇਸੇ ਕਮਜ਼ੋਰ ਮਾਨਸਿਕਤਾ ਵਿੱਚੋ ਅਕਸਰ ਸਵਾਲ ਆਉਂਦੇ ਹਨ ਕੇ ਬੰਦਾ ਸਾਰੀ ਉਮਰ ਐਸ਼ ਪ੍ਰਸਤੀ ਕਰੇ ਤਾ ਜੇ ਮਰਨ ਲੱਗੇ ਜਾ ਮਰਨ ਤੂੰ ਬਾਅਦ ਦੁੱਖ ਝੱਲਣੇ ਵੀ ਪਏ ਤਾ ਕੀ ਹੋਂਦਾ ਹੈ ਸਾਰੀ ਉਮਰ ਧਕੇ ਖਾਣ ਨਾਲੋਂ ਤਾ ਚੰਗਾ ਹੈ ॥ਅਜਿਹੇ ਸਵਾਲ ਵਹਿਮਾਂ ਵਿਚ ਫਸੀ ਸੋਚ ਹੀ ਪੈਦਾ ਕਰ ਸਕਦੀ ਹੈ॥
ਜਰਾ ਕੋ ਆਪਣੇ ਈਮਾਨ ਨੂੰ ਜਿੰਦਾ ਕਰਕੇ ਪੁਛੋ ਕੇ ਕਿਸੇ ਨਾਲ ਧੋਖਾ ਠਗੀ ਕਰਨ ਉਤੇ ਅੰਦਰੋਂ ਤਾ ਸ਼ਰਮਿੰਦਗੀ ਮਹਿਸੂਸ ਹੋਂਦੀ ਹੀ ਹੈ ਬਾਹਰੋਂ ਭਾਵੇ ਬੇਸ਼ਰਮੀ ਦਾ ਨਾਕਾਬ ਪਾਇਆ ਹੋਵੇ॥ਫਿਰ ਜੋ ਇਹ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਕੀ ਇਹ ਕਿਸੇ ਸਜਾ ਤੂੰ ਘਟ ਹੈ॥
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ 
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥
ਹੁਣ ਜੇ ਈਮਾਨ ਦੀ ਆਵਾਜ਼ ਨੇ ਕਰਤੂਤ ਜਾਹਿਰ ਕੀਤੀ ਹੈ ਤਾ ਫਿਰ ਰੱਬ ਨੂੰ ਪੰਡਣਾ ਛੱਡ ਆਪਣੇ ਆਪ ਨੂੰ ਪੰਡੋ॥
ਗੁਰਮਤਿ ਦਾ ਫੈਸਲਾ ਹੈ ਕੇ ਰੱਬ ਜਰੇ ਜਰੇ ਵਿਚ ਤੇ ਜੇ ਜਰੇ ਵਿਚ ਹੈ ਉਸਦਾ ਇਨਸਾਫ ਦਾ ਦਰਬਾਰ ਵੀ ਜਰੇ ਜਰੇ ਵਿਚ ਲੱਗਾ ਹੋਇਆ ਹੈ॥
1.ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ 
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
2. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ 
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
ਹੁਣ ਜੇ ਇਹ ਗੱਲ ਸਮਝ ਆ ਗਈ ਕੇ ਉਹ ਹਰ ਜਰੇ ਵਿਚ ਮਜੂਦ ਹੈ ਤੇ ਹਰ ਜਰੇ ਵਿਚ ਆਪਣਾ ਦਰਬਾਰ ਲਾਈ ਬੈਠਾ ਤਾ ਫਿਰ ਇਕ ਗੱਲ ਹੋਰ ਸਮਝਣ ਵਾਲੀ ਹੈ ਕੇ..
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ 
ਭਾਵ ਕੇ ਸਾਹਿਬ ਦੀ ਅਦਾਲਤ ਕੋਈ ਇੰਡੀਅਨ ਸੁਪਰੀਮ ਕੋਟ ਨਹੀਂ ਜਿਥੇ 15 15 20 20 ਸਾਲ ਫੈਸਲਾ ਨਾਹ ਆਵੇ ਇਥੇ ਤਾ ਇਕ ਹੱਥ ਕਰ ਦੂਜੇ ਹੱਥ ਫੈਸਲਾ ਤੇਰੇ ਤਾਈ ਸੁਣਾ ਦਿੱਤਾ ਜਾਂਦਾ ਹੈ॥ਗੁਰੂ ਜੀ ਗੁਰਬਾਣੀ ਵਿਚ ਆਖਦੇ ਹਨ..
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਉਹ ਤੇਰੀ ਕਰਨੀ ਵਾਚ ਦਾ ਹੈ ਤੇ ਕਰਮਾ ਨੂੰ ਸਾਹਮਣੇ ਰੱਖ ਤੈਨੂੰ ਫੈਸਲੇ ਰੂਪੀ ਫਲ ਦਿੰਦਾ ਹੈ, ਜੇ ਤੇਰੀ ਕਰਮੀ ਵਿਚ ਸੁਕਰਮ ਪ੍ਰਧਾਨ ਹੈ ਤਾ ਨੇੜਤਾ ਮਿਲਦੀ ਹੈ ਨਹੀਂ ਤਾ ਦੂਰੀ॥
ਪਰ ਸਾਡੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਚੁਕੀ ਹੈ ਕੇ ਅਸੀਂ ਸੰਸਾਰੀ ਸੁੱਖਾ ਨੂੰ ਆਪਣੇ ਚੰਗੇ ਕਰਮਾ ਨਾਲ ਜੋੜਦੇ ਹਾਂ ਤੇ ਦੁੱਖਾਂ ਨੂੰ ਮਾੜੇ ਕੰਮਾਂ ਦਾ ਨਤੀਜਾ ਸਮਝਦੇ ਹਾਂ॥
ਸਾਨੂੰ ਸੁਖ ਦੁੱਖ ਹੀ ਰੱਬ ਦਾ ਫੈਸਲਾ ਲਗਦੇ ਹਨ ਜੋ ਸਾਹਿਬ ਦੀ ਨੇੜਤਾ ਦਾ ਆਨੰਦ ਹੈ ਉਸਦਾ ਅਹਿਸਾਸ ਹੀ ਨਹੀਂ ਤੇ ਨਾਂਹ ਹੀ ਦੂਰੀ ਦਾ ਖਮ ਦਾ ਪਤਾ॥ਬਸ ਪਦਾਰਥੀ ਐਸ਼ ਹੀ ਸਭ ਕੁਝ ਦਿਸਦੀ ਹੈ॥
ਜੇ ਦੁੱਖਾਂ ਨੂੰ ਮਾੜੇ ਕਰਮਾ ਨਾਲ ਜੋੜਾਂਗੇ ਤਾ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਗੁਰੂ ਅਰਜੁਨ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਅਨੇਕਾਂ ਸਿੱਖਾਂ ਨੇ ਜੋ ਸਰੀਰ ਉਤੇ ਤਸੀਹੇ ਝਲੇ ਕੀ ਤੁਸੀਂ ਉਹਨਾਂ ਨੂੰ ਮਾੜੇ ਕਰਮਾ ਦੀ ਕਿਤਾਰ ਵਿਚ ਖੜੇ ਕਰੋਗੇ??
ਸਗੋਂ ਇਹ ਸਾਰੇ ਮਹਾ ਪੁਰਸ਼ ਤਾ ਆਖਦੇ ਹਨ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ 
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ 
ਇਹ ਸਭ ਹੋ ਇਸ ਲਈ ਰਿਹਾ ਹੈ ਕਿਉਂਕਿ ਅਸੀਂ ਸੁਖ ਦੁੱਖ ਤੱਕ ਸੀਮਤ ਹੋ ਚੁਕੇ ਹਾਂ ਮਿਲਾਪ ਦੇ ਅਹਿਸਾਸ ਤੂੰ ਵਾਂਝੇ ਹਾਂ॥
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥
ਚਰਨ ਕਮਲ ਦੀ ਮਉਜ ਵਿਚ ਰਹਿਣਾ ਲਗਦਾ ਸਾਡੀ ਹਿੱਸੇ ਅਸੀਂ ਖੁਦ ਨਹੀਂ ਆਉਣਾ ਦਿੰਦੇ ਹਾਂ॥
ਦੂਜੇ ਦੀ ਕਹੀ ਹੀ ਗੱਲ ਹਵਾਈ ਗੱਲ ਲਗਦੀ ਹੈ ਇਹ ਵੀ ਦੁਖਾਂਤ ਸਾਡੇ ਤਾਈ ਜੁੜਿਆ ਹੋਇਆ ਹੈ ਇਸੇ ਨੂੰ ਮਦੇ ਨਜਰ ਕਬੀਰ ਜੀ ਆਖਿਆ...
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ 
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥
ਸੋ ਵਿਸ਼ਵਾਸ ਕਰੋ ਜੀਵਨ ਨੂੰ ਸੁਚੱਜੇ ਢੰਗ ਨਾਲ ਨਿਰਲੇਪ ਹੋ ਜੀਣਾ ਹੀ ਸਭ ਤੂੰ ਉਤਮ ਵਿਚਾਰ ਹੈ॥
ਭਗਤ ਬੇਣੀ ਜੀ ਦਾ ਕਿਹਾ ਪੱਲੇ ਬਣਨ ਕੇ ਜੀਵਨ ਨੂੰ ਸਵਾਰਣ ਵੱਲ ਧਿਆਨ ਦੀਏ॥
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
ਜਦ ਜੀਵਨ ਸਵਾਰਨਾ ਸ਼ੁਰੂ ਕਰ ਲਿਆ ਫਿਰ ਜੀਉ ਪੀਉ ਨੂੰ ਮਿਲਣ ਤੂੰ ਕੋਈ ਨਹੀਂ ਰੋਕ ਸਕਦਾ..
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥...ਧੰਨਵਾਦ

No comments:

Post a Comment