Monday, November 21, 2016

ਮਨਮੁਖ ਤੈ ਗੁਰਮੁਖ ਦੇ ਲੱਛਣ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖ ਤੈ ਗੁਰਮੁਖ ਦੇ ਲੱਛਣਾਂ ਨੂੰ ਆਹਮਣੇ ਸਾਹਮਣੇ ਰੱਖ ਸਮਝਾਉਂਦੇ ਹੋਏ ਆਖਦੇ ਹਨ॥
ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥
ਜਿਨ੍ਹਾਂ ਨੇ ਮਨ ਦੀ ਮੱਤੀ ਅਗੇ ਹਾਰ ਸਾਹਿਬ ਦੇ ਨਾਮੁ ਨਾਲ ਸਾਂਝ ਨਹੀਂ ਪਾਈ ਉਹਨਾਂ ਦੀ ਰਹਿਣੀ ਸਹਿਣੀ ਧਿਰਗਤਾ ਲਾਇਕ ਹੈ॥
ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥
ਜਿਸਦਾ ਦਿੱਤਾ ਖਾਂਦਾ ਤੈ ਪਹਿਨਦਾ ਹੈ ਉਸ ਗੁਣਾ ਦੇ ਮਾਲਿਕ ਹਿਰਦੇ ਵਿਚ ਨਾਂਹ ਵਸਾਇਆ॥
ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥
ਜਦ ਇਹ ਮਨ ਗੁਰ ਸਬਦੁ ਦੀ ਸਿਖਿਆਵਾਂ ਦਾ ਧਾਰਨੀ ਹੀ ਨਹੀਂ ਬਣਿਆ ਫਿਰ ਜੀਉ ਪੀਉ ਦਾ ਮੇਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋਂਦਾ ਹੈ॥
ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥
ਮਨ ਨੂੰ ਮੁਖੀਆ ਬਣਾ ਜਿਉਣ ਵਾਲੀਆ ਜੀਵ ਇਸਤਰੀਆ ਹਰ ਪਲ ਆਤਮਿਕ ਮਉਤ ਨਾਲ ਸਾਂਝ ਪਾਈ ਰਹਿੰਦੀਆਂ ਹਨ॥
ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥ 
ਪਰ ਦੂਜੇ ਪਾਸੇ ਗੁਰੂ ਦੀ ਮੱਤ ਦੇ ਸਨਮੁਖ ਹੋ ਜਿਉਣ ਵਾਲੀਆ ਜੀਵ ਇਸਰਤੀਆ ਲਈ ਨਾਮੁ ਸੁਹਾਗ ਦੇ ਟਿੱਕੇ ਦੀ ਤਰ੍ਹਾਂ ਉਹਨਾਂ ਦਾ ਸਿੰਗਾਰ ਹੋਂਦਾ ਹੈ॥
ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥
ਗੁਰੂ ਦੇ ਸਨਮੁਖ ਹੋ ਜਿਉਣ ਵਾਲੀਆ ਜੀਵ ਇਸਤਰੀਆਂ ਨੇ ਸਾਹਿਬ ਦਾ ਨਾਮੁ ਹਿਰਦੇ ਵਿਚ ਟਿਕਾਇਆ ਹੋਂਦਾ ਹੈ ਅਤੇ ਇਸਦੇ ਫਲਸਰੂਪ ਹਿਰਦੇ ਘਰ ਵਿਚ ਗਿਆਨ ਦਾ ਕੌਲ ਫੁੱਲ ਖਿਲਿਆ ਮਿਲਦਾ ਹੈ॥
ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥
ਆਪਣੇ ਗੁਰੂ ਤੂੰ ਆਪਾ ਵਾਰ ਗੁਰੂ ਦੀ ਸੇਵਾ ਕਰਦੀਆ ਹਨ ਅਸਾਂ ਉਹਨਾਂ ਤੂੰ ਬਲਿਹਾਰ ਜਾਂਦੇ ਹਾਂ॥
ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥ 
ਨਾਨਕ ਤਾ ਆਖਦਾ ਕੇ ਜਿਨ੍ਹਾਂ ਦੇ ਅੰਦਰ ਗੁਣਾ ਰੂਪੀ ਨਾਮੁ ਦਾ ਪ੍ਰਗਾਸ ਹੈ ਸਾਹਿਬ ਦੇ ਅਗੇ ਉਹ ਜੀਵ ਇਸਤਰੀਆਂ ਪ੍ਰਵਾਨ ਹੋਂਦੀਆ ਹਨ॥
ਧੰਨਵਾਦ

No comments:

Post a Comment