Thursday, November 24, 2016

ਕਿਤੁ ਦੁਆਰੈ ਪਾਈਐ

ਗੁਰਦਵਾਰੇ ਦੇ ਸਪੀਕਰ ਵਿੱਚੋ ਮਿੱਠੀ ਧੁਨੀ ਵਿਚ ਇਕ ਪੁਕਾਰ ਆ ਰਹੀ ਸੀ ਕੇ....
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਹੇ ਸਾਹਿਬ ਦੇ ਪਿਆਰੇ ਸੰਤ ਜਨੋ ਆਉ ਉਸ ਬੇਅੰਤ ਗੁਨਾ ਦੇ ਮਾਲਿਕ ਸਾਹਿਬ ਦੀ ਰਲ ਮਿਲ ਸਿਫਤ ਸਾਲਾਹ ਕਰੀਏ॥
ਸਿਫਤ ਸਾਲਾਹ ਰਾਹੀਂ ਇਹ ਜਾਨਣ ਦੀ ਕੋਸਿਸ ਕਰੀਏ ਕੇ..
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥ 
ਉਹ ''ਕਿਤੁ ਦੁਆਰੈ'' ਮਿਲਦਾ ਹੈ ॥
ਜਦ ਸਵਾਲ ਦੀ ਰੂਪ ਵਿਚ ਕਿਤ ਪਦ ਆਇਆ ਤਾ ਗੁਰੂ ਜੀ ਨੇ ਅਗੇ ਜਵਾਬ ਦਿੱਤਾ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ 
ਦੇਹ ਦੇ ਰਾਹੀਂ ਕੀਤੇ ਜਾਂਦੇ ਕਾਰ ਵਿਵਹਾਰ ਨੂੰ, ਮਨ ਦੇ ਸੰਕਲਪ ਵਿਕਲਪ ਨੂੰ ਅਤੇ ਸਵਾਸਾਂ ਰੂਪੀ ਧਨ ਨੂੰ ਗੁਰੂ ਅਗੇ ਸਮਰਪਿਤ ਕਰ॥ਗੁਰੂ ਦੇ ਹੁਕਮ ਵਿਚ ਜੀਵਨ ਵਿਉਂਤ ਢਾਲ ਸਾਹਿਬ ਨੂੰ ਪਾਇਆ ਜਾ ਸਕਦਾ ਹੈ॥
ਹੁਣ ਇਥੇ ਗੁਰੂ ਜੀ ਇੱਕਲਾ '''ਹੁਕਮਿ ਮੰਨਿਐ''' ਆਖ ਗੱਲ ਨਹੀਂ ਮੁਕਾਈ ਸਗੋਂ ਹੁਕਮ ਨੂੰ ਖੋਲਦੇ ਹੋਏ ਆਖ ਦਿੱਤਾ ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਭਾਈ ਸਚੀ ਗੁਰਬਾਣੀ ਦਾ ਗਾਇਨ ਕਰ ਭਾਵ ''''ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ''' ਦਾ ਉਪਦੇਸ਼ ਕਮਾ ਗੁਰਬਾਣੀ ਰੂਪ ਹੋ ਸਚਿਆਰ ਹੋ ਜਾ॥
ਬਸ ਇਕ ਗੱਲ ਦਾ ਧਿਆਨ ਰੱਖੀ ਕੇ...
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਨਾਨਕ ਫਿਰ ਇਹੀ ਅਰਜ਼ ਕਰਦਾ ਹੈ ਕੇ..
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
ਧੰਨਵਾਦ

No comments:

Post a Comment