Wednesday, November 30, 2016

ਸੁਆਰਥੀ ਵਿਰਤੀ ਤੂੰ ਕਿਨਾਰਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸੁਆਰਥੀ ਵਿਰਤੀ ਤੂੰ ਕਿਨਾਰਾ ਕਰਨ ਦਾ ਉਪਦੇਸ਼ ਦੇ ਰਹੇ ਹਨ॥
ਲੋਭੀ ਕਾ ਵੇਸਾਹੁ ਨ ਕੀਜੈ ਜੇਕਾ ਪਾਰਿ ਵਸਾਇ ॥
ਜਿਥੋਂ ਤੱਕ ਹੋ ਸਕੇ ਲੋਭ ਵਿਰਤੀ ਦੇ ਮਾਲਿਕ ਜੀਵ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਹੈ॥
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
ਲੋਭ ਵਿਰਤੀ ਦਾ ਮਾਲਿਕ ਜੀਵ ਉਥੇ ਜਾ ਭਰੋਸਾ ਤੋੜਦਾ ਹੈ ਜਿਥੇ ਕੋਈ ਦੂਜਾ ਸਾਥੀ ਸੰਗੀ ਮਦਦ ਕਰਨ ਵਾਲਾ ਵੀ ਨਹੀਂ ਰਹਿਆ ਹੋਂਦਾ ਹੈ ॥
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
ਮਨ ਦੀਆ ਮੱਤਾ ਨੂੰ ਮੁਖ ਰੱਖ ਜਿਉਣ ਵਾਲਿਆਂ ਦਾ ਸਾਥ ਕਰਨ ਵਾਲੇ ਦਾ ਵੀ ਇਕ ਦਿਨ ਕਿਰਦਾਰ ਮਨ ਮੁੱਖਤਾ ਦੀ ਕਾਲਖ ਨਾਲ ਦਾਗਿਆ ਜਾਂਦਾ ਹੈ॥
ਕਬੀਰ ਜੀ ਵੀ ਆਪਣੇ ਇਕ ਸਲੋਕ ਵਿਚ ਤਾੜਨਾ ਕਰਦੇ ਹੋਏ ਆਖਦੇ ਹਨ..
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
ਪਰ ਦੂਜੇ ਪਾਸੇ ਜਿਨ੍ਹਾਂ ਜੀਵਾਂ ਦਾ ਮਿਲਾਪ ਸੱਚ ਦੇ ਸੰਗ(ਸਬਦੁ-ਗੁਰੂ) ਨਾਲ ਹੋ ਜਾਂਦਾ ਸਾਹਿਬ ਦਾ ਗੁਨਾ ਰੂਪੀ ਨਾਮੁ ਉਹਨਾਂ ਦੇ ਹਿਰਦੇ ਘਰ ਵਿਚ ਵੱਸ ਜਾਂਦਾ ਹੈ ਭਾਵ ਜੇ ਕਾਲਖ ਦੇ ਸੰਗ ਕਰਨ ਨਾਲ ਜੀਵਾਂ ਕਾਲਖ ਦਾ ਦਾਗ ਹਾਸਿਲ ਕਰ ਲੈਂਦਾ ਸੀ ਤਾ ਸੱਚ ਦੇ ਉਜਾਲੇ ਨਾਲ ਸਾਂਝ ਪਾਉਣ ਉਤੇ ਕਿਰਦਾਰ ਸੱਚ ਦੇ ਪ੍ਰਗਾਸ ਨਾਲ ਪ੍ਰਗਾਸਮਾਨ ਹੋ ਸਚਿਆਰ ਬਣ ਜਾਂਦਾ ਹੈ ॥
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
ਦਾਸ ਨਾਨਕ ਤਾ ਹੀ ਸਮਝਾਣਾ ਕਰਦਾ ਹੈ ਕੇ ਸਾਹਿਬ ਦੀ ਸਿਫਤ ਸਾਲਾਹ ਕੀਤਿਆਂ ਆਤਮਿਕ ਮਉਤ ਦੀ ਵਿਕਾਰਾਂ ਰੂਪੀ ਮੱਲ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ॥
ਧੰਨਵਾਦ

No comments:

Post a Comment