Monday, November 28, 2016

ਜੀਵਨ ਵਿਚ ਆਈ ਅਸਥਿਰਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੀ ਜਕੜ ਕਰਕੇ ਜੀਵਨ ਵਿਚ ਆਈ ਅਸਥਿਰਤਾ ਨੂੰ ਬਿਆਨ ਕਰਦੇ ਹਨ॥
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
ਮਾਇਆ ਦੀ ਜਕੜ ਕਰਕੇ ਲਾਲਸਾ ਅਸੀਮ ਹੋ ਜਾਂਦੀ ਹੈ ਲੋਭ ਵਿਕਾਰਾਂ ਨਾਲ ਭਿੱਜਿਆ ਕਾਮਨਾਵਾਂ ਹਰ ਵੇਲੇ ਪ੍ਰਬਲ ਰਹਿੰਦੀਆਂ ਹਨ॥
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥
ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮੋਹਰੀ ਰੱਖ ਜਿਉਣ ਵਾਲੇ ਜੀਵ ਅੰਦਰ ਹਮੇਸ਼ਾ ਡਾਵਾ ਡੋਲ ਅਵਸਥਾ ਬਣੀ ਰਹਿੰਦੀ ਹੈ ਇਹੀ ਅਸਥਿਰਤਾ ਪਲ ਪਲ ਦੇ ਆਤਮਿਕ ਮਉਤ ਦਾ ਕਾਰਣ ਬਣਦੀ ਹੈ॥
ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥
ਜਦ ਕਰਮ ਖੇਤਰ ਉਤੇ ਸਾਹਿਬ ਦੀ ਨਦਰਿ ਹੋਂਦੀ ਹੈ ਤਾ ਇਹਨਾਂ ਵੱਡੇ ਭਾਗਾ ਨਾਲ ਸਚੇ ਗੁਰੂ ਨਾਲ ਮਿਲਾਪ ਹੋ ਹਉਮੈ ਦੀ ਦਲਦਲ ਤੂੰ ਛੁਟਕਾਰਾ ਹੋ ਜਾਂਦਾ ਹੈ॥ਭਾਵ ਕਮਾਦਿਕ  ਵਿਕਾਰਾਂ ਤੂੰ ਖਲਾਸੀ ਹੋ ਜਾਂਦੀ ਹੈ॥
ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥
ਦਾਸ ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਗੁਰ ਸਬਦੁ ਦੀ ਵਿਚਾਰ ਨੂੰ ਕਰਮ ਖੇਤਰ ਵਿਚ ਧਾਰ ਬੰਦਗੀ ਕਰਨ ਨਾਲ ਹੀ ਪਰਮ ਸੁਖ ਦੀ ਪ੍ਰਾਪਤੀ ਹੋਂਦੀ ਹੈ॥
ਧੰਨਵਾਦ

No comments:

Post a Comment