Monday, November 14, 2016

ਗੁਰੂ ਨਾਨਕ ਜੀ ਦਾ ਨਿਰਮਲ ਪੰਥ

ਗੁਰਮਤ ਵਿਰੋਧਤਾ ਦਾ ਨਾਮ ਨਹੀ ਗੁਰਮਤ ਤਾ ਸੁਧਾਰ ਦਾ ਨਾਮ ਹੈ॥
ਗੁਰੂ ਗਰੰਥ ਸਾਹਿਬ ਜੀ ਵਿਚ ਹਰ ਕਿਸਮ ਦੇ ਵਹਿਮ ਭਰਮਾ ਦਾ ਕੇਵਲ ਵਿਰੋਧ ਨਹੀ ਕੀਤਾ ਗਿਆ ਹੈ ਸਗੋ ਹਰ ਵਿਰੋਧ ਨੂ ਸੁਧਾਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਭਾਵੇ ਗੱਲ ਜੰਝੂ ਦੀ ਹੋਵੇ ਭਾਵੇ ਬੇਦਾ ਕਤੇਬਾ ਵਿਚਲੇ ਭਰਮਾ ਦੀ ਭਾਵੇ ਜੋਗੀਆ ਦੇ ਫਿਰਕਿਆ ਦੀ ਭਾਵੇ ਅਖੋਤੀ ਪੰਡਤਾ,ਬਰ੍ਮ ਗਿਆਨੀਆ ਜਾ ਸੰਤਾ ਜਾ ਸਾਧਾ ਆਦਿਕ ਦੀ ॥ਸਭ ਦਾ ਸਹੀ ਪਖ ਦਸਿਆ ਗਿਆ ਹੈ ਕੇ ਪੰਡਿਤ ਕੋਉਣ ਹੁੰਦਾ ਹੈ,ਬਰ੍ਮ ਗਿਆਨੀ ਜਾ ਸੰਤ ਕੋਉਣ ਹੁੰਦਾ ਹੈ,ਰਸ ਕਸ ਕੀ ਹੁੰਦੇ ਹਨ॥ ਤਿਆਗ ਅਤੇ ਸੰਤੋਖ ਵਿਚ ਕੀ ਫਰਕ ਹੁੰਦਾ ਹੈ॥ਕੀ ਛਡਣਾ ਹੈ ਤੇ ਕੀ ਅਪਨਾਨਾਂ ਹੈ॥
ਗੁਰਮਤ ਇਕ ਨਿਰਮਲ ਪੰਥ ਹੈ॥
ਕੋਈ ਫਿਰਕਾ ਵਾਦ ਨਹੀ॥
ਗੁਰਮਤ ਖਾਲਸਾ ਪੰਥ ਹੈ॥ 
ਕੋਈ ਧਰਮ ਦੇ ਨਾਮ ਉਤੇ ਫਿਰਕਾ ਵਾਦ ਨਹੀ॥
ਉਦਾਰਣ- ਗੁਰੂ ਜੀ ਆਖਦੇ ਹਨ॥
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
ਜੇ ਗੁਰੂ ਜੀ ਇੰਨਾ ਆਖ ਗੱਲ ਖਤਮ ਕਰ ਦਿੰਦਾ ਤਾਂ ਅਸੀਂ ਕਹਿ ਸਕਦੇ ਸਾ ਭਾਈ ਇਹ ਵਿਰੋਧ ਕੀਤਾ ਗਿਆ ਪਰ ਗੁਰੂ ਜੀ ਨਾਲ ਹੀ ਅਗਲੀ ਪੰਗਤੀ ਵਿਚ ਆਖਦੇ ਹਨ॥
ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥
ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ 
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥
ਕੇਵਲ ਖਾਮੀ ਦਸ ਪੱਲਾ ਨਹੀਂ ਚਾੜ ਲਿਆ ਸਗੋਂ ਸੁਧਾਰ ਦਾ ਰਾਹ ਵੀ ਪੇਸ਼ ਕੀਤਾ॥
ਜਨੇਊ ਦਾ ਕੋਈ ਵਿਰੋਧ ਨਹੀਂ ਕੀਤਾ ਸਗੋਂ ਆਖਿਆ...
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ 
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਜੇ ਤੇਰੇ ਕੋਲ ਇਹਨਾਂ ਗੁਣਾ ਦਾ ਜਨੇਊ ਹੈ ਤਾਂ ਲਿਆ ਮੈਨੂੰ ਪਾ ਦੇ॥
ਲੋਕੀ ਗੰਗਾ ਜਾਂਦੇ ਸੀ ਪਰ ਕਬੀਰ ਜੀ ਆਖ ਦਿੱਤਾ..
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ 
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
ਤੂੰ ਬੰਦਗੀ ਕਰ ਗੰਗਾ ਤੇਰੇ ਅੰਦਰ ਬਹਿਣ ਲੱਗ ਪਵੇਗੀ॥
ਪਰ ਗੱਲ ਤਾਂ ਉਹ ਹੀ ਹੈ ਨਾਂਹ ਕੇ ਅੱਜ ਲੋਕਾਂ ਦੇ ਮਿਹਦੇ ਇੰਨੇ ਕਮਜ਼ੋਰ ਹਨ ਕੇ ਨਿਰਮਲ ਖਰੀ ਵਿਚਾਰ ਧਾਰਾ ਨੂੰ ਕਿਵੇਂ ਪਚਾ ਲੈਣ॥ਇਸ ਲਈ ਬਾਂਦਰ ਟਪੂਸੀਆ ਮਾਰਦੇ ਰਹਿੰਦੇ ਹਨ ਭਾਵ ਬੋਲੋੜੇ ਵਿਵਾਦ ਖੜੇ ਕਰਦੇ ਹਨ॥
ਧੰਨਵਾਦ

No comments:

Post a Comment