Wednesday, November 16, 2016

ਗੁਰਮੁਖ ਜਨਾ ਦੇ ਕਿਰਦਾਰ ਦਾ ਵਰਨਣ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨਾ ਦੇ ਕਿਰਦਾਰ ਦਾ ਵਰਨਣ ਕਰਦੇ ਹੋਏ ਆਖਦੇ ਹਨ॥
ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥ 
ਗੁਰਮੁਖ ਜਨ ਗੁਰੂ ਦੇ ਦਿੱਤੇ ਉਪਦੇਸ਼ਾ ਦੀ ਵਿਚਾਰ ਨੂੰ ਜੀਵਨ ਵਿਚ ਲਾਗੂ ਕਰਦੇ ਹਨ ਇਹੀ ਸਚੇ ਗੁਰੂ ਦੀ ਅਸਲ ਸੇਵਾ ਹੋਂਦਾ ਹੈ॥
ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥
ਸਚੇ ਗੁਰੂ ਵਲੋਂ ਸਮਝਾਈ ਗਈ ਰਜਾ ਰਹਮਤ ਦੀ ਪ੍ਰਕਿਰਿਆ ਨੂੰ ਮੰਨਦੇ ਹੋਏ ਸਾਹਿਬ ਦਾ ਗੁਣ ਰੂਪ ਨਾਮੁ ਹਿਰਦੇ ਵਿਚ ਵਸਾ ਕੇ ਰੱਖਦੇ ਹਨ॥
ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥
ਜਿਨ੍ਹਾਂ ਨੂੰ ਸਚੇ ਨਾਮੁ ਦੀ ਵਣਜ ਦਾ ਵਾਪਾਰ ਕਰਨਾ ਆ ਜਾਂਦਾ ਹੈ ਉਹ ਅੰਦਰੋਂ ਤੇ ਬਾਹਰੋਂ ਇਸ ਸਚੇ ਵਾਪਾਰ ਦੇ ਵਾਪਰੀ ਬਣ ਉਭਰਦੇ ਹਨ॥
((ਜਿਵੇ ਇਕ ਠਾਇ ਗੁਰੂ ਜੀ ਆਖਦੇ ਹਨ..
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ 
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥))
ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥
ਗੁਰਮੁਖ ਜਨਾ ਦੀ ਸੱਚ ਦੀ ਵਣਜ ਹੀ ਸਾਹਿਬ ਦੇ ਦਰਬਾਰ ਦਾ ਪਛਾਣ ਪੱਤਰ ਹੋਂਦਾ ਹੈ॥
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ 
ਗੁਰਮੁਖ ਜਨਾ ਦੀ ਵਣਜ ਸੱਚ ਹੋਂਦੀ ਹੈ ਵਣਜ ਦੀ ਖਰੀਦ ਫਰੋਤ ਕਰਨ ਦਾ ਖਰਚ ਸੱਚ ਹੋਂਦਾ ਹੈ ਅਤੇ ਸਭ ਤੂੰ ਅਹਿਮ ਉਹਨਾਂ ਅੰਦਰ ਸਾਹਿਬ ਪ੍ਰਤੀ ਪਿਆਰ ਹੋਂਦਾ ਹੈ॥
ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥
ਕੂੜ ਰੂਪੀ ਝੂਠ ਅਜਿਹੇ ਜਨਾ ਦੇ ਨੇੜੇ ਤੇੜੇ ਵੀ ਨਹੀਂ ਫਰਕਦਾ ਕਿਉਂਕਿ ਇਹਨਾਂ ਉਤੇ ਸਾਹਿਬ ਦਾ ਬਖਸ ਭਰਿਆ ਹੱਥ ਹੋਂਦਾ ਹੈ॥
ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥ 
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਨਾਮੁ ਦੇ ਵਾਪਰੀ ਹੀ ਅਸਲ ਧਨਵੰਤ ਹਨ ਬਾਕੀ ਤਾ ਮਿਥਿਆ ਰੂਪੀ ਵਣਜ ਦੀ ਵਣਜਾਰੇ ਹਨ ਜਿਨ੍ਹਾਂ ਪੱਲੇ ਕੁਝ ਪੈਣਾ ਤਾ ਕਿ ਸਗੋਂ ਮੂਲ ਵੀ ਖਵਾ ਬਹੰਦੇ ਹਨ॥
ਕਬੀਰ ਜੀ ਨੇ ਵੀ ਇਕ ਠਾਇ ਆਖ ਦਿੱਤਾ,,,
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ 
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥
ਧੰਨਵਾਦ

No comments:

Post a Comment