Thursday, November 24, 2016

ਮਾਇਆ ਦੀ ਜਕੜ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੀ ਜਕੜ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥
ਮਾਇਆ ਦੀ ਜਕੜ ਦਰਅਸਲ ਦੁੱਖਾਂ ਦਾ ਸਾਗਰ ਹੈ ਇਸੇ ਜਹਿਰਲੇ ਸਾਰਗ ਤੂੰ ਪਾਰ ਪਾਉਣਾ ਬਹੁਤ ਮੁਸ਼ਕਲ ਹੈ॥
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ 
ਮੈ ਮੇਰੀ ਕਰਦੇ ਕਈ ਹਉਮੈ ਦੇ ਜ਼ਹਿਰ ਵਿਚ ਫੱਸ ਅਨਜਾਏ ਜੀਵਨ ਬਰਬਾਦ ਕਰ ਕੂਚ ਕਰ ਗਏ॥
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
ਮਨਮੁਖਤਾ ਵਿਚ ਫਸੇ ਜੀਵ ਕਿਸੇ ਪਾਸੇ ਨਹੀਂ ਲੱਗਦੇ ਹਨ ਅਤੇ ਡਾਵਾ ਡੋਲੇ ਖਾਂਦੇ ਅੱਧ ਵਿਚ ਹੀ ਸਫ਼ਰ ਮੁਕਾ ਲੈਂਦੇ ਹਨ॥
ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
ਜੀਵ ਜਿਵੇ ਦੀ ਆਪਣੇ ਕਰਮ ਖੇਤਰ ਵਿਚ ਖੇਤੀ ਕਰਦਾ ਧੁਰ ਦਾ ਮਾਲਿਕ ਸਾਹਿਬ ਉਵੇਂ ਦੀ ਫਸਲ ਪੈਦਾ ਕਰ ਖੱਟੀ ਖੱਟਣ ਉਤੇ ਲਾ ਦਿੰਦਾ ਹੈ, ਅਜਿਹੇ ਸਥਿਤੀ ਵਿਚ ਹੋਰ ਕੀ ਕੀਤਾ ਜਾ ਸਕਦਾ ਹੈ॥
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
ਰਾਹ ਇਕ ਹੀ ਹੈ ਕੇ ਜੀਵ ਆਪਣੇ ਮੱਤ ਨੂੰ ਗੁਰੂ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਗੁਰਮਤਿ ਦਾ ਧਾਰਨੀ ਹੋ ਗਿਆਨ ਰੂਪੀ ਰਤਨ ਦੀ ਖੇਤੀ ਮਨ ਦੇ ਖੇਤ ਉਤੇ ਕਰ ਲੇਵੇ ਤਦ ਜਾ ਹਰ ਜਰੇ ਵਿੱਚੋ ਸਾਹਿਬ ਦੇ ਦਰਸ਼ਨ ਹੋਣ ਗਏ॥
ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਜੋ ਜੀਵ '''ਉਰਵਾਰੁ ਨ ਪਾਰੁ ਹੈ''' ਦੀ ਸਥਿਤੀ ਵਿਚ ਜੀਉ ਰਿਹਾ ਸੀ ਜਦ ਉਹ ਗੁਰਮਤਿ ਦਾ ਧਾਰਨੀ ਹੋਇਆ ਤਾ ਸਹਜੇ ਹੀ ਸਮਝ ਗਿਆ ਕੇ ਇਸ '''ਮਾਇਆ ਮੋਹੁ ਦੁਖੁ ਸਾਗਰੁ'''ਵਿੱਚੋ ਬੋਹਿਥਾ ਰੂਪੀ ਗੁਰੂ ਹੀ ਪਾਰ ਲੰਘਾ ਸਕਦਾ ਹੈ ਅਤੇ ਜੋ ਇਸ ਬੋਹਿਥੇ ਉਤੇ ਸਵਾਰ ਹੋਂਦੇ ਹਨ ਉਹ ਵੱਡੇ ਭਾਗਾਂ ਵਾਲੇ ਅਖਵਾਂਦੇ ਹਨ॥
ਧੰਨਵਾਦ

No comments:

Post a Comment