Wednesday, November 2, 2016

ਜਿਉ ਪੁਰਖੈ ਘਰਿ ਭਗਤੀ ਨਾਰਿ ਹੈ

ਅੱਜ ਦੇ ਸਲੋਕ ਵਿਚ ਹੱਸਦੇ ਵਸਦੇ ਘਰ ਦੀ ਸੋਭਾ ਨਾਰੀ ਨੂੰ ਸਨਮੁਖ ਰੱਖ ਮਹਲਾ 3 ਗੁਰਮੁਖ ਦਾ ਸਾਹਿਬ ਪ੍ਰਤੀ ਫਰਜ਼ ਅਤੇ ਪ੍ਰੇਮ ਨੂੰ ਪੇਸ਼ ਕਰਦੇ ਹੋਏ ਆਖਦੇ ਹਨ॥
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥ 
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
ਜਿਵੇ ਕਿਸੇ ਜੀਵ ਦੇ ਘਰਦੀ ਸਿਫਤ ਸਾਲਾਹ(ਭਗਤੀ) ਉਸਦੀ ਇਸਤਰੀ ਹੋਂਦੀ ਹੈ,ਜੋ ਸਦਾ ਘਰ ਬਾਹਰ ਦੀ ਸੋਭਾ ਲੋਚਦੀ ਹੈ॥ਵੰਨ ਸੁਵੰਨੇ ਭੋਜਨ ਤਿਆਰ ਕਰਦੀ ਹੈ, ਆਪਣੇ ਘਰ ਪਰਵਾਰ ਨੂੰ ਸਵਾਰਦੀ ਹੈ॥ਇਹ ਇਕ ਉੱਚ ਕੋਟੀ ਦਾ ਸਮਰਪਣ ਹੈ॥
ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
ਬਸ ਉਸ ਇਸਤਰੀ ਦੀ ਨਿਆਈ ਗੁਰਮੁਖ ਜਨ ਸਾਹਿਬ ਦੇ ਗੁਨਾ ਰੂਪੀ ਬਾਣੀ ਰਾਹੀਂ ਸਾਹਿਬ ਦੀ ਸਿਫਤ ਸਾਲਾਹ ਕਰ, ਸਾਹਿਬ ਨੂੰ ਸਦਾ ਆਪਣੇ ਚਿਤ ਵਸਾ ਕੇ ਰੱਖਦੇ ਹਨ॥ਬਸ ਇਹ ਸਿਫਤ ਸਾਲਾਹ ਕਰਦਿਆਂ ਗੁਰਮੁਖ ਜਨ ਆਪਾ ਭਾਉ ਸਾਹਿਬ ਤੂੰ ਬਲਿਹਾਰ ਕਰ ਦਿੰਦੇ ਹਨ॥
ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
ਸਾਹਿਬ ਦਾ ਨਿਰਮਲ ਭਉ ਪਾ ਹਿਰਦੇ ਵਿਚ ਬੈਰਾਗ ਉਤਪੰਨ ਹੋਂਦਾ ਹੈ ਗੁਰਮੁਖ ਜਨ ਮਿਲਾਪ ਦੀ ਤਾਂਘ ਕਰਦੇ ਹਨ ਤਾ ਕੇ ਸਹਿਜ ਦੀ ਅਵਸਥਾ ਬਣ ਜਾਵੇ ਅਤੇ ਇਹ ਬੈਰਾਗ ਵੇਖ ਸਾਹਿਬ ਗੁਰਮੁਖ ਜਨਾ ਦੀ ਇਹ ਤਾਂਘ ਦੀ ਪੂਰਤੀ ਕਰ ਦਿੰਦਾ ਹੈ॥
ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥
ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥
ਹੁਣ ਸਵਾਲ ਖੜਾ ਹੋਂਦਾ ਹੈ ਕੇ ਅਜਿਹਾ ਕੀ ਕਰਨ ਉਤੇ ਸਾਹਿਬ ਲੋਚਾ ਪੂਰਦਾ ਹੈ ਕਿਉਂਕਿ ਸਾਹਿਬ ਵੇਪਰਵਾਹ ਹੈ ਉਹ ਰਸਾ ਕਸਾ ਨਾਲ ਨਹੀਂ ਤਿਰਪਤਦਾ॥
ਸੋ ਸਾਹਿਬ ਨੂੰ ਤਿਰਪਤਾਉਨ ਲਈ ਸਾਹਿਬ ਦੇ ਦਸੇ ਮਾਰਗ ਉਤੇ ਚਲਣਾ ਪੈਦਾ ਹੈ ਅਤੇ ਚਲਦਿਆ ਚਲਦਿਆ ਸਾਹਿਬ ਦੀ ਬੰਦਗੀ ਨਾਲ ਸਾਂਝ ਪਾਉਣੀ ਪੈਂਦੀ ਹੈ॥
ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥
ਹੇ ਨਾਨਕ ਜੋ ਜੀਵ ਸਤਿਗੁਰ ਦੇ ਭਾਣੇ ਦੀ ਮੁਰੀਦ ਹੋ ਜੀਵਨ ਗੁਜਰ ਕਰਦੇ ਹਨ ਉਹਨਾਂ ਲਈ ਇਹ ਮਿਥਿਆ ਰੂਪੀ ਪਸਾਰਾ ਵੀ ਸੱਚ ਦਾ ਪਸਾਰਾ  ਹੈ॥
ਧੰਨਵਾਦ

No comments:

Post a Comment