Monday, November 28, 2016

ਪ੍ਰੇਮ ਦੀ ਖੇਲ ਦਾ ਮੁਢਲਾ ਨਿਯਮ

ਪ੍ਰੇਮ ਦੀ ਖੇਲ ਦਾ ਮੁਢਲਾ ਨਿਯਮ ਦਸਦੇ ਹੋਏ ਗੁਰੂ ਜੀ ਆਖਦੇ ਹਨ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਪਹਿਲੀ ਗੱਲ ਇਹ ਖੇਲ ਚਾਉ ਦੀ ਮੰਗ ਕਰਦੀ ਹੈ॥ਇਸ ਖੇਲ ਵਿਚ ਬਧਾ ਚੱਟੀ ਵਾਲੇ ਖਿਲਾੜੀਆਂ ਦਾ ਕੋਈ ਮੁੱਲ ਨਹੀਂ ਹੈ॥
ਪ੍ਰਮਾਣ-ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ॥
ਜਦ ਚਾਉ ਹੋਏਗਾ ਤਦ ਹੀ ਸਿਰ ਤਲੀ ਉਤੇ ਧਰਿਆ ਜਾ ਸਕਦਾ ਹੈ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਤੇ ਜਿਨ੍ਹਾਂ ਨੂੰ ਸਿਰ ਤਲੀ ਉਤੇ ਧਰਨਾ ਆ ਜਾਵੇ ਉਹ ਫਿਰ ਕਦੇ ਪਿੱਛੇ ਨਹੀਂ ਹੱਟਦੇ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਬਸ ਇਸੇ ਗੱਲ ਦੀ ਲੋੜ ਹੈ ਕੇ ਅਸੀਂ ਧਰਮ ਦੀ ਰਾਹ ਉਤੇ ਚਾਉ ਨਾਲ ਹੀ ਚਲ ਮੰਜਿਲ ਪਾ ਸਕਦੇ ਹਾਂ ਜੇ ਕਹੀਏ ਕੇ ਕਿਸੇ ਦੇ ਜ਼ੋਰ ਧਕੇ ਨਾਲ ਮੰਜ਼ਿਲ ਮਿਲ ਜਾਵੇਗੀ ਤਾ ਅਜਿਹਾ ਹੋਣਾ ਅਸੰਭਵ ਹੈ॥ਕੋਈ ਦੂਜਾ ਕੇਵਲ ਪ੍ਰੇਰ ਸਕਦਾ ਹੈ ਪਰ ਧਕੇ ਨਾਲ ਮੰਜ਼ਿਲ ਉਤੇ ਨਹੀਂ ਖੜ੍ਹ ਸਕਦਾ॥
ਗੁਰਬਾਣੀ ਉਨ੍ਹੀ ਹੀ ਪੜ੍ਹੋ ਜਿਨ੍ਹੀ ਸਮਝ ਸਕਦੇ ਹੋ ੧ ਘੰਟੇ ਵਿਚ 50 - 60 ਪੱਤਰੇ ਪੜ੍ਹਨ ਨਾਲ ਕੋਈ ਰੱਬ ਖੁਸ਼ ਨਹੀਂ ਹੋ ਜਾਣਾ॥
ਸਹਿਜ ਪਾਠ ਨੂੰ ਨਿੱਤ ਨੇਮ ਬਣਾਉ ਅਤੇ ਸਹਿਜ ਪਾਠ ਨੂੰ ਸਹਿਜ ਨਾਲ ਹੀ ਕਰੋ ੭ ਜਾ ੩੦ ਦਿਨਾਂ ਵਿਚ ਸਮਾਪਤੀ ਕਰ ਜੇ ਫਿਰ ਸ਼ੁਰੂ ਤੂੰ ਹੀ ਆਰੰਭ ਕਰਨਾ ਹੈ ਤਾ ਫਿਰ ਚੰਗਾ ਹੋਵੇ ਕੇ ੭ ਜਾ ੩੦ ਦਿਨਾਂ ਵਿਚ ਕੀਤਾ ਪਾਠ ਸਹਿਜਤਾ ਨਾਲ ਸਮਝਦੇ ਹੋਏ ਭਾਵੇ ਸਾਲ ਬਾਅਦ ਸਮਾਪਤੀ ਕਰੋ॥
ਚਾਉ ਵਿਚ ਸਹਿਜ ਹੋਂਦਾ ਹੈ ਤੇ ਜਿਥੇ ਸਹਿਜ ਨਹੀਂ ਉਥੇ ਚਾਉ ਨਹੀਂ ॥ਦੌੜ ਉਥੇ ਹੀ ਲੱਗਦੀ ਹੈ ਜਿਥੇ ਬਧਾ ਚੱਟੀ ਕਾਰਜ ਹੋ ਰਿਹਾ ਹੋਵੇ॥
ਧੰਨਵਾਦ

No comments:

Post a Comment