Friday, October 14, 2016

ਅਵਤਾਰੀ ਰਾਮ ਤੇ ਘਟ ਘਟ ਵਿਚ ਰਮੇ ਰਾਮੁ ਵਿਚ ਕੀ ਅੰਤਰ ਹੈ?

ਅਕਸਰ ਕੁਝ ਮੌਕਾ ਪ੍ਰਸਤ ਲੋਕ ਗੁਰੂ ਗਰੰਥ ਸਾਹਿਬ ਵਿਚ ਆਏ ਰਾਮੁ ਪਦ ਨੂੰ ਅਵਤਾਰੀ ਰਾਮ ਨਾਲ ਜੋੜਨ ਦੀ ਕੋਸਿਸ ਕਰਦੇ ਪਾਏ ਜਾਂਦੇ ਹਨ॥ ''ਸਲੋਕ ਵਾਰਾਂ ਤੇ ਵਧੀਕ'' ਵਿਚਲਾ ਅੱਜ ਦਾ ਵਿਚਾਰ ਅਧੀਨ ਸਲੋਕ ਇਸੇ ਗੱਲ ਦੀ ਪੜਚੋਲਤਾ ਕਰਦਾ ਹੈ ਕੇ ਅਵਤਾਰੀ ਰਾਮ ਤੇ ਘਟ ਘਟ ਵਿਚ ਰਮੇ ਰਾਮੁ ਵਿਚ ਕੀ ਅੰਤਰ ਹੈ॥ਇਥੇ ਕਬੀਰ ਜੀ ਕਿਹਾ ਵੀ ਧਿਆਨ ਵਿਚ ਰੱਖਣ ਯੋਗ ਹੈ ਕੇ...
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥
ਹੁਣ ਅੱਜ ਦਾ ਸਲੋਕ ਵਿਚਾਰ ਕੇ ਇਹ ਭੇਦ ਸਮਝਣ ਦੀ ਕੋਸਿਸ ਕਰਦੇ ਹਾਂ॥
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ 
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਜਦੋ ਰਾਵਣ ਆਪਣੇ ਭੈਣ ਦਾ ਬਦਲਾ ਲੈਣ ਦੀ ਖਾਤਰ ਸੀਤਾ ਨੂੰ ਹਰਨ ਕਰਕੇ ਲਿਆ ਗਿਆ ਤਾ ਅਵਤਾਰੀ ਰਾਮ ਸਦਮੇ ਵਿਚ ਚਲਾ ਗਿਆ ਫਿਰ ਅਵਤਾਰੀ ਰਾਮ ਨੇ ਦਲਾਂ ਨੂੰ ਇਕੱਠਾ ਕਰਕੇ ਤਾਕਤਵਰ ਸੈਨਾ ਤਿਆਰ ਕੀਤੀ ਤਾ ਜੋ ਰਾਵਣ ਤੇ ਹਮਲਾ ਕੀਤਾ ਜਾ ਸਕੇ॥ਬਾਂਦਰਾ ਦੀ ਸੈਨਾ ਨੇ ਵੀ ਵੱਧ ਚੜ੍ਹਕੇ ਅਵਤਾਰੀ ਰਾਮ ਦਾ ਸਾਥ ਦਿੱਤਾ ,ਖੂਬ ਸੇਵਾ ਭਾਵ ਪੇਸ਼ ਕੀਤਾ ॥ਬਾਅਦ ਵਿਚ ਜਦ ਸਰਾਪ ਕਾਰਨ ਲਛਮਣ ਮਾਰਾ ਗਿਆ ਤਦੋਂ ਫਿਰ ਅਵਤਾਰੀ ਰਾਮ ਰੋਂਦਾ ਕੁਰਲਾਉਂਦਾ ਪਾਇਆ ਗਿਆ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥ 
ਨਾਨਕ ਤਾ ਸੰਬੋਧਨ ਕਰਦਾ ਹੋਇਆ ਇੰਨਾ ਹੀ ਸਮਝਾਉਣਾ ਕਰਦਾ ਹੈ ਕੇ ਜਿਨੂੰ ਲੋਕ ਰੱਬ ਮੰਨੀ ਬੈਠੇ ਹਨ ਉਹ ਤਾ ਖੁਦ ਕਰਤਾਰ ਦੀ ਖੇਲ ਦਾ ਇਕ ਖਿਲੌਣਾ ਹੈ॥ਜਿਵੇ ਕਰਤਾਰ ਸਾਨੂੰ ਵੇਖ ਰਿਹਾ ਹੈ ਤਿਵੈ ਹੀ ਅਵਤਾਰੀ ਰਾਮ ਨੂੰ ਵੇਖਦਾ ਪਿਆ ਹੈ॥
ਅਸੀਂ ਚੰਚਲ ਮੱਤ ਅਧੀਨ ਕਈ ਵਾਰ ਅਵਤਾਰੀ ਰਾਮ ਨੂੰ ਘਟ ਘਟ ਰਵੇ ਰਾਮੁ ਨਾਲ ਜੋੜ ਪੇਸ਼ ਕਰ ਆਪਣਾ ਉਲੂ ਸਿੱਧਾ ਕਰਨ ਦਾ ਕੰਮ ਕਰਦੇ ਹਾਂ॥ਪਰ ਰਤਾ ਕੋ ਧਿਆਨ ਮਹਲਾ 9 ਦੇ ਸਲੋਕਾਂ ਵੱਲ ਖੜੋ ਜਿਥੇ ਗੁਰੂ ਜੀ ਨੇ ਅਵਤਾਰੀ ਰਾਮ ਤੇ ਰਾਵਣ ਇਕੱਠੇ ਕਰ ਪੇਸ਼ ਕਰ ਦਿੱਤਾ..
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥
ਸੋ ਭਾਈ ਅਸੀਂ ਉਸ ਰਾਮੁ ਦੇ ਪੂਜਾਰੀ ਹਾਂ ਜੋ ਸਦਾ ਨਿਹਚਲ ਹੈ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ 
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਧੰਨਵਾਦ

No comments:

Post a Comment