Thursday, October 27, 2016

ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ

ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥ 
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥ 
ਜਿਨ੍ਹਾਂ ਜੀਵਾ ਨੇ ਮਿਥਿਆ ਰੂਪੀ ਪਦਾਰਥੀ ਜਕੜ ਵਿਚ ਨਾਮ ਵਿਸਾਰ ਦਿੱਤਾ॥ਉਹਨਾਂ ਦੀ ਆਤਮਿਕ ਅਵਸਥਾ ਵਿਚ ਮਾਇਆ ਦਾ ਕਬਜਾ ਹੋਂਦਾ ਹੈ, ਸੰਸਾਰੀ ਧੰਧਿਆਂ ਦਾ ਮੋਹ ਸਦਾ ਹਾਵੀ ਰਹਿੰਦਾ ਹੈ॥ਜਿਸਦੇ ਫਲਸਰੂਪ ਹਮੇਸ਼ਾ ਹਿਰਦੇ ਘਰ ਵਿਚ ਤਿਰਸਨਾ ਦੀ ਅੱਗ ਬਲਦੀ ਰਹਿੰਦੀ ਹੈ॥
ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ 
ਅਜਿਹੇ ਜੀਵ ਉਸ ਵੇਲ ਵਾਂਗ ਹੋਂਦੇ ਹਨ ਜੋ ਵਧਦੀ ਤਾ ਹੈ ਪਰ ਉਸ ਨੂੰ ਕਦੇ ਕੋਈ ਫਲ ਨਹੀਂ ਲਗਦਾ॥ਬਸ ਇਸੇਤਰ੍ਹਾਂ ਇਹਨਾਂ ਜੀਵਾ ਦੀ ਕਰਮੀ ਹੋਂਦੀ ਹੈ॥
ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥ 
ਜਿਵੇ ਕੁਤੇ ਕਦੇ ਗਾਵਾਂ ਮਈਆ ਦੇ ਝੁੰਡ ਵਿਚ ਰਲ ਨਹੀਂ ਤੁਰ ਸਕਦੇ ਤਿਵੈ ਹੀ ਮਨਮੁਖ ਕਦੇ ਗੁਰਮੁਖਾ ਦੀ ਸੰਗਤ ਵਿਚ ਖੁਲੇ ਮਨ ਨਾਲ ਨਹੀਂ ਆਉਂਦੇ॥ਬਸ ਬੰਨ ਕੇ ਅਗੇ ਅਗੇ ਤੋਰੇ ਜਾ ਸਕਦੇ ਹਨ॥
((ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ))
ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
ਇਹ ਜੀਵ ਦੀ ਕਰਮੀ ਦੀ ਸੁਤੰਤਰਤਾ ਹੀ ਜੋ ਹੁਕਮੀ ਦੇ ਹੁਕਮ ਦੇ ਦੂਜੇ ਪਾਸੇ (ਬਿਖ ਵਾਲੇ ਪਾਸੇ)ਦਾ ਖੇਲਣ ਉਤੇ ਲਾ ਦਿੰਦੀ ਹੈ, ਪਰ ਜੇ ਹੁਕਮੀ ਦੀ ਨਦਰਿ ਹੋ ਜਾਵੇ ਤਾ ਹੁਕਮ ਦੇ ਬਿਖ ਵਾਲੇ ਦਾਇਰੇ ਤੂੰ ਖਲਾਸੀ ਹੋ ਅੰਮ੍ਰਿਤ ਨਾਲ ਸਾਂਝ ਪਾ ਜਾਂਦੀ ਹੈ॥
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ '''ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ'' ਤੂੰ ਛੁਟਕਾਰਾ ਗੁਰੂ ਦੇ ਸਨਮੁਖ ਹੋ ਕੇ ਜਾਂਦਾ ਹੈ ਬਸ ਲੋੜ ਹੋਂਦੀ ਹੈ ਜੀਵਨ ਨੂੰ ਗੁਰੂ ਦੇ ਕਹੇ ਅਨੁਸਾਰ ਜਿਉਣ ਦੀ॥
ਧੰਨਵਾਦ

No comments:

Post a Comment