Thursday, October 13, 2016

ਪਾਣੀਆ ਦੀ ਜੰਗ

>>>ਪਾਣੀਆ ਦੀ ਜੰਗ<<<
ਅੱਜ ਕੱਲ ਪਾਣੀ ਦਾ ਸ਼ੀਤ ਯੁੱਧ ਰਾਜਾ ਦੇਸ਼ਾ ਅਤੇ ਧਾਰਮਿਕ ਸੰਸਥਾਵਾਂ ਵਿਚ ਕਾਫੀ ਮੋਹਰੀ ਹੋ ਕੇ ਚਲ ਰਿਹਾ ਹੈ॥ਕਾਰਨ ਗੁਰਬਾਣੀ ਵਿਚਾਰਨ ਉਤੇ ਸਹਿਜ ਪਤਾ ਲੱਗ ਜਾਂਦਾ ਹੈ ਕੇ...
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਹਰ ਦਿੱਖ ਬੋਧਿਕ ਸਥੂਲ ਲਈ ਪਾਣੀ ਜੀਵਨ ਹੈ ਭਾਵ ਅੰਮ੍ਰਿਤ ਹੈ॥ਵਧਣ ਫੁਲਣ ਦੀ ਕਿਰਿਆ ਦਾ ਮੁਖ ਅੰਗ ਪਾਣੀ ਹੈ॥
ਗੱਲ ਇਥੇ ਹੀ ਨਹੀਂ ਮੁਕਦੀ ਸਗੋਂ ਗੁਰੂ ਬਾਬੇ ਤ੍ਰਿਭਵਣ ਦੀ ਉਸਾਰੀ ਦੀ ਕਿਰਿਆ ਗੁਰਮਤਿ ਅਨੁਸਾਰ ਦਸਦੇ ਕਿਹਾ..
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ 
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ 
ਸਾਚੇ ਸਾਹਿਬ ਤੂੰ =>ਪਵਨ(ਗੈਸਾਂ ਦਾ ਮਿਸ਼ਰਣ)=>ਜਲ ਵਾਸ਼ਿਪ(ਵਾਤਾਵਰਨ)=>ਜਿਥੇ ਜਲ ਵਾਸ਼ਿਪ ਭਾਵ ਵਾਤਾਵਰਨ ਹੈ ਉਥੇ ਜੀਵਨ ਖੜਾ ਹੈ॥
ਇਸਲਈ ਪਾਣੀ ਨੂੰ ਜੀਵਨ ਦੀ ਹੋਂਦ ਲਈ ਅੰਮ੍ਰਿਤ ਹੈ ਕੋਈ ਦੋ-ਰਾਏ ਵਾਲੀ ਗੱਲ ਨਹੀਂ॥ਸਗੋਂ ਸਿੱਖੀ ਵਿਚ ਖੰਡੇ ਦੀ ਪਾਹੁਲ ਦੀ ਤਿਆਰੀ ਵੇਲੇ ਪਾਣੀ ਨੂੰ ਜਗ੍ਹਾ ਮਿਲੀ ਇਸਦੀ ਸੀਤਲਤਾ ਤੇ ਨਿਮਾਨ ਨੂੰ ਚਲਣ ਦਾ ਗੁਣ ਵੇਖਕੇ ॥
ਹੁਣ ਗੱਲ ਆਉਂਦੀ ਹੈ ਕੇ ਕਿ ਪਾਣੀ ਮਨ ਲਈ ਵੀ ਅੰਮ੍ਰਿਤ ਹੈ?
ਗੁਰਬਾਣੀ ਨੇ ਬੜ੍ਹੀ ਸਪਸ਼ਟਤਾ ਨਾਲ ਫੈਸਲਾ ਦਿੰਦੇ ਆਖ ਦਿੱਤਾ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
ਪਾਣੀ ਮਨ ਦੀ ਪਿਆਸ ਨਹੀਂ ਬੁਝਾ ਸਕਦਾ ਇਹ ਤਾ ਕੇਵਲ ਦਿੱਖ ਸਰੀਰ ਦੀ ਲੋੜ ਪੂਰੀ ਕਰ ਸਕਦਾ ਹੈ॥ਨਾਲ ਹੀ ਆਖ ਦਿੱਤਾ ਪਾਣੀ ਦੀ ਅਲੋਪਤਾ ਉਤੇ ਵਿਨਾਸ ਖੜਾ ਹੈ ਫਿਰ ਅੰਮ੍ਰਿਤ ਵਿਨਾਸ ਕਿਵੇਂ ਕਰ ਸਕਦਾ ਹੈ ਸੋ ਪਾਣੀ ਭਾਵੇ ਸਰੀਰ ਲਈ ਅੰਮ੍ਰਿਤ ਹੋਵੇ ਪਰ ਮਨ ਲਈ ਇਹ ਅੰਮ੍ਰਿਤ ਨਹੀਂ ਹੈ॥
ਗੁਰਬਾਣੀ ਆ ਸਿੱਖਾਂ ਮੈ ਤੈਨੂੰ ਦਸਦੀ ਹਾਂ ਕੇ ਮਨ ਲਈ ਅੰਮ੍ਰਿਤ ਕੀ ਹੈ....
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥ 
ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥ 
ਗੁਰਬਾਣੀ ਮਨ ਲਈ ਅੰਮ੍ਰਿਤ ਹੈ ਬਿਨ੍ਹਾ ਗੁਰਬਾਣੀ ਦੇ ਨਾਲ ਜੁੜਿਆ ਇਹ ਤਿਖ ਬਾਹਰੀ ਪਾਣੀ ਨਾਲ ਨਹੀਂ ਬੁੱਝਣੀ॥
ਸੋ ਭਾਈ ਆਪਣੀ ਤਿਖ ਨੂੰ ਪਛਾਣ...
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
ਜਦ ਤਿਖ ਦੀ ਪਛਾਣ ਹੋ ਗਈ ਕੇ ਇਹ ਤਿਖ ਬਾਹਰੀ ਪਾਣੀ  ਨਾਲ ਨਹੀਂ ਬੁੱਝਣੀ ਇਸਲਈ ਗੁਰਬਾਣੀ ਨਾਲ ਸਾਂਝ ਕਰਨੀ ਪਵੇਗੀ ਤਾ ਖੁਦ ਬਰ ਖੁਦ ਇਹ ਅਹਿਸਾਸ ਹੋ ਜਾਵੇਗਾ ਕੇ,
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥
ਬਸ ਯਕੀਨ ਕਰ ਜਦ ਤੂੰ ਸਿੱਖੀ ਨੂੰ ਤਨ ਤੂੰ ਸ਼ੁਰੂ ਨਾਂਹ ਕਰ ਮਨ ਦੀਆ ਉਡਾਣਾਂ ਤੇ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਤਦ ਇਹ ਨਿੱਕੇ ਨਿੱਕੇ ਵਾਦ-ਵਿਵਾਦ ਤੇਰੇ ਤੂੰ ਦੂਰ ਹੋ ਜਾਣਗੇ॥ਸਾਰੀ ਖੇਲ ਸਮਝ ਆ ਜਾਵੇਗੀ ਕੇ..
ਤਨ ਮਹਿ ਮਨੂਆ ਮਨ ਮਹਿ ਸਾਚਾ ॥ 
ਸੋ ਸਾਚਾ ਮਿਲਿ ਸਾਚੇ ਰਾਚਾ ॥ 
ਮਿਲਾਪ ਤਨ ਤੇ ਨਹੀਂ ਮਨ ਦੇ ਸੁਧਾਰ ਉਤੇ ਖੜਾ ਹੈ ਜੋ ਬਾਹਰੀ ਪਾਣੀ ਆਦਿਕ ਨਾਲ ਨਹੀਂ ਹੋਣਾ ਸਗੋਂ ਮਨ ਨੂੰ ਗੁਰਬਾਣੀ ਰੂਪੀ ਅੰਮ੍ਰਿਤ ਦੇਣ ਨਾਲ ਹੋਣਾ ਹੈ॥
ਧੰਨਵਾਦ

No comments:

Post a Comment