Thursday, October 20, 2016

ਸਿੱਖ ਕੌਮ ਦਾ ਸੁਪਰੀਮ ਕੌਣ ਹੈ?

ਹਾਲ ਵਿਚ ਠਾਠਾਂ ਮਾਰਦਾ ਇਕੱਠ ਹੋਇਆ ਪਿਆ ਸੀ, ਇਕ ਪਾਸੇ ਗੁਰੂ ਗਰੰਥ ਸਾਹਿਬ ਜੀ ਪ੍ਰਗਾਸ ਕੀਤਾ ਹੋਇਆ ਸੀ ਤੇ ਹਜ਼ੂਰੀ ਵਿਚ ਬੈਠਾ ਗ੍ਰੰਥੀ ਸਿੰਘ ਗੁਰੂ ਜੀ ਨੂੰ ਚਵਰ ਕਰ ਰਿਹਾ ਸੀ॥ 
ਦੂਜੇ ਪਾਸੇ 10 ਸਿੰਘ ਅਲਗ ਬੈਠੇ ਸਨ॥
ਪੰਜ ਪਿਆਰੇ ਅਤੇ ਪੰਜ ਜਥੇਦਾਰ 
ਵਿਚਾਰ ਵਟਾਂਦਰਾ ਇਸ ਵਿਸ਼ੇ ਉਤੇ ਹੋ ਰਿਹਾ ਇਸ ਕੇ ਸਿੱਖ ਕੌਮ ਦਾ ਸੁਪਰੀਮ ਕੌਣ ਹੈ॥ਪੰਜ ਪਿਆਰੇ ਜਾ ਜਥੇਦਾਰ॥
ਤਰਾਸਦੀ ਕਹਿ ਲਵੋ ਜਾ ਹੈਰਾਨੀ ਦੀ ਗੱਲ ਕੇ ਇਹ ਸਾਰੀ ਵਿਚਾਰ ਚਰਚਾ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋ ਰਹੀ ਸੀ॥
ਗੁਰੂ ਗਰੰਥ ਸਾਹਿਬ ਜੀ ਤੂੰ ਵੱਡਾ ਸੁਪਰੀਮ ਭਲਾ ਕੌਣ ਹੋ ਸਕਦਾ ਹੈ॥
ਇਥੋਂ ਤੱਕ ਕੇ ਜਦ ਗੁਰਬਾਣੀ ਵਿਚ ਕਿਸੇ ਇਨਸਾਨੀ ਅਗਵਾਹੀ ਦੀ ਜਾ ਪ੍ਰਧਾਨਗੀ ਦੀ ਗੱਲ ਆਈ ਤਾ ਸਾਫ਼ ਆਖ ਦਿੱਤਾ ਗਿਆ॥
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਉਹ ਜੀਵ ਪ੍ਰਮਾਣ ਪ੍ਰਧਾਨ ਹੈ ਜਿਸਦੀ ਸੁਰਤੀ ਵਿਚ ਸਬਦੁ ਗੁਰ ਦਾ ਵਾਸਾ ਹੋਵੇ॥ਦੂਜੇ ਲਹਿਜੇ ਵਿਚ ਕੇ ਆਪੇ ਨਾਮੁ ਦੀ ਕੋਈ ਸੈਅ ਹੋਂਦ ਹੀ ਨਾਂਹ ਰੱਖਦੀ ਹੋਵੇ॥ਗੁਰੂ ਦੇ ਉਪਦੇਸ਼ ਨੂੰ ਪਾਸੇ ਰੱਖ ਕੋਈ ਸੰਸਥਾ ਜਥੇਬੰਦੀ ਜਾ ਵਿਅਕਤੀ ਵਿਸ਼ੇਸ ਕੋਈ ਵੱਖਰੀ ਅਹਿਮੀਅਤ ਸਿੱਖੀ ਦੇ ਵਿਹੜੇ ਵਿਚ ਨਹੀਂ ਰੱਖਦਾ॥
ਸਗੋਂ ਸੋਚਣ ਦੀ ਲੋੜ ਹੈ ਕੇ ਜਦ ਗੁਰੂ ਨਾਨਕ ਦੇ ਘਰੋਂ ਆਵਾਜ਼ੀ ਆਈ ਕੇ...
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਤਾ ਇਸ ਜਗਤੁ ਜਲੰਦਾ ਦੇ ਪਿੱਛੇ ਦਾ ਮੁਖ ਸੀ ਕੇ...
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਵੱਖਰੀਆ ਮੱਤਾ ਦੇ ਵੱਖ ਵੱਖ ਮਾਰਗ ਸਨ, ਇਹਨਾਂ ਵੱਖ ਵੱਖ ਮਾਰਗਾਂ ਦੇ ਵੱਖ ਵੱਖ ਹੀ ਬਾਨੀ ਸਨ ਅਤੇ ਵੱਖ ਵੱਖ ਬਾਨੀਆ ਦੇ ਵੱਖ ਵੱਖ ਧਰਮ ਉਪਦੇਸ਼ ਸਨ॥
ਪਰ ਜੋ ਗੁਰੂ ਨਾਨਕ ਦੇ ਘਰੋਂ ਅਰਜੋਈ ਕੀਤੀ ਕੇ ''ਆਪਣੀ ਕਿਰਪਾ ਧਾਰਿ'' ਉਸਦਾ ਮਕਸਦ ਇਹ ਸਮਝਾਉਣਾ ਸੀ ਕੇ 
ਗੁਰੁ ਗੁਰੁ ਏਕੋ ਵੇਸ ਅਨੇਕ ॥
ਸਰਬ ਸਕਤੀ ਮਾਨ ਅਕਾਲ ਪੁਰਖ ਇਕੋ ਇਕ ਹੈ ਬਾਕੀ ਸਾਰਾ ਪਸਾਰਾ ਉਸਦਾ ਵਿਸਥਾਰ ਹੈ॥
ਜਿਵੇ ਉਦਾਰਨ ਲਈ...
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥
ਇਹਨਾਂ ਸਾਰੀਆਂ ਕਿਰਿਆਵਾਂ ਪਿੱਛੇ ਸੂਰਜ ਖੜਾ ਹੈ ਤਿਵੈ ਹੀ ਸਾਡੇ ਸਾਰੀਆਂ ਦੀ ਹੋਂਦ ਪਿੱਛੇ ਇਕ ਅਕਾਲ ਪੁਰਖ ਖੜਾ ਹੈ ਭਾਵੇ ਅਸੀਂ ਸਰੂਪ ਦੇ ਕਰਕੇ ਭਿੰਨਤਾਵਾਂ ਰੱਖਦੇ ਹੋਈਏ॥
ਸੋ ਸਮਝਣ ਦੀ ਲੋੜ ਹੈ ਗੁਰੂ ਦੀ ਸੁਪਰੀਮਤਾ ਸਾਹਮਣੇ ਕੋਈ ਵਿਅਕਤੀ ਵਿਸ਼ੇਸ ਨਹੀਂ ਖੜ ਸਕਦਾ॥
ਪਰ ਜੇ ਅਸੀਂ ਅੱਜ ਫਿਰ ਦੇਹ ਪ੍ਰਧਾਨਗੀ ਵੱਲ ਨੂੰ ਤੁਰ ਪਏ ਤਾ ਉਹ ਦਿਨ ਦੂਰ ਨਹੀਂ ਜਦ ਫਿਰ ਉਥੇ ਖੜੇ ਹੋਵਾਂਗੇ ਜਿਥੋਂ ਗੁਰੂ ਜੀ ਕੱਢਿਆ ਹੈ ਭਾਵ ਸਿੱਖੀ ਦੇ ਵਿਹੜੇ ਵਿਚ ਵੀ '''ਛਿਅ ਘਰ ਛਿਅ ਗੁਰ ਛਿਅ ਉਪਦੇਸ''' ਦਾ ਫਲਸਫਾ ਪਲਦਾ ਮਿਲੇਗਾ॥
ਧੰਨਵਾਦ

No comments:

Post a Comment