Sunday, October 30, 2016

ਸਿੱਖ ਤੇ ਸਿੱਖੀ

ਸਿੱਖ ਤੇ ਸਿੱਖੀ
ਜਦ ਵੀ ''ਸਿੱਖ ਤੇ ਸਿੱਖੀ'' ਪਦ ਆਖ ਕੋਈ ਗੱਲ ਜਾਂ ਵਿਚਾਰ ਤੁਰਦੀ ਹੈ ਤਾ ਸਾਡੇ ਸੋਚ ਉਤੇ ਜੋ ਸੰਸਾਰੀ ਪ੍ਰਭਾਵ ਪਿਆ ਹੋਣ ਕਰਕੇ ਉਹ ਕੇਸਾਂ ਧਾਰੀ ਦੇਹ ਨੂੰ ਸਿੱਖ ਤੇ ਸਿੱਖੀ ਪੇਸ਼ ਕਰਦੀ ਹੈ॥
ਹਾਲਾਂ ਕੇ ਦੇਹ ਨੂੰ ਹੁਕਮੀ ਦੇ ਹੁਕਮ ਵਿਚ ਰੱਖਣਾ ਵੀ ਸਿੱਖ ਦੀ ਪਰਿਭਾਸ਼ਾ ਦਾ ਇਕ ਹਿੱਸਾ ਹੈ ਪਰ ਇਹ ਸੰਪੂਰਨ ਤੇ ਮੁਢਲਾ ਸੱਚ ਨਹੀਂ ਹੈ॥
ਗੁਰੂ ਨਾਨਕ ਜੀ ਨੇ ਸਿੱਖ ਸਿਖਿਆਰਥੀ ਦੀ ਮੁਢਲੀ ਭੂਮਿਕਾ ਬੰਨਦੇ ਹੋਏ ਆਖ ਦਿੱਤਾ..
>>ਸਬਦੁ ਗੁਰੂ ਸੁਰਤਿ ਧੁਨਿ ਚੇਲਾ<<
ਹੁਣ ਕਿਉਂਕਿ ਸੂਰਤ ਦੀ ਘਾੜਤ ਤਾ ਹੁਕਮੀ ਦੇ ਹੁਕਮ ਵਿਚ ਇਕ ਨਿਸਚਿੱਤ ਪ੍ਰਕਿਰਿਆ ਵਿਚ ਨਿਰੰਤਰ ਹੋ ਰਹੀ ਹੈ ਪਰ ਕਿਉਂ ਜੋ ਗੁਰੂ ਨਾਨਕ ਨੇ ਸੂਰਤ ਨੂੰ ਨੰਬਰ 2 ਕਰਕੇ ਸੁਰਤ ਨੂੰ ਪ੍ਰਮਾਰਥਿਕਤਾ ਦਿੱਤੀ ਇਸਲਈ ਗੁਰੂ ਦੀ ਉਪਾਧੀ ਗੁਰ ਸਬਦੁ ਨੂੰ ਦਿੱਤੀ ਗਈ॥ਜਿਸਦੇ ਫਲਸਰੂਪ ਸੁਰਤ ਰੂਪੀ ਸਿੱਖੀ ਦੀ ਪਾਠਸ਼ਾਲਾ ਆਰੰਭ ਹੋ ਗਈ॥ਜਿਸ ਪਾਠਸ਼ਾਲਾ ਬਾਰੇ ਗੁਰੂ ਜੀ ਨੇ ਆਖ ਦਿੱਤਾ...
>>ਘੜੀਐ ਸਬਦੁ ਸਚੀ ਟਕਸਾਲ<<
ਗੁਰੂ ਸਬਦੁ ਦੀ ਹਾਜ਼ਰੀ ਵਿਚ ਇਸ ਟਕਸਾਲ ਦਾ ਮੁਖ ਕਾਜ ਹੈ ਕੇ..
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥
ਹੁਣ ਸਵਾਲ ਪੈਦਾ ਹੋਂਦਾ ਹੈ ਕੇ ਘਾੜਤ ਕਰਨ ਦੀ ਲੋੜ ਕਿਉ ਪਈ?
ਕਿਉਂਕਿ ਗੁਰਬਾਣੀ ਨੇ ਇਕ ਦਾਵਾ ਪੇਸ਼ ਕਰ ਦਿੱਤਾ ਕੇ ..
ਹਮਰਾ ਝਗਰਾ ਰਹਾ ਨ ਕੋਊ ॥ 
ਪੰਡਿਤ ਮੁਲਾਂ ਛਾਡੇ ਦੋਊ ॥
ਇਹਨਾਂ ਨੂੰ ਦੇਹ ਕਰਕੇ ਨਹੀਂ ਛਡਿਆ ਸਗੋਂ...
ਪੰਡਿਤ ਮੁਲਾਂ ਜੋ ਲਿਖਿ ਦੀਆ ॥ 
ਛਾਡਿ ਚਲੇ ਹਮ ਕਛੂ ਨ ਲੀਆ ॥
ਜੋ ਇਹਨਾਂ ਨੇ ਸਰੀਰੀ ਤੱਲ ਉਤੇ ਬੰਧਨਾਂ ਦੀ ਜੇਵਰੀ ਪਾਈ ਹੈ ਉਸ ਨੂੰ ਤਿਆਗ ਦਿੱਤੀ,ਬਸ ਇਸ ਤਿਆਗ ਲਈ ਗੁਰਬਾਣੀ ਦੀ ਰੋਸ਼ਨੀ ਵਿਚ ਗੁਰ ਸਬਦੁ ਰਾਹੀਂ ਸਿਖਿਆਰਥੀ ਰੂਪ ਸੁਰਤ ਨੂੰ ਘੜਨਾ ਲਾਜਮੀ ਹੈ॥
ਇਸਲਈ ਜਦ ਸੰਸਾਰ ਵਿਚ ਰਹਿੰਦੀਆਂ ਕੁਝ ਬਣਨ ਦੀ ਗੱਲ ਤੁਰੀ ਤਾ ਗੁਰੂ ਜੀ ਸਾਫ ਲਹਿਜੇ ਵਿਚ ਆਖ ਦਿੱਤਾ..
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਹਰ ਘਾੜਤ ਪਿੱਛੇ ਵਿਸ਼ੇ ਵਸਤੂ ਨੂੰ ਸੁੱਧ ਸੱਚਾ ਰੂਪ ਦੇਣ ਦਾ ਮੰਤਵ ਛੁਪਿਆ ਹੋਂਦਾ ਹੈ ॥ਹੁਣ ਸੋਚੋ ਕੇ ਗੁਰਬਾਣੀ ਤੂੰ ਸੁੱਧ ਨਿਰਮਲ ਹੋਰ ਕੀ ਹੋ ਸਕਦਾ ਹੈ॥
ਕਿਉਂਕਿ....
ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥
ਗੁਰਬਾਣੀ ਭਾਵ ਅਰਥਾਂ ਵਿਚ ਗੁਣ ਬਾਣੀ ਹੈ ਅਤੇ ਗੁਣ ਹਮੇਸ਼ਾ ਸੁਰਤ ਵਿਚ ਧਾਰੇ ਜਾਂਦੇ ਹਨ ਇਸਲਈ ''ਗੁਰਬਾਣੀ ਬਣੀਐ'' ਦਾ ਉਪਦੇਸ਼ ਤਦ ਹੀ ਅਸਲ ਰੂਪ ਵਿਚ ਲਾਗੂ ਹੋ ਸਕਦਾ ਹੈ ਜਦ ਸੁਰਤ ਗੁਣਾ ਨੂੰ ਧਾਰਨ ਕਰੇ॥
ਅਜਿਹਾ ਕਰਨ ਉਤੇ '''ਸਬਦੁ ਗੁਰੂ ਸੁਰਤਿ ਧੁਨਿ ਚੇਲਾ''' ਦਾ ਸਿਧਾਂਤ ਅਸਲ ਵਿਚ ਸਮਝਿਆ ਜਾ ਸਕਦਾ ਹੈ ਤੇ ਸਬਦੁ ਗੁਰੂ ਸੁਰਤਿ ਧੁਨਿ ਚੇਲਾ'' ਦੇ ਸਿਧਾਂਤ ਨੂੰ ਸਮਝਣ ਤੂੰ ਬਾਅਦ ਹੀ ਸਿੱਖ ਤੇ ਸਿੱਖੀ ਦੀ ਅਸਲ ਪਰਿਭਾਸ਼ਾ ਦਿੱਤੀ ਤੇ ਸਮਝੀ ਜਾ ਸਕਦੀ ਹੈ॥
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ 
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥
ਧੰਨਵਾਦ

1 comment:

  1. Bahut hee vadhiah teh vaddmulleh vichar neh...Gurbani ton jihrree sedh mildee hai..usnu easy words vich byaan keeta hai veer ji neh..suakhee hee samjh aa sakdee hai. dhanvaad ji.

    ReplyDelete