Monday, October 24, 2016

ਵਿੱਦਵਤਾ ਨਾਲੋਂ ਚੱਜ ਆਚਾਰ ਅਹਿਮੀਅਤ ਰੱਖਦਾ ਹੈ॥

ਵਿੱਦਵਤਾ ਨਾਲੋਂ ਚੱਜ ਆਚਾਰ ਅਹਿਮੀਅਤ ਰੱਖਦਾ ਹੈ॥
ਅੱਜ ਦੇ ਸਲੋਕ ਵਿਚ ਗੁਰੂ ਜੀ ਇਸੇ ਵਿਸ਼ੇ ਨੂੰ ਸਨਮੁਖ ਰੱਖ ਆਖਦੇ ਹਨ ॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
ਭਾਵੇ ਕੋਈ ਕਿੰਨਾ ਹੀ ਵੱਡਾ ਪੰਡਿਤ ਜਾ ਜੋਤਸ਼ੀ (ਕਥਾ ਵਾਚਕ ਜਾ ਲਿਖਾਰੀ ਆਦਿਕ) ਬਣ ਜਾਵੇ ਚਾਰੇ ਵੇਦਾਂ ਦਾ ਗਿਆਨ ਮੂੰਹ ਜ਼ੁਬਾਨੀ ਬੋਲ ਸਮਝਾਉਂਦਾ ਹੋਵੇ॥
ਸਾਰੇ ਜਗਤ ਵਿਚ ਉਸਦੀ ਵਿੱਦਵਤਾ ਦੇ ਚਰਚੇ ਹੋਣ ਪਰ ਜਦ ਸੰਸਾਰ ਦੀ ਨਿਗ੍ਹਾ ਵਿਚ ਉਸਦੇ ਕਿਰਦਾਰ ਦੀ ਘੋਖ ਹੋਵੇਗੀ ਤਾ ਉਸਦਾ ਅਧਾਰ ਉਸਦੀ ਵਿੱਦਵਤਾ ਨਾਂਹ ਹੋ ਕੇ ਸਗੋਂ ਜੋ ਉਸਦਾ ਆਚਾਰ ਵਿਵਹਾਰ ਹੋਵੇਗਾ ਉਹ ਅਹਿਮੀਅਤ ਰੱਖੇਗਾ॥
ਇਸੇ ਵਿਸ਼ੇ ਨਾਲ ਜੁੜਦੇ ਵਿਚਾਰ ਇਕ ਭੱਟਾਂ ਜੀ ਪੇਸ਼ ਕੀਤੇ ਕੇ..
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ 
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਸਾਹਿਬ ਦੀ ਬੰਦਗੀ ਕਰਨ ਵਾਲੀਆ ਦੇ ਪਾਲ ਕਰਦੇ ਬਹੁਤ ਸਾਰੇ ਸੰਨਿਆਸੀ ਤਪਸੀ ਪੰਡਿਤ ਮਿਲੇ ,ਮੁਖ ਦੇ ਬਚਣਾ ਤੂੰ ਬਹੁਤ ਮਿੱਠੇ ਸਨ॥ਪਰ ਹੋਇਆ ਕੀ ਕੇ...
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਇਹ ਮੇਰੇ ਦਿੱਲ ਨੂੰ ਜਚੇ ਨਹੀਂ ਕਿਉ ਕੇ ਜਦ ਇਹਨਾਂ ਨਾਲ ਜੁੜਕੇ ਵੇਖਿਆ ਤਾ ਇਹਨਾਂ ਦੀ ਕਹਿਣੀ ਕਰਨੀ ਵਿਚ ਬਹੁਤ ਫਰਕ ਨਜਰ ਆਇਆ॥ਕਿਉਂ ਜੋ ..
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥
ਇਹਨਾਂ ਦੀ ਚੱਜ ਆਚਾਰ ਵਿਚ ਦੂਜਾ ਭਾਉ ਝਲਕਦਾ ਸੀ॥ਸੋ ਗੁਰੂ ਜੀ ਮੇਰੀ ਭਿਖੇ ਦੀ ਅਰਜ ਹੈ ਕੇ...
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥
ਧੰਨਵਾਦ

No comments:

Post a Comment