Sunday, October 16, 2016

ਕਿੱਸਾ ਭਾਨ ਸਿੰਘ ਦਾ

ਭਾਨ ਸਿੰਘ ਮੰਡੀ ਵਿਚ ਫ਼ਸਲ ਵੇਚ ਆਪਣੇ ਸਾਈਕਲ ਉਤੇ ਘਰ ਨੂੰ ਮੁੜ ਰਿਹਾ ਸੀ॥ਚਿਹਰੇ ਉਤੇ ਪਰਛਾਨੀ ਸਾਫ਼ ਸਾਫ਼ ਝਲਕ ਰਹੀ ਸੀ॥ਕਾਰਣ ਸੀ ਐਤਕੀ ਬੇ-ਮੌਸਮ ਵਰਖਾ ਨੇ ਫ਼ਸਲ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ ਤੇ ਜੋ ਬਚੀ ਉਸ ਨਾਲ ਲੈਣ ਦੇਣ ਵੀ ਪੂਰਾ ਹੋਂਦਾ ਨਹੀਂ ਸੀ ਦਿਸਦਾ॥
ਦਿਮਾਗ ਵਿਚ ਪੁੱਠੇ ਸਿਧੇ ਖਿਆਲ ਆ ਰਹੇ ਸੀ ਜੀਵਨ ਬੇਰੰਗ ਅਤੇ ਨਿਰਾਸ਼ਾ ਵਾਦੀ ਸੋਚ ਆਪੇ ਤੇ ਹਾਵੀ ਹੋ ਰਹੀ ਸੀ॥
ਪਿੰਡ ਨੂੰ ਆਉਂਦਾ ਆਉਂਦਾ ਭਾਨ ਸਿੰਘ ਨਹਿਰ ਦੇ ਕਿਨਾਰੇ ਰੁਕ ਵਹੰਦੇ ਪਾਣੀ ਤੱਕਣ ਲੱਗ ਪਿਆ, ਕਾਫੀ ਚਿਰ ਰੁਕ ਕੇ ਇਕ ਦਮ ਸਿਰ ਹਿਲਾਉਂਦਾ ਹੋਇਆ ਉਥੋਂ ਤੁਰ ਪਿਆ ਜਿਵੇ ਕਿਸੇ ਨੇ ਖਿੱਚ ਕੇ ਤੋਰਿਆ ਹੋਂਦਾ॥
ਭਾਨ ਸਿੰਘ ਸੁਭਾਅ ਦਾ ਗੁਰਮੁਖ ਬੰਦਾ ਸੀ, ਨਹਿਰ ਤੂੰ ਤੁਰਿਆ ਤੇ ਜਾ ਗੁਰਦਵਾਰੇ ਪਹੁੰਚਿਆ॥ਮੱਥਾ ਟੇਕ ਬਾਹਰ ਆ ਗ੍ਰੰਥੀ ਸਿੰਘ ਕੋਲ ਆ ਬੈਠ ਗਿਆ॥ਗ੍ਰੰਥੀ ਸਿੰਘ ਨੇ ਕਿਹਾ ਭਾਨ ਸਿੰਘ ਜੀ ਅੱਜ ਬਹੁਤ ਉਖੜੇ ਉਖੜੇ ਲਗਦੇ ਪਏ ਹੋ ਕੀ ਹੋਇਆ ਹੈ॥
ਭਾਨ ਸਿੰਘ ਨੇ ਹੋਕਾ ਭਰਿਆ ਤੇ ਬੋਲਿਆ ਫਸਲ ਵੇਚ ਕੇ ਆ ਰਿਹਾ ਹਾਂ ਗ੍ਰੰਥੀ ਸਾਬ॥
ਗ੍ਰੰਥੀ ਜੀ ਨੇ ਕਿਹਾ ਇਹ ਤਾਂ ਕਿਸ਼ਾਨ ਲਈ ਖੁਸ਼ੀ ਦਾ ਪੱਲ ਹੋਂਦਾ ਹੈ ਪਰ ਤੁਸੀਂ ਤਾਂ ਬਹੁਤ ਭਾਵੁਕ ਹੋਏ ਲੱਗਦੇ ਪਏ ਹੋ॥
ਭਾਨ ਸਿੰਘ ਨੇ ਸਾਰੀ ਗੱਲ ਗ੍ਰੰਥੀ ਸਿੰਘ ਦੱਸੀ ਕੇ ਐਤਕੀ ਤਾਂ ਦੇਣ ਲੈਣ ਵੀ ਪੂਰਾ ਨਹੀਂ ਹੋ ਰਿਹਾ ਤੇ ਜੁਮੇਵਾਰੀਆ ਹੋਰ ਵੱਧ ਰਹੀਆ ਹਨ,ਇਸਲਈ ਗਲਤ ਸੋਚ ਹਾਵੀ ਹੋ ਰਹੀ ਸੀ ਇਸਲਈ ਇਧਰ ਨੂੰ ਆ ਗਿਆ॥
ਗ੍ਰੰਥੀ ਸਿੰਘ ਨੇ ਬਿਨਾ ਕੁਝ ਬੋਲੇ ਗੁਰਬਾਣੀਆ ਦੀਆਂ ਸਤਰਾਂ ਦੁਹਰਾਹੀਆ...
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਭਾਨ ਸਿੰਘ ਜੀ ਜਿੰਦਗੀ ਨਾਮ ਹੀ ਉਤਾਰ ਚੜਾਵ ਹੈ ਇਸ ਸਫ਼ਰ ਵਿਚ ਦੁੱਖ ਸੁਖ ਤਾਂ ਪੱਕੇ ਤੇ ਅਨਿਖੜਵੇ ਸਾਥੀ ਹਨ॥
ਬਸ ਸਾਡਾ ਫਰਜ਼ ਹੈ ਆਪਣੇ ਤੌਰ ਤੇ ਉਦਮ ਕਰਦੇ ਰਹੀਏ॥
ਗੁਰਬਾਣੀ ਉਪਦੇਸ਼ ਕਰਦੀ ਹੈ..
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
ਸੋ ਭਾਨ ਸਿੰਘ ਜੀ ਅਣਮੁੱਲੀ ਜੀਵਨ ਦਾਤ ਨਾਲ ਕਦੇ ਵੀ ਕੁਝ ਅਨ-ਸੁਖਾਵਾਂ ਦੁੱਖਾਂ ਤੂੰ ਦੁਖੀ ਹੋ ਕਰਨਾ, ਗੁਰਮੁਖ ਨੂੰ ਨਹੀਂ ਸੋਭਦਾ॥ਸਗੋਂ ਗੁਰਮੁਖ ਤਾਂ ਆਖਦਾ ਹੈ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਭਾਨ ਸਿੰਘ ਤੁਸੀਂ ਠੀਕ ਗ੍ਰੰਥੀ ਸਿੰਘ ਜੀ ਪਰ ਗੱਲ ਤਾ ਇਹ ਵੀ ਹੈ ਕੇ ਇਸ ਮੁਸਕਲ ਦੀ ਘੜੀ ਵਿਚ ਸਰਕਾਰਾਂ ਵੀ ਹੱਥ ਨਹੀਂ ਫੜਦੀਆ॥
ਗ੍ਰੰਥੀ ਸਿੰਘ ਬੋਲਿਆ ਭਾਨ ਸਿੰਘ ਉਹ ਵੀ ਸਾਡੀ ਗਲਤ ਚੋਣ ਦਾ ਨਤੀਜਾ ਹੈ ਅਸੀਂ ਧਰਮ ਦੇ ਨਾਮ ਉਤੇ ਜਾਤ ਦੇ ਨਾਮ ਉਤੇ, ਚੰਦ ਰੁਪਿਆ ਦੀ ਖਾਤਰ ਗਲਤ ਲੋਕ ਚੁਣ ਸਰਕਾਰ ਵਿਚ ਭੇਜਦੇ ਹਾਂ, ਤੁਸੀਂ ਖੁਦ ਸੋਚੀ ਜਿਸ਼ ਚੋਣ ਦੀ ਬੁਨਿਆਦ ਹੀ ਝੂਠ ਹੈ ਉਸਦੀ ਉਸਾਰੀ ਤਾ ਬੇਮਾਨੀ ਵਾਲੀ ਹੀ ਹੋਵੇਗੀ॥
ਸਾਨੂੰ ਚੋਣ ਕਰਦੇ ਸਮੇ ਧਿਆਨ ਰੱਖਣਾ ਪਵੇਗਾ ਕੇ..
ਤਖਤਿ ਬਹੈ ਤਖਤੈ ਕੀ ਲਾਇਕ ॥
ਰਾਜ ਸੱਤਾ ਉਸ ਨੂੰ ਦਿੱਤੀ ਜਾਵੇ ਜੋ ਇਸਦੇ ਲਾਇਕ ਹੋਵੇ, ਜੋ ਸੱਚ ਤੇ ਪਹਿਰਾ ਦਿੰਦਾ ਹੋਵੇ, ਗਰੀਬਾਂ ਦੇ ਦੁੱਖ ਸੁਖ ਵਿਚ ਖੜਨ ਦਾ ਹੌਸਲਾ ਰੱਖਦਾ ਹੋਵੇ॥
ਭਾਨ ਸਿੰਘ ਬੋਲਿਆ ਤੁਸੀਂ ਸਹੀ ਕਿਹਾ ਹੈ ਅਗੇ ਤੂੰ ਇਹ ਗੱਲ ਵੀ ਧਿਆਨ ਦਿੱਤਾ ਜਾਵੇਗਾ ਕੇ ਹਕ਼ ਕੇਵਲ ਸੱਚ ਦਵਾ ਸਕਦਾ ਹੈ॥ਭਾਨ ਸਿੰਘ ਨੂੰ ਗ੍ਰੰਥੀ ਸਿੰਘ ਨੂੰ ਫਤਿਹ ਬੋਲਾਈ ਤੇ ਚਿਹਰੇ ਉਤੇ ਇਕ ਚਮਕ ਲੈ ਘਰ ਦੇ ਰਾਹੇ ਪਾ ਗਿਆ॥
ਧੰਨਵਾਦ

No comments:

Post a Comment