Saturday, October 15, 2016

ਝਝਾ ਝੂਰਨੁ ਮਿਟੈ ਤੁਮਾਰੋ

''ਸਲੋਕ ਵਾਰਾਂ ਤੇ ਵਧੀਕ'' ਵਿਚਲਾ ਅੱਜ ਦਾ ਵਿਚਾਰ ਅਧੀਨ ਸਲੋਕ ਬੀਤੇ ਕੱਲ ਦੇ ਸਲੋਕ ਵਾਂਗ ਅਵਤਾਰੀ ਰਾਮ ਦੇ ਇਰਧ ਗਿਰਧ ਦੀ ਵਿਚਾਰ ਪੇਸ਼ ਕਰਦਾ ਹੈ॥ਸਲੋਕ ਵਿਚਾਰਨ ਤੂੰ ਪਹਿਲਾ ਗੁਰਬਾਣੀ ਦੀਆ ਦੋ ਪੰਗਤੀਆ ਜ਼ਿਹਨ ਵਿਚ ਰੱਖਣ 'ਤੇ ਵਿਚਾਰ ਹੋਰ ਖੁਲਕੇ ਸਮਝ ਪੈ ਸਕਦੀ ਹੈ॥
ਝਝਾ ਝੂਰਨੁ ਮਿਟੈ ਤੁਮਾਰੋ ॥
ਰਾਮ ਨਾਮ ਸਿਉ ਕਰਿ ਬਿਉਹਾਰੋ ॥
ਜੋ ਸਾਡੀ ਤਾਈ ਝੂਰਨ ਦੀ ਲੱਤ ਲੱਗੀ ਹੈ ਉਹ ਘਟ ਘਟ ਵਿਚ ਰਮਿਆ ਰਾਮ ਹੀ ਦੂਰ ਕਰ ਸਕਦਾ ਹੈ॥ਹੁਣ ਆਉਂਦੇ ਹਾਂ ਅੱਜ ਦੇ ਸਲੋਕ ਵੱਲ...
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ 
ਹੁਣ ਸੋਚਣ ਵਾਲੇ ਗੱਲ ਹੈ ਕੇ ਜੇ ਅਵਤਾਰੀ ਰਾਮ ਆਪਣੇ ਆਪ ਨੂੰ ਰੱਬ ਅਖਵਾਂਦਾ ਹੈ ਤਾ ਫਿਰ ਗੁਰਬਾਣੀ ਸਿਧਾਂਤ ਤੇ ਤਾ ਉਹ ਖਰਾ ਉਤਰਦਾ ਨਹੀਂ ,ਕਿਉਂਕਿ ਸਾਹਿਬ ਤਾ ਦੂਜਿਆਂ ਦੀ ਝੂਰ ਮਿਟਾਉਂਦਾ ਹੈ ਭਲਾ ਸਾਹਿਬ ਨੂੰ ਕਿਸ ਗੱਲ ਦੀ ਝੂਰ॥ਦੂਜੇ ਪਾਸੇ ਅਵਤਾਰੀ ਰਾਮ ਸੀਤਾ ਦੇ ਹਰਨ ਉਤੇ ਝੂਰਦਾ ਵੇਖਿਆ ਗਿਆ,ਲਛਮਣ ਦੀ ਵਿਛੋੜੇ ਉਤੇ ਝੂਰਦਾ ਮਿਲਿਆ॥ਮਦਦ ਲਈ ਹਨੂਮਾਨ ਨੂੰ ਯਾਦ ਕਰਦਾ ਪਾਇਆ ਗਿਆ ਤੇ ਹਨੂਮਾਨ ਨੇ ਮਦਦ ਕੀਤੀ॥
ਹੁਣ ਪਹਿਲੀ ਗੱਲ ਕੇ ਸਾਹਿਬ ਝੂਰਦਾ ਨਹੀਂ ਦੂਜੀ ਗੱਲ ਸਾਹਿਬ ਤਾ ਸਾਰੀ ਕਾਇਨਾਤ ਦਾ ਕਰਤਾ ਪੁਰਖ ਹੈ ਕੋਈ ਉਸਦੀ ਕੀ ਮਦਦ ਕਰ ਸਕਦਾ ਹੈ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਦੂਜੇ ਜੋ ਰਾਵਣ ਆਪਣੇ ਆਪ ਨੂੰ ਗਿਆਨੀ ਧਿਆਨੀ ਅਖਵਾਂਦਾ ਸੀ ਉਹ ਵੀ ਸਾਹਿਬ ਦੀ ਕਲਾ ਨੂੰ ਸਮਝ ਨਾਂਹ ਸਕਿਆ ਤੇ ਅਭਿਮਾਨ ਵਿਚ ਮਾਰਿਆ ਗਿਆ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਅਕਾਲ ਪੁਰਖ ਕਿਸੇ ਦਾ ਮੁਥਾਜ ਨਹੀਂ, ਅਕਾਲ ਪੁਰਖ ਆਪਣੇ ਹੁਕਮ ਦੇ ਦਾਇਰੇ ਵਿਚ ਸਭ ਨੂੰ ਖੇਲਣ ਦਾ ਮੌਕਾ ਦਿੰਦਾ ਹੈ ਤੇ ਉਸਦੀ ਖੇਲ ਦੇ ਨਿਯਮ ਸਿਧਾਂਤ ਕੋਈ ਨਹੀਂ ਤੋੜ ਸਕਦਾ ਫਿਰ ਚਾਹੇ ਉਹ ਅਵਤਾਰੀ ਰਾਮ ਹੀ ਕਿਉ ਨਾਂਹ ਹੋਵੇ॥
ਸੋ ਆਉ ਦੇਹ ਧਾਰੀਆ ਪਾਖੰਡੀਆ ਤੇ ਅਵਤਾਰੀ ਦੇਵੀ ਦੇਵਤਿਆਂ ਨੂੰ ਇਕ ਪਾਸੇ ਕਰਕੇ ਅਕਾਲ ਪੁਰਖ ਦੀ ਬੰਦਗੀ ਕਰੀਏ ਕਿਉਂਕਿ...
ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥
ਧੰਨਵਾਦ

No comments:

Post a Comment