Monday, October 3, 2016

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥ 
ਕਚੇ ਭਾਂਡੇ ਨੂੰ ਧੋਣ ਦਾ ਕੀ ਲਾਹਾ ਹੋ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਧੋਵੋਗੇ ਉਨ੍ਹਾਂ ਉਨ੍ਹਾਂ ਹੋਰ ਲਿਬੜਿਆ ਨਜਰ ਆਵੇਗਾ॥ਬਸ ਏਵੈ ਇਹੀ ਮਿਥਿਆ ਰੂਪੀ ਤਨ ਨੂੰ ਧੋਣ ਨਾਲ ਮਨ ਦਾ ਲਿਬੜਿਆ ਪਣ ਦੂਰ ਨਹੀਂ ਹੋ ਸਕਦਾ॥
ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
ਪੰਜ ਤੱਤਾਂ ਦਾ ਇਹ ਸਰੀਰ ਹੈ ਅਤੇ ਅੰਦਰ ਬਿਸਟਾ ਭਰੀ ਹੋਈ ਹੈ॥
ਕਬੀਰ ਜੀ ਨੇ ਵੀ ਇਸ ਗੱਲ ਦੀ ਪੜਚੋਲ ਕਰਦੇ ਹੋਏ ਆਖ ਦਿੱਤਾ...
((ਚਲਤ ਕਤ ਟੇਢੇ ਟੇਢੇ ਟੇਢੇ ॥ 
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥))
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
ਇਹ ਸਰੀਰ ਰੂਪੀ ਤਦ ਹੀ ਪਵਿੱਤਰ ਹੋ ਸਕਦਾ ਹੈ ਜੇ ਇਸਦੀ ਜੀਵਨ ਵਿਉਤ ਸਾਹਿਬ ਨੂੰ ਭਾ ਜਾਏ॥
ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
ਸਾਹਿਬ ਦੀ ਗਿਆਨ ਰੂਪੀ ਜੋਤ ਦਾ ਪ੍ਰਗਾਸ ਹਿਰਦੇ ਘਰ ਵਿਚ ਹੋ ਇਸ ਸਰੀਰ ਰੂਪੀ ਭਾਂਡੇ ਵਿਚ ਸਾਹਿਬ ਦੀਆ ਸਿਫਤ ਸਲਾਹਾਂ ਦਾ ਮਦਰ ਮੋਹਨ ਸੁਰ ਉੱਠਦਾ ਹੈ॥
''''ਪਰਮ ਜੋਤਿ ਜਾਗਾਇ ਵਾਜਾ ਵਾਵਸੀ'''ਨੂੰ ਸਾਹਮਣੇ ਰੱਖ ਹੀ ਕਬੀਰ ਜੀ ਆਖ ਦਿੱਤਾ..
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥ 
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥
ਧੰਨਵਾਦ

No comments:

Post a Comment