Saturday, October 29, 2016

ਜਹ ਦੇਖਾ ਤਹ ਏਕੁ ਹੈ

ਬੀਤੇ ਦਿਨ ਮਹਲਾ ਤੀਜਾ ਨੇ ਦਰ ਦਰ ਭਟਕਦੇ ਜੀਵ ਨੂੰ ''ਸਚਾ ਏਕੁ ਦਰੁ'' ਉਪਦੇਸ਼ ਦਿੱਤਾ ਅਤੇ ਅੱਜ ਦੇ ਸਲੋਕ ਵਿਚ ਉਹ ਦਰ ਕਿਥੇ ਹੈ ਉਸਦੇ ਬਾਰੇ ਦਸਦੇ ਹੋਏ ਆਖਦੇ ਹਨ...
ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦੇ ਕੇ ਜਿਥੇ ਜਿਥੇ ਮੈ ਫਿਰਿਆ ਉਥੇ ਉਥੇ ਮੈ ਸਾਚੇ ਸਾਹਿਬ ਦਾ ਦਰ ਪਾਇਆ॥ਜਿਥੇ ਜਿਥੇ ਮੇਰੀ ਨਿਗ੍ਹਾ ਗਈ ਉਥੇ ਉਥੇ ਸਾਚੇ ਸਾਹਿਬ ਦੇ ਦਰ ਦੇ ਦੀਦਾਰ ਹੋਏ॥
ਪਰ ਇਹ ਸਭ ਹੋਇਆ ਤਦ ਜਦ ਮੈ ਆਪਾ ਗੁਰੂ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਦਿੱਤਾ॥
ਇਹ ਸਮਝ ਸਾਨੂੰ ਉਦੋਂ ਪੈ ਸਕਦੀ ਹੈ ਜਦ ਅਸੀਂ ਗੁਰੂ ਗਰੰਥ ਸਾਹਿਬ ਜੀ ਦੀਆ ਸਿਖਿਆ ਉਤੇ ਪਹਿਰਾ ਦੀਏ॥
ਫਿਰ ਰੱਬ ਦੀ ਪਾਲ ਵਿਚ ਨਾਂਹ ਤਾ ਤੀਰਥ ਉਤੇ ਜਾਣਾ ਪਵੇਗਾ ਤੇ ਨਾਂਹ ਹੀ ਪਹਾੜਾ ਆਦਿਕ ਉਤੇ ਚੜਨ ਦੀ ਲੋੜ ਪਵੇਗੀ॥
ਫਿਰ ਇਕ ਹੂਕ ਮਨ ਵਿੱਚੋ ਉਠੇਗੀ ਕੇ...
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ 
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥
ਤਦ ਜਾ ਕੇ ਸਾਡੀ ਜੀਵਨ ਵਿਚ ਗੁਰਮਤਿ ਦਾ ਸਿਧਾਂਤ ''ਊਹਾਂ ਤਉ ਜਾਈਐ ਜਉ ਈਹਾਂ ਨ ਹੋਇ''ਅਸਲ ਵਿਚ ਜਨਮ ਲੇਵੇਗਾ॥
ਧੰਨਵਾਦ

No comments:

Post a Comment