Friday, October 21, 2016

ਪੂਰਾ ਕੌਣ ਹੋਂਦਾ ਹੈ?

ਆਉ ਗੁਰੂ ਜੀ ਕੋਲੋਂ ਪੁੱਛਣਾ ਕਰੀਏ ਕੇ ਪੂਰਾ ਕੌਣ ਹੋਂਦਾ ਹੈ॥
ਗੁਰੂ ਜੀ ਸਲੋਕ ਵਾਰਾਂ ਤੇ ਵਧੀਕ ਵਿਚ ਅੱਜ ਦੇ ਸਲੋਕ ਵਿਚ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਆਖਦੇ ਹਨ॥
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥
ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥ 
ਪੂਰਾ ਉਹ ਅਖਵਾਂਦਾ ਹੈ ਜਿਸ ਵਿਚ ਕੋਈ ਵਾਧ ਘਾਟ ਨਾਂਹ ਹੋਵੇ ਜੋ ਆਪਣੇ ਆਪ ਵਿਚ ਹਰ ਪੱਖੋਂ ਸੰਪੂਰਨ ਹੋਵੇ॥
ਜਿਵੇ ਸਿੱਖ ਲਈ ਉਸਦਾ ਗੁਰੂ ਗੁਰੂ ਗਰੰਥ ਸਾਹਿਬ ਜੀ ਹੈ॥
ਕਿਉਂਕਿ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਦਾ ਮੁਢਲਾ ਸਿਧਾਂਤ ਹੈ ਕੇ...
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥
ਗੁਰੂ ਸਿੱਖ ਨੂੰ ਉਸ ਸਾਹਿਬ ਨਾਲ ਜੋੜਦਾ ਹੈ ਜੋ ਮੁੱਢ ਤੂੰ ਹੈ, ਜੋ ਨਿਰਮਲ ਹੈ ਭਾਵ ਸੁੱਧ ਸਰੂਪ ਦਾ ਮਾਲਿਕ ਹੈ ,ਜਿਸਦਾ ਦਾ ਮੁੱਢ ਕੋਈ ਨਹੀਂ ਲੱਭ ਸਕਦਾ ਅਤੇ ਜੋ ਨਾਸ਼ ਰਹਿਤ ਹੈ ਅਤੇ ਉਹ ਨਿਹਚਲ ਹੈ॥
ਭਗਤ ਕਬੀਰ ਜੀ ਨੇ ਵੀ ਆਖ ਦਿੱਤਾ...
ਅਬ ਤਬ ਜਬ ਕਬ ਤੁਹੀ ਤੁਹੀ ॥
ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥
ਹੁਣ ਗੁਰੂ ਨਾਨਕ ਜੀ ਅੱਜ ਦੇ ਸਲੋਕ ਦੀ ਅੰਤਮ ਪੰਗਤੀ ਵਿਚ ਸੰਬੋਧਨ ਕਰਦੇ ਹਨ ਜਿਸ ਗੁਰਮੁਖ ਜਨ ਨੇ ਪੂਰੇ ਦਾ ਸਿਧਾਂਤ ਸਮਝ ਪੂਰੇ ਗੁਰੂ ਨਾਲ ਸਾਂਝ ਪਾ ਲਈ ਉਹ ਪੂਰੇ ਵਿਚ ਸਮਾਂ ਪੂਰਾ ਅਖਵਾਂਦਾ ਹੈ॥
ਬਸ ਇਹ ਗੱਲ ਨੂੰ ਕਬੀਰ ਜੀ ਨੇ ਕਿਹਾ ਹੈ ਕੇ ''ਹਮ ਤੁਅ ਪਰਸਾਦਿ ਸੁਖੀ ਸਦ ਹੀ॥
ਹੁਣ ਜੋ ਗੁਰੂ ਤੇ ਉਗਲੀ ਕਰਨ ਕੇ ਗੁਰੂ ਸੰਤ ਬਣਾਉਂਦਾ ਹੈ ਪਰ ਸਿਪਾਹੀ ਬਣ ਲਈ ਉਰੇ ਪਰੇ ਜਾਣਾ ਪੈਂਦਾ ਹੈ॥ਸੋ ਅਜਿਹਾ ਨੂੰ ਤੁਸੀਂ ਕੀ ਆਖ ਸਕਦੇ ਹੋ ਸਵਾਏ ਇਹ ਕਹਿਣ ਦੇ ਕੇ..
ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥
ਧੰਨਵਾਦ

No comments:

Post a Comment