Tuesday, October 4, 2016

ਨਾਨਕ ਤੇ ਨਰ ਅਸਲਿ ਖਰ

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
ਕਈ ਜੀਵ ਧੁਰ ਅੰਦਰੋਂ ਅਗਿਆਨਤਾ ਨੂੰ ਸਮਰਪਣ ਹੋਏ ਹੋਂਦੇ ਹਨ ਅਜੇਹੀ ਸਥਿਤੀ ਵਿਚ ਸੱਚ ਦੀ ਆਵਾਜ਼ ਦੀ ਵੀ ਸਾਰ ਨਹੀਂ ਪਾਉਂਦੇ॥
ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
ਮਨ ਵਿਚ ਅਗਿਆਨਤਾ ਦਾ ਰਾਜ ਹੋਣ ਕਰਕੇ ਸਿਖਿਆ ਲੈਣ ਵਾਲਾ ਹਿਰਦੇ ਰੂਪੀ ਕੌਲ ਫੁਲ ਵੀ ਮੂਧਾ ਹੋ ਜਾਂਦਾ ਹੈ ਅਜੇਹੀ ਸਥਿਤੀ ਵਿਚ ਜੋ ਆਚਾਰ ਸਾਹਮਣੇ ਆਉਂਦਾ ਹੈ ਉਹ ਕੁਲੱਖਣ ਪੁਣੇ ਦੀ ਪੇਸ਼ਕਸ਼  ਹੋਂਦਾ ਹੈ॥
ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥
ਦੂਜੇ ਪਾਸੇ ਅਜਿਹੇ ਜਨ ਹੋਂਦੇ ਹਨ ਜੋ ਗੁਰੂ ਦਾ ਕਿਹਾ ਸੁਣਦੇ ਹਨ ਜਾਣਦੇ ਹਨ, ਜਾਣੈ ਨੂੰ ਬੁਝਣ ਦੀ ਸਮਰਥਾ ਰੱਖਦੇ ਹਨ॥ਅਜਿਹੇ ਜਨ ਦੇ ਆਚਾਰ ਵਿੱਚੋ ਸੁਲੱਖਣਾ ਪਣ ਉਭਰ ਕੇ ਸਾਹਮਣੇ ਆਉਂਦਾ ਹੈ॥
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥ 
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
ਪਰ ਜੋ ਗੁਰੂ ਤੂੰ ਬੇਮੁਖ ਹੋਂਦੇ ਹਨ ਉਹਨਾਂ ਨੂੰ ਨਾਂਹ ਨਾਦ ਬਾਰੇ ਪਤਾ ਹੋਂਦਾ ਹੈ ਨਾਂਹ ਬੇਦ ਨਾਂਹ ਗਾਇਨ ਅਤੇ ਨਾਂਹ ਵੱਖ ਵੱਖ ਵਿਉਤਾਂ ਦੇ ਰਸ ਕਸ ਦੀ ਪਛਾਣ ਹੋਂਦੀ ਹੈ ॥ਨਾਂਹ ਹੀ ਸਿਧੇ ਮਾਰਗ ਦਾ ਗਿਆਨ ਹੋਂਦਾ ਹੈ ਨਾਂਹ ਸੁਚੱਜਾ ਪਣ ਹੋਂਦਾ ਅਤੇ ਨਾਂਹ ਹੀ ਅਕਲ ਰੂਪੀ ਚੇਤਨਾ ਹੋਂਦੀ ਹੈ,ਅੱਖਰਾਂ ਰਾਹੀਂ ਜੋ ਸੰਸਾਰ ਨੂੰ ਗਿਆਨ ਮਿਲਿਆ ਹੈ ਇਸ ਨਾਲ ਵੀ ਇਹਨਾਂ ਦਾ ਕੋਈ ਵਾਸਤਾ ਨਹੀਂ ਹੋਂਦਾ ਪਰ ਫਿਰ ਵੀ ਅਹੰਕਾਰ ਦੇ ਵਿਚ ਚੂਰ ਹੋਂਦੇ ਹਨ॥
ਅਜਿਹੇ ਵਿਰਤੀ ਮਾਲਕਾਂ ਬਾਰੇ ਅੰਤਮ ਪੰਗਤੀ ਵਿਚ ਗੁਰੂ ਨਾਨਕ ਜੀ ਆਖਦੇ ਹਨ ...
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
ਦਰਅਸਲ ਇਹ ਅਸਲ ਕਹੇ ਮੁਤਾਬਿਕ ਖੋਤੇ ਹਨ ਜੋ ਬਿਨ੍ਹਾ ਪੱਲੇ ਕੁਝ ਹੋਣ ਤੇ ਮੈ ਮੇਰੀ ਦਾ ਰਾਗ ਅਲਾਪਦੇ ਹਨ॥
ਧੰਨਵਾਦ

No comments:

Post a Comment