Sunday, October 2, 2016

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
ਗੁਰ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਜਿਸ ਜੀਵ ਦੇ ਹਿਰਦੇ ਨੂੰ ਗੁਰ ਸਬਦੁ ਦੀ ਚੋਟ ਲੱਗ ਜਾਂਦੀ ਹੈ ਉਸਦਾ ਆਪਾ-ਭਾਉ ਤੁਰੰਤ ਮਰ ਜਾਂਦਾ ਹੈ ਤੇ ਅੰਦਰ ਦਾ ਸੁਆਰਥ ਖਤਮ ਹੋ ਜਾਂਦਾ ਹੈ॥
((ਗੁਰਬਾਣੀ ਸਮਝ ਤੇ ਗੁਰਬਾਣੀ ਜਿਉਣ ਵਿਚ ਬਸ ਇਹੀ ਸੂਖਮ ਭੇਦ ਹੈ, ਜੋ ਗੁਰਬਾਣੀ ਜਿਉਂਦੇ ਹਨ ਅਸਲ ਵਿਚ ਉਹ ਗੁਰਮੁਖ '' ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ''ਦਾ ਉਪਦੇਸ਼ ਕਮਾ ਰਹੇ ਹੋਂਦੇ ਹਨ))
ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
ਗੁਰ ਸਬਦੁ ਦੀ ਚੋਟ ਖਾਂਦੇ ਹੀ ਜਿਨ੍ਹਾਂ ਆਪਾ ਭਾਵ ਖਤਮ ਕਰ ਲਿਆ ਉਹ ਸਾਹਿਬ ਨੂੰ ਪ੍ਰਵਾਨ ਹੋ ਜਾਂਦੇ ਹਨ॥
(ਇਥੇ ਗੁਰਮਤਿ ਦਾ ਉਹ concept ਉਜਾਗਰ ਹੋਂਦਾ ਹੈ ਜਿਸ ਵਿਚ ਸਾਹਿਬ ਮਿਲਾਪ ਵਿੱਚੋ ਉਮਰ ਦਾ ਫੈਕਟਰ ਦੂਰ ਕੀਤਾ ਗਿਆ ਹੈ ਇਥੇ 7 ਸਾਲ ਦਾ ਵੀ ਪ੍ਰਵਾਨ ਹੋਂਦਾ ਹੈ ਤੇ 70 ਸਾਲ ਦਾ ਵੀ))
ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
ਜਿਸ ਜੀਵ ਦਾ ਕਰਮ ਖੇਤਰ ਸਾਹਿਬ ਦੇ ਹੁਕਮ ਦੇ ਦਾਇਰੇ ਵਿਚ ਚਲ ਕੇ ਸਾਹਿਬ ਦੀ ਕਿਰਪਾ ਦਾ ਪਾਤਰ ਬਣਦਾ ਹੈ ਤੇ ਸਾਹਿਬ ਕਿਰਪਾ ਸਦਕਾ ਹੀ ਗੁਰ ਸਬਦੁ ਦੀ ਚੋਟ ਨਾਲ ਹਿਰਦੇ ਘਰ ਵਿਚ ਆਪਾ-ਭਾਉ ਮਾਰ ਲੈਂਦਾ ਹੈ,ਤਾ ਜਾ ਕੇ ਲੱਗੀ ਪ੍ਰਵਾਨ ਹੋਂਦੀ ਹੈ॥
ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
ਜਦ ਸੁਜਾਣ ਸਾਹਿਬ ਸਬਦੁ ਦੀ ਚੋਟ ਕਰਦਾ ਹੈ ਤਾ ਇਹ ਪ੍ਰੇਮ ਦਾ ਤੀਰ ਕਦੇ ਵੀ ਹਿਰਦੇ ਘਰ ਵਿਚ ਦੁਬਾਰਾ ਨਹੀਂ ਨਿਕਲਦਾ ॥
ਕਿਉਂਕਿ '''ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ'''ਅਨੁਸਾਰ ਗੁਰੂ ਘਟ ਘਟ ਦੀ ਰਮਜ ਤੇ ਉਸਦਾ ਸਥਿਰਤਾ ਵਾਲਾ ਇਲਾਜ ਜਾਣਦਾ ਹੈ ਇਸਲਈ ਆਖ ਦਿੱਤਾ....
ਸਤਿਗੁਰ ਬਾਝਹੁ ਵੈਦੁ ਨ ਕੋਈ ॥ ਆਪੇ ਆਪਿ ਨਿਰੰਜਨੁ ਸੋਈ ॥
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥
ਧੰਨਵਾਦ

No comments:

Post a Comment