Friday, October 28, 2016

ਸਚਾ ਏਕੁ ਦਰੁ

ਸਚਾ ਏਕੁ ਦਰੁ
ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
ਮਹਲਾ 3 ਆਖਣਾ ਕਰ ਰਹੇ ਹਨ ਕੇ ਸਾਚੈ ਸਾਹਿਬ ਦੇ ਗੁਣਾ ਰਾਹੀਂ ਸਿਫਤ ਸਾਲਾਹ ਕਰਦੇ ਸਾਚੈ ਸਾਹਿਬ ਦੀ ਉਸਤਤ ਕਰ, ਹਰ ਸਵਾਸ ਨਾਲ ਇਹ ਪ੍ਰਕਿਰਿਆ ਦੁਹਰਾਉਂਦਾ ਰਹਿ॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਬਾਕੀ ਸਾਰੇ ਦਰ ਮਿਥਿਆ ਹਨ ਉਹਨਾਂ ਨੂੰ ਤਿਆਗ ਕੇ ਕੇਵਲ ਇਕ ਸਾਹਿਬ ਦੇ ਦਰ ਉਤੇ ਆ, ਇਹ ਇਕੋ ਦਰ ਹੈ ਜੋ ਸੱਚਾ ਅਤੇ ਥਿਰ ਰਹਿਣ ਵਾਲਾ ਹੈ॥
ਬਸ ਅੱਜ ਸਾਨੂੰ ਵੀ ਲੋੜ ਹੈ ਕੇ ਅਸੀਂ ਸਹੀ ਦਰ ਦੇ ਪਛਾਣ ਕਰਕੇ ਉਸ ਨਾਲ ਜੁੜੀਏ॥
ਕਬੀਰ ਜੀ ਨੇ ਵੀ ਮਨ ਨੂੰ ਸਨਮੁਖ ਰੱਖ ਆਖਿਆ..
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ 
ਬਸ ਇਸੇ ਗੱਲ ਵਿਚ ਵਡਿਆਈ ਹੈ ਅਤੇ ਜਦ ਇਹ ਵਿਸ਼ਵਾਸ ਬਣ ਗਿਆ ਤਦ ਤੂੰ ਖੁਦ ਆਖੇਗਾ...
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ 
ਅਵਰੁ ਨ ਜਾਣਾ ਦੂਆ ਤੀਆ ॥ 
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥
ਧੰਨਵਾਦ

No comments:

Post a Comment