Tuesday, October 11, 2016

ਲਾਵਾ ਦੀ ਵਿਚਾਰ (3)

ਗੁਰਮਤੋ ਬੋਲੀ ਕੇ ਭੈਣ ਮਨਮਤੋ ਸਾਹਿਬ ਨਾਲ ਮਿਲਾਪ ਦਾ ਪਹਲਾ ਕਦਮ ਗੁਰਬਾਣੀ ਅਭਿਆਸ ਅਤੇ ਦੂਜਾ ਕਦਮ ਨਿਰਮਲ ਭਉ ਅਸੀਂ ਬੀਤੇ ਦੋ ਦਿਨਾ ਵਿਚ ਕ੍ਰਮਵਾਰ ਵਿਚਾਰੇ ਹਨ ਅੱਜ ਅਗਲੇ ਕਦਮ ਦੀ ਪੜਚੋਲ ਰਲ ਮਿਲਕੇ ਕਰਦੀਆ ਹਾ ਤਾ ਜੋ '''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??ਦਾ ਸਵਾਲ ਸਮਝ ਆ ਜਾਵੇ॥
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿ ਹਾਰੀ ਜਾਂਦਾ ਹਾ ਤੇਰੀ ਕਿਰਪਾ ਸਦਕਾ ਪਹਲਾ ਗੁਰਬਾਣੀ ਅਭਿਆਸ ਸੁਰੂ ਹੋਇਆ ਜਿਸ ਦੇ ਫਲਸਰੂਪ ਮੇਰੇ ਮਨ ਦੇ ਅੰਦਰ ਨਿਰਮਲ ਭਉ ਨੇ ਜਨਮ ਲਿਆ, ਹੁਣ ਤੇਰੀ ਕਿਰਪਾ ਸਦਕਾ ਮੇਰੇ ਮਨ ਵਿਚ ਮਿਲਾਪ ਦੀ ਤਾਂਘ ਉਠੀ ਹੈ ਜਿਸ ਨੇ ਬੈਰਾਗ(ਬਿਰਹੇ ਜਾ ਵਿਛੋੜੇ) ਦਾ ਅਹਿਸਾਸ ਉਤਪਨ ਕੀਤਾ ਹੈ, ਇਹ ਬੈਰਾਗ ਤੇਰੇ ਤਾਈ ਅਪੜਨ ਦਾ ਤੀਜਾ ਕਦਮ ਹੈ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
ਵੱਡੇ ਭਾਗਾ ਨਾਲ ਸਚ ਦੇ ਮਾਰਗ ਦੇ ਪਾਂਧੀਆ ਨਾਲ ਮਿਲੀ ਤੇ ਜਿੰਨਾ ਦੀ ਸੰਗਤ ਨਾਲ ਕੰਤ ਕਰਤਾਰ ਨਾਲ ਮਿਲਾਪ ਹੋਇਆ,ਇਹ ਸਭ ਤੇਰੀ ਕਿਰਪਾ ਸਦਕਾ ਹੋਇਆ ਹੈ ਮੈ ਜੀਵ ਇਸਤਰੀ ਤੇਰੇ ਤੂ ਬਲਿਹਾਰੀ ਜਾਂਦੀ ਹਾ॥
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਗੁਰਬਾਣੀ ਅਭਿਆਸ ਸਦਕਾ ਮੈ ਜੀਵ ਇਸ੍ਰਤੀ ਨੇ ਜੀਵਨ ਨੂ ਨਿਰਮਲ ਕਰਨ ਵਾਲੇ ਕੰਤ ਕਰਤਾਰ ਦਾ ਮਿਲਾਪ ਪਾ ਲਿਆ ਹੈ ਜਿਸਦੀ ਮੈ ਸਦਾ ਸਿਫਤ ਸਾਲਾਹ ਕਰਦੀ ਹਾ॥
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ 
ਕੰਤ ਕਰਤਾਰ ਨਾਲ ਮੇਲ ਪਾਉਣ ਵਾਲੇ ਵੱਡੇ ਭਾਗਾ ਵਾਲੇ ਸਚ ਦੇ ਮਾਰਗ ਦੇ ਪਾਂਧੀ ਹੋਂਦੇ ਹਨ ਜੋ ਹਮੇਸ਼ਾ ਅਕਥ ਕੰਤ ਕਰਤਾਰ ਨੂ ਕਥਦੇ ਹਨ ਭਾਵ ਇਹ ਸੋਚ ਕੇ ਕੰਤ ਕਰਤਾਰ ਦੇ ਗੁਣ ਗਾਣ ਕਰਦੇ ਹਨ ਕੇ ਕੰਤ ਕਰਤਾਰ ਅਸੀਮ ਹੈ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਇਹਨਾ ਵੱਡੇ ਭਾਗਾ ਵਾਲੇ ਸਚ ਦੇ ਮਾਰਗ ਦੇ ਪਾਂਧੀਆ ਦੇ ਹਿਰਦੇ ਘਰ ਵਿਚ ਇਕ -ਰਸ ਕੰਤ ਕਰਤਾਰ ਦੇ ਸਬਦੁ ਦੀ ਧੁਨ(ਸਿਖਿਆ) ਸਦਾ ਉਠਦੀ ਹੈ ,ਜਿੰਨਾ ਉਤੇ ਕੰਤ ਕਰਤਾਰ ਦੀ ਕਿਰਪਾ ਹੋਂਦੀ ਹੈ ਓਹ ਹੀ ਇਸ ਤਰ੍ਹਾ ਕੰਤ ਕਰਤਾਰ ਨੂ ਜਪਦੇ ਹਨ॥
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ 
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਦਸਦੇ ਹਨ ਕੇ ਮਿਲਾਪ ਦੇ ਮਾਰਗ ਦਾ ਤੀਜਾ ਕਦਮ ਕੰਤ ਕਰਤਾਰ ਤੂ ਵਿਛੋੜੇ ਦਾ ਅਹਿਸਾਸ ਹੋ ਕੇ ਮਨ ਵਿਚ ਮਿਲਾਪ ਲਈ ਬੈਰਾਗ ਉਤਪਨ ਹੋਂਦਾ ਹੈ॥
ਸੋ ਭੈਣੇ ਮਨਮਤੋ ਅੱਜ ਅਸੀਂ ਵਿਚਾਰ ਦੇ ਤੀਜੇ ਪੜਾਅ ਨੂੰ ਗੁਰੂ ਕਿਰਪਾ ਸਦਕਾ ਸਮਝਿਆ ਹੈ ਕੱਲ ਨੂੰ ਚੋਥੇ ਕਦਮ ਦੀ ਵਿਚਾਰ ਕਰਨ ਦੀ ਕੋਸਿਸ ਗੁਰੂ ਕਿਰਪਾ ਸਦਕਾ ਕਰਾਂਗੀਆਂ॥
ਧੰਨਵਾਦ

No comments:

Post a Comment