Sunday, October 2, 2016

ਗੁਰਮਤਿ ਅਨੁਸਾਰ ਦਸਵੰਦ ਕੀ ਹੈ॥

ਗੁਰਮਤੋ ਤੇ ਮਨਮਤੋ ਸ਼ਾਮ ਦੀ ਸੈਰ ਕਰਨ ਜਾ ਰਹੀਆ ਸਨ, ਅਚਾਨਕ ਮਨਮਤੋ ਬੋਲੀ ਭੈਣੇ ਇਕ ਗੱਲ ਦਸ ਕੇ ਗੁਰਮਤਿ ਅਨੁਸਾਰ ਦਸਵੰਦ ਕੀ ਹੈ॥
ਗੁਰਮਤੋ ਜਵਾਬ ਦਿੰਦੀ ਬੋਲੀ ਭੈਣੇ ਦਸਵੰਦ ਉਹ ਰਾਹ ਹੈ ਜੋ ਗੁਰੂ ਜੀ ਨੇ ਸਿੱਖ ਨੂੰ ਸਮਾਜ ਪ੍ਰਤੀ ਜੁਮੇਵਾਰੀ ਦਿੱਤੀ ਹੈ॥ਭਾਵੇ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ ਪੱਖ ਨੂੰ ਲੈ ਕੇ ਤੁਰ ਲਵੋ॥
ਗੁਰੂ ਜੀ ਨੇ ਪਹਿਲਾ ਸਿੱਖ ਦਾ ਇਕ ਵਿਸ਼ਵਾਸ ਬੰਨਿਆ ਕੇ..
>>>>> ਏਕ ਓਟ ਏਕੋ ਆਧਾਰੁ<<<<<
ਫਿਰ ਸਿੱਖ ਦੇ ਅੰਦਰ ਇਸ ਵਿਸ਼ਵਾਸ ਨੂੰ ਮੁਖ ਰੱਖ ਇਕ ਨੀਂਹ ਰੱਖ ਸੁਕ੍ਰਿਤੀ ਦਾ ਮਹਲ ਉਸਾਰਿਆ ਜਿਥੇ ਇਸ ਗੱਲ ਨੂੰ ਤਵੱਜੋ ਦਿੱਤੀ ਕੇ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਭਾਵ ਕੇ ਸਿੱਖ ਨੂੰ ਰਜਾ ਰਹਮਤ ਦੇ ਘੇਰੇ ਵਿਚ ਜਿਉਣਾ ਸਖਾਇਆ॥ਜਿਸੇ ਫਲਸਰੂਪ ਇਹ ਹੋਇਆ ਕੇ ਸਿੱਖ ਨੇ ਸਾਹਿਬ ਨੂੰ  ਆਪ ਸਮਰਪਣ ਕਰ ਦਿੱਤਾ..
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥ 
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥ 
ਜਦ ਸਿੱਖ ਦੀ ਵਿਰਤੀ ਇਕਸਾਰਤਾ ਵਾਲੀ ਹੋ ਗਈ ਤਦ ਗੁਰੂ ਨੇ ਸਿੱਖ ਨੂੰ ਆਖਿਆ...
ਘਾਲਿ ਖਾਇ ਕਿਛੁ ਹਥਹੁ ਦੇਇ ॥ 
ਨਾਨਕ ਰਾਹੁ ਪਛਾਣਹਿ ਸੇਇ ॥
ਹੁਣ ਜਦ ਗੱਲ '''''ਘਾਲਿ ਖਾਇ ਕਿਛੁ ਹਥਹੁ ਦੇਇ''' ਦੀ ਆਈ ਤਾ ਗੁਰੂ ਨੇ ਸਿੱਖ ਨੂੰ ਸੁਚੇਤ ਕਰਦੇ ਹੋਏ ਕਿਹਾ...
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਦ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜਰੂਰੀ ਹੈ॥ਸਹੀ ਲੋੜ ਦੀ ਪੂਰਤੀ ਦਾਨ ਅਖਵਾਂਦੀ ਹੈ ॥
ਗੁਰਬਾਣੀ ਵਿਚਾਰ ਕਰਨਾ ਵੀ ਇਕ ਦਾਨ ਦਾ ਰੂਪ ਹੈ ਬੇਸਰਤੇ ਵਿਚ ਹਉਮੈ ਨਾਂਹ ਆ ਖੜੇ॥
ਭੂਖੇ ਨੂੰ ਰੋਟੀ ਖਾਵਣਾ,ਨੰਗੇ ਨੂੰ ਤਨ ਢਕਣ ਲਈ ਬਸਤਰ ਦੇਣਾ,ਢੁਕਵੇਂ ਪਾਣੀ ਪੀਣ ਦਾ ਪ੍ਰਬੰਧ ਕਰਨਾ(ਜਿਵੇ ਗੁਰੂ ਜੀ ਨੇ ਬਾਉਲੀਆ , ਖੂਹ ਲਾਵਏ ਸਨ)
ਪਰ ਜੋ ਯਾਦ ਰੱਖਣ ਵਾਲੀ ਗੱਲ ਹੈ ਦਾਨ ਪਿੱਛੇ RETURN ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ॥
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ 
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਇਹ ਨਾਂਹ ਹੋਵੇ ਕੇ 1 ਦੇਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ॥ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ ਪ੍ਰਵਾਨ ਨਹੀਂ ਕਰਦੀ॥
ਧਨਵੰਤਾ ਹੋਇ ਕਰਿ ਗਰਬਾਵੈ ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ 
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥ ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਜੇ ਕੋਈ ਭੁੱਖਾ ਹੈ ਤਾ ਇਹ ਨਾਹ ਦੇਖੋ ਕੇ ਇਸਦੇ ਹੱਥ ਪੈਰ ਹਨ ਖੁਦ ਕਮਾ ਕੇ ਖਾ ਸਕਦਾ ਹੈ,ਪਹਿਲਾ ਉਸ ਨੂੰ ਪ੍ਰਸ਼ਾਦਾ ਛਕਾਉ ਬਾਅਦ ਵਿਚ ਸਮਝਾਉ ਕੇ ਭਾਈ ਸੁਕ੍ਰਿਤ ਕਰਿਆ ਕਰ॥
ਕੋਈ ਨਸ਼ੇ ਆਦਿਕ ਕਰਦਾ ਹੈ ਤਾ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿੱਚੋ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਉ॥
''ਅਕਲੀ ਕੀਚੈ ਦਾਨੁ'' ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ ਕੱਢਣਾ ਸਗੋਂ ਸੁਚੱਜਾ ਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ ॥
ਸੋ ਭੈਣੇ ਮਨਮਤੋ ਜਦ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਆ ਜਾਵੇ ਤਾ ਜੀਵ ਖੁਦ ਬਰ ਖੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜਰੂਰ ਹੈ ਤੇ ਕਈ ਬੇਲੋੜਾ ਹੈ॥ਕਿਉਂਕਿ.
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ॥
ਸੋ ਭੈਣੇ ਗੁਰਬਾਣੀ ਨੂੰ ਜੀਵਨ ਮੰਨ ਕੇ ਚਲਣ ਉਤੇ ਦਸਵੰਦ ਦੇ ਵੱਖ ਵੱਖ ਪੱਖ ਸਮਝ ਆਉਂਦੇ ਹਨ॥ਇਹ ਗੱਲ ਸਹਜੇ ਹੀ ਖਾਣੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ,ਆਰਥਿਕਤਾ ਆਦਿ ਸਭ ਦਸਵੰਦ ਦੇ ਘੇਰੇ ਵਿਚ ਹਨ॥
ਧੰਨਵਾਦ

No comments:

Post a Comment