Thursday, October 6, 2016

ਅਪਣਾ ਕੀਤਾ ਆਪੇ ਪਾਵੈ

ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥ ਹੇ ਭਾਈ ਖਤ੍ਰੀ ਉਹ ਜੀਵ ਹੋਂਦਾ ਹੈ ਜੋ ਕਰਮਖੇਤਰ ਦਾ ਯੋਧਾ ਹੋਵੇ ਭਾਵ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਕਾਬੂ ਕਰਕੇ ਰੱਖੇ॥ਜੋ ਦੇਹੀ ਵਿਚ ਸਵਾਸ ਦੀ ਪੂੰਜੀ ਮਿਲੀ ਹੈ ਇਸਦੀ ਵਰਤੋਂ ਲੋਕ ਭਲਾਈ ਲਈ ਕਰੇ ਭਾਵੇ ਆਪਾ ਹੀ ਕਿਉ ਨਾਂਹ ਵਾਰਨਾ ਪਵੇ॥ਖੇਤੁ ਪਛਾਣੈ ਬੀਜੈ ਦਾਨੁ ॥ਸੋ ਖਤ੍ਰੀ ਦਰਗਹ ਪਰਵਾਣੁ ॥ਜੋ ਹਕ਼ ਸੱਚ ਦੀ ਪਛਾਣ ਕਰਦਾ ਹੋਇਆ ਸੁਕਰਮੀ ਦਾ ਦਾਨ ਕਰੇ॥ਅਜਿਹਾ ਜੀਵ ਸਹਜੇ ਹੀ ਸਾਹਿਬ ਦੀ ਨਿਗ੍ਹਾ ਵਿਚ ਕਬੂਲ ਹੋ ਜਾਂਦਾ ਹੈ॥ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥੧੭॥ਪਰ ਜੇ ਕੋਈ ਸਿਰਫ ਆਪਣੇ ਜਾਤ ਜਾ ਵਰਣ ਵੰਡ ਵਿਚ ਹਿਸੇ ਆਉਂਦੀ ਖਤ੍ਰੀ ਦੀ ਉਪਾਧੀ ਕਰਕੇ ਆਪਣੇ ਆਪ ਨੂੰ ਸਰੇਸਟ ਸਮਝਦਾ ਹੋਏ ਤੇ ਉਸਦਾ ਕਰਮ ਖੇਤਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਧੀਨ ਹੋਵੇ ਤਾ ਫਿਰ ਇਸ ਕੂੜ ਰਾਸ ਦੀ ਖਰੀਦਿਆ ਕੂੜ ਖੁਦ ਹੀ ਖਾਣਾ ਪੈਂਦਾ ਹੈ॥ਸੋ ਗੁਰਮਤਿ ਵਿਚ ਤੁਸੀਂ ਕੌਣ ਹੋ ਇਹ ਗੱਲ ਮਹੱਤਵ ਨਹੀਂ ਰੱਖਦੀ ਸਗੋਂ ਤੁਸੀਂ ਕਿਸ ਵਣਜ ਦੇ ਵਾਪਾਰੀ ਹੋ ਇਸ ਗੱਲ ਨੂੰ ਤਰਜੀਵ ਦਿੱਤੀ ਜਾਂਦੀ ਹੈ॥ਧੰਨਵਾਦ

No comments:

Post a Comment