Sunday, October 23, 2016

ਤਾ ਕਾ ਭੀਖਕੁ ਹੋਇ

ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
ਮਹਲਾ 3 ਸਮਝਾਣਾ ਕਰ ਰਹੇ ਹਨ ਕੇ ਭਾਈ ਉਸ ਸਾਹਿਬ ਦੇ ਦਰ ਦਾ ਭਿਖਾਰੀ ਬਣ ਜੋ ਡਰ ਰਹਤ ਹੈ, ਜੋ ਮਾਇਆ ਦੀ ਪ੍ਰਭਾਵ ਤੂੰ ਪਰੇ ਹੈ,ਜੋ ਸਭ ਤੂੰ ਉੱਚੀ ਅਵਸਥਾ ਉਤੇ ਅਪੜ ਕੇ ਮਿਲਦਾ ਹੈ॥
ਉਹ ਵਿਰਲੇ ਹੋਂਦੇ ਹਨ ਜੋ ਅਜਿਹੇ ਦਰ ਦੇ ਭਿਖਾਰੀ ਬਣਦੇ ਹਨ ਅਤੇ ਨਾਮੁ ਰੂਪੀ ਭਿਖਿਆ ਦਾ ਭੋਜਨ ਹਾਸਿਲ ਕਰ ਲੈਂਦੇ ਹਨ॥
ਪ੍ਰਭਾਤੀ ਰਾਗ ਵਿਚ ਮਹਲਾ 1 ਨੇ ਵੀ ਇਕ ਠਾਇ ਆਖਿਆ..
ਕਰਤਾ ਤੂ ਮੇਰਾ ਜਜਮਾਨੁ ॥ 
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥
ਬਸ ਅੱਜ ਸਾਨੂੰ ਵੀ ਲੋੜ ਹੈ ਇਹ ਜਾਨਣ ਦੀ ਕੇ ਮੰਗਣਾ ਕਿਥੋਂ ਹੈ ਤੇ ਮੰਗਣਾ ਕੀ ਹੈ॥
ਜਿਸ ਦਿਨ ਜਿਸ ਜਿਸ ਨੂੰ ਇਹ ਗੱਲ ਸਮਝ ਆ ਜਾਵੇਗੀ ਉਹ ਅਸਲ ਵਿਚ ਸਿੱਖੀ ਦੀ ਦਾਤ ਗੁਰੂ ਕੋਲੋਂ ਹਾਸਿਲ ਕਰ ਲਵੇਗਾ॥
ਜੇ ਇਹ ਗੱਲ ਨਹੀਂ ਸਮਝੀ ਆਈ ਤਾ ਜਿਆਦਾਤਰ ਅਸੀਂ ਬਾਹਰੀ ਦਿੱਖ ਕਰਕੇ ਅਖਾਉਂਣ ਵਾਲੇ ਸਿੱਖ ਬਣ ਰਹਿ ਜਾਵਾਗੇ ਅਤੇ ਇਹ ਹੀਰੇ ਵਰਗਾ ਜੀਵਨ ਬਰਬਾਦ ਕਰ ਖੇਹ ਹੋ ਤੁਰ ਜਾਵਾਗੇ॥
ਪਰ ਜਿਸ ਦਿਨ ਕੀ ਮੰਗਣਾ ਹੈ ਤੇ ਕਿਥੋਂ ਮੰਗਣਾ ਹੈ ਸਮਝ ਆ ਗਿਆ ਤਾ ਰਸਨਾ ਖੁਦ ਬੋਲ ਉਠੇਗੀ..
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥
ਧੰਨਵਾਦ

No comments:

Post a Comment