Wednesday, October 12, 2016

ਲਾਵਾ ਦੀ ਵਿਚਾਰ(4)

ਗੁਰਮਤੋ ਬੋਲੀ ਭੈਣੇ ਮਨਮਤੋ ਪਿਛਲੇ ਤਿੰਨ ਦਿਨਾ ਤੂ ਕ੍ਰਮ ਵਾਰ ਚਲਦੀ ਲਾਵਾ ਦੀ ਵਿਚਾਰ ਵਿਚ ਅਸੀਂ ਰਲ ਮਿਲ ਲਾਵਾ ਦੇ ਪਹਲੇ ਤਿੰਨ ਕਦਮਾ ਨੂ ਵਿਚਾਰਿਆ॥ ਪਹਲਾ ਕਦਮ ਗੁਰਬਾਣੀ ਅਭਿਆਸ ਦੂਜਾ ਕਦਮ ਨਿਰਮਲ ਭਉ ਤੀਜਾ ਕਦਮ ਬੈਰਾਗ ਦਾ ਉਤਪਨ ਹੋਣਾ ਤੇ ਅੱਜ ਚੋਥੇ ਕਦਮ ਦੀ ਵਿਚਾਰ ਨਾਲ ਸਾਂਝ ਪਾਉਂਦੀਆਂ ਹਾ॥ਤੇ '''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ?ਦੇ ਹੱਲ ਉਤੇ ਪਹੁਚ ਕਰਦੇ ਹਾ॥
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ ਜੀਵ ਇਸਤਰੀ ਤੇਰੇ ਤੂ ਬਲਿ ਹਾਰੀ ਜਾਂਦੀ ਹਾ ਜੋ ਤੂ ਕਿਰਪਾ ਕੀਤੀ ਪਹਲਾ ਗੁਰਬਾਣੀ ਅਭਿਆਸ ਨਾਲ ਮੈਨੂ ਜੋੜੀ ,ਫਿਰ ਆਪਣਾ ਨਿਰਮਲ ਭਉ ਦੇ ਸੰਸਾਰ ਪਖੋ ਮੈਨੂ ਨਿਡਰ ਕੀਤਾ ਤੇ ਫਿਰ ਆਪ ਹੀ ਕਿਰਪਾ ਕਰ ਵਿਛੋੜੇ ਦਾ ਅਹਿਸਾਸ ਕਰਵਾਇਆ ਤੇ ਹੁਣ ਮੇਰੇ ਮਨ ਵਿਚ ਸਹਿਜ ਦੀ ਅਵਸਥਾ ਦੇਇ ਆਪਣੇ ਨਾਲ ਮੇਲ ਲਿਆ,ਇਹ ਮਿਲਾਪ ਤੇਰੇ ਵੱਲ ਅਰੰਭੇ ਸਫਰ ਦਾ ਚੋਥਾ ਕਦਮ ਹੈ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ ਜੀਵ ਇਸਤਰੀ ਤੇਰੇ ਤੂ ਬਲਿ ਹਾਰੀ ਜਾਂਦੀ ਹਾ ਜੋ ਪ੍ਰੇਮਾ ਭਗਤੀ ਨਾਲ ਤੂ ਮੈਨੂ ਜੀਵ ਇਸਰਤੀ ਨੂ ਮਿਲ ਪਿਆ ਤੇ ਤੇਰੇ ਨਾਲ ਮਿਲਾਪ ਸਦਕਾ ਹੀ ਮੈਨੂ ਇਹ ਪ੍ਰੇਮਾ ਭਗਤੀ ਫੱਬਣ ਲੱਗ ਪਈ ਹੈ॥
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
ਹੁਣ ਇਹ ਪ੍ਰੇਮਾ ਭਗਤੀ ਦਾ ਮਿਲਾਪ ਨਿਤਾ ਪ੍ਰਤੀ ਮੈਨੂ ਜੀਵ ਇਸਤਰੀ ਨੂ ਫੱਬਦਾ ਹੈ ਤੇ ਹੁਣ ਮੈ ਜੀਵ ਇਸਤਰੀ ਇਸੇ ਗੁਣ ਕਰਕੇ ਕੰਤ ਕਰਤਾਰ ਨੂ ਭਾਉਂਦੀ ਹਾ ਇਹ ਨਿਤਾ ਪ੍ਰਤੀ ਦਾ ਪ੍ਰੇਮ ਖੁਦ ਕੰਤ ਕਰਤਾਰ ਦੀ ਦੇਣ ਹੈ॥
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
ਇਸ ਨਿਤਾ ਪ੍ਰਤੀ ਦੇ ਪ੍ਰੇਮ ਰਸ ਦੇ ਫਲਸਰੂਪ ਹੀ ਮੇਰਾ ਕੰਤ ਕਰਤਾਰ ਮੈਨੂ ਮਨ ਭਾਉਂਦਾ ਫਲ ਦਿੰਦਾ ਹੈ,ਇਸਲਈ ਮੈ ਜੀਵ ਇਸਤਰੀ ਉਸਦੇ ਨਾਮੁ ਦੀ ਹੀ ਸਿਫਤ ਸਾਲਾਹ ਕਰਦੇ ਹਾ ਜਿਸਦੇ ਨਾਲ ਮੇਰੇ ਅੰਦਰ ਹਮੇਸ਼ਾ ਚੜਦੀਕਲਾ ਰਹੰਦੀ ਹੈ॥
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
ਮੇਰੇ ਕੰਤ ਕਰਤਾਰ ਨੇ ਜੋ ਮੇਰੇ ਜੀਵ ਇਸਤਰੀ ਦੇ ਮਿਲਾਪ ਤਾਈ ਜੋ ਕਾਰਜ ਆਰੰਭ ਕੀਤਾ ਓਹ ਕੰਤ ਕਰਤਾਰ ਦੇ ਕਿਰਪਾ ਸਦਕਾ ਸਿਰੇ ਚੜਿਆ ਤੇ ਮੇਰੇ ਜੀਵ ਇਸਤਰੀ ਦੇ ਹਿਰਦੇ ਘਰ ਵਿਚ ਨਾਮੁ ਰੂਪੀ ਧਨ ਦਾ ਖੇੜਾ ਨਿਰੰਤਰ ਸੁਰੂ ਹੋ ਗਿਆ॥
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਸਹਿਜ ਦੀ ਪ੍ਰਾਪਤੀ ਰੂਪੀ ਚੋਥੇ ਕਦਮ ਨੇ ਜੀਵ ਇਸਤਰੀ ਨੂ ਸਦਾ ਵਿਆਪਕ ਇਕ ਰਸ ਕੰਤ ਕਰਤਾਰ ਨਾਲ ਜੋੜ ਦਿੱਤਾ॥
ਧੰਨਵਾਦ

No comments:

Post a Comment