Saturday, October 15, 2016

ਗੁਰਮਤਿ ਤੇ ਦੁਰਗਾ

====>ਗੁਰਮਤਿ ਤੇ ਦੁਰਗਾ<====
ਟੀ ਵੀ ਤੇ ਕਿਸੇ ਗੁਰਦਵਾਰੇ ਤੂੰ live ਹੋਂਦੀ ਦੁਰਗਾ ਦੀ ਉਸਤਤ ਸੁਣਕੇ ਮਨਮਤੋ ਭੱਜੀ ਭੱਜੀ ਗੁਰਮਤੋ ਕੋਲ ਆਈ ਤੇ ਕਿਹਾ ਭੈਣੇ ਤੂੰ ਦੇਖਿਆ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਦੁਰਗਾ ਦੇ ਗੁਣ ਗਾਣ ਹੋ ਰਹੇ ਸਨ॥ਭਲਾ ਇਹ ਦੱਸ ਇਹ ਗੁਰਮਤਿ ਦੇ ਅਨੁਸਾਰ ਕੀ ਇਹ ਸਹੀ ਹੈ॥
ਗੁਰਮਤੋ ਮੱਥੇ ਉਤੇ ਚੁੰਨੀ ਬਣਦੀ ਹੋਈ ਬੋਲੀ ਭੈਣੇ ਇਹ ਸਾਰਾ ਕਾਰਨਾਮਾ ਵੇਖ ਮੇਰਾ ਤਾ ਸਵੇਰੇ ਦਾ ਸਿਰ ਚੱਕਰ ਖਾਈ ਜਾਂਦਾ ਹੈ॥ਬਾਕੀ ਜੇ ਤੂੰ ਪੁੱਛਦੀ ਹੈ ਕੇ ਗੁਰਮਤਿ ਅਜਿਹੇ ਵਿਸ਼ੇ ਬਾਰੇ ਕੀ ਆਖਦੀ ਹੈ ਤਾ ਸੁਣ..
ਜਉ ਜਾਚਉ ਤਉ ਕੇਵਲ ਰਾਮ ॥
ਆਨ ਦੇਵ ਸਿਉ ਨਾਹੀ ਕਾਮ ॥੧॥ 
ਕਬੀਰ ਜੀ ਆਖਦੇ ਹਨ ਕੇ ਮੇਰਾ ਕਿਸੇ ਦੇਵੀ ਦੇਵਤੇ ਅਵਤਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਤਾ ਕੇਵਲ ਘਟ ਘਟ ਵਿਚ ਰਮੇ ਸਾਹਿਬ ਨਾਲ ਮਤਲਭ ਹੈ॥
ਕਬੀਰ ਜੀ ਇਹਨਾਂ ਦੇਵ ਦੇਵਤਿਆਂ ਦੀ ਅਕਾਲ ਪੁਰਖ ਸਾਹਮਣੇ ਦੀ ਸਥਿਤੀ ਨੂੰ ਬਿਆਨ ਕਰਦੇ ਆਖਦੇ ਹਨ॥
ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥
ਅਕਾਲ ਪੁਰਖ ਦੇ ਪੈਰਾ ਦੀ ਮਾਲਿਸ਼ ਕਰਦੀਆ ਹਨ ਅਜਿਹੇ ਦੇਵੇ ਦੇਵਤੇ॥ਅਕਾਲ ਪੁਰਖ ਹੁਕਮ ਦੇ ਬੱਝੇ ਹਨ ਇਹ ਸਾਰੇ ਦੇਵੀ ਦੇਵਤੇ॥
ਸਗੋਂ ਗੁਰਬਾਣੀ ਨੇ ਇਕ ਫੈਸਲਾ ਦਿੰਦੇ ਹੋਏ ਆਖ ਦਿੱਤਾ...
ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ ॥
ਫਿਰ ਭੈਣੇ ਮਨਮਤੋ ਤੂੰ ਖੁਦ ਸੋਚ ਕੇ ਮੂਲ ਨੂੰ ਛੱਡ ਇਹਨਾਂ ਡਾਲੀਆਂ ਨਾਲ ਗੰਢ ਤੋਪਾਂ ਕਰਨ ਦਾ ਕੀ ਲਾਹਾ॥ਗੁਰਬਾਣੀ ਵੀ ਫੈਸਲਾ ਦਿੰਦੀ ਹੋਈ ਆਖਦੀ ਹੈ॥
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥
ਮੂਲ ਅਕਾਲ ਪੁਰਖ ਨਾਲ ਜੁੜਨ ਵਿਚ ਹੀ ਸੁਖ ਹੈ ਇਹਨਾਂ ਡਾਲੀਆਂ ਨਾਲ ਮੱਥਾ ਮਾਰਨ ਨਾਲ ਜੀਵਨ ਅੰਜਾਈ ਚਲਾ ਜਾਵੇਗਾ॥
ਮਨਮਤੋ ਬੋਲੀ ਭੈਣੇ ਇਹ ਤਾ ਆਖਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੀ ਪੂਜਾ ਕਰਦੇ ਰਹੇ॥
ਗੁਰਮਤੋ ਬੋਲੀ ਭੈਣੇ ਮਨਮਤੋ ਤੂੰ ਖੁਦ ਹੀ ਸੋਚ ਕੀ ਗੁਰੂ ਗੁਰਬਾਣੀ ਵਿਚ ਸਿੱਖ ਨੂੰ ਕਹੇ ਕੇ ਇਹ ਸਾਹਿਬ ਦੇ ਦਾਸ ਦਾਸੀਆ ਹਨ ਤੇ ਖੁਦ ਇਹਨਾਂ ਦੀ ਪੂਜਾ ਕਰੇ॥ਅਜਿਹਾ ਨਹੀਂ ਹੋ ਸਕਦਾ ਮਨਮਤੋ॥
ਗੁਰਬਾਣੀ ਹੀ ਗੁਰੂ ਦਾ ਕਾਇਆ ਜੀਵਨ ਸੀ॥ਜੋ ਗੁਰਬਾਣੀ ਵਿਚ ਗੁਰੂ ਜੀ ਨੇ ਕਿਹਾ ਉਹ ਹੀ ਕਾਇਆ ਵਿਚ ਹੰਢਿਆ॥
ਗੁਰੂ ਨੇ ਸਾਫ਼ ਕਿਹਾ ਹੈ...
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
ਫਿਰ ਮਨਮਤੋ ਕੋਈ ਇਹ ਕਿਵੇਂ ਸੋਚ ਸਕਦਾ ਹੈ ਕੇ ਗੁਰੂ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰ '''ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ'' ਆ ਖੜੇ॥ਅਜਿਹਾ ਸੋਚਣਾ ਵੀ ਮਹਾ ਪਾਪਾ ਹੈ॥
ਪਰ ਮਨਮਤੋ ਜੋ ਇਹ ਲੋਕ ਕਰ ਰਹੇ ਹਨ ਉਹ ਬ੍ਰਹਮ ਵਾਦ ਦਾ ਅਜਮਾਇਆ ਹੋਇਆ ਤੀਰ ਹੈ ਕੇ ਰੱਬ ਦਾ ਨਾਮ ਵਰਤ ਕੇ ਧਰਮ ਦੀ ਲੁੱਟ ਕਸੁਟ ਕਰੋ,ਗੁਰਬਾਣੀ ਇਸ ਗੱਲ ਦਾ ਸਬੂਤ ਦਿੰਦੀ ਹੈ..
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥
ਇਹ ਸਾਰੀ ਲੁੱਟ ਕਸੁਟ ਰੱਬ ਦੇ ਨਾਮ ਉਤੇ ਹੋਂਦੀ ਸੀ ਤੇ ਹੈ ਪਰ ਰੱਬ ਦਾ ਇਹਨਾਂ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਭਲਾ ਜਿਸ ਨੂੰ ਸਭ ਕੁਝ ਸਾਜਿਆ ਹੈ ਉਸ ਨੂੰ ਕੀ ਦਾਨ ਭੇਟਾ ਕੋਈ ਕਰੋ॥
ਇਹੀ ਚਾਲ ਆਪਣੇ ਇਹ ਲੋਕ ਚਲ ਰਹੇ ਹਨ ਕੇ ਗੁਰੂ ਦੇ ਨਾਮ ਹੇਠ ਬ੍ਰਹਮ ਵਾਦ ਨੂੰ ਸਿੱਖੀ ਦੀ ਵਿਹੜੇ ਵਿਚ ਦਾਖਿਲ ਕਰੋ॥ਪਰ ਇਥੇ ਗੁਰੂ ਦੀ ਕਿਰਪਾ ਸਦਕਾ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਵਰਗੇ ਯੋਧੇ ਬੈਠੇ ਹਨ ਜੋ ਇਹਨਾਂ ਦੇ ਕੂੜ ਵਿਚਾਰ ਨੂੰ ਭ੍ਰਮ ਦਾ ਟਾਟੀ ਆਖ ਗਿਆਨ ਦੀ ਹਨੇਰੀ ਵਿਚ ਪਲਾਂ ਵਿਚ ਉਡਾ ਮਾਰਦੇ ਹਨ॥
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥
ਸੋ ਮਨਮਤੋ ਅੱਜ ਸਾਨੂੰ ਲੋੜ ਹੈ ਖੁਦ ਗੁਰੂ ਕੋਲੋਂ ਗੁਰਮਤਿ ਜਾਨਣ ਦੀ ਕੋਈ ਕੀ ਆਖਦਾ ਇਹ ਸਾਡੇ ਲਈ ਕੋਈ ਮਹੱਤਵ ਨਹੀਂ ਰੱਖਦਾ ਪਰ ਜੋ ਗੁਰੂ ਆਖਦਾ ਹੈ ਉਹ ਸਾਡੀ ਜੀਵਨ ਜਾਂਚ ਹੈ॥
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ 
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥
ਧੰਨਵਾਦ

No comments:

Post a Comment