Thursday, October 6, 2016

ਅਪਣਾ ਕੀਤਾ ਆਪੇ ਪਾਵੈ

ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥ ਹੇ ਭਾਈ ਖਤ੍ਰੀ ਉਹ ਜੀਵ ਹੋਂਦਾ ਹੈ ਜੋ ਕਰਮਖੇਤਰ ਦਾ ਯੋਧਾ ਹੋਵੇ ਭਾਵ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਕਾਬੂ ਕਰਕੇ ਰੱਖੇ॥ਜੋ ਦੇਹੀ ਵਿਚ ਸਵਾਸ ਦੀ ਪੂੰਜੀ ਮਿਲੀ ਹੈ ਇਸਦੀ ਵਰਤੋਂ ਲੋਕ ਭਲਾਈ ਲਈ ਕਰੇ ਭਾਵੇ ਆਪਾ ਹੀ ਕਿਉ ਨਾਂਹ ਵਾਰਨਾ ਪਵੇ॥ਖੇਤੁ ਪਛਾਣੈ ਬੀਜੈ ਦਾਨੁ ॥ਸੋ ਖਤ੍ਰੀ ਦਰਗਹ ਪਰਵਾਣੁ ॥ਜੋ ਹਕ਼ ਸੱਚ ਦੀ ਪਛਾਣ ਕਰਦਾ ਹੋਇਆ ਸੁਕਰਮੀ ਦਾ ਦਾਨ ਕਰੇ॥ਅਜਿਹਾ ਜੀਵ ਸਹਜੇ ਹੀ ਸਾਹਿਬ ਦੀ ਨਿਗ੍ਹਾ ਵਿਚ ਕਬੂਲ ਹੋ ਜਾਂਦਾ ਹੈ॥ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥੧੭॥ਪਰ ਜੇ ਕੋਈ ਸਿਰਫ ਆਪਣੇ ਜਾਤ ਜਾ ਵਰਣ ਵੰਡ ਵਿਚ ਹਿਸੇ ਆਉਂਦੀ ਖਤ੍ਰੀ ਦੀ ਉਪਾਧੀ ਕਰਕੇ ਆਪਣੇ ਆਪ ਨੂੰ ਸਰੇਸਟ ਸਮਝਦਾ ਹੋਏ ਤੇ ਉਸਦਾ ਕਰਮ ਖੇਤਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਧੀਨ ਹੋਵੇ ਤਾ ਫਿਰ ਇਸ ਕੂੜ ਰਾਸ ਦੀ ਖਰੀਦਿਆ ਕੂੜ ਖੁਦ ਹੀ ਖਾਣਾ ਪੈਂਦਾ ਹੈ॥ਸੋ ਗੁਰਮਤਿ ਵਿਚ ਤੁਸੀਂ ਕੌਣ ਹੋ ਇਹ ਗੱਲ ਮਹੱਤਵ ਨਹੀਂ ਰੱਖਦੀ ਸਗੋਂ ਤੁਸੀਂ ਕਿਸ ਵਣਜ ਦੇ ਵਾਪਾਰੀ ਹੋ ਇਸ ਗੱਲ ਨੂੰ ਤਰਜੀਵ ਦਿੱਤੀ ਜਾਂਦੀ ਹੈ॥ਧੰਨਵਾਦ

ਸਾਰੰਗੀ

>>>>>ਸਾਰੰਗੀ<<<<<<

ਸਾਰੰਗੀ ਦੀ ਖੋਜ 5000 BC ਵਿਚ ਹੋਈ ਮੰਨੀ ਜਾਂਦੀ ਹੈ॥ਇਸ ਸਾਜ ਦੀ ਧੁਨ ਮੁਨੱਖੀ ਬੋਲਾ ਦੇ ਬਹੁਤ ਕਰੀਬ ਹੋਂਦੀ ਹੈ॥ਤਾਰਾ ਵਾਲੇ ਸਾਜਾ ਵਿੱਚੋ ਸਾਰੰਗੀ ਸਭ ਤੂੰ ਉਤਮ ਸਾਜ ਹੈ ॥
ਗੁਰੂ ਗਰੰਥ ਸਾਹਿਬ ਜੀ ਦੀ ਬੀੜ 5 ਵੇ ਗੁਰੂ ਵੇਲੇ ਜਿਲਦ ਬੰਦੀ ਕੀਤੀ ਗਈ ਤੇ ਗੁਰੂ ਅਰਜੁਨ ਸਾਹਿਬ ਜੀ 22 ਵਾਰਾਂ ਸਿੱਖੀ ਦੀ ਝੋਲੀ ਵਿਚ ਵਿਉਂਤ ਬੰਦ ਤਰੀਕੇ ਨਾਲ ਪਾਈਆ॥
ਗੁਰੂ ਹਰਿ ਗੋਬਿੰਦ ਸਾਹਿਬ ਜੀ ਇਹਨਾਂ ਵਾਰਾਂ ਨੂੰ ਗਾਉਣ ਲਈ ਸਾਰੰਗੀ ਸਾਜ ਨੂੰ ਦੁਬਾਰਾ ਸੰਸਾਰੀ ਰਸ ਤੂੰ ਕੱਢ ਸਾਹਿਬ ਦੀ ਬੰਦਗੀ ਦੇ ਰਸ ਵੱਲ ਲੈ ਕੇ ਆਂਦਾ॥
ਪਰ ਅੱਜ ਵਿਰਲੇ ਹਨ ਜੋ 22 ਵਾਰਾਂ ਨੂੰ ਸਾਰੰਗੀ ਨਾਲ ਗਾਉਂਦੇ ਹੋਣ, ਨਹੀਂ ਤਾ ਸਭ ਹਾਰਮੋਨੀਅਮ ਤੇ ਵੱਖ ਵੱਖ ਧੁਨਾਂ ਕੱਢਦੇ ਸੁਣੇ ਜਾਂਦੇ ਹਨ॥ਜੋ ਗੁਰੂ ਦੇ ਹੁਕਮ ਦਾ ਘਾਣ ਹੈ॥

Wednesday, October 5, 2016

ਗੁਰਮਤਿ ਵਿਰੋਧ ਦਾ ਨਹੀਂ ਸੁਧਾਰ ਦਾ ਨਾਮ ਹੈ

ਮਨਮਤੋ ਗੁਰਮਤੋ ਦੋਵੇ ਸ਼ਾਮ ਦੀ ਸੈਰ ਕਰਕੇ ਮੁੜ ਰਹੀਆ ਸਨ॥ਅਚਾਨਕ ਮਨਮਤੋ ਬੋਲੀ ਭੈਣੇ ਗੁਰਮਤੋ ਇਕ ਗੱਲ ਦਸ ਗੁਰਮਤਿ ਸੁਧਾਰ ਕਿਵੇਂ ਕਰਦੀ ਹੈ, ਕੀ ਗੁਰਮਤਿ ਵਿਚ ਸੁਧਾਰ ਦੀ ਨੀਂਹ ਵਿਚਾਰ ਉਤੇ ਟਿਕੀ ਹੈ ਜਾ ਮਾਰ ਕੁੱਟ ਭੰਨ ਤੋੜ ਉਤੇ॥
ਗੁਰਮਤੋ ਬੋਲੀ ਭੈਣੇ ਮਨਮਤੋ ਗੁਰੂ ਨਾਨਕ ਦੇ ਵਿਹੜੇ ਦਾ ਫਲਸਫਾ ਵਿਚਾਰ ਪ੍ਰਧਾਨ ਹੈ॥ਗੁਰਬਾਣੀ ਆਖਦੀ ਹੈ..
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ 
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
ਗੁਰੂ ਨਾਨਕ ਦੇ ਵਿਹੜੇ ਵਿਚ ਆਇਆ ਦੇ ਭਾਵੇ ਮਤ ਵਿਚ ਮੱਤ ਭੇਦ ਹੋਣ ਫਿਰ ਵੀ ਇਕੱਠੇ ਬਹਿ ਗੱਲ ਕਰਨ ਨੂੰ ਤਰਜੀਵ ਦਿੱਤੀ ਜਾਂਦੀ ਹੈ॥
ਗੁਰੂ ਨਾਨਕ ਦੀਆ ਚਾਰੇ ਉਦਾਸੀਆਂ ਦਾ ਅਧਾਰ ਹੀ ਵਿਚਾਰ ਕਰਨੀ ਸੀ, ਗੁਰੂ ਜੀ ਖੁਦ ਚਲ ਕੇ ਹਰ ਮੱਤ ਦੇ ਲੋਕਾਂ ਕੋਲ ਗਏ॥ਵਿਚਾਰ ਗੋਸਟੀਆ ਨੂੰ ਤਰਜੀਵ ਦੇ ਕੇ ਕਈ ਥਾਈ ਸੁਧਾਰ ਕਰਵਾਇਆ ਪਰ ਕਦੇ ਧਕੇ ਨਾਲ ਆਪਣੇ ਵਿਚਾਰ ਕਿਸੇ ਦੂਜੇ ਉਤੇ ਨਹੀਂ ਧੋਪੈ॥
ਜੇ ਗੁਰੂ ਨਾਨਕ ਜੀ ਦੇ ਵਿਹੜੇ ਵਿੱਚੋ ਆਵਾਜ਼ ਆਈ ਕੇ...
ਕਾਦੀ ਕੂੜੁ ਬੋਲਿ ਮਲੁ ਖਾਇ ॥ 
ਬ੍ਰਾਹਮਣੁ ਨਾਵੈ ਜੀਆ ਘਾਇ ॥ 
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
ਤਾ ਗੁਰੂ ਜੀ ਨੇ ਕੇਵਲ ਵਿਰੋਧ ਕਰਕੇ ਗੱਲ ਨਹੀਂ ਖਤਮ ਕੀਤੀ ਸਗੋਂ ਅਗੇ ਵਿਚਾਰ ਨੂੰ ਤੋਰਦੇ ਆਖਿਆ...
ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥
ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥
ਭੈਣੇ ਮਨਮਤੋ ਇਹ ਮਾਰਗ ਹੈ ਸਿੱਖੀ ਵਿਚ ਸਿਖਿਆ ਦੇਣਦਾ, ਪਹਿਲਾ ਗਲਤੀ ਦਾ ਅਹਿਸਾਸ ਕਰਵਾਉ ਤੇ ਫਿਰ ਗਲਤੀ ਦੇ ਸੁਧਾਰ ਦੀ ਵਿਉਤ ਬੰਦੀ ਕਰਕੇ ਦਿਉ॥
ਪਰ ਦੁਖਾਂਤ ਇਹ ਹੈ ਕੇ ਅੱਜ ਸਾਡੇ ਕਈ ਵੀਰ ਕਿਸੇ ਘਰ ਜਾ ਕਬਰ ਭੰਨ ਆਏ ਕਿਸੇ ਮਨਮਤੀ ਨੂੰ ਫੜ੍ਹ ਸੇਵਾ ਦੇ ਨਾਮ ਹੇਠ ਕੁੱਟ ਦਿੱਤਾ॥
ਭੈਣੇ ਮਨਮਤੋ ਇਹਨਾਂ ਨੂੰ ਕੌਣ ਸਮਝਾਵੇ ਕੇ ਕਬਰ ਤੁਸੀਂ ਢਾਹ ਆਏ ਪਰ ਜਿਹੜੀ ਮਨਮਤ ਦੀ ਕਬਰ ਉਸਦੇ ਅੰਦਰ ਬਣੀ ਹੈ ਉਹ ਬਾਹਰੀ ਹਥਿਆਰਾਂ ਨਾਲ ਕਿਵੇਂ ਤੋੜੋਗੇ, ਕਿਸੇ ਦੀ ਮਨਮਤ ਵੇਖ ਉਸ ਨੂੰ ਤੁਸੀਂ ਕੁੱਟ ਆਏ ਪਰ ਕੁੱਟਣ ਨਾਲ ਕਦੇ ਕੋਈ ਅੰਦਰੋਂ ਸੁਧਰਿਆ॥
ਗੁਰਬਾਣੀ ਤਾ ਬੜ੍ਹੀ ਸਪਸ਼ਟਤਾ ਨਾਲ ਸਮਝਾਉਂਦੀ ਹੈ ਕੇ...
ਜੇ ਇਕੁ ਹੋਇ ਤ ਉਗਵੈ 
ਜੇ ਟੁੱਟ ਕੇ ਜਾ ਕੁੱਟ ਕੇ ਕੋਈ ਬੀਜ ਨਹੀਂ ਉਗ ਸਕਦਾ ਫਿਰ ਕਿਸੇ ਖੁੰਝੇ ਹੋਏ ਜੀਵ ਨੂੰ ਕੁੱਟਣ ਉਪਰੰਤ ਤੁਸੀਂ ਇਹ ਉਮੀਦ ਕਿਥੋਂ ਰੱਖ ਸਕਦੇ ਹੋ ਕੇ ਉਸਦੇ ਅੰਦਰ ਧਰਮ ਪ੍ਰਤੀ ਪ੍ਰੇਮ ਵੱਲ ਬੀਜ ਫੁੱਟ ਪਵੇਗਾ॥
ਗੁਰੂ ਨਾਨਕ ਜੀ ਨੇ ਤਾ ਸਿੱਖ ਨੂੰ ਜਪੁ ਬਾਣੀ ਵਿਚ ਹੀ ਸਮਝਾ ਦਿੱਤਾ ਤੇ ਰੋਜ ਸਮਝਾਉਂਦੇ ਹਨ ਕੇ ਸੁਧਾਰ ਕਿਵੇਂ ਕੀਤਾ ਜਾਂਦਾ ਹੈ..
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ 
ਘੜੀਐ ਸਬਦੁ ਸਚੀ ਟਕਸਾਲ ॥
ਆ ਮਨਮਤੋ ਭੈਣੇ ਰਲ ਗੁਰੂ ਅਗੇ ਰੱਜ ਕਰੀਏ ਕੇ ਇਹ ਸੁਧਾਰ ਦੀ ਪ੍ਰਕਿਰਿਆ ਸਾਡੇ ਧੁਰ ਅੰਦਰ ਵੱਸ ਜਾਵੇ...
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥
ਮਨਮਤੋ ਭੈਣੇ ਇਹ ਯਕੀਨ ਮੰਨ ਕੇ ਗੁਰਮਤਿ ਵਿਰੋਧ ਦਾ ਨਹੀਂ ਸੁਧਾਰ ਦਾ ਨਾਮ ਹੈ॥
ਧੰਨਵਾਦ

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥
ਹੇ ਭਾਈ ਅਸਲੀਅਤ ਵਿਚ ਬ੍ਰਹਮਣ ਉਹ ਹੈ ਜੋ ਅਕਾਲ ਪੁਰਖ ਰੂਪੀ ਬ੍ਰਹਮ ਨਾਲ ਸਾਂਝ ਪਾ ਲੈਂਦਾ ਹੈ॥
ਜਿਸਦੇ ਆਚਾਰ ਵਿਹਾਰ ਵਿੱਚੋ ਸੰਜਮ ਦੀ ਖੁਸ਼ਬੂ ਆਵੇ ਇਹ ਸੰਜਮ ਹੀ ਉਸਦਾ ਜਪ ਤਪ ਹੋਵੇ॥
ਸੀਲ ਸੰਤੋਖ ਕਾ ਰਖੈ ਧਰਮੁ ॥ ਬੰਧਨ ਤੋੜੈ ਹੋਵੈ ਮੁਕਤੁ ॥
ਸੁਭਾਅ ਵਿਚ ਮਿਠਾਸ ਹੋਵੇ, ਸੰਤੋਖੀ ਜੀਵਨ ਨੂੰ ਤਵੱਜੋ ਦਿੰਦੇ ਹੋਏ ਧਰਮ ਦੇ ਰਾਹ ਉਤੇ ਚਲਦਾ ਹੋਵੇ॥
ਪਦਾਰਥੀ ਵਾਦੀ ਸੋਚ ਤੂੰ ਉਪਰਾਮ ਹੋ ਚੁਕਾ ਹੋਵੇ ,ਪਦਾਰਥਾਂ ਦੀ ਪਕੜ ਜਕੜ ਮੁੱਢ ਤੂੰ ਤਿਆਗ ਦਿੱਤੀ ਹੋਵੇ॥
ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥
ਅਜਿਹੇ ਆਚਾਰ ਵਿਵਹਾਰ ਦਾ ਮਾਲਿਕ ਜੀਵ ਸਤਿਕਾਰਣ ਯੋਗ ਹੈ॥
ਇਹੀ ਹੈ ਗੁਰੂ ਨਾਨਕ ਦੀ ਸਿੱਖੀ ਜੋ ਵਿਰੋਧਤਾ ਨੂੰ ਨਹੀਂ ਸਗੋਂ ਸੁਧਾਰ ਨੂੰ ਤਰਜੀਵ ਦਿੰਦੀ ਹੈ॥

Tuesday, October 4, 2016

ਜੋੜੀ

=====>ਜੋੜੀ<======
ਰਬਾਬ ਸਾਰੰਦਾ ਤੂੰ ਬਾਅਦ ਸਿੱਖੀ ਦੇ ਵਿਹੜੇ ਜੋ ਸਾਜ ਆਇਆ ਉਸਦਾ ਨਾਮ ਹੈ '''ਜੋਰੀ''॥ਗੁਰੂ ਅਰਜੁਨ ਸਾਹਿਬ ਜੀ ਦੇ ਦਰਬਾਰ ਵਿਚ ਹੀ ਭਾਈ ਸੱਤਾ ਜੀ ਭਾਈ ਬਲਵੰਡ ਜੀ ਵੱਲੋ ਬਣਾ ਪੇਸ਼ ਕੀਤੀ ਗਈ॥ ਜੋਰੀ ਮਰਦੰਗ ਨਾਮ ਦੇ ਸਾਜ ਨੂੰ ਦੋ ਹਿੱਸਿਆਂ ਵਿਚ ਵੰਡਣ ਉਤੇ ਹੋਂਦ ਵਿਚ ਆਈ॥
ਪਹਲੇ ਹਿੱਸੇ ਨੂੰ dhamma ਆਖਦੇ ਹਨ ਜੋ ਡੂਘੀ ਆਵਾਜ਼ ਕੱਢਦਾ ਹੈ॥
ਦੂਜਾ ਹਿੱਸੇ ਨੂੰ poorra ਆਖਦੇ ਹਨ॥
ਅੱਜ ਬਹੁਤ ਘਟ ਜੋਰੀ ਦਾ ਇਸਤਮਾਲ ਕੀਤਾ ਜਾਂਦਾ ਹੈ ਜਿਆਦਾਤਰ ਤਬਲਾ ਹੀ ਸੁਣਨ ਨੂੰ ਮਿਲਦਾ ਹੈ॥ਤਬਲੇ ਵਿਚ dhamma ਦੀ ਥਾਂ dhuggi ਹੋਂਦੀ ਹੈ ਤੇ ਵਜਾਣ ਦੀ ਕਲਾ ਵਿਚ ਵੀ ਅੰਤਰ ਹੈ!!

ਗੁਰਬਾਣੀ ਪਹਿਰਾਵੇ ਜਾ ਵੇਸ ਬਾਰੇ ਕੀ ਆਖਦੀ ਹੈ॥

ਮਨਮਤੋ ਹੱਥ ਵਿਚ i -pad ਫੜ੍ਹੀ ਗੁਰਮਤੋ ਕੋਲ ਆ ਬੈਠੀ ਤੇ ਨਾਲ ਹੀ ਬੋਲੀ ਭੈਣੇ ਗੁਰਮਤੋ ਆ facebook ਤੇ ਬੜਾ ਵਿਵਾਦ ਚਲਣ ਦਿਆ ਕੇ ਆਨੰਦ ਕਾਰਜ ਵੇਲੇ ਲੜਕੀ ਲਹਿੰਗਾ ਨਾਂਹ ਪਾਵੇ॥
ਮਨਮਤੋ ਬੋਲੀ ਭਲਾ ਗੁਰਮਤੋ ਦਸ ਗੁਰਬਾਣੀ ਪਹਿਰਾਵੇ ਜਾ ਵੇਸ ਬਾਰੇ ਕੀ ਆਖਦੀ ਹੈ॥
ਭੈਣੇ ਮਨਮਤੋ ਗੁਰਬਾਣੀ ਨੇ ਤਾ ਬਹੁਤ ਸਾਫ ਆਖਿਆ ਹੈ ਕੇ...
ਕਿਆ ਖਾਧੈ ਕਿਆ ਪੈਧੈ ਹੋਇ ॥ 
ਜਾ ਮਨਿ ਨਾਹੀ ਸਚਾ ਸੋਇ ॥
ਗੁਰੂ ਜੀ ਨੇ ਤਾ ਸਾਰਾ ਜ਼ੋਰ ਮਨ ਨੂੰ ਸੁਧਾਰਨ ਉਤੇ ਲਾਇਆ ਹੈ ਕਿਉਕਿ ਜਦ ਮਨ ਸੁਧਰ ਜਾਂਦਾ ਹੈ ਤਾ ਆਚਾਰ-ਵਿਹਾਰ ਖੁਦ ਬਰ ਖੁਦ ਸੁਲੱਖਣਾ ਹੋ ਜਾਂਦਾ ਹੈ॥
ਪਰ ਦੁਖਾਂਤ ਇਹ ਹੋ ਰਿਹਾ ਹੈ ਕੇ ਸਾਡਾ ਸਾਰਾ ਜ਼ੋਰ ਮਨ ਉਤੇ ਨਾਂਹ ਲੱਗ ਤਨ ਤਾਈ ਲੱਗ ਰਿਹਾ ਹੈ ਜਿਸਦੇ ਫਲਸਰੂਪ ਸਿੱਖੀ ਦੇ ਵਿਹੜੇ ਵਿਚ ਬਹ-ਰੂਪੀਆ ਦੀ ਭਰਮਾਰ ਹੋ ਗਈ ਹੈ॥ਸਾਰਾ ਡੇਰਾਵਾਦ ਪਾਖੰਡਵਾਦ ਪਹਿਰਾਵੇ ਦਾ ਓਟ ਆਸਰਾ ਲੈ ਸਿੱਖੀ ਦੇ ਵਿਹੜੇ ਵਿਚ ਦਾਖਿਲ ਹੋ ਸਿੱਖੀ ਦਾ ਘਾਣ ਕਰਨ ਲੱਗਾ ਹੈ॥
ਸਾਡਾ ਦੁਖਾਂਤ ਹੈ ਕੇ ਅਸੀਂ ਆਖਦੇ ਤਾ ਹਾਂ ਸਿੱਖੀ ਵਿਚ ਔਰਤ ਨੂੰ ਉਚਾ ਸੁਚਾ ਦਰਜ ਦਿੱਤਾ ਹੈ ਪਰ ਇਹ ਗੱਲ ਆਖਣ ਤੱਕ ਸੀਮਤ ਕੀਤੀ ਜਾ ਰਹੀ ਹੈ॥ਗੰਦੀ ਸਾਡੀ ਮੱਤ ਹੈ, ਗੰਦੀਆ ਸਾਡੀ ਨਿਗ੍ਹਾ ਹੈ, ਸਾਡੇ ਮਨ ਵਿਚ ਮੈਲ ਹੈ॥ਹੋਣਾ ਤਾ ਇਹ ਚਾਹੀਦਾ ਹੈ ਕੇ ਆਪਣੇ ਆਪ ਦੀ ਸਫਾਈ ਕਰੀਏ ਪਰ ਅਸੀਂ ਦੂਜੇ ਨੂੰ ਦੋਸ਼ ਦੇ ਰਹੇ ਹਾਂ ਜੋ ਕੇ ਦੋਸ਼ ਹੈ ਵੀ ਨਹੀਂ॥ਇਹੀ ਹਾਲ ਮੁਸਲਿਮ ਫਿਰਕਾ ਕਰਦਾ ਹੈ ਮੈਲ ਆਪਣੇ ਮਨ ਵਿਚ ਹੈ ਤੇ ਢਕ ਦਿੰਦਾ ਹੈ ਔਰਤ ਨੂੰ ਤੇ ਆਖਦਾ ਹੈ ਔਰਤ ਕਾਮ ਵਾਸਨਾਂ ਪ੍ਰਬਲ ਕਰਦੀ ਹੈ॥
ਜਦ ਗੁਰੂ ਕਾਇਆ ਵਿਚ ਵਰਤਿਆ ਤਦ ਕੀ ਤੁਸੀਂ ਸੋਚਦੇ ਹੋ ਕੇ ਜੋ ਲੋਕ ਰਾਜਿਸਥਾਨ ਯੂਪੀ ਬਿਹਾਰ ਆਦਿਕ ਵੱਲੋ ਆਉਂਦੇ ਸਨ ਜਿਨ੍ਹਾਂ ਦਾ ਪਹਿਰਾਵਾ ਸੀ ਘੱਗਰੇ ਲਹਿੰਗੇ ਵਰਗਾ ਕੀ ਉਹਨਾਂ ਦੇ ਮੱਥੇ ਗੁਰੂ ਨਹੀਂ ਲਗਦਾ ਸੀ॥
ਸਾਹਿਬ ਦਾ ਸਿੱਧਾ ਸਬੰਧ ਜੀਵ ਦੀ ਕਰਮੀ ਨਾਲ ਹੈ॥ਸਗੋਂ ਗੁਰਬਾਣੀ ਆਖਦੀ ਹੈ...
ਐਥੈ ਓਥੈ ਤੂੰਹੈ ਰਖਵਾਲਾ ॥ ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
ਜੇ ਸੰਸਾਰੀ ਕਪੜੇ ਮਨ ਦੀ ਨਿਰਮੋਲਤਾ ਤੂੰ ਪਹਿਲਾ ਦਰਜ ਰੱਖਦੇ ਹੋਂਦੇ ਤਾ ਮਾਤਾ ਦੇ ਗਰਭ ਵਿਚ ਨੰਗਾ ਜੀਵ ਕਦੇ ਵੀ ਸਾਹਿਬ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ॥ਸੰਸਾਰੀ ਕਪੜੇ ਕੇਵਲ ਤਨ ਢਕਣ ਦਾ ਜਰੀਆ ਹਨ॥ਮਨ ਦੀ ਮੈਲ ਤਾ ਤਾਵੀ ਖੜ੍ਹੀ ਰਹਿੰਦੀ ਹੈ ਜੇ ਕੋਈ ਕਿਸੇ ਨੂੰ ਕਪੜੇ ਦੇ ਥਨਾ ਨਾਲ ਢਕ ਦੇਵੇ॥
ਸੇਖ ਸਾਬ ਨੇ ਮਨਮਤੋ ਆਪਣੇ ਦੋ ਸਲੋਕ ਵਿਚ ਗੁਰਮਤਿ ਪ੍ਰਵਾਨ ਵੇਸ ਦਾ ਜਿਕਰ ਕੀਤਾ ਹੈ ਤੇ ਆਖਿਆ ਹੈ॥
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
ਉਹ ਕਿਹੜਾ ਅੱਖਰ ਹੈ? ਉਹ ਕਿਹੜਾ ਗੁਣ ਹੈ? ਉਹ ਕਿਹੜਾ ਉਤਮ ਮੰਤਰ ਹੈ?ਉਹ ਕਿਹੜਾ ਵੇਸ ਹੈ?
ਜੋ ਮੈ ਕਰਾਂ ਤਾ ਜੋ ਮੇਰਾ ਕੰਤ ਕਰਤਾਰ ਮੇਰੇ ਵੱਸ ਵਿਚ ਆ ਜਾਵੇ ਭਾਵ ਮੇਰੇ ਉਤੇ ਤੁਠ ਪਏ॥
ਆਪਣੇ ਅਗਲੇ ਸਲੋਕ ਵਿਚ ਸੇਖ ਇਹਨਾਂ ਪ੍ਰਸ਼ਨਾਂ ਦਾ ਉਤਰ ਦਿੰਦੇ ਹੋਏ ਆਖਦੇ ਹਨ॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
ਜਿਨ੍ਹਾਂ ਅੱਖਰਾਂ ਨਾਲ ਹਿਰਦੇ ਘਰ ਵਿਚ 'ਸਹਿਜਤਾ' ਆਵੇ॥
ਜਿਨ੍ਹਾਂ ਗੁਣਾ ਨਾਲ ਹਿਰਦੇ ਘਰ ਵਿਚ 'ਸੰਤੋਖ' ਦਾ ਵਾਸਾ ਹੋ ਜਾਵੇ॥
'ਮਿੱਠੇ ਬੋਲ' ਜੀਭ ਦੀ ਖੁਰਾਕ ਬਣ ਜਾਣ ਇਹ ਉਤਮ ਮੰਤਰ ਹੋਵੇਗਾ॥
ਜਦ ਇਹ ਤਿੰਨੇ ਆਚਾਰ-ਵਿਵਹਾਰ ਵਿਚ ਆ ਗਏ ਤਾ ਜੋ ਕਿਰਦਾਰ ਰੂਪੀ ਸਚਿਆਰ ਵੇਸ ਉਭਰ ਸਾਹਮਣੇ ਆਵੇਗਾ ਉਹ ਕੰਤ ਕਰਤਾਰ ਨੂੰ ਭਾਵੈਗਾ॥
ਭੈਣੇ ਮਨਮਤੋ ਸਾਰੀ ਗੁਰਬਾਣੀ ਪੜ੍ਹ ਵਿਚਾਰ ਲੈ ਹਰ ਥਾਂ ਆਪੇ ਨੂੰ ਸਵਾਰਨ ਦੀ ਗੱਲ ਮਿਲੇਗੀ ਕੀਤੇ ਨਹੀਂ ਆਖਿਆ ਹੈ ਕੇ ਪਹਿਲਾ ਦੂਜੀਆ ਉਤੇ ਆਪਣੇ ਹੁਕਮ ਥੋਪ॥ਸਗੋਂ ਸਾਹਿਬ ਨਾਲ ਮਿਲਾਪ ਦਾ ਰਾਹ ਵੀ ਆਪਾ ਸਵਾਰਨ ਨਾਲ ਜੋੜਿਆ ਹੈ॥
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥
ਪਰ ਭੈਣੇ ਮਨਮਤੋ ਹੋ ਉਲਟ ਰਿਹਾ ਹੈ ਕੇ ਪਹਿਲਾ ਦੂਜਿਆਂ ਦੀਆ ਟੰਗਾਂ ਖਿੱਚੀਆ ਜਾਣ ਫਿਰ ਆਪਾ ਬਾਅਦ ਵਿਚ ਸਵਰਦਾ ਰਹੇਗਾ॥
ਧੰਨਵਾਦ

ਨਾਨਕ ਤੇ ਨਰ ਅਸਲਿ ਖਰ

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
ਕਈ ਜੀਵ ਧੁਰ ਅੰਦਰੋਂ ਅਗਿਆਨਤਾ ਨੂੰ ਸਮਰਪਣ ਹੋਏ ਹੋਂਦੇ ਹਨ ਅਜੇਹੀ ਸਥਿਤੀ ਵਿਚ ਸੱਚ ਦੀ ਆਵਾਜ਼ ਦੀ ਵੀ ਸਾਰ ਨਹੀਂ ਪਾਉਂਦੇ॥
ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
ਮਨ ਵਿਚ ਅਗਿਆਨਤਾ ਦਾ ਰਾਜ ਹੋਣ ਕਰਕੇ ਸਿਖਿਆ ਲੈਣ ਵਾਲਾ ਹਿਰਦੇ ਰੂਪੀ ਕੌਲ ਫੁਲ ਵੀ ਮੂਧਾ ਹੋ ਜਾਂਦਾ ਹੈ ਅਜੇਹੀ ਸਥਿਤੀ ਵਿਚ ਜੋ ਆਚਾਰ ਸਾਹਮਣੇ ਆਉਂਦਾ ਹੈ ਉਹ ਕੁਲੱਖਣ ਪੁਣੇ ਦੀ ਪੇਸ਼ਕਸ਼  ਹੋਂਦਾ ਹੈ॥
ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥
ਦੂਜੇ ਪਾਸੇ ਅਜਿਹੇ ਜਨ ਹੋਂਦੇ ਹਨ ਜੋ ਗੁਰੂ ਦਾ ਕਿਹਾ ਸੁਣਦੇ ਹਨ ਜਾਣਦੇ ਹਨ, ਜਾਣੈ ਨੂੰ ਬੁਝਣ ਦੀ ਸਮਰਥਾ ਰੱਖਦੇ ਹਨ॥ਅਜਿਹੇ ਜਨ ਦੇ ਆਚਾਰ ਵਿੱਚੋ ਸੁਲੱਖਣਾ ਪਣ ਉਭਰ ਕੇ ਸਾਹਮਣੇ ਆਉਂਦਾ ਹੈ॥
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥ 
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
ਪਰ ਜੋ ਗੁਰੂ ਤੂੰ ਬੇਮੁਖ ਹੋਂਦੇ ਹਨ ਉਹਨਾਂ ਨੂੰ ਨਾਂਹ ਨਾਦ ਬਾਰੇ ਪਤਾ ਹੋਂਦਾ ਹੈ ਨਾਂਹ ਬੇਦ ਨਾਂਹ ਗਾਇਨ ਅਤੇ ਨਾਂਹ ਵੱਖ ਵੱਖ ਵਿਉਤਾਂ ਦੇ ਰਸ ਕਸ ਦੀ ਪਛਾਣ ਹੋਂਦੀ ਹੈ ॥ਨਾਂਹ ਹੀ ਸਿਧੇ ਮਾਰਗ ਦਾ ਗਿਆਨ ਹੋਂਦਾ ਹੈ ਨਾਂਹ ਸੁਚੱਜਾ ਪਣ ਹੋਂਦਾ ਅਤੇ ਨਾਂਹ ਹੀ ਅਕਲ ਰੂਪੀ ਚੇਤਨਾ ਹੋਂਦੀ ਹੈ,ਅੱਖਰਾਂ ਰਾਹੀਂ ਜੋ ਸੰਸਾਰ ਨੂੰ ਗਿਆਨ ਮਿਲਿਆ ਹੈ ਇਸ ਨਾਲ ਵੀ ਇਹਨਾਂ ਦਾ ਕੋਈ ਵਾਸਤਾ ਨਹੀਂ ਹੋਂਦਾ ਪਰ ਫਿਰ ਵੀ ਅਹੰਕਾਰ ਦੇ ਵਿਚ ਚੂਰ ਹੋਂਦੇ ਹਨ॥
ਅਜਿਹੇ ਵਿਰਤੀ ਮਾਲਕਾਂ ਬਾਰੇ ਅੰਤਮ ਪੰਗਤੀ ਵਿਚ ਗੁਰੂ ਨਾਨਕ ਜੀ ਆਖਦੇ ਹਨ ...
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
ਦਰਅਸਲ ਇਹ ਅਸਲ ਕਹੇ ਮੁਤਾਬਿਕ ਖੋਤੇ ਹਨ ਜੋ ਬਿਨ੍ਹਾ ਪੱਲੇ ਕੁਝ ਹੋਣ ਤੇ ਮੈ ਮੇਰੀ ਦਾ ਰਾਗ ਅਲਾਪਦੇ ਹਨ॥
ਧੰਨਵਾਦ