Friday, December 9, 2016

ਮਨਮੁਖਤਾ ਤੂੰ ਪੈਦਾ ਹੋਈ ਭਟਕਣਾ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖਤਾ ਤੂੰ ਪੈਦਾ ਹੋਈ ਭਟਕਣਾ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥
ਮਨ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਚੁਕੇ ਭਟਕਣਾ ਵਿਚ ਜੀਵਨ ਜੀਉ ਰਹੇ ਹਨ॥ਉਹਨਾਂ ਦੇ ਕਰਮ ਖੇਤਰ ਅੰਦਰ ਮਾਇਅਕ ਕਮਾਦਿਕ ਦਾ ਪ੍ਰਕੋਪ ਛਾਇਆ ਹੋਇਆ ਹੈ॥
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥
ਮਾਇਆ ਦੇ ਇਸ ਪ੍ਰਕੋਪ ਵਿਚ ਸਮਝ ਬਣਦੀ ਹੈ ਫਿਰ ਟੁਟਦੀ ਹੈ ਅਤੇ ਇਹੀ ਪ੍ਰਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ॥
ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥
ਬਚਾਉ ਇਕ ਹੀ ਹੈ ਗੁਰੂ ਸਿਖਿਆਵਾਂ ਅਗੇ ਆਪ ਸਮਰਪਣ ਕਰਕੇ ਕਰਮ ਖੇਤਰ ਵਿੱਚੋ ਮਾਇਅਕ ਕਮਾਦਿਕ ਦੇ ਪ੍ਰਕੋਪ ਦਾ ਸਫਾਇਆ ਕਰਨਾ ॥
ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਗੁਰੂ ਸਿਖਿਆਵਾਂ ਅਗੇ ਕੀਤਾ ਸਮਰਪਣ ਬਣਦੀ ਟੁਟਦੀ ਸਮਝ ਰੂਪੀ ਭਟਕਣਾ ਤੂੰ ਨਿਹਚਲ ਰੂਪ ਵਿਚ ਖ਼ਲਾਸੀ ਕਰਵਾ ਦਿੰਦਾ ਹੈ॥
ਧੰਨਵਾਦ

Thursday, December 8, 2016

ਸਿਰਪਾਉ ਦੀ ਅਨਮੋਲਤਾ

ਅੱਜ ਦੇ ਸਮੇ ਵਿਚ ਸਿਰਪਾਉ ਇਕ ਆਮ ਜੇਹਾ ਸਨਮਾਨ ਚਿਨ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ॥ 
ਪਰ ਜੇ ਸਿਰਪਾਉ ਦੀ ਅਨਮੋਲਤਾ ਨੂੰ ਜਾਨਣਾ ਹੋਵੇ ਤਾ ਇਹ ਯਾਦ ਰਹੇ ਕੇ ਇਤਿਹਾਸ ਵਿਚ ਦੋ ਹੀ ਅਜਿਹੀਆਂ ਘਟਨਾਵਾਂ ਦਾ ਜਿਕਰ ਆਉਂਦਾ ਹੈ ਜਦੋ ਗੁਰੂ ਜੀ ਦੁਆਰਾ ਕਿਸੇ ਸਿੱਖ ਉਤੇ ਖੁਸ਼ ਹੋ ਸਿਰਪਾਉ ਦਿੱਤਾ ਹੋਵੇ॥
ਪਹਿਲਾ ਸਿਰਪਾਉ ਗੁਰੂ ਹਰਿ ਗੋਬਿੰਦ ਸਾਹਿਬ ਵੱਲੋ ਭਾਈ ਗੋਪਾਲਾ ਜੀ ਨੂੰ ਓਦੋ ਦਿੱਤਾ ਜਦੋ ਉਹਨਾਂ ਨੇ ਜਪੁ ਬਾਣੀ ਦਾ ਉਚਾਰਨ ਬਾਣੀ ਵਿਚ ਭਿੱਜ ਕੇ ਕੀਤਾ॥
ਦੂਜਾ ਸਿਰਪਾਉ ਜੰਗ ਵਿਚ ਆਪਣਾ ਪਰਵਾਰ ਸ਼ਹੀਦ ਕਰਵਾ ਕੇ ਮੁੜੇ ਪੀਰ ਬੁਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ॥
ਗੁਰਬਾਣੀ ਵਿਚ ਵੀ ਸਿਰਪਾਉ ਦੀ ਮਹਾਨਤਾ ਦਾ ਜਿਕਰ ਕਰਦੇ ਗੁਰੂ ਜੀ ਨੇ ਆਖਿਆ...
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥
ਇਹ ਉਹ ਹੀ ਸਿਰਪਾਉ ਦੀ ਗੱਲ ਹੈ ਜਿਸ ਬਾਰੇ ਜਪੁ ਬਾਣੀ ਵਿਚ ਇਕ ਸਵਾਲ ਦੇ ਜਵਾਬ ਵਿਚ ਆਖਿਆ॥
ਕਰਮੀ ਆਵੈ '''ਕਪੜਾ'' ਨਦਰੀ ਮੋਖੁ ਦੁਆਰੁ ॥
ਇਹ ਸਿਰਪਾਉ ਰੂਪੀ ਗੁਣਾ ਦਾ ਕਪੜਾ ਹੈ ਜੋ ਗੁਰੂ ਦੀ ਬਖਸ਼ਸ਼ ਦਾ ਰੂਪ ਹੋਂਦਾ ਹੈ॥
ਸਿਰਪਾਉ ਨੂੰ ਫਾਰਸੀ ਵਿਚ ਸਿਰੋਪਾ ਆਖਦੇ ਹਨ॥ ਭਾਵ ਸਿਰ ਤੂੰ ਪੈਰਾ ਤੱਕ ਪਹਿਨਣ ਦੀ ਪੁਸ਼ਾਕ॥ਇਹੀ ਪੁਸ਼ਾਕ ਕਿਸੇ ਰਾਜੇ ਵਲੋਂ ਆਪਣੇ ਪਿਆਰੇ ਨੂੰ ਦਿੱਤੀ ਜਾਂਦੀ ਸੀ ਜੋ ਖਿਲਤ ਦੇ ਨਾਮ ਨਾਲ ਵੀ ਮਸ਼ਹੂਰ ਸੀ॥
ਪਰ ਸਿੱਖੀ ਵਿਚ ਸਿਰਪਾਉ ਦੀ ਕੀਮਤ ਤੇ ਅਨਮੋਲਤਾ ਦਾ ਅੰਦਾਜਾ ਲਾਉਣਾ ਬਹੁਤ ਕਠਿਨ ਹੈ॥ਇਹ ਸਾਹਿਬ ਨਾਲ ਅੰਦਰੋਂ ਭਿੱਜਿਆ ਨੂੰ ਦਾਤ ਹੈ॥
ਪਰ ਦੁਖਾਂਤ ਅੱਜ ਸਿਰਪਾਉ ਕੇਵਲ ਚੰਦ ਰੁਪਿਆ ਦੇ ਚੜਾਵੇ ਤਾਈ ਜਾ ਕਿਸੇ ਦੀ ਖੁਸ਼ਾਮਿਦ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ॥
ਧੰਨਵਾਦ

ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ ਸਮਝਾਉਣਾ ਕਰਦੇ ਹਨ॥
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥
ਸਰਜੀਉ ਦਿੱਖ ਦੀ ਘਾੜਤ ਸਾਹਿਬ ਨੇ ਖੁਦ ਆਪ ਘੜੀ ਹੈ ਅਤੇ ਉਹ ਆਪ ਹੀ ਇਸ ਘਾੜਤ ਵਿਚ ਵੱਸਦਾ ਹੈ॥
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥
ਜਿਨ੍ਹਾਂ ਗੁਰੂ ਦੀ ਸਿਖਿਆਵਾਂ ਉਤੇ ਚਲ ਮਾਇਆ ਦੇ ਪਰਮ ਜਾਲ ਤੂੰ ਤੋੜ ਲਿਆ ਉਹਨਾਂ ਨੇ ਇਹ ਗਾਥਾ ਨੂੰ ਜਾਣ ਸਾਹਿਬ ਨਾਲ ਮਿਲਾਪ ਪਾ ਲਿਆ॥ਭਾਵ 
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥...ਦੀ ਅਵਸਥਾ ਹਾਸਿਲ ਕਰ ਲਈ॥
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥
ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਸਹਿਜੇ ਹੀ ਸਮਝ ਪਾ ਜਾਂਦੀ ਹੈ ਕੇ ਇਸ ਸਰਜੀਉ ਦਿੱਖ ਅੰਦਰ ਸਾਹਿਬ ਦਾ ਵਾਸਾ ਹੋਣ ਕਰਕੇ ਸਾਹਿਬ ਦੇ ਗੁਨਾ ਦੇ ਅਨੇਕ ਭੰਡਾਰ ਪਏ ਹੋਏ ਹਨ॥ਇਸਲਈ ਹੀ ਤਾ ਆਖਿਆ ਗਿਆ ਹੈ..
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥
ਹੇ ਨਾਨਕ ਧੰਨ ਹਨ ਗੁਰੂ ਸਿਖਿਆਵਾਂ ਨੂੰ ਮੋਹਰੀ ਰੱਖ ਜਿਉਣ ਵਾਲੇ ਜਿੰਨਾ ਇਹਨਾਂ ਸਿਖਿਆਵਾਂ ਨੂੰ ਕਰਮ ਖੇਤਰ ਵਿਚ ਵਸਾ ਸਾਹਿਬ ਨੂੰ ਪਾ ਲਿਆ ਹੈ॥
ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥
ਗੁਰੂ ਦੀ ਕਿਰਪਾ ਸਦਕਾ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਆਪਾ ਖੋਜ ਹਿਰਦੇ ਘਰ ਵਿੱਚੋ ਸਾਹਿਬ ਪ੍ਰਗਟ ਕਰ ਲਿਆ॥
ਧੰਨਵਾਦ

Wednesday, December 7, 2016

ਸਰਵੇ

ਕਿਸੇ ਹਿੰਦੂ ਵੀਰ ਦੇ ਘਰ ਜਾਓ ਤਾ ਘਰ ਦੇ ਕਿਸੇ ਨਾਂਹ ਕਿਸੇ ਕੋਨੇ ਵਿਚ ਹਿੰਦੂ ਮੱਤ ਅਨੁਸਾਰ ਪੂਜਾ ਪਾਠ ਕਰਨ ਦਾ ਪ੍ਰਬੰਧ ਕੀਤਾ ਹੋਂਦਾ ਹੈ!!
ਕਿਸੇ ਮੁਸਲਿਮ ਵੀਰ ਦੇ ਘਰ ਜਾਓ ਤਾ ਨਵਾਜ ਪੜ੍ਹਨ ਦਾ ਪ੍ਰਬੰਧ ਕੀਤਾ ਹੋਂਦਾ ਹੈ!!
ਕੋਈ ਕਬਰਾਂ ਪੂਜਣ ਵਾਲੇ ਦੇ ਘਰ ਜਾਓ ਤਾ ਕੋਈ ਕਬਰ ਦੀ ਫੋਟੋ ਅਗੇ ਧੂਪ ਬੱਤੀ ਹੋਂਦੀ ਮਿਲੇਗੀ ਤੇ ਕਈ ਵਾਰ ਤਾ ਕਬਰ ਹੀ ਬਣਾਈ ਮਿਲ ਜਾਵੇਗੀ !!
ਹੁਣ ਜਾਓ ਕਿਸੇ ਸਿੱਖ ਅਖਵਾਣ ਵਾਲੇ ਦੇ ਘਰ ਸਾਰਾ ਘਰ ਫੋਲ ਮਾਰਿਓ ਪਰ ਕੀਤੇ ਗੁਰੂ ਗਰੰਥ ਸਾਹਿਬ ਜੀ ਦੀਆ ਸੈਂਚੀਆ (ਪੋਥੀਆ) ਨਹੀਂ ਮਿਲਣ ਗਈਆ!! ਪੁੱਛਣ ਉਤੇ ਘੜਿਆ ਘੜਾਇਆ ਜਵਾਬ ਮਿਲੇਗਾ ਜੀ ਬੇਅਦਬੀ ਹੋ ਜਾਂਦੀ ਹੈ!! ਬਚੇ ਜੂਠੇ ਹੱਥ ਲਾ ਦਿੰਦੇ ਹਨ ਜਾ ਫਿਰ ਗਲਤ ਪੜ੍ਹਨ ਉਤੇ ਪਾਪ ਲੱਗਦਾ ਹੈ!!
ਇਹ ਹਾਲ ਹੈ ਸਾਡਾ ਸਿੱਖਾਂ ਦਾ!! ਫਿਰ ਖੁਦ ਸੋਚੋ ਅਸੀਂ ਗੁਰਮਤਿ ਸਿਧਾਂਤ ਤੂੰ ਜਾਣੂ ਕਿਵੇਂ ਹੋ ਸਕਦੇ ਹਾਂ!!
ਜੇ ਮੇਰੇ ਤੇ ਯਕੀਨ ਨਹੀਂ ਤਾ ਆਪਣਾ ਪੂਰਾ ਪਿੰਡ ਫੋਲ ਮਾਰੋ ਫਿਰ ਗਿਣਤੀ ਕਰਨਾ ਕਿੰਨੀਆ ਪੋਥੀਆ ਮਿਲੀਆ!!
ਯਕੀਨ ਮੰਨਣਾ ਸ਼ਰਾਬ ਆਦਿਕ ਦੀਆ ਬੋਤਲਾਂ ਵਧੀਆ ਤੂੰ ਵਧੀਆ ਬ੍ਰੈਂਡ ਦੀਆ ਰੱਖਿਆ ਮਿਲ ਜਾਣਗੀਆ ਪਰ ੨-੪ ਘਰਾਂ ਤੂੰ ਇਲਾਵਾ ਪੋਥੀਆ ਨਹੀਂ ਮਿਲਣ ਗਈਆ!!
ਧੰਨਵਾਦ  

ਮਰੀ ਜਮੀਰ ਵਾਲਿਆਂ ਦਾ ਵਿਰਤਾਂਤ

ਅੱਜ ਦੇ ਸਲੋਕ ਵਿਚ ਗੁਰੂ ਜੀ ਮਰੀ ਜਮੀਰ ਵਾਲਿਆਂ ਦਾ ਵਿਰਤਾਂਤ ਸਣਾਉਂਦੇ ਹੋਏ ਆਖਦੇ ਹਨ॥
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਜਿਨ੍ਹਾਂ ਸਚੇ ਗੁਰੂ ਦੀ ਸੰਗਤ ਨਹੀਂ ਕੀਤੀ ਅਤੇ ਨਾਂਹ ਹੀ ਸਚੇ ਗੁਰੂ ਦੇ ਸਬਦੁ ਰੂਪੀ ਉਪਦੇਸ਼ ਨੂੰ ਕਰਮ ਖੇਤਰ ਵਿਚ ਵਿਚਾਰਿਆ॥ਉਹਨਾਂ ਨੂੰ ਮਾਨਸ ਆਖਣਾ ਸਰਾਸਰ ਗਲਤ ਹੈ ਕਿਉਂ ਜੋ ਬਿਨ੍ਹਾ ਸੱਚ ਦੇ ਧਾਰੀ ਹੋਇਆ ਜੀਵਨ ਕੇਵਲ ਗਾਵਾਰ ਪੁਣੇ ਦੀ ਨਿਸ਼ਾਨੀ ਹੋਂਦਾ ਹੈ॥
((ਜਿਵੇ ਬਾਣੀ ਸੁਖਮਨੀ ਵਿਚ ਗੁਰੂ ਜੀ ਆਖਦੇ ਹਨ...
ਕਰਤੂਤਿ ਪਸੂ ਕੀ ਮਾਨਸ ਜਾਤ।। ਲੋਕ ਪਚਾਰਾ ਕਰੈ ਦਿਨੁ ਰਾਤ।।
ਤੂੰ ਕੀ ਹੈ ਇਹ ਤੇਰੀ ਦੇਹ(ਦਿੱਖ) ਨੇ ਨਹੀਂ ਦਸਣਾ ਸਗੋਂ ਤੇਰੀ ਕਰਤੂਤ ਨੇ ਤੇਰੀ ਔਕਾਤ ਤਹਿ ਕਰਨੀ ਹੈ॥ਉਂਝ ਭਾਵੇ ਜੁਬਾਨੋ ਤੂੰ ਜੋ ਮਰਜੀ ਕਹੀ ਜਾ॥))
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਜਿਨ੍ਹਾਂ ਸਚੇ ਗੁਰੂ ਦੀਆ ਸਿਖਿਆਵਾਂ ਦੀ ਵਿਚਾਰ ਕਰਮ ਖੇਤਰ ਵਿਚ ਨਹੀਂ ਕੀਤੀ ਉਹਨਾਂ ਅੰਦਰ ਅਗਿਆਨਤਾ ਪਸਰੀ ਹੋਂਦੀ ਹੈ ਅਤੇ ਨਾਂਹ ਹੀ ਉਹਨਾਂ ਦੀ ਜੀਵਨ ਪ੍ਰਤੀ ਕੋਈ ਸੁਚੱਜਾ ਨਿਸਚਾ ਹੋਂਦਾ ਹੈ॥ਅਜੇਹੀ ਸਥਿਤੀ ਵਿਚ ਸਾਹਿਬ ਨਾਲ ਭਲਾ ਨੇਹ ਕਿਥੋਂ ਹੋ ਸਕਦਾ ਹੈ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਮਨ ਦੀ ਪ੍ਰਭੂ ਸੱਤਾ ਕਾਬੂਲੀ ਬੈਠੇ ਜੀਵ ਵਿਕਾਰਾਂ ਹੱਥੋਂ ਪਲ ਪਲ ਹਾਰਦੇ ਹਨ ਅਤੇ ਇਹੀ ਨਿਰੰਤਰਤਾ ਉਹਨਾਂ ਦਾ ਜੀਵਨ ਚੱਜ ਬਣ ਰਹਿ ਜਾਂਦਾ ਹੈ॥
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
ਪਰ ਦੂਜੇ ਪਾਸੇ ਜੋ ਜੀਵਨ ਨੂੰ ਸੁਰਜੀਤ ਕਰਨ ਵਾਲੇ ਸਚੇ ਗੁਰੂ ਦਾ ਸੰਗ ਕਰਦੇ ਹਨ ਉਹ ਜਾਗਦੀ ਜਮੀਰ ਵਾਲੇ ਗਿਣੇ ਜਾਂਦੇ ਹਨ ਅਤੇ ਉਹਨਾਂ ਨੇ ਆਪਣੇ ਅੰਦਰ ਜੀਵਨ ਪ੍ਰਗਾਸ ਮਾਨ ਕਰਨ ਵਾਲੇ ਹਰਿ ਸਾਹਿਬ ਨੂੰ ਵਸਾ ਰਖਿਆ ਹੋਂਦਾ ਹੈ॥
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਸਾਹਿਬ ਦੇ ਦਰਬਾਰ ਵਿਚ ਸੋਭਦੇ ਹਨ॥
ਧੰਨਵਾਦ

Tuesday, December 6, 2016

ਕਰਮ ਖੇਤਰ ਉਤੇ ਬੁਰਾਈ ਦਾ ਅਸਰ

ਅੱਜ ਦੇ ਸਲੋਕ ਵਿਚ ਗੁਰੂ ਜੀ ਕਰਮ ਖੇਤਰ ਉਤੇ ਬੁਰਾਈ ਦੇ ਅਸਰ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਬੁਰਾ ਕਰੇ ਸੁ ਕੇਹਾ ਸਿਝੈ ॥
ਜੋ ਜੀਵ ਵਿਕਰਮ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਉਹ ਭਲਾ ਜਿੰਦਗੀ ਦੇ ਸਫ਼ਰ ਵਿਚ ਕਿਵੇਂ ਕਾਮਯਾਬ ਹੋ ਸਕਦਾ ਹੈ॥
ਆਪਣੈ ਰੋਹਿ ਆਪੇ ਹੀ ਦਝੈ ॥
ਸਗੋਂ ਆਪਣੀ ਵਿਕਰਮੀ ਦੇ ਕਾਰਣ ਖੁਦ ਹੀ ਮਾਇਆ ਦੀ ਅੱਗ ਵਿਚ ਪਲ ਪਲ ਸੜ੍ਹਦਾ ਹੈ॥
ਮਨਮੁਖਿ ਕਮਲਾ ਰਗੜੈ ਲੁਝੈ ॥
ਮਨ ਦੀ ਅਧੀਨਤਾ ਕਬੂਲ ਕਰਨ ਵਾਲਾ ਇਸ ਕਮਲ ਪੁਣੇ ਵਿਚ ਮਾਇਆ ਦੇ ਜੰਜਾਲ ਦਾ ਸ਼ਿਕਾਰ ਹੋ ਬਹਿੰਦਾ ਹੈ॥
ਇਸੇ ਜੰਜਾਲ ਵਿਚ ਪਲ ਪਲ ਘੁਟਣ ਭੋਗਦਾ ਹੋਇਆ ਰਹਿੰਦਾ ਹੈ॥
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
ਪਰ ਜਦ ਕੋਈ ਜੀਵ ਗੁਰੂ ਦੀਆ ਸਿੱਖਿਆਵਾਂ ਨੂੰ ਮੁਖ ਰੱਖ ਜਿਉਂਦਾ ਹੈ ਤਾ ਜੀਵਨ ਦੇ ਅਸਲ ਮਨੋਰਥ ਨੂੰ ਸਮਝ ਲੈਂਦਾ ਹੈ॥
ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥
ਨਾਨਕ ਤਾ ਇਹੀ ਦੱਸਣਾ ਕਰਦਾ ਹੈ ਕੇ ਗੁਰੂ ਦੀ ਸਿੱਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲਾ ਮਨ ਦੇ ਸੰਕਲਪ ਤੇ ਵਿਕਲਪ ਨਾਲ ਸਿਧੇ ਤੌਰ ਤੇ ਟਕਰਾਉਂਦਾ ਹੈ ਭਾਵ ਵਿਕਰਮੀ ਨੂੰ ਗੁਰੂ ਸਿੱਖਿਆਵਾਂ ਦੁਆਰਾ ਸੁਕਰਮੀ ਕਰਨ ਦਾ ਸੰਘਰਸ਼ ਕਰਦਾ ਹੈ ॥
ਧੰਨਵਾਦ

Monday, December 5, 2016

ਮਾਤਾ ਗੁਜਰ ਕੌਰ ਜੀ ਦੇ ਜੀਵਨ ਯਾਤਰਾ ਦੀ ਇਕ ਨਿੱਕੀ ਜੇਹੀ ਝਾਤ

ਤਿਆਗ ਦੀ ਮੂਰਤ,ਰਜਾ ਵਿਚ ਚਲਨਾ,ਸਖਸੀਅਤਾ ਦਾ ਨਿਰਮਾਣ ਕਰਨਾ,ਪਤੀ ਲਈ ਸਮਰਪਣ,ਵਧੀਆ ਆਗੂ ਹੋਣਾ ਵਰਗੇ ਗੁਣਾ ਦੇ ਮਾਲਿਕ ਸਨ ਮਾਤਾ ਗੁਜਰ ਕੌਰ ਜੀ॥ਮਾਤਾ ਜੀ ਬਾਰੇ ਕੁਝ ਜਾਣਕਾਰੀ॥
੧.ਜਨਮ-1624 ਈ: ਪਿਤਾ-ਭਾਈ ਲਾਲ ਚੰਦ ਮਾਤਾ-ਬੀਬੀ ਬਿਸ਼ਨ ਕੌਰ ਜੀ 
ਜਨਮ ਅਸਥਾਨ-ਕਰਤਾਰਪੁਰ(ਕਪੂਰਥਲਾ)
੨.ਵਿਆਹ -:4 -ਫਰਵਰੀ-1633 .ਭਾਈ ਤੇਗ ਮੱਲ ਜੀ ਨਾਲ (ਗੁਰੂ ਤੇਗ ਬਹਾਦਰ ਜੀ)
ਸੁਹਰਾ- ਗੁਰੂ ਹਰਗੋਬਿੰਦ ਸਾਹਿਬ ਜੀ ਸਸ- ਮਾਤਾ ਨਾਨਕੀ ਜੀ ...੨ ਸਾਲ ਬਾਅਦ ੧੧ ਸਾਲ ਦੀ ਉਮਰ ਵਿਚ ਮਕਲਾਵਾ ਤੋਰਿਆ ਗਿਆ ਜਦ ਭਾਈ ਤੇਗ ਮੱਲ ਜੀ 14 ਸਾਲ ਦੀ ਉਮਰ ਸਨ॥ਅੰਮ੍ਰਿਤਸਰ ਜਾ ਕੇ ਵਸੇ॥
੩.ਅੰਮ੍ਰਿਤਸਰ ਅਜੇਹੇ ਮਾਤਾ ਜੀ ਪਹੁਚੇ ਹੀ ਸਨ ਕੇ ਪੈਂਦੇ ਖਾਨ ਅੰਮ੍ਰਿਤਸਰ ਤੇ ਹਮਲਾ ਕਰ ਦਿਤਾ ॥ਭਾਈ ਤੇਗ ਮੱਲ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਹੀ ਵਿਚ ਜੰਗ ਦੇ ਮੈਦਾਨ ਵਿਚ ਉਤਰੇ ਤਦ ਭਾਈ ਤੇਗ ਮੱਲ ਜੀ ੧੪ ਸਾਲ ਦੀ ਉਮਰ ਦੇ ਸਨ॥ਭਾਈ ਤੇਗ ਮੱਲ ਜੀ ਆਪਣੀ ਤੇਗ ਦੇ ਖੂਬ ਜੋਹਰ ਵਿਖਾਏ ਤੇ ਅੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਤ ਹੋਈ॥ਗੁਰੂ ਹਰਗੋਬਿੰਦ ਜੀ ਨੇ ਭਾਈ ਤੇਗ ਮੱਲ ਜੀ ਦੀ ਬਹਾਦਰੀ ਵੇਖ ਭਾਈ ਤੇਗ ਮੱਲ ਤੋ ਨਾਹ ਬਦਲ ਭਾਈ ਤੇਗ ਬਹਾਦਰ ਰਖ ਦਿਤਾ,ਗੁਰੂ ਜੀ ਨੇ ਭਾਈ ਤੇਗ ਬਹਾਦਰ ਜੀ ਨੂ ਨਾਲ ਹੀ ਇਕ ਦਸਤੀ ਰੁਮਾਲ ਦਿਤਾ ਤੇ ਇਕ ਛੋਟੀ ਕਿਟਾਰ॥ਮਾਨੋ ਇਹ ਦਸਤੀ ਰੁਮਾਲ ਹੀ ਬਾਅਦ ਵਿਚ ਇਨਸਾਨੀਅਤ ਦੀ ਚਾਦਰ ਬਣਿਆ ਹੋਵੇ ਤੇ ਕਿਟਾਰ ਅਗੇ ਵਿਰਾਸਤ ਵਿਚ ੧੦ ਵੇ ਗੁਰੂ ਕੋਲ ਗਈ ਹੋਵੇ,ਇਹ ਸਭ ਕੁਝ ਮਾਤਾ ਗੁਜਰੀ ਜੀ ਦੇ ਅਖਾ ਸਾਹਮਣੇ ਬੀਤਿਆ॥
੪.ਛੇਵੇ ਗੁਰੂ ਹਰਗੋਬਿੰਦ ਸਾਹਿਬ ਜੀ 1644 ਈ ਨੂ ਜੋਤੀ ਜੋਤ ਸਮਾ ਗਏ॥ਮਾਤਾ ਜੀ,ਭਾਈ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਸਸ ਮਾਤਾ ਨਾਨਕੀ ਜੀ ਬਾਬਾ ਬਕਾਲੇ ਆ ਠਹਰ ਗਏ॥ਇਥੇ ਭਾਈ ਤੇਗ ਬਹਾਦਰ ਜੀ ਨੇ ਗੁਰਮਤ ਦਾ ਡੂੰਗਾ ਅਭਿਆਸ ਕੀਤਾ ਤੇ ਦੂਰ ਨੇੜੇ ਪਰਚਾਰ ਲਈ ਵੀ ਜਾਂਦੇ ਰਹੇ॥ਮਾਤਾ ਗੁਜਰੀ ਜੀ ਇਹ ਲੰਬੇ ਸਮੇ ਇਕ ਸੁਚਜੀ ਪਤਨੀ ਦੇ ਰੂਪ ਵਿਚ ਸਾਹਮਣੇ ਆਏ॥ਇਥੇ ਬਕਾਲੇ ਹੀ 8 ਵੇ ਗੁਰੂ ਹਰਿ ਕਿਰਸ਼ਨ ਜੀ ਦੇ ਜੋਤੀ ਜੋਤ ਸਮਾ ਜਾਨ ਤੂ ਬਾਅਦ ੨੨ ਮੰਜੀਆ ਲਗੀਆ ਜੋ 9 ਗੁਰੂ ਹੋਣ ਦਾ ਦਾਵਾ ਕਰਦੇ ਸਨ ਇਥੋ ਤੱਕ ਕੇ ਧੀਰਮੱਲ ਨੇ ਤਾ ਗੁਰੂ ਤੇਗ ਬਹਾਦਰ ਜੀ ਉਤੇ ਗੋਲੀ ਤੱਕ ਚਲਾਈ॥ਇਹ ਸਭ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਪੈਰ ਪੈਰ ਤੇ ਖੜ ਨਿਭਾ ਰਹੇ ਸਨ॥
੫.1664 ਈ ਵਿਚ ਗੁਰੂ ਗੱਦੀ ਦੀ ਜਮੇਵਾਰੀ ਮਿਲਣ ਉਤੇ ਗੁਰੂ ਤੇਗ ਬਾਹਦਰ ਜੀ ਪਰਚਾਰ ਲਈ ਨਿਕਲੇ ਪਏ॥ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਨਾਲ ਗਏ॥ਆਸਾਮ ਤੇ ਢਾਕਾ ਵੱਲ ਜਾਂਦਿਆ ਗੁਰੂ ਜੀ ਮਾਤਾ ਜੀ ਨੂ ਪਟਨਾ ਵਿਖੇ ਰੋਕ ਅਗੇ ਖੁਦ ਇਕਲੇ ਚਲ ਗਏ॥ਮਾਤਾ ਗੁਜਰੀ ਕੋਲ ਉਤੇ ਹੁਣ ਪਰਵਾਰ ਨਾਲ ਨਾਲ ਸੰਗਤਾ ਦੀ ਜਮੇਵਾਰੀ ਵੀ ਆ ਗਈ॥
੬.42 ਸਾਲ ਦੀ ਉਮਰ ਵਿਚ ਮਾਤਾ ਗੁਜਰੀ ਜੀ ਦੀ ਕੁਖੋ ਗੋਬਿੰਦ ਰਾਏ ਨੇ ਜਨਮ ਲਿਆ॥ਗੁਰੂ ਤੇਗ ਬਹਾਦਰ ਜੀ ਨੂ ਸੁਨੇਹਾ ਭੇਜਿਆ ਗਿਆ,ਵਾਪਿਸ ਜਵਾਬ ਵਿਚ ਗੁਰੂ ਤੇਗ ਬਦਾਹਰ ਜੀ ਦੇ ਦਸੇ ਨਾਮ ਉਤੇ ਹੀ ੧੦ ਗੁਰੂ ਦਾ ਨਾਮ ਗੋਬਿੰਦ ਰਾਏ ਰਖਿਆ ਗਿਆ॥ਹੁਣ ਮਾਤਾ ਜੀ ਦਾ ਓਹ ਕਿਰਦਾਰ ਸਾਹਮਣੇ ਆਉਂਦਾ ਹੈ ਜਿਸ ਨੇ ਬਾਲ ਗੋਬਿੰਦ ਨੂ ਜੀਵਨ ਦੇ ਮੁਢਲੇ ਗੁਣ ਸਿਖਾਉਣੇ ਸੁਰੂ ਕੀਤੇ ਕਿਓਕੇ ਗੁਰੂ ਤੇਗ ਬਹਾਦਰ ਜੀ ਪਰਚਾਰ ਦੋਰਿਆ ਉਤੇ ਸਨ॥ਸਿਖੀ ਦੀ ਕਦਰਾ ਕੀਮਤਾ ਤੂ ਬਾਲ ਗੋਬਿੰਦ ਨੂ ਜਾਨੂ ਕਰਵਾਇਆ॥ਜਦ ਪਟਨੇ ਦੇ ਨਵਾਬ ਨੂ ਬਾਲ ਗੋਬਿੰਦ ਨੇ ਤੇ ਉਹਨਾ ਦੇ ਸਾਥਿਆ ਝੁਕੇ ਸਲਾਮ ਨਾਹ ਕੀਤਾ ਤਾ ਨਵਾਬ ਬਹੁਤ ਅਓਖਾ ਹੋਇਆ॥ਭਾਈ ਕਿਰਪਾਲ ਚੰਦ ਨੂ ਸਿਕਾਇਤ ਕੀਤੀ॥ਭਾਈ ਕਿਰਪਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਖਤ ਲਿਖਿਆ ਕੇ ਇਹ ਵਰਤਾਂਤ ਹੋਇਆ॥ਸਗੋ ਅਗੇਓ ਗੁਰੂ ਤੇਗ ਬਹਾਦਰ ਜੀ ਖੁਸ ਹੋਏ ਤੇ ਵਾਪਸੀ ਜਵਾਬ ਵਿਚ ਲਿਖਿਆ ਕੇ ਵੇਖਿਓ ਕੀਤੇ ਇਹ ਨਵਾਬ ਆਕੇ ਬਾਲ ਗੋਬਿੰਦ ਦੇ ਸਿਰ ਵੱਲ ਹੀ ਨਾਹ ਖੜ ਜਾਵੇ,ਇਹ ਧਿਆਨ ਰਖਣਾ ਕੇ ਨਵਾਬ ਹਮੇਸਾ ਬਾਲ ਦੇ ਪੈਰਾ ਵੱਲ ਖੜੇ ਕਿਓਕੇ ਗੁਰੂ ਜੀ ਜਾਣੀ ਜਾਨ ਸਨ ਕੇ ਇਸ ਬਾਲ ਨੇ ਗੁਰ ਗੱਦੀ ਦੀ ਜੁਮੇਵਾਰੀ ਸਾਹਮਣੀ ਹੈ॥
੭.ਲਗਭਗ ਵਿਆਹ ਦੇ ੩੦ ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘਰ ਗੋਬਿੰਦ ਰਾਏ ਪੈਦਾ ਹੋਏ ਪਰ ਪਰਚਾਰ ਵਿਚ ਲਗੇ ਹੋਣ ਕਰਕੇ ਗੁਰੂ ਜੀ ਬਾਲ ਨੂ ਪਹਲੀ ਵਾਰ ਪੰਜ ਸਾਲ ਦੀ ਉਮਰ ਦੇ ਨੂ ਮਿਲੇ ॥ਮਾਤਾ ਗੁਜਰੀ ਜੀ ਦਾ ਪਾਲਣ ਪੋਸ਼ਣ ਇੰਨਾ ਸੁਚਜਾ ਵੇਖ ਗੁਰੂ ਜੀ ਬਹੁਤ ਪਰਸਨ ਹੋਏ॥ਪਟਨੇ ਤੂ ਅਨੰਦੁ ਪੁਰ ਆ ਵਸੇ ਜਿਥੇ ਕਸ਼ਮੀਰੀ ਪੰਡਤ ਆਪਣੇ ਫਰੀ ਆਦ ਲੈ ਕੇ ਆਏ ਤੇ ਬਾਲ ਗੋਬਿੰਦ ਨੂ ਗੁਰ ਗੱਦੀ ਸੋਪ ਗੁਰੂ ਤੇਗ ਬਹਾਦਰ ਜੀ ਨੇ ੧੧ ਨਵੰਬਰ 1675 ਨੂ ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕਰ ਲਈ॥ਮਾਤਾ ਜੀ ਉਸ ਵੇਲੇ 51 ਸਾਲ ਦੇ ਸਨ॥ਗੁਰੂ ਗੋਬਿੰਦ ਰਾਏ ਜੀ ਓਸ ਵੇਲੇ ਕੇਵਲ ੯ ਸਾਲ ਦੇ ਸਨ ਹੁਣ ਮਾਤਾ ਗੁਜਰੀ ਜੀ ਦੇ ਫਰਜ ਹੋਰ ਵੀ ਵਧ ਗਏ॥ਸੰਗਤਾ ਦੇ ਦੇਖ ਰੇਖ ..ਪਰਚਾਰ ਦੀ ਨਿਰੰਤਰਤਾ ਜਾਰੀ ਰਖਨੀ..ਆਦਿਕ 
੮.ਗੁਰੂ ਗੋਬਿੰਦ ਰਾਏ ਜੀ ਦਾ ਵਿਆਹ ਕੀਤਾ ਗਿਆ ਘਰ ਬਾਲਾ ਜਨਮ ਲਿਆ॥ਮਾਤਾ ਗੁਜਰ ਜੀ ਨੇ ਖੂਬ ਦੋਲਾਰ ਤੇ ਪਿਆਰ ਨਾਲ ਪਰਵਿਰਸ਼ ਕੀਤੀ ਗੁਰਮਤ ਤੂ ਜਾਣੂ ਕਰਵਾਇਆ॥ਦਾਦੇ ਪੜਦਾਦੇ ਦੇ ਖਜਾਨੇ ਗੁਰਬਾਣੀ ਨਾਲ ਸਾਝ ਪਾਵਹੀ॥ਹੁਣ ਮਾਤਾ ਗੁਜਰੀ ਇਕ ਸੁਚਜੀ ਦਾਦੀ ਹੋ ਨਿਬੜੇ॥
੧੦.1699 ਨੂ ਖਾਲਸਾ ਦੀ ਸਾਜਨਾ ਉਤੇ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਬਣਗੇ॥
੧੧.ਦਸ੍ਬਰ 1705 ਨੂ ਅਨੰਦੁ ਪੁਰ ਛਡਣਾ ਪਾਇਆ ਉਸ ਵੇਲੇ ਮਾਤਾ ਜੀ 81 ਸਾਲ ਦੇ ਸਨ॥ਸਰਸਾ ਨਦੀ ਪਾਰ ਕਰਦੇ ਪਰਵਾਰ ਨਾਲ ਵਿਛੋੜਾ ਪੈ ਗਿਆ॥ਛੋਟੇ ਸਾਹਿਬਜਾਦੇ ਮਾਤਾ ਜੀ ਨਾਲ ਸਨ॥ਗੰਗੂ ਨੇ ਮਾਤਾ ਜੀ ਤੇ ਸਾਹਿਬਜਾਦਿਆ ਨੂ ਹਕੂਮਤ ਕੋਲੋ ਫੜਾਵਾ ਦਿਤਾ ॥ਹੁਣ ਇਕ ਵਾਰ ਫਿਰ ਮਾਤਾ ਜੀ ਉਤੇ ਜੁਮੇਵਾਰੀ ਆ ਪਈ ਕੇ ਕੀਤੇ ਨਿੱਕਿਆ ਜਿੰਦਾ ਡੋਲ ਨਾ ਜਾਣ॥ਪਰ ਮਾਤਾ ਜੀ ਦੀਆ ਦਿਤੀਆ ਬਚਪਨ ਦੀਆ ਸਿਖਿਆਵਾ ਰੰਗ ਵਿਖਿਆ ਦੋਵੇ ਸਾਹਿਬਜਾਦੇ ਨੀਹਾ ਵਿਚ ਚਿਨ ਸਹੀਦ ਹੋ ਗਏ ਪਰ ਸਿਖੀ ਨਹੀ ਹਾਰੀ ਮਾਤਾ ਗੁਜਰ ਕੌਰ ਦੀ ਫਿਰ ਜਿਤ ਹੋਈ ॥ਅੰਤ ਜਾਲਮਾ ਮਾਤਾ ਗੁਜਰ ਕੌਰ ਨੂ ਠੰਡੇ ਬੁਰਜ ਤੂ ਥਕਾ ਦੇ ਸਹੀਦ ਕਰ ਦਿਤਾ॥
ਮਾਤਾ ਗੁਜਰ ਕੌਰ ਦਾ ਸਾਰਾ ਜੀਵਨ ਸਿਖੀ ਨੂ ਸਮਰਪਿਤ ਰਿਹਾ॥ਜਿਸਦੀ ਕੋਈ ਦੂਜੀ ਮਿਸਾਲ ਨਹੀ ਹੈ॥