Monday, December 5, 2016

ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ

ਅੱਜ ਦੇ ਸਲੋਕ ਵਿਚ ਗੁਰੂ ਜੀ ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ ਬਿਆਨ ਕਰਦੇ ਹੋਏ ਆਖਦੇ ਹਨ॥
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
ਮਨ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੁਰਤ ਚੁਸਤ ਚਲਾਕ ਹੋਂਦੇ ਹੋਏ ਵੀ ਸੋੜੇ ਪਨ ਦੀ ਮਾਲਿਕ ਅਖਵਾਂਦੀ ਹੈ॥ ਕਾਰਣ ਇਕੋ ਇਕ ਹੋਂਦਾ ਹੈ ਸੁਰਤ ਵਿਚਲੀ ਅਗਿਆਨਤਾ॥
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
ਕਰਮ ਖੇਤਰ ਦੀ ਸਾਰੀ ਘਾੜਤ ਵਿੱਚੋ ਮੈ ਮੇਰੀ ਦਾ ਪ੍ਰਧਾਨਤਾ ਉਜਾਗਰ ਹੋਂਦੀ ਹੈ ਅਤੇ ਇਹੀ ਮੈ ਮੇਰੀ ਦੀ ਪੜਚੋਲ ਸਚੇ ਸਾਹਿਬ ਦੀ ਧਰਮ ਰੂਪੀ ਕਸਵੱਟੀ ਉਤੇ ਪਰਖੀ ਜਾਂਦੀ ਹੈ॥
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
ਦੂਜੇ ਪਾਸੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋ ਜਿਉਣ ਵਾਲੇ ਆਪਣੇ ਕਰਮ ਖੇਤਰ ਨੂੰ ਨਿਰਮਲ ਕਰ ਲੈਂਦੇ ਹਨ ਤੇ ਇਹੀ ਨਿਰਮਲਤਾ ਗੁਰੂ ਦੀਆ ਸਿਖਿਆਵਾਂ ਪ੍ਰਤੀ ਲਗਾਉ ਦਾ ਕਾਰਨ ਬਣਦੀਆ ਹਨ॥
ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
ਗੁਰੂ ਦੀ ਸਿਖਿਆਵਾਂ ਅਨੁਸਾਰ ਜੀਵਨ ਜਿਆਉਂਦੇ ਹੋਏ ਕਮਾਦਿਕ ਦਾ ਰਤਾ ਭਰ ਵੀ ਅਸਰ ਕਰਮ ਖੇਤਰ ਉਤੇ ਨਹੀਂ ਪੈਂਦਾ॥
ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
ਮਨ ਦੀ ਪ੍ਰਮੁੱਖਤਾ ਸਵੀਕਾਰ ਕਰੀ ਬੈਠੇ ਭਾਵੇ ਜਿੰਨਾ ਮਰਜੀ ਬਹਾਰੀ ਸੁੱਚਮਤਾ ਦਾ ਦਿਖਾਵਾ ਕਰੀ ਜਾਣ ਪਰ ਅੰਦਰ ਦੀ ਪਲੀਤੀ ਜਿਉ ਦੀ ਤਿਉ ਰਹੰਦੀ ਹੈ ॥
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
ਨਾਨਕ ਤਾ ਇਹਨਾਂ ਸੰਗੀਆ ਦੀ ਸੱਚ ਰੂਪੀ ਸੰਗਤ ਲੋਚਦਾ ਹੈ ਜਿਨ੍ਹਾਂ ਦੇ ਸੰਗ ਕੀਤੀਆਂ ਸਾਹਿਬ ਨਾਲ ਮਿਲਾਪ ਹੋ ਜਾਵੇ॥
ਧੰਨਵਾਦ

Sunday, December 4, 2016

ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
ਗੁਰੂ ਦੀਆ ਸਿਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੋਚ ਕਦੇ ਵੀ ਸੌੜੀ ਨਹੀਂ ਹੋਂਦੀ॥ਕਾਰਣ ਇਕੋ ਹੋਂਦਾ ਹੈ ਉਹਨਾਂ ਦੀ ਸੁਰਤ ਵਿਚ ਗੁਰੂ ਸਿਖਿਆਵਾਂ ਦੀ ਗਿਆਨ ਰੂਪੀ ਟਿਕਾਓ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
ਗੁਰਮੁਖ ਜਨ ਸਵਾਸ ਸਵਾਸ ਨਾਲ ਸਾਹਿਬ ਦੇ ਗੁਣਾ ਨੂੰ ਅਮਲੀ ਜਾਮਾ ਪਾ ਸਹਿਜ ਦੀ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ॥
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥
ਸਹਿਜ ਦੀ ਅਵਸਥਾ ਰਾਹੀਂ ਜਿੰਦਗੀ ਵਿਚ ਆਇਆ ਠਹਿਰਾਵ ਸੁਰਤ ਨੂੰ ਇੰਨਾ ਕੋ ਉਜਾਗਰ ਕਰ ਦਿੰਦਾ ਹੈ ਦੁੱਖ ਸੁਖ ਇਕ ਸਾਮਾਨ ਰੂਪੀ ਹੋ ਜੀਵਨ ਦਾ ਅੰਗ ਬਣ ਰਹਿ ਜਾਂਦੇ ਹਨ ॥
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
ਦਰਅਸਲ ਸੁਰਤ ਦੀ ਇਹ ਉਡਾਰੀ ਇਕ ਨਾਲ ਸਾਂਝ ਪਵਾ ਇਹ ਅਹਿਸਾਸ ਕਰਾ ਦਿੰਦੀ ਹੈ ਕੇ...
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥
ਧੰਨਵਾਦ

Saturday, December 3, 2016

ਚੋਰ ਤੇ ਠਗ

ਪੱਦ ਚੋਰ ਤੇ ਠਗ ਵਿਚ ਸੂਖਮ ਜੇਹਾ ਭੇਦ ਹੈ ਪਰ ਸਿਧਾਂਤਕ ਤੋਰ ਉਤੇ ਇਕ ਦੂਜੇ ਤੂੰ ਕਾਫੀ ਦੂਰੀ ਰੱਖਦੇ ਹਨ॥
ਚੋਰ ਹਮੇਸ਼ਾ ਅੰਧਰੇ ਨੂੰ ਸਾਥੀ ਮੰਨਦਾ ਹੈ ਤੇ ਆਪਣੀ ਪਛਾਣ ਨੂੰ ਛਪਾਉਣ ਦੀ ਹਰ ਮੁੰਕਿਨ ਕੋਸਿਸ ਕਰਦਾ ਹੈ॥ਪਰ ਠਗ ਵਾਲੇ ਪਾਸੇ ਅਜਿਹਾ ਨਹੀਂ ਹੋਂਦਾ ਠਗ ਮਿਲਾਪ ਨੂੰ ਪਹਿਲ ਦਿੰਦਾ ਹੈ ਤੇ ਆਪਣਾ ਇਕ ਇਮਾਨਦਾਰੀ ਵਾਲਾ ਅਕਸ਼ ਬਣਾਉਂਦਾ ਹੈ ਤੇ ਜਦ ਠਗੀ ਮਾਰਦਾ ਹੈ ਤਾ ਇਥੋਂ ਤੱਕ ਕੇ ਜੋ ਠਗਿਆ ਜਾਂਦਾ ਹੈ ਉਹ ਕਾਫੀ ਹੱਦ ਤੱਕ ਖੁਦ ਠਗ ਦੀ ਜਾਣੇ ਅਣਜਾਣੇ ਵਿਚ ਮਦਦ ਕਰ ਜਾਂਦਾ ਹੈ॥
ਚੋਰ ਕੰਧ ਟੱਪ ਘਰ ਆਉਂਦਾ ਹੈ ਪਰ ਠਗ ਤਾ ਅਜਿਹਾ ਭਰਮ ਜਾਲ ਵੱਛਾਉਂਦਾ ਹੈ ਕੇ ਤੁਸੀਂ ਖੁਦ ਆਪਣੇ ਘਰ ਦੀ ਚਾਬੀ ਠਗ ਨੂੰ ਭਰਮ ਜਾਲ ਦੇ ਭੋਰਸੇ ਵਿਚ ਆ ਦੇ ਦਿੰਦੇ ਹੋ॥
ਜਿਵੇ ਸ਼ੇਖ ਫਰੀਦ ਜੀ ਆਖਦੇ ਹਨ...
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥
ਅੰਦਰ ਬਾਹਰ ਦੇ ਕਿਰਦਾਰ ਵਿਚ ਫਰਕ ਹੋਂਦਾ ਹੈ ਭਾਵ ਬਾਹਰੋਂ ਤਾ ਠਗ ਚਾਨਣ(ਸੱਚ) ਨੂੰ ਪਸੰਦ ਕਰਦਾ ਹੈ ਪਰ ਅੰਦਰੋਂ ਅੰਧੇਰੇ ਨਾਲ ਸਾਂਝ ਪਾਉਣ ਨੂੰ ਤਰਜੀਵ ਦਿੰਦਾ ਹੈ॥
ਗੁਰਬਾਣੀ ਵਿਚ ਠਗ ਦਾ ਇਕ ਦੂਜਾ ਪਹਿਲੂ ਵੀ ਆਇਆ ਹੈ ਜਿਥੇ ਕਬੀਰ ਜੀ ਆਖਦੇ ਹਨ..
ਹਰਿ ਠਗ ਜਗ ਕਉ ਠਗਉਰੀ ਲਾਈ॥
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ॥
ਕਬੀਰ ਜੀ ਸਾਹਿਬ ਨੂੰ ਠਗ ਆਖਦੇ ਹਨ ਜਿਸਦੇ ਪਿੱਛੇ ਵਜ੍ਹਾ ਹੈ ਕੇ ਕਾਦਰ ਨੇ ਕੁਦਰਤ ਰਚੀ ਪਰ ਆਪਣਾ ਟਿਕਣਾ ਵੱਖਰਾ ਨਾਂਹ ਪਾ ਕੁਦਰਤ ਦੇ ਅੰਦਰ ਘਰ ਪਾ ਬਹਿ ਗਿਆ॥ਹੁਣ ਹੋਇਆ ਇੱਦਾ ਕੇ ਸਭ ਆਖਦੇ ਤਾ ਹਨ ਰੱਬ ਜਰੇ ਜਰੇ ਵਿਚ ਹੈ ਪਰ ਪਛਾਣ ਨਾਂਹ ਹੋਣ ਕਰਕੇ ਕੁਦਰਤ ਨੂੰ ਪੂਜਣ ਲੱਗ ਪੈਂਦੇ ਹਨ॥
ਹੋਰ ਸੌਖਾ ਸਮਝਣਾ ਹੋਵੇ ਤਾ ਐਵੇ ਕਿਹਾ ਜਾ ਸਕਦਾ ਹੈ ਕੇ ਕੁਦਰਤ ਠਗ ਕਾਦਰ ਦੀ ਠਗਉਰੀ ਹੈ॥
ਹੁਣ ਜਿਆਦਤਰ ਅਸੀਂ ਕੁਦਰਤ ਰੂਪੀ ਠਗਉਰੀ ਤੱਕ ਸੀਮਤ ਹਾਂ ਅਜਿਹੇ ਵਿਚ ਗੁਰਬਾਣੀ ਹਲੂਣਾ ਦਿੰਦੀ ਹੋਏ ਆਖਦੀ ਹੈ॥
1. ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥
ਅਜਿਹੇ ਸਥਿਤੀ ਵਿਚ ਸਾਡੀ ਸਾਂਝ ਸਿਧੇ ਤੋਰ ਤੇ ਅਗਿਆਨ ਨਾਲ ਪਈ ਨਜਰ ਆਉਂਦੀ ਹੈ॥ਪ੍ਰਮਾਣ-
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
ਹੁਣ ਇਸ ਅਸਮੰਜਿਸ ਵਿਚ ਨਿਕਲਣ ਦਾ ਹੱਲ ਦਸਦੇ ਹੋਏ ਕਬੀਰ ਜੀ ਆਖਦੇ ਹਨ॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
ਗਈ ਠਗਉਰੀ ਠਗੁ ਪਹਿਚਾਨਿਆ ॥
ਜਦੋ ਤੱਕ ਮਾਨਿਆ ਨਹੀਂ ਜਾਂਦਾ ਤਦ ਤੱਕ ਪਹਿਚਾਣਿਆ ਜਾਣਾ ਅਸੰਭਵ ਹੈ॥
ਜਾਨਣ ਦਾ ਰਾਹ ਬਾਰੇ ਗੁਰਬਾਣੀ ਦਾ ਫੈਸਲਾ ਹੈ॥
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥
ਭਾਵ ਹੱਲ ਹੈ ਸੁਚੇਤ ਹੋਣਾ॥ਇਹ ਸੁਚੇਤ ਹੋਣਾ ਹੀ ਹੈ ਜੋ ਠਗ ਤੇ ਠਗਉਰੀ ਵਿਚਲਾ ਸੂਖਮ ਭੇਦ ਦਸ ਦਿੰਦਾ ਹੈ॥
ਅੱਜ ਸਾਡੀ ਕੌਮ ਵਿਚ ਵੀ ਠਗਉਰੀਆ ਖੇਲੀਆ ਜਾ ਰਹੀਆ ਹਨ ਭਾਵੇ ਉਹ ਵੱਖ ਵੱਖ ਸੰਸਥਾਵਾਂ ਦੇ ਨਾਮ ਹੇਠ ਹੋਣ ਜਾ ਵੱਖ ਵੱਖ ਤਰ੍ਹਾਂ ਦੇ ਗ੍ਰੰਥਾਂ ਜਾ ਇਤਹਾਸਿਕ ਮਿਥਾਸਿਕ ਹਵਾਲਿਆਂ ਦੇ ਹੇਠ॥
ਅੱਜ ਸਾਨੂੰ ਸਖਤ ਲੋੜ ਹੈ ਕੇ ਅਸੀਂ ਆਪਣੇ ਗੁਰੂ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਨਾਲ ਸੁਚੇਤ ਹੋ ਅਜਿਹੀਆਂ ਲਿਖਤਾਂ ਦੀ ਘੋਖ ਕਰ ਫੈਸਲਾ ਕਰ ਸਕੀਏ ਇਹ ਠੱਗਾਂ ਦੀ ਠਗਉਰੀ ਹੈ॥ਕੇਵਲ ਕੋਈ ਚੀਜ਼ ਵਸਤ ਲਿਖਤ ਆਦਿਕ ਉਤੇ ਗੁਰੂ ਦਾ ਨਾਮ ਲਿਖਣ ਨਾਲ ਉਹ ਗੁਰੂ ਦੀ ਕਿਰਤ ਨਹੀਂ ਹੋ ਜਾਂਦੀ ਜਦ ਤੱਕ ਉਸ ਵਿਚਲਾ material ਗੁਰੂ ਦੇ ਸਿਧਾਂਤ ਮੁਤਾਬਿਕ ਖਰਾ ਨਹੀਂ ਉਤਰਦਾ॥
ਸੋ ਗੁਰਬਾਣੀ ਖੁਦ ਪੜੋ ਸਮਝੋ ਤੇ ਸੁਚੇਤ ਹੋਵੋ ਇਸ ਵਿਚ ਹੀ ਨਿੱਜੀ ਭਲਾ ਹੈ ਤੇ ਕੌਮ ਦਾ ਭਲਾ ਹੈ ਜੇ ਨਹੀਂ ਜਾਗੇ ਤਾ ਠੱਗਾਂ ਨੇ ਐਵੇ ਠਗਣਾ ਹੈ ਕੇ ਪਤਾ ਵੀ ਨਹੀਂ ਚਲਣਾ ਕੇ ਖੁਦ ਹੀ ਘਰ ਲੁਟਾ ਬੈਠੇ॥..ਧੰਨਵਾਦ

ਅਸਲ ਮਰਨਾ ਕਿਸ ਨੂੰ ਆਖਦੇ ਹਨ

ਅੱਜ ਦੇ ਸਲੋਕ ਵਿਚ ਗੁਰੂ ਜੀ ਅਸਲ ਮਰਨਾ ਕਿਸ ਨੂੰ ਆਖਦੇ ਹਨ ਇਸ ਵਿਸ਼ੇਸ਼ ਉਤੇ ਚਾਨਣਾ ਪਾਉਂਦੇ ਹੋਏ ਆਖਦੇ ਹਨ॥
ਸਬਦਿ ਮਰੈ ਸੋ ਮੁਆ ਜਾਪੈ ॥
ਗੁਰੂ ਉਪਦੇਸ਼ ਨੂੰ ਆਪਣੇ ਕਰਮ ਖੇਤਰ ਮੋਹਰੇ ਰੱਖ ਜਿਉਣ ਵਾਲਾ ਆਪਾ ਖਤਮ ਕਰ ਜਿਉਂਦੇ ਜੀ ਮਿਰਤਕ ਹੋ ਮਿਲਾਪ ਰੂਪੀ ਸੋਭਾ ਖੱਟ ਲੈਂਦਾ ਹੈ॥
ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
ਗੁਰੂ ਦੀ ਕਿਰਪਾ ਸਦਕਾ ਸਾਹਿਬ ਦੇ ਗੁਨਾ ਰੂਪੀ ਰਸ ਅਸੀਮ ਹਾਸਿਲ ਹੋ ਜਾਂਦੇ ਹਨ॥
ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
ਗੁਰ ਸਬਦੁ ਦੀ ਕਮਾਈ ਹੀ ਸਾਹਿਬ ਦੇ ਦਰ ਦਾ ਪਛਾਣ ਪੱਤਰ ਬਣਦੀ ਹੈ॥
ਬਿਨੁ ਸਬਦੈ ਮੁਆ ਹੈ ਸਭੁ ਕੋਇ ॥
ਗੁਰੂ ਦੀ ਸਿਖਿਆਵਾਂ ਤੂੰ ਸੱਖਣਾ ਜੀਵਨ ਇਕ ਚਲਦੀ ਫਿਰਦੀ ਲਾਸ਼ ਤੂੰ ਵੱਧ ਕੇ ਕੁਝ ਵੀ ਨਹੀਂ॥
ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
ਮਨ ਦੇ ਪਿੱਛੇ ਲੱਗ ਚਲਦੀ ਫਿਰਦੀ ਲਾਸ਼ ਬਣ ਜਿਉਣ ਵਾਲਾ ਜੀਵਨ ਅੰਤ ਸਵਾਸ ਰੂਪੀ ਮੂਲ ਅੰਜਾਈ ਗਵਾ ਬਹਿੰਦਾ ਹੈ॥
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
ਸਾਹਿਬ ਦੀ ਬੰਦਗੀ ਤੂੰ ਸੱਖਣਾ ਜੀਵਨ ਸਫ਼ਰ ਕੇਵਲ ਦੁੱਖਾਂ ਦਾ ਘੁੰਮਣ ਘੇਰਾ ਹੀ ਦਿਵਾਉਂਦਾ ਹੈ॥
ਨਾਨਕ ਕਰਤਾ ਕਰੇ ਸੁ ਹੋਇ ॥੪੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜੋ ਕਰਮ ਖੇਤਰ ਦੀ ਖੱਟੀ ਹੋਂਦੀ ਹੈ ਸਾਹਿਬ ਓਹੋ ਜੇਹਾ ਨਤੀਜਾ ਕਰ ਦਿੰਦਾ ਹੈ॥
ਧੰਨਵਾਦ

Friday, December 2, 2016

ਸੋਚਿਆ ਸਮਝਿਆ ਕਤਲ ਜਾ ਸਧਾਰਨ ਮੌਤ?

ਪਿੰਡ ਦੀ ਮੇਨ ਸੜਕ ਤੂ ਹੀ ਬਹੁਤ ਵੱਡਾ ਗੱਡੀਆ ਦਾ ਕਾਫਲਾ ਨਜਰ ਆ ਰਿਹਾ ਸੀ ,ਏਵੈ ਜਾਪਦਾ ਸੀ ਕੇ ਕੋਈ ਵੱਡੇ ਲੈਵਲ ਉਤੇ ਕੋਈ ਪ੍ਰੋਗਰਾਮ ਹੋਂਦਾ ਪਿਆ ਹੋਵੇ॥ਪੁਛਣ ਤੇ ਪਤਾ ਲੱਗਾ ਕੇ ਪਿੰਡ ਦੇ ਵੱਡੇ ਸਰਦਾਰਾ ਦਾ ਇਕੋ ਇਕ ਮੁੰਡਾ ਸੀ ਓਹ ਚੜਾਈ ਕਰ ਗਿਆ॥ ਕਹੰਦੇ ਉਮਰ ਕੋਈ ੨੭-28 ਸਾਲ ਦੀ ਸੀ॥
ਇੰਨੇ ਪਿੰਡ ਦੇ ਗੁਰਦਵਾਰੇ ਤੂ '''ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ '''ਦੀ ਅਵਾਜ਼ ਆਈ॥ਸੋਚਿਆ ਚਲੋ ਗੁਰਦਵਾਰੇ ਜਾ ਹਾਜ਼ਰੀ ਭਰ ਪਰਵਾਰ ਦੇ ਦੁਖ ਸਾਮਿਲ ਹੋਇਆ ਜਾਵੇ॥ਗੁਰਦਵਾਰਾ ਲੋਕਾ ਨਾਲ ਖਚਾ ਖਚ ਭਰਿਆ ਪਿਆ ਸੀ॥ਪਰਵਾਰ ਰਸੂਕ ਦਾਰ ਸੀ ਇਸ ਲਈ ਇਲਾਕੇ ਦੀਆ ਜਾਣਿਆ ਮਾਣਿਆ ਸਖਸੀਤਾ ਪਹੁਚੀਆ ਹੋਇਆ ਸਨ॥ਅਰਦਾਸ ਤੂ ਉਪਰੰਤ ਬੋਲਾਰਿਆ ਪਰਵਾਰ ਦੇ ਦੁਖ ਵਿਚ ਸਾਮਿਲ ਹੋਣ ਲਈ ਬੋਲਨਾ ਸੁਰੂ ਕੀਤਾ॥ਕੀ ਰਾਜਨੇਤਾ ਤੇ ਕੀ ਧਾਰਮਿਕ ਲੀਡਰ ਮੁੰਡੇ ਦੀ ਸਿਫਤ ਵਿਚ ਵਖ ਵਖ ਗੱਲਾ ਆਖਣ ਲਗੇ॥ਅੰਤ ਵਿਚ ਮਰੇ ਹੋਏ ਮੁੰਡੇ ਦੇ ਪਿਉ ਉਠ ਮਾਇਕ ਫੜਿਆ॥ਫ਼ਤੇਹ ਦੀ ਸਾਂਝ ਪਾਈ ਤੇ ਸਭ ਦਾ ਧੰਨਵਾਦ ਕੀਤਾ॥
ਉਹਨਾ ਦੇ ਪਹਲੇ ਬੋਲ ਸਭ ਨੂ ਖਾਮੋਸ਼ ਕਰ ਗਏ, ਇਹਨਾ ਕੇਹਾ ਕੇ ਤੁਸੀਂ ਮੇਰੇ ਮੁੰਡੇ ਬਾਰੇ ਜੋ ਕੁਝ ਵੀ ਕੇਹਾ ਓਹ ਹਕੀਕਤ ਤੂ ਕੋਹਾ ਦੂਰ ਹੈ॥ਮੇਰਾ ਮੁੰਡਾ ਨਸਿਆ ਵਿਚ ਗਿੱਲਤਾਨ ਹੋ ਕੇ ਮਰਿਆ ਹੈ॥ਮੈ ਕੋਈ ਪਰਦਾ ਨਹੀ ਰਖਣਾ ਚਾਹੁੰਦਾ ਹਾ ਸਭ ਨੂ ਸਚ ਪਤਾ ਲਗੇ ਜੋ ਮੇਰੇ ਨਾਲ ਹੋਇਆ ਹੈ ਕਿਸੇ ਦੂਜੇ ਨਾਲ ਨਾਹ ਹੋਵੇ॥ਨਸਿਆ ਦੀ ਹਾਲਤ ਤੂ ਤੰਗ ਆ ਪਹਲਾ ਮੈ ਇਸ ਨੂ ਅਸਟੀਲੀਆ ਭੇਜਿਆ ਓਥੇ ਵੀ ਇਹ ਨਾਹ ਸੁਧਾਰਿਆ ਫਿਰ ਵਾਪਿਸ ਸਦ ਟ੍ਰਾੰਸਪੋਰਟ ਦਾ ਕੰਮ ਸੁਰੂ ਕਰਕੇ ਦਿੱਤਾ॥ਮੇਰੀ ਬਸ ਇੰਨੀ ਖੋਆਇਸ਼ ਸੀ ਕੇ ਬਸ ਇਹ ਸਾਡੇ ਵਿਚ ਜਿਉਦਾ ਜਾਗਦਾ ਰਹੇ ਕਮਾਏ ਭਾਵੇ ਕੁਛ ਨਾਹ॥ਪਰ ਜਿਵੇ ਅੱਜ ਨਸਾ ਉਪਲਬਧ ਹੈ ਮੇਰੀ ਇਹ ਖੋਆਇਸ਼ ਧਰੀ ਦੀ ਧਰੀ ਰਹ ਗਈ॥ਅੱਜ ਮੁਢਲੀ ਲੋੜਾ ਦਾ ਸਾਮਾਨ ਖੁਦ ਜਾ ਕੇ ਖਰੀਦਣਾ ਪੈਂਦਾ ਹੈ ਪਰ ਨਸ਼ਾ ਤਾ ਘਰ ਦੇ ਕਮਰਿਆ ਅੰਦਰ ਤੱਕ ਪਹੁਚਾ ਦਿੰਦੇ ਹਨ॥ਮੁਕਦੀ ਗੱਲ ਮੈ ਇੰਨੇ ਸਾਧਨਾ ਦਾ ਮਾਲਿਕ ਹੋਂਦਾ ਹੋਇਆ ਵੀ ਹਾਰ ਗਿਆ॥
ਸਰਦਾਰ ਸਾਬ ਭਰਿਆ ਅਖਾ ਨਾਲ ਬੋਲ ਰਹੇ ਸਨ ਤੇ ਸਾਰੇ ਪਾਸੇ ਖਮੋਸ਼ੀ ਸਾਹੀ ਸੀ॥ਰਾਜਨੇਤਾ ਤੇ ਧਾਰਮਿਕ ਲੀਡਰ ਨੀਵੀ ਪਾ ਵੇਖ ਰਹੇ ਸਨ ਉਹਨਾ ਵੇਖ ਮੈਨੂ ਏਵੈ ਲੱਗ ਰਿਹਾ ਸੀ ਜਿਵੇ ਮੁੰਡੇ ਦੇ ਕਾਤਲ ਹੋਣ॥ਜੋ ਆਪਣੇ ਫਰਜ਼ ਤੂ ਫੇਲ ਚੁਕੇ ਸਨ॥ਕੇਵਲ ਪਦਾਰਥ ਇਕਠੇ ਕਰਨ ਤੱਕ ਸੀਮਤ ਹੋ ਚੁਕੇ ਸਨ!!
ਦੇਗ ਪ੍ਰਸ਼ਾਦ ਵਰਤ ਰਿਹਾ ਸੀ ਪਰ ਖਾਮੋਸ਼ੀ ਦੀ ਇਕ ਲਹਿਰ ਸਾਹੀ ਹੋਈ ਸੀ ਕੋਈ ਕਿਸੇ ਦੇ ਵੱਲ ਨਹੀ ਦੇਖ ਰਿਹਾ ਸੀ ਬਸ ਡੂੰਘੀ ਸੋਚ ਵਿਚ ਡੁਬੇ ਸਨ ਕੇ ਇਹ ਮੋਤ ਕੁਦਰਤੀ ਸੀ ਕੇ ਇਕ ਸੋਚਿਆ ਸਮਝਿਆ ਕਤਲ॥ਪੜ ਵਿਚਾਰ ਕਰਨਾ॥
((ਪੰਜਾਬ ਦੇ ਪਿੰਡ ਪਿੰਡ ਦੀ ਕਹਾਨੀ))....ਧੰਨਵਾਦ

ਅਗਿਆਨੀ ਹੋਏ ਮਨ ਦਾ ਵਿਰਤਾਂਤ

ਅੱਜ ਦੇ ਸਲੋਕ ਵਿਚ ਗੁਰੂ ਜੀ ਅਗਿਆਨੀ ਹੋਏ ਮਨ ਦਾ ਵਿਰਤਾਂਤ ਸਮਝਾਉਦੇ ਹੋ ਆਖਦੇ ਹਨ॥
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥
ਮਨ ਨਾਂਹ ਤਾ ਪੱਲ ਪੱਲ ਹੋਂਦੀ ਆਤਮਿਕ ਮਉਤ ਪੱਖੋਂ ਸੁਚੇਤ ਹੈ ਅਤੇ ਨਾਂਹ ਹੀ ਸਾਹਿਬ ਵਿਆਪਕਤਾ ਨੂੰ ਸਮਝ ਰਿਹਾ ਹੈ॥
ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥
ਇਸਦੇ ਪਿੱਛੇ ਜੋ ਮੁਖ ਕਾਰਣ ਹੈ ਮਾਇਆ ਦੀ ਜਕੜ ਨੇ ਮਨ ਨੂੰ ਅਗਿਆਨੀ ਬਣਾ ਛੱਡਿਆ ਹੈ॥
ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥
ਜਦ ਸਵਾਸਾਂ ਦਾ ਮਿਲਿਆ ਸਾਰਾ ਮੂਲ ਕਮਾਦਿਕ ਸਾਹਮਣੇ ਹਾਰ ਜਾਂਦਾ ਹੈ ਤਦ ਇਹ ਉੱਠਣ ਨੂੰ ਤਰਲੋ ਮੱਛੀ ਹੋਂਦਾ ਹੈ॥
ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥
ਦੂਜੇ ਪਾਸੇ ਗੁਰੂ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਸਾਵਾਸ ਸਾਵਾਸ ਨਾਲ ਸਾਹਿਬ ਨੂੰ ਚੇਤ ਮਿਲਾਪ ਦਾ ਦਰ ਪਾ ਲੈਂਦੇ ਹਨ ॥
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਸਾਹਿਬ ਨੂੰ ਸਾਵਾਸ ਸਾਵਾਸ ਨਾਲ ਧਿਆਉਣ ਵਾਲੇ ਆਪ ਤਾ ਤਰਦੇ ਹੀ ਹਨ ਸਗੋਂ ਜੋ ਇਹਨਾਂ ਦਾ ਸੰਗ ਕਰਦੇ ਹਨ ਉਹਨਾਂ ਨੂੰ ਵੀ ਤਾਰਨ ਦਾ ਗਿਆਨ ਰੂਪੀ ਬੇੜਾ ਬੰਨ ਦਿੰਦੇ ਹਨ॥
ਧੰਨਵਾਦ

Thursday, December 1, 2016

ਹੁਕਮੀ ਦੇ ਹੁਕਮ ਦੀ ਵਿਸ਼ਾਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਹੁਕਮੀ ਦੇ ਹੁਕਮ ਦੀ ਵਿਸ਼ਾਲਤਾ ਬਿਆਨ ਕਰਦੇ ਹੋਏ ਆਖਦੇ ਹਨ ॥
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥
ਪਾਸਾਰੇ ਦੇ ਕਰਮ ਖੇਤਰ ਉਤੇ ਜੋ ਹੁਕਮੀ ਦੇ ਹੁਕਮ ਦਾ ਕਾਨੂੰਨ ਲਾਗੂ ਹੋਈਆਂ ਹੈ ਉਸ ਵਿਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ॥
ਸਰਲ ਲਵਜਾ ਵਿਚ -'''ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥
ਇਸੇ ਹੁਕਮ ਦੇ ਦਾਇਰੇ ਕਰਕੇ ਸਭ ਉਸਦੇ ਕਲਾਵੇ ਵਿਚ ਹਨ ਅਤੇ ਉਹ ਆਪਣੇ ਸਮਝ ਸਭ ਦੀ ਦੇਖ ਭਾਲ ਕਰ ਰਿਹਾ ਹੈ॥
ਕਿਉਂਕਿ ਸਭ ਹੁਕਮ ਦੇ ਦਾਇਰੇ ਵਿਚ ਹਨ ਇਸਲਈ '''ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥
ਹੁਣ ਜੇ ਕੋਈ ਹੁਕਮੀ ਦੀ ਸਿਰਕਾਰ ਨੂੰ ਭੁਲਾ ਹੋਰ ਹੋਰ ਵਿਰਤਾਂਤ ਰਚਣ ਵਿਚ ਰੁਝਿਆ ਰਹੇ ਤਾ ਉਸਦੇ ਹੱਥ ਖੁਆਰੀ ਤੂੰ ਵੱਧ ਕੀ ਆ ਸਕਦਾ ਹੈ॥
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥
ਇਹਨਾਂ ਵਿਰਤਾਂਤਾ ਨੂੰ ਰਚਣ ਲਈ ਭੇਖ ਪੁਣੇ ਦੇ ਪਾਖੰਡ ਕਰਦਾ ਹੈ ਅਤੇ ਹਿਰਦੇ ਵਿਚ ਨਿੰਦਿਆ ਚੁਗਲੀ ਦਾ ਰਾਜ ਕਾਇਮ ਹੋਈਆਂ ਹੋਂਦਾ ਹੈ॥
ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥
ਸਰੀਰ ਦੇ ਕਰਮ ਖੇਤ ਦਾ ਨਿਯਮ ਧਰਮ ਵਾਲਾ ਹੀ ਹੈ ਜੋ ਬੋਇਆ ਜਾਂਦਾ ਹੈ ਉਹ ਹੀ ਵੰਡਣਾ ਪੈਂਦਾ ਹੈ॥
ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥
ਨਾਨਕ ਤਾ ਸਾਹਿਬ ਅਗੇ ਅਰਜ਼ ਕਰਦਾ ਹੈ ਕੇ ਸਾਹਿਬ ਤੁਠ ਪਵੇ ਤਾ ਆਪਣੀ ਬਖਸ਼ ਸਦਕਾ ਮਿਲਾਪ ਕਰਵਾ ਲੈਂਦਾ ਹੈ॥ਭਾਵ ਜੀਵ ਨੂੰ ਸਚੇ ਗੁਰੂ ਨਾਲ ਮਿਲਾ ਕਰਮ ਖੇਤ ਲਈ ਨਾਮੁ ਰੂਪੀ ਬੀਜ ਦੀ ਬਖਸ਼ ਕਰ ਦਿੰਦਾ ਹੈ॥
ਧੰਨਵਾਦ