Friday, November 4, 2016

ਗੁਰਮਤਿ ਜਾਗੈ ਸੋਇ

ਅੱਜ ਦੇ ਸਲੋਕ ਵਿਚ ਮਹਲਾ 3 ਆਪੇ ਦੀ ਖੋਜ ਤੂੰ ਭੁਲੇ ਜੀਵਾ ਦਾ ਵਰਤਾਤ ਸਮਝਾਉਂਦੇ ਹੋਏ ਆਖਦੇ ਹਨ॥
ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥
ਮਾਇਆ ਦੀ ਜਕੜ ਵਿਚ ਸੰਸਾਰੀ ਰੁਹ ਰੀਤੀਆ ਵਿਚ ਉਲਝਿਆ ਰਹਿਆ ਅਤੇ ਕਦੇ ਆਪੇ ਦੀ ਪੜਚੋਲ ਕਰਨ ਦੀ ਸੋਚ ਹੀ ਨਹੀਂ ਆਈ ਕੇ ਹਿਰਦੇ ਘਰ ਵਿਚ ਕੀ ਲੁੱਟ ਕਸੁਟ ਹੋ ਰਹੀ ਹੈ॥
ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥ 
ਕਮਾਦਿਕ ਨੇ ਮਨ ਉਤੇ ਜਿੱਤ ਪਾ ਮਨ ਨੂੰ ਮਨਮੁਖੀ ਬਣਾ ਦਿੱਤਾ ਤੇ ਮਨਮੁਖੀ ਹੋਇਆ ਮਨ ਗਿਆਨ ਪੱਖੋਂ ਅੰਨ੍ਹਾ ਹੀ ਸੰਸਾਰ ਵਿਚ ਵਿਚਰਦਾ ਰਿਹਾ॥
ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥ 
ਪਰ ਜਦ ਗੁਰੂ ਦੀ ਸਰਨ ਪਿਆ ਤਾ ਗਿਆਨ ਰੂਪੀ ਕਿਰਪਾਨ ਨਾਲ ਪੰਚਾਂ ਕਮਾਦਿਕ ਨੂੰ ਮਾਰ, ਜੀਵਨ ਵਿਚ ਗੁਰਮਤਿ ਦਾ ਪ੍ਰਗਾਸ ਕਰ ਲਿਆ॥
ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥
ਜਦ ਮਨ ਗੁਰਮਤਿ ਦੀ ਸੰਗਤ ਕਰ ਗੁਰਮੁਖ ਹੋ ਗਿਆ ਤਾ ਗੁਣਾ ਰੂਪੀ ਨਾਮੁ ਦਾ ਧਾਰਨੀ ਹੋਣ ਕਰਕੇ ਮਨ ਤਨ ਦੋਵੇ ਹੀ ਨਿਰਮਲ ਹੋ ਗਏ ਭਾਵ ਜੀਵਨ ਸਚਿਆਰਾ ਬਣ ਗਿਆ॥
ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥ 
ਪਰ ਜਿਨ੍ਹਾਂ ਦੇ ਮਨ ਉਤੇ ਕਮਾਦਿਕ ਜਿੱਤ ਪਾ ਮਨਮੁਖੀ ਬਣਾ ਗੁਣਾ ਰੂਪੀ ਨਾਮੁ ਤੂੰ ਹੀਨੇ ਕਰ ਦਿੱਤੇ, ਉਹਨਾਂ ਦੀ ਜੀਵਨ ਵਿਉਤ ਐਵੇ ਦੀ ਹੋ ਗਈ ਜਿਵੇ ਸੰਸਾਰੀ ਪੱਤ ਗਵਾ ਕੋਈ ਤੁਰਦਾ ਫਿਰਦਾ ਹੋਵੇ॥ਬਸ ਉਹਨਾਂ ਪੱਲੇ ਕਲੇਸ਼ ਰੂਪੀ ਰੋਣਾ ਹੀ ਹੋਂਦਾ ਹੈ॥
ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥
ਆਖਿਰ ਨਾਨਕ ਤਾ ਸਮਝਾਉਣਾ ਕਰਦਾ ਹੈ ਜਿਵੇ ਦੀ ਜੀਵ ਮਨ ਨੂੰ ਸੰਗਤ ਕਰਵਾਉਂਦਾ ਹੈ ਉਹ ਤਿਵੈ ਦੇ ਹੁਕਮ ਦੇ ਦਾਇਰੇ ਦਾ ਹੱਕ ਦਾਰ ਬਣ ਜਾਂਦਾ ਹੈ॥ਇਹ ਅਟਲ ਸਚਾਈ ਹੈ !! ਭਾਵ...
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ 
ਧੰਨਵਾਦ

Thursday, November 3, 2016

ਸੰਗਿ ਨ ਕਛੁ ਲੈ ਜਾਇ

ਕਬੀਰ ਜੀ ਜਦ ਮੈ ਮੇਰੀ ਦਾ ਪਸਰਿਆ ਪਸਾਰਾ ਵੇਖਦੇ ਹਨ ਤਾ ਆਖਦੇ ਹਨ ਕੇ...
ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥
ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ਰਹਾਉ ॥ 
ਜਿੰਦਗੀ ਦੇ ਮਿਲੇ ਚਾਰ ਦਿਨ ਬੰਦੇ ਨੇ ਮੈ ਮੇਰੀ ਦੀ ਧੌਂਸ ਵਜਾਉਣਾ ਵਿਚ ਹੀ ਕੱਢ ਦਿੱਤੇ॥
ਜੇ ਤੂੰ ਬੰਦਿਆ ਧਨ ਜੋੜ ਜੋੜ ਗੰਢਾ ਬੰਨ ਲੇਵੈ, ਮਿੱਟੀ ਵਿਚ ਛੁਪਾ ਰੱਖੇ (ਅੱਜ ਕੱਲ ਤਾ ਲੋਕੀ ਬੈਂਕਾਂ ਆਦਿਕ ਵਿਚ ਧਨ ਜਮ੍ਹਾ ਕਰ ਰੱਖਦੇ ਹਨ ਪਰ ਪਹਿਲੀਆਂ ਸਮਿਆਂ ਵਿਚ ਧਰਤੀ ਹੇਠ ਦੱਬ ਕੇ ਰੱਖਦੇ ਹੋਂਦੇ ਸੀ))
ਪਰ ਸੱਚ ਤਾ ਇਹ ਹੈ ਕੇ ਜਾਣਾ ਤੈਨੂੰ ਖਾਲੀ ਹੱਥ ਹੀ ਪੈਣਾ ਹੈ॥
ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥
ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥ 
ਇੰਨੀ ਭੱਜ ਦੌੜ ਦੇ ਬਾਵਜੂਦ ਅੰਤ ਹੋਣਾ ਕੀ ਹੈ ਕੇ ਤੇਰੀ ਵਹੁਟੀ ਨੇ ਦਲ੍ਹੀਜ਼ ਉਤੇ ਬੈਠ ਰੋਵੇਗੀ ਤੇਰੀ ਮਾਂ ਦਰ ਨਾਲ ਲਗ ਰੋਵੇਗੀ ॥
ਮੜ੍ਹੀਆ ਤੱਕ ਸਾਕ ਸਬੰਧੀ ਜਾਂਦੇ ਹਨ ਪਰ ਤੇਰੇ ਜਿੰਦ ਨੇ ਇਕਲੇ ਹੀ ਸਫ਼ਰ ਕਰਨਾ ਹੋਂਦਾ ਹੈ ਭਾਵ ਤੂੰ ਇੱਕਲਾ ਆਇਆ ਸੀ ਤੇ ਇੱਕਲਾ ਹੀ ਜਾਵੇਗਾ॥
ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ 
ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥
ਜਿਨ੍ਹਾਂ ਕਰਕੇ ਤੂੰ ਜੀਵਨ ਦਾ ਮਨੋਰਥ ਭੁਲਿਆ ਰਹਿਆ ਉਹ ਧੀਆ ਪੁੱਤ ਉਹ ਧਨ ਦੌਲਤ ਉਹ ਨਗਰ ਸ਼ਹਿਰ ਤੂੰ ਦੁਬਾਰਾ ਨਹੀਂ ਦੇਖ ਪਾਵੇਗਾ॥
ਇਸਲਈ ਕਬੀਰ ਤਾ ਸਮਝਾਉਣਾ ਕਰਦਾ ਹੈ ਬਿਨ੍ਹਾ ਰਮੇ ਰਾਮੁ ਦੇ ਗੁਣ ਚਿੱਤ ਵਿਚ ਧਰਿਆ ਇਹ ਜਨਮ ਨਿਹਫਲ ਚਲਾ ਜਾਂਦਾ ਹੈ॥
ਧੰਨਵਾਦ

ਕਿਤੁ ਆਏ ਸੰਸਾਰਿ

ਅੱਜ ਦੇ ਸਲੋਕ ਵਿਚ ਮਹਲਾ 3 ਸਾਡੀ ਜੀਵਨ ਜਿਊਣ ਦੀ ਵਿਉਤ ਵੇਖ ਤਾੜਨਾ ਕਰਦੇ ਹੋਏ ਆਖਦੇ ਹਨ॥
ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥ 
ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥ 
ਸਾਹਿਬ ਦੀ ਕਦੇ ਬੰਦਗੀ ਨਹੀਂ ਕੀਤੀ, ਕਦੇ ਗੁਰ ਸਬਦੁ ਰਾਹੀਂ ਦਿੱਤੀ ਸਿਖਿਆ ਨੂੰ ਹਿਰਦੇ ਵਿਚ ਧਾਰਿਆ ਨਹੀਂ॥
ਫਿਰ ਅਜਿਹਾ ਜੀਵਨ ਘਿਰਣਾ ਲਾਇਕ ਹੈ,ਸੰਸਾਰ ਉਤੇ ਆਉਣ ਕਿਸ ਅਰਥ ਹੈ?
ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥
ਹੋਣਾ ਤਾ ਇਹ ਚਾਹੀਦਾ ਸੀ ਕੇ ਗੁਰ ਮਤਿ ਦਾ ਧਾਰਨੀ ਹੋ ਹਿਰਦੇ ਵਿਚ ਨਿਰਮਲ ਭਉ ਪੈਦਾ ਕਰਦਾ ਅਤੇ ਗੁਰ ਸਬਦੁ ਦੀਆ ਸਿਖਿਆਵਾਂ ਪ੍ਰਤੀ ਪ੍ਰੇਮ ਭਾਉ ਰੱਖਦਾ॥
ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਕਰਮ ਖੇਤਰ ਵਿਚਲੀ ਬੰਦਗੀ ਨੂੰ ਵੇਖ ਸਾਹਿਬ ਗੁਣਾ ਰੂਪੀ ਨਾਮੁ ਦੀ ਦਾਤ ਜੀਵ ਨੂੰ ਦਿੰਦਾ ਹੈ,ਜਿਸਦੇ ਫਲਸਰੂਪ ਭਵ ਜਲ ਤੂੰ ਪਾਰ ਉਤਾਰਾ ਹੋਂਦਾ ਹੈ ॥
ਧੰਨਵਾਦ

Wednesday, November 2, 2016

ਕਹਾ ਨਰ ਗਰਬਸਿ ਥੋਰੀ ਬਾਤ ॥

ਜੇਕਰ ਮਨ ਵਿਚ ਮਹਲ ਮਾੜ੍ਹੀਆ ਦਾ ਗਰਬ ਹੈ ਤਾ ਕਬੀਰ ਜੀ ਦੇ ਇਸ ਸਬਦੁ ਦੀ ਸੰਤ ਸੰਗ ਕਰਨੀ ਬਣਦੀ ਹੈ॥
ਸਾਰੰਗ ਰਾਗ ਵਿਚ ਕਬੀਰ ਜੀ ਆਖਦੇ ਹਨ॥
ਕਹਾ ਨਰ ਗਰਬਸਿ ਥੋਰੀ ਬਾਤ ॥
ਭਾਈ ਕਿਹੜੀਆ ਗੱਲਾਂ ਦਾ ਮਾਨ ਕਰਿ ਬੈਠਾ ਹੈ॥
ਮਨ ਦਸ ਨਾਜੁ, ਟਕਾ ਚਾਰਿ ਗਾਂਠੀ, ਐਂਡੌ ਟੇਢੌ ਜਾਤੁ ॥੧॥ ਰਹਾਉ ॥
ਕੇ ਮੇਰੀ ਕੋਠੀ ਵਿਚ ਦਸ ਮਣ ਆਨਾਜ ਜਮ੍ਹਾ ਹੈ ਜੇਬ ਜਾ ਬੈਂਕ ਆਦਿਕ ਵਿਚ ਚਾਰ ਛਿੱਲੜ ਜੋੜ ਰੱਖੇ ਹਨ, ਬਸ ਇੰਨੀ ਜਿਹੀ ਗੱਲ ਪਿੱਛੇ ਵਿੰਗਾ ਟੇਢਾ ਹੋ ਤੁਰਦਾ ਏ॥
((ਇਕ ਹੋਰ ਥਾਂ ਕਬੀਰ ਜੀ ਨੇ ਜੀਵ ਦੇ ਇਸੇ ਗਰਬ ਨੂੰ ਦੇਖ ਆਖਿਆ...
ਚਲਤ ਕਤ ਟੇਢੇ ਟੇਢੇ ਟੇਢੇ ॥
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥))
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
ਮੰਨ ਲੈ ਜੇ ਤੇਰੀ ਹੋਰਿ ਚੜਾਈ ਹੋਈ ਤਾ ਤੈਨੂੰ 100 ਪਿੰਡ ਦੀ ਜਗੀਰ ਮਿਲਗੀ ਜਿਸਦੀ ਤੂੰ ਤੈਨੂੰ ਦੋ ਲੱਖ ਟਕੇ ਦੀ ਆਮਦਨ ਹੋਣ ਲੱਗ ਪਈ॥(ਕਿਉਂਕਿ ਇਹ ਸਬਦੁ 550 ਸਾਲ ਪਹਿਲਾ ਕਬੀਰ ਜੀ ਵਲੋਂ ਆਖਿਆ ਗਿਆ ਤਦ ਦੇ 2 ਲਖ ਟਕੇ ਅੱਜ ਦੇ ਕਰੋੜਾ ਅਰਬਾਂ ਵਰਗੇ ਸਨ॥)
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਪਰ ਫਿਰ ਕੀ ਹੋਇਆ ਇਹ ਸਾਰੀ ਦੌਲਤ ਸ਼ੋਹਰਤ ਚਾਰ ਦਿਨ ਦੀ ਮੈ ਮੇਰੀ ਹੈ,ਜਿਵੇ ਦਰਖਤ ਤੇ ਲੱਗੇ ਪਤੇ ਸਦਾ ਹਰੇ ਨਹੀਂ ਰਹਿੰਦੇ ਸਮਾਂ ਪਾ ਟੁੱਟ ਖੇਹ ਵਿਚ ਮਿਲ ਜਾਂਦੇ ਹਨ॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
ਓਏ ਮੂਰਖਾ ਇਹਨਾਂ ਪਦਾਰਥਾਂ ਨੂੰ ਨਾਂਹ ਕੋਈ ਨਾਲ ਲੈ ਕੇ ਆਇਆ ਸੀ ਤੇ ਨਾਂਹ ਹੀ ਕੋਈ ਨਾਲ ਲੈ ਕੇ ਜਾ ਸਕਦਾ ਹੈ॥
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ 
ਰਾਵਨ ਤਾ ਇਕ ਪਾਸੇ ਰਿਹਾ ਰਾਵਨ ਤੂੰ ਵੀ ਕਈ ਵੱਡੇ ਵੱਡੇ ਰਾਜੇ ਖਿਨਾ ਵਿਚ ਖੇਹ ਦੀ ਖੇਹ ਹੋ ਗਏ॥
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
ਜੇ ਕੋਈ ਥਿਰ ਰਿਹਾ ਤਾ ਉਹ ਸਾਹਿਬ ਦੇ ਭਗਤ ਗੁਰਮੁਖ ਜਨ ਰਹੇ ਹਨ ਜਿਨ੍ਹਾਂ ਸਾਹਿਬ ਦੀ ਬੰਦਗੀ ਕਰ ਸਾਹਿਬ ਦੀ ਇਕਮਿਕਤਾ ਪ੍ਰਾਪਤ ਕਰ ਲਈ॥ਕਿਉਂਕਿ ਸਾਹਿਬ ਨਿਹਚਲ ਹੈ ਇਸਲਈ ਉਸਦੇ ਭਗਤ ਜਨ ਵੀ ਨਿਹਚਲ ਹੋ ਗਏ॥
((ਪ੍ਰਮਾਣ-ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥))
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
ਬਸ ਜਿਨ੍ਹਾਂ ਦੇ ਕਰਮ ਖੇਤਰ ਉਤੇ ਸਾਹਿਬ ਤੁਠ ਦਾ ਹੈ ਉਹਨਾਂ ਨੂੰ ਗੁਰੂ ਸਬਦੁ ਰੂਪੀ ਸਤਿ ਸੰਗਿ ਨਾਲ ਮਿਲਾ ਦਿੰਦਾ ਹੈ ਅਤੇ ਇਸੇ ਗੁਰ ਸਬਦੁ ਦੀ ਸੰਤ ਸੰਗਿ ਕਰ ਸਾਹਿਬ ਨਾਲ ਇਕਮਿਕ ਹੋ ਨਿਬੜਦੇ ਹਨ॥
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
ਯਕੀਨ ਕਰ ਸੰਸਾਰੀ ਰਿਸਤੇ ਨਾਤੇ ਕੋਈ ਅੰਤ ਸਾਥ ਨਹੀਂ ਨਿਭਾਉਂਦਾ॥
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥ 
ਇਸਲਈ ਕਬੀਰ ਭਾਈ ਤੇਰੇ ਅਗੇ ਅਰਜ ਕਰਦਾ ਹੈ ਕੇ ਸਾਹਿਬ ਦੀ ਬੰਦਗੀ ਕਰ ਇਹਨਾਂ ਅਨਮੋਲ ਸਵਾਸ ਨੂੰ ਬਉਰੇ ਅੰਜਾਈ ਨਾਂਹ ਜਾਣਦੇ॥
ਧੰਨਵਾਦ

ਜਿਉ ਪੁਰਖੈ ਘਰਿ ਭਗਤੀ ਨਾਰਿ ਹੈ

ਅੱਜ ਦੇ ਸਲੋਕ ਵਿਚ ਹੱਸਦੇ ਵਸਦੇ ਘਰ ਦੀ ਸੋਭਾ ਨਾਰੀ ਨੂੰ ਸਨਮੁਖ ਰੱਖ ਮਹਲਾ 3 ਗੁਰਮੁਖ ਦਾ ਸਾਹਿਬ ਪ੍ਰਤੀ ਫਰਜ਼ ਅਤੇ ਪ੍ਰੇਮ ਨੂੰ ਪੇਸ਼ ਕਰਦੇ ਹੋਏ ਆਖਦੇ ਹਨ॥
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥ 
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
ਜਿਵੇ ਕਿਸੇ ਜੀਵ ਦੇ ਘਰਦੀ ਸਿਫਤ ਸਾਲਾਹ(ਭਗਤੀ) ਉਸਦੀ ਇਸਤਰੀ ਹੋਂਦੀ ਹੈ,ਜੋ ਸਦਾ ਘਰ ਬਾਹਰ ਦੀ ਸੋਭਾ ਲੋਚਦੀ ਹੈ॥ਵੰਨ ਸੁਵੰਨੇ ਭੋਜਨ ਤਿਆਰ ਕਰਦੀ ਹੈ, ਆਪਣੇ ਘਰ ਪਰਵਾਰ ਨੂੰ ਸਵਾਰਦੀ ਹੈ॥ਇਹ ਇਕ ਉੱਚ ਕੋਟੀ ਦਾ ਸਮਰਪਣ ਹੈ॥
ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
ਬਸ ਉਸ ਇਸਤਰੀ ਦੀ ਨਿਆਈ ਗੁਰਮੁਖ ਜਨ ਸਾਹਿਬ ਦੇ ਗੁਨਾ ਰੂਪੀ ਬਾਣੀ ਰਾਹੀਂ ਸਾਹਿਬ ਦੀ ਸਿਫਤ ਸਾਲਾਹ ਕਰ, ਸਾਹਿਬ ਨੂੰ ਸਦਾ ਆਪਣੇ ਚਿਤ ਵਸਾ ਕੇ ਰੱਖਦੇ ਹਨ॥ਬਸ ਇਹ ਸਿਫਤ ਸਾਲਾਹ ਕਰਦਿਆਂ ਗੁਰਮੁਖ ਜਨ ਆਪਾ ਭਾਉ ਸਾਹਿਬ ਤੂੰ ਬਲਿਹਾਰ ਕਰ ਦਿੰਦੇ ਹਨ॥
ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
ਸਾਹਿਬ ਦਾ ਨਿਰਮਲ ਭਉ ਪਾ ਹਿਰਦੇ ਵਿਚ ਬੈਰਾਗ ਉਤਪੰਨ ਹੋਂਦਾ ਹੈ ਗੁਰਮੁਖ ਜਨ ਮਿਲਾਪ ਦੀ ਤਾਂਘ ਕਰਦੇ ਹਨ ਤਾ ਕੇ ਸਹਿਜ ਦੀ ਅਵਸਥਾ ਬਣ ਜਾਵੇ ਅਤੇ ਇਹ ਬੈਰਾਗ ਵੇਖ ਸਾਹਿਬ ਗੁਰਮੁਖ ਜਨਾ ਦੀ ਇਹ ਤਾਂਘ ਦੀ ਪੂਰਤੀ ਕਰ ਦਿੰਦਾ ਹੈ॥
ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥
ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥
ਹੁਣ ਸਵਾਲ ਖੜਾ ਹੋਂਦਾ ਹੈ ਕੇ ਅਜਿਹਾ ਕੀ ਕਰਨ ਉਤੇ ਸਾਹਿਬ ਲੋਚਾ ਪੂਰਦਾ ਹੈ ਕਿਉਂਕਿ ਸਾਹਿਬ ਵੇਪਰਵਾਹ ਹੈ ਉਹ ਰਸਾ ਕਸਾ ਨਾਲ ਨਹੀਂ ਤਿਰਪਤਦਾ॥
ਸੋ ਸਾਹਿਬ ਨੂੰ ਤਿਰਪਤਾਉਨ ਲਈ ਸਾਹਿਬ ਦੇ ਦਸੇ ਮਾਰਗ ਉਤੇ ਚਲਣਾ ਪੈਦਾ ਹੈ ਅਤੇ ਚਲਦਿਆ ਚਲਦਿਆ ਸਾਹਿਬ ਦੀ ਬੰਦਗੀ ਨਾਲ ਸਾਂਝ ਪਾਉਣੀ ਪੈਂਦੀ ਹੈ॥
ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥
ਹੇ ਨਾਨਕ ਜੋ ਜੀਵ ਸਤਿਗੁਰ ਦੇ ਭਾਣੇ ਦੀ ਮੁਰੀਦ ਹੋ ਜੀਵਨ ਗੁਜਰ ਕਰਦੇ ਹਨ ਉਹਨਾਂ ਲਈ ਇਹ ਮਿਥਿਆ ਰੂਪੀ ਪਸਾਰਾ ਵੀ ਸੱਚ ਦਾ ਪਸਾਰਾ  ਹੈ॥
ਧੰਨਵਾਦ

Tuesday, November 1, 2016

ਅਨੰਦੁਪੁਰ ਸਾਹਿਬ ਮਹਿਜ ਇਕ ਗੁਰਧਾਮ ਜਾ ਗੁਰੂ ਵਲੋ ਦਿੱਤਾ ਹਲੇਮੀ ਰਾਜ ਦਾ ਮਾਡਲ

ਅਨੰਦੁਪੁਰ ਸਾਹਿਬ ਮਹਿਜ ਇਕ ਗੁਰਧਾਮ ਜਾ ਗੁਰੂ ਵਲੋ ਦਿੱਤਾ ਹਲੇਮੀ ਰਾਜ ਦਾ ਮਾਡਲ
ਗੁਰਬਾਣੀ ਪੜ੍ਹਦੇ ਸੁਣਦੇ ਦੇਵਗੰਧਾਰੀ ਰਾਗ ਵਿਚ ਇਕ ਥਾ ਗੁਰੂ ਜੀ ਆਖਦੇ ਹਨ ਕੇ
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥
ਨਾਹ ਮੈਨੂ ਰਾਜ ਚਾਹੀਦਾ ਹੈ ਤੇ ਨਾਹ ਹੀ ਕੋਈ ਮੁਕਤੀ ਆਦਿਕ ਬਸ ਮੈ ਤਾ ਤੇਰੇ ਚਰਨ ਕਮਲਾ ਦੀ ਪ੍ਰੀਤ ਲੋਚਦਾ ਹਾ॥
ਇਹ ਸਿਖਿਆ ਸਾਡੇ ਆਪਣੇ ਆਪਣੇ ਵਿਅਕਤੀਤਵ ਤਾਈ ਹੈ ਕੇ ਮੈ ਕੋਈ ਆਪਣਾ ਰਾਜ ਭਾਗ ਜਾ ਕੋਈ ਮੁਕਤੀ ਆਦਿਕ ਦਾ ਦਾਵਾ ਨਹੀ ਪੇਸ਼ ਕਰਦਾ ਕਿਓਕੇ 
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ 
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਪਰ ਜਦ ਗੱਲ ਸਚ ਦੀ ਸਾਮੂਹਿਕ ਤੌਰ 'ਤੇ ਆਉਂਦੀ ਹੈ ਤਾ ਅਸੀਂ ਸਵੇਰੇ ਸ਼ਾਮ ਆਖਦੇ ਹਾ.
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥
ਖਾਲਸਾ ਭਾਵ ਸੁਧ ਅਤੇ ਸੁਧ ਕੇਵਲ ਸਚ ਹੋਂਦਾ ਹੈ॥ਇਸੇ ਗੱਲ ਦਾ ਪ੍ਰਗਟਾਵਾ ਸਾਡੀ ਫ਼ਤੇਹ ਸਾਂਝ ਵਿਚੋ ਵੀ ਹੋਂਦਾ ਹੈ..
ਵਾਹੇ ਗੁਰੂ ਜੀ ਕਾ ਖਾਲਸਾ
ਵਾਹੇ ਗੁਰੂ ਜੀ ਕੀ ਫ਼ਤੇਹ॥
ਖਾਲਸਾ ਸਾਹਿਬ ਦਾ ਸਰਗੁਨ ਸਚ ਸਰੂਪ ਹੈ ਜਿਸਦਾ ਅਧਾਰ ਸਚ ਹੈ ਇਸਲਈ ਸਚੇ ਦੀ ਫ਼ਤੇਹ ਸਾਹਿਬ ਦੀ ਫ਼ਤੇਹ ਅਖਵਾਂਦੀ ਹੈ॥
ਇਸ ਫ਼ਤੇਹ ਨੂ ਗੁਰਬਾਣੀ ਤਿੰਨਾ ਭਾਗਾ ਵਿਚ ਖੋਲਦੀ ਹੈ...
੧. ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥ 
ਸਭ ਸੁਖਾਲੀ ਵੁਠੀਆ ਇਹੁ ਹੋਆ ''ਹਲੇਮੀ ਰਾਜੁ'' ਜੀਉ॥
ਹਲੇਮੀ ਰਾਜ ਦੀ ਮੁਖ ਨਿਸ਼ਾਨੀ ਭਗਤ ਰਵਿਦਾਸ ਜੀ ਦਸਦੇ ਹਨ'
ਬੇਗਮ ਪੁਰਾ ਸਹਰ ਕੋ ਨਾਉ ॥ 
ਦੂਖੁ ਅੰਦੋਹੁ ਨਹੀ ਤਿਹਿ ਠਾਉ ॥ 
ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥
ਹਲੇਮੀ ਰਾਜ ਵਿਚਲੀ ਪਹਲੀ ਖੂਬੀ ਬੇ-ਗਮ ਦੂਜੀ ਖੂਬੀ ਚਿੰਤਾ ਰਹਤ ਤੀਜੀ ਘਬਰਾਹਟ ਰਹਤ ਚੋਥੀ ਸਰਕਾਰੀ ਬੇਤੁਕੇ ਟੈਕਸ ਤੂ ਰਹਤ॥
ਅਜੇਹਾ ਹਲੇਮੀ ਰਾਜ ਖਾਲਸਾ ਰਾਜ ਅਖਵਾਂਦਾ ਹੈ ਭਾਵ ਸਚ ਦਾ ਰਾਜ ਅਖਵਾਂਦਾ ਹੈ॥ਜਿਸ ਬਾਰੇ ਫਿਰ ਕਹਣਾ ਪਿਆ''' 
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ 
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ 
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ 
ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥
ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ 
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥
ਤੇ ਸਭ ਤੂ ਵਿਸ਼ੇਸ ਗੱਲ ਜੋ ਪੱਲੇ ਬੰਨ ਵਾਲੀ ਹੈ '''
ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥
ਅਬਿਚਲ '''ਨੀਵ ਧਰੀ'' ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥
ਇਸ ਰਾਜ ਦਾ ਮਾਡਲ ਗੁਰੂ ਜੀ ਨੇ ਸਿਖਾ ਨੂ ਅਨੰਦੁਪੁਰ ਸਾਹਿਬ ਦੇ ਰੂਪ ਵਿਚ ਦਿੱਤਾ ਹੈ ਤੇ ਕਾਇਆ ਕਾਲ ਦਾ ਇਤਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ॥ਪਰ ਅਸੀਂ ਅਨੰਦੁ ਪੁਰ ਸਾਹਿਬ ਨੂ ਮਹਿਜ ਇਕ ਗੁਰਧਾਮ ਬਣਾ ਛਡਿਆ ਹੈ॥

ਨਾਨਕ ਹੋਰਿ ਪਤਿਸਾਹੀਆ ਕੂੜੀਆ

>>>>>>ਨਾਨਕ ਹੋਰਿ ਪਤਿਸਾਹੀਆ ਕੂੜੀਆ<<<<<<<
ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥ 
ਮਹਲਾ 3 ਆਖਣਾ ਕਰਦੇ ਹਨ ਕੇ ਜਿਨ੍ਹਾਂ ਗੁਰਮੁਖ ਜਨਾ ਇਕ ਸਾਹਿਬ ਦੀ ਬੰਦਗੀ ਕੀਤੀ ਮੈ ਤਿਨ੍ਹਾ ਦੇ ਪਾਏ ਪੂਰਨਿਆ ਤੂੰ ਬਲਿਹਾਰੀ ਜਾਂਦਾ ਹਾਂ॥
ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
ਗੁਰੂ ਦੇ ਸਿਖਿਆ ਰੂਪੀ ਸਬਦੁ ਨਾਲ ਜੁੜਕੇ ਹੀ ਸਾਹਿਬ ਨਾਲ ਸਾਂਝ ਪੈਂਦੀ ਹੈ ਤਦ ਹੀ ਸਾਹਿਬ ਆ ਹਿਰਦੇ ਘਰ ਵਿਚ ਬਹਿੰਦਾ ਹੈ ਅਤੇ ਜਦ ਹਿਰਦੇ ਘਰ ਵਿਚ ਸਾਹਿਬ ਖੁਦ ਬਿਰਾਜ ਮਾਨ ਹੋਵੇ ਫਿਰ ਉਸ ਹਿਰਦੇ ਘਰ ਵਿਚ ਮਾਇਅਕ ਭੁੱਖ ਦੀ ਕੋਈ ਜਗ੍ਹਾ ਨਹੀਂ ਰਹਿੰਦੀ॥
ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
ਅਜਿਹੇ ਗੁਰਮੁਖ ਜਨ ਹਿਰਦੇ ਕਰਕੇ ਨਿਰਮਲ ਹੋਂਦੇ ਹਨ ਅਤੇ ਆਪਣੇ ਕਾਰ ਵਿਵਹਾਰ ਵਲੋਂ ਉਜਲੇ ਕਿਰਦਾਰ ਵਾਲੇ ਸਚਿਆਰ ਹੋਂਦੇ ਹਨ॥ਭਾਵ ਕੇ ਜੋ ਗੁਰੂ ਦੇ ਸਨਮੁਖ ਹੋ ਸਾਹਿਬ ਦੇ ਨਾਮੁ ਰੂਪੀ ਗੁਣਾ ਨੂੰ ਧਾਰਨ ਕਰ ਲੈਂਦੇ ਹਨ ਓਹੀ ਨਿਰਮਲ ਹਨ ਕਾਰ ਵਿਵਹਾਰ ਕਰਕੇ ਉਜਲੇ ਹਨ॥
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ 
ਨਾਨਕ ਤਾ ਸੰਬੋਧਨ ਕਰਦਾ ਹੋਇਆ ਸਮਝਾਉਂਦਾ ਹੈ ਕੇ ਸਾਚੇ ਸਾਹਿਬ ਦੀ ਬੰਦਗੀ ਤੂੰ ਬਿਨ੍ਹਾ ਹੋਰ ਸਾਰੇ ਪਾਤਸ਼ਾਹੀ ਦਾਵੇ ਫੂਕੇ ਹਨ ਬਸ ਜੋ ਸਾਹਿਬ ਦੇ ਗੁਣਾ ਰੂਪੀ ਨਾਮੁ ਨਾਲ ਸਾਂਝ ਪਾਉਂਦੇ ਹਨ ਓਹੀ ਅਸਲ ਪਾਤਸ਼ਾਹ ਹਨ॥
ਇਹੀ ਸਿਧਾਂਤ ਹੈ ਜਿਸ ਕਰਕੇ ਪਾਟੇ ਪੁਰਾਣੇ ਲਿਬਾਸ ਵਿਚ ਵੀ ਭਾਈ ਲਾਲੋ ਗੁਰੂ ਨਾਨਕ ਨੂੰ ਪਾਤਸ਼ਾਹ ਲੱਗਦਾ ਹੈ ਅਤੇ ਮੈ ਮੇਰੀ ਵਿਚ ਫਸਿਆ ਮਲਕ ਭਾਗੋ ਭਾਵੇ ਲਿਬਾਸ ਕਰਕੇ ਕਿੰਨਾ ਹੀ ਸੱਜਿਆ ਫਿਰਦੇ ਹੋਵੇ ਉਹ ਗੁਰੂ ਨਾਨਕ ਨੂੰ ਕੂੜ ਦਿਸਦਾ ਹੈ॥
ਬਸ ਹੁਣ ਪੜਚੋਲ ਕਰਨ ਦੀ ਲੋੜ ਹੈ ਕੇ ਅਸੀਂ ਬਾਹਰੀ ਲਿਬਾਸ ਵਾਲੇ ਸਿੱਖ ਪਾਤਸ਼ਾਹ ਹਾਂ ਜਾ ਫਿਰ ਗੁਰੂ ਨਾਨਕ ਵਲੋਂ ਅੰਦਰੋਂ ਗੁਣਾ ਨਾਲ ਸਾਂਝੇ ਲਿਬਾਸ ਵਾਲੇ ਪਾਤਸ਼ਾਹ ਹਾਂ॥ਆਪਣੀ ਆਪਣੀ ਪੜਚੋਲ ਖੁਦ ਕਰੋ...
ਧੰਨਵਾਦ