Monday, October 3, 2016

ਰਬਾਬ

ਰਬਾਬ-ਗੁਰੂ ਨਾਨਕ ਜੀ ਦਾ ਪਰਛਾਵਾਂ
27 ਸਾਲ ਦੀਆ ਉਦਾਸੀਆਂ ਦੌਰਾਨ ਗੁਰੂ ਬਾਬੇ ਨਾਲ ਉਹਨਾਂ ਦਾ ਪਿਆਰਾ ਸਾਥੀ ਭਾਈ ਮਰਦਾਨਾ ਜੀ ਤੇ ਨਾਲ ਨਾਲ ਰਬਾਬ ਰਹੀ॥ਜਿਉ ਜਿਉ ਧੁਰ ਦੀ ਬਾਣੀ ਆਉਂਦੀ ਗੁਰੂ ਨਾਨਕ ਜੀ ਰਾਗ ਵਿਚ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਰਾਹੀਂ ਰਾਗ ਦੀ ਬੰਦਿਸ਼ ਕਰਦੇ॥ਇਸ ਤਰ੍ਹਾਂ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਸਿੱਖੀ ਦੇ ਵਿਹੜੇ ਵਿਚ ਸਾਹਿਬ ਦੀ ਕੀਰਤੀ ਕੀਰਤਨ ਰਾਹੀਂ ਰਾਗ ਵਿਚ ਰਹਿ ਕੇ ਕਰਨ ਦੀ ਡੰਡੀ ਪਾਈ॥
ਰਬਾਬ ਬਹੁਤ ਤਰ੍ਹਾਂ ਦੀ ਹੋਂਦੀ ਹੈ ਪਰ ਜੋ ਰਬਾਬ ਗੁਰੂ ਨਾਨਕ ਜੀ ਨੇ ਚੁਣੀ ਉਸਦਾ ਅਸਲ ਨਾਮ ''ਫਿਰੰਦਿਆ ਰਬਾਬ'' ਹੈ॥ਕਿਉਂ ਜੋ ਬੇਬੇ ਨਾਨਕੀ ਜੀ ਨੇ ਭਾਈ ਫਿਰੰਦੇ ਜੀ ਨੂੰ ਕਾਰਜ ਭੇਟਾ ਭਾਈ ਮਰਦਾਨਾ ਜੀ ਦੇ ਹੱਥ ਭੇਜ ਕੇ ਤਿਆਰ ਕਰਵਾਇਆ ਸੀ ਜਿਸ ਲਈ ਇਸਦਾ ਨਾਮ ''ਫਿਰੰਦਿਆ ਰਬਾਬ'' ਪਿਆ॥
ਇਸ ਰਬਾਬ ਨੂੰ ਬਣਾਉਣ ਲਈ ਵਰਤੀ ਜਾਂਦੀ ਸਮਗਰੀ ਏਵੈ ਹੈ॥
ਇਹ ਪੰਜ ਤਾਰਾ ਜੰਤਰ ਹੈ॥
Technical specification of Rabab:
Wood: Indian tun (similar to red cedar)
Strings: natural gut strings
Skin: goat skin
Bridge: traditionally made of ivory or bone, now it is more commonly made of rosewood.(ਰਾਜ-ਐਕਡਮੀ)
It is a plucked, fretless instrument with five strings.

ਸਾਰੰਦਾ



>>>>>>>>ਸਾਰੰਦਾ<<<<<<<<ਵਿਰਲੇ ਹੀ ਵੀਰ ਸ਼ਾਇਦ ਜਾਣਦੇ ਹੋਣਗੇ ਕੇ ਸਿੱਖੀ ਦੀ ਵਿਹੜੇ ਵਿਚ ਰਬਾਬ ਤੂੰ ਬਾਅਦ ਦੂਜਾ ਸਾਜ ਸਾਰੰਦਾ ਆਇਆ॥ਜਿਸ ਨੂੰ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੇ ਬਚਪਨ ਵਿਚ ਗੋਇੰਦਵਾਲ ਸਾਹਿਬ ਖੁਦ design ਕਰਕੇ ਬਣਵਾਇਆ॥ਗੁਰੂ ਜੀ ਸਾਰੰਦੇ ਦੇ ਨਾਲ ਹੀ ਗੁਰਬਾਣੀ ਗਾਇਨ ਕਰਦੇ ਰਹੇ॥
ਸਾਰੰਦੇ ਨਾਲ ਮਿਲਦੇ ਜੁਲਦੇ ਸਾਜ ਸਿਰਿੰਦਾ, ਸਾਰਿੰਦਾ, ਕੇਚਕ, ਗੈਚਾਕ, ਨੇਪਾਲੀ ਸਾਰੰਗੀ ਆਦਿਕ ਹਨ ਪਰ ਗੁਰੂ ਜੀ ਨੇ ਜਿਸ ਸਾਰੰਦੇ ਨੂੰ ਤਿਆਰ ਕੀਤਾ ਉਹ ਗੁਰਬਾਣੀ ਦੇ ਰਾਗ ਨੂੰ ਧਿਆਨ ਵਿਚ ਰੱਖਕੇ 
ਕੀ

ਤਿਥੈ ਨਿਬੜੈ ਸਾਚੁ ਨਿਆਉ

ਨਿਆ ਪ੍ਰਣਾਲੀ ਕਿਸੇ ਵੀ ਅਗਾਹ ਵਧੋ ਸਮਾਜ ਦੀ ਰੜ੍ਹੀ ਦੀ ਹੱਡੀ ਹੋਂਦੀ ਹੈ॥ਨਿਆ ਪ੍ਰਣਾਲੀ ਆਪਣੇ ਆਪ ਵਿਚ ਇੰਨੀ ਮਹੱਤਵ ਪੂਰਨ ਹੈ ਕੇ ਇਹ ਕਿਸੇ ਸਮਾਜ ਨੂ ਖੇਰੂ ਖੇਰੂ ਵੀ ਕਰ ਸਕਦੀ ਹੈ ਤੇ ਫਰਸ਼ਾ ਤੂ ਅਰਸ਼ਾ ਦੀਆ ਬੁਲੰਦੀਆ ਵੀ ਦਿਖਾ ਸਕਦੀ ਹੈ॥ਨਿਆ ਪ੍ਰਣਾਲੀ ਸਿਧੇ ਜਾ ਅਸਿਧੇ ਤੋਰ ਤੇ ਸਮਾਜ ਦੇ ਹਰ ਵਿਅਕਤੀ ਨਾਲ ਜੁੜੀ ਹੋਂਦੀ ਹੈ॥ਨਿਆ ਦੀ ਬੁਨਿਆਦ ਜਿੰਨੀ ਚਿਰ ਸਚ ਦੀ ਹੈ ਮਾਨੋ ਇਹ ਸਮਾਜ ਦੀ ਇਕਜੁਟਤਾ ਦੀ ਨਿਸ਼ਾਨੀ ਹੈ ਪਰ ਜਦ ਹੀ ਝੂਠ ਨਿਆ ਪ੍ਰਣਾਲੀ ਤੇ ਕਾਬਜ ਹੋਂਦਾ ਹੈ ਤਦ ਸਮਾਜੀ ਤਾਨਾ ਬਾਣਾ ਆਪਸੀ ਫੁਟਾ ਦਾ ਕਾਰਣ ਬਣਨਾ ਸੁਰੂ ਹੋ ਜਾਂਦਾ ਹੈ॥ਬਹੁ ਗਿਣਤੀ ਜਾ ਉਚੀਆ ਸ਼੍ਰੈਣੀਆ ਹੇਠਲੇ ਵਰਗ ਉਤੇ ਹਾਵੀ ਹੋਣੀਆ ਸੁਰੂ ਕਰਦਿਆ ਹਨ ਜਿਸਦਾ ਨਤੀਜਾ ਵਖਵਾਦ  ਅੱਤਵਾਦ ਦੇ ਨਾਮ ਹੇਠ ਦਬੇ ਕੁਚਲੇ ਲੋਕਾ ਦੀ ਅਵਾਜ਼ ਦਬ ਦਿਤੀ ਜਾਂਦੀ ਹੈ ਤੇ ਸਮਾਜ ਦੇ ਵਿਰੋਧੀ ਹੋਣ ਦਾ ਟੈਗ ਦੇ ਦਿਤਾ ਜਾਂਦਾ ਹੈ॥ਗੁਰਬਾਣੀ ਤਿੰਨ ਮੁਖ ਕਾਰਣ ਦਸਦੀ ਹੈ ਜੋ ਨਿਆ ਵਿਵਸਥਾ ਨੂ ਤਹਿਸ ਨਿਹਸ ਕਰਦੇ ਹਨ...
--'''ਕੋਟ'' ਨ '''ਓਟ'' ਨ '''ਕੋਸ'' ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ--
1.ਵੱਡੇ ਵੱਡੇ ਮਹਲਾ ਮਾੜੀਆ ਦੇ ਮਾਲਿਕ(ਰੁਤਬੇਦਾਰ ਲੋਕ)....
2.ਸੱਤਾ ਦਾ ਆਸਰਾ ਲੈਣ ਵਾਲੇ....
3.ਪੂੰਜੀ ਵਾਦੀ ਲੋਕ ॥
ਪਰ ਇਹ ਲੋਕ ਕੇਵਲ ਸੰਸਾਰੀ ਨਿਆ ਨੂ ਆਪਣੀ ਆਰਥਿਕ ਸਾਮਜਿਕ ਤੇ ਵਪਾਰਿਕ ਛਮਤਾ ਨਾਲ ਪ੍ਰਭਾਵਿਤ ਕਰ ਸਕਦੇ ਹਨ ਪਰ ਸਚੇ ਅਕਾਲ ਪੁਰਖ ਦੇ ਨਿਆ ਸਾਹਮਣੇ ਸਭ ਨੂ ਝੁਕਨਾ ਪੈਂਦਾ ਹੈ ਉਥੇ ਹੁਕਮ ਦਾ ਡੰਡਾ ਸਭ ਤੇ ਬਿਨਾ ਭੇਦ ਭਾਵ ਦੇ ਚਲਦਾ ਹੈ॥
ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥
ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ॥
ਸਾਹਿਬ ਨਿਆ ਦਾ ਅਧਾਰ ਸਚ ਹੈ॥ਉਥੇ ਸਾਫ਼ ਸਾਫ਼ ਕੇਹਾ ਜਾਂਦਾ ਹੈ...
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਜੇ ਤੂ ਸਚਾ ਹੈ ਤਾ ਸਚਾ ਹੈ ਜੇ ਪਾਪੀ ਹੈ ਤਾ ਪਾਪੀ ਹੈ॥ਕਿਓਕੇ
>>ਸਚਾ ਤੇਰਾ ਅਮਰੁ ਸਚਾ ਦੀਬਾਣੁ<<
ਤੇ ਉਥੇ ''ਵਡੀ ਵਡਿਆਈ ਜਾ ਸਚੁ ਨਿਆਉ'' ਹੀ ਕੇਵਲ ਹੋਂਦਾ ਹੈ॥ਉਸਦੇ ਦੀਬਾਨ ਇਕ ਹੋਰ ਖਾਸੀਅਤ ਹੈ ਕੇ ਦੁਨਿਆਵੀ ਨਿਆਇਕ ਦੀਬਾਨਾ ਤੂ ਤਾ ਕੋਈ ਦੋੜ ਭਜ ਸਕਦਾ ਹੈ ਪਰ ਸਾਹਿਬ ਦੇ ਦੀਬਾਨ ਵਿਚ ਨਹੀ ''
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥
ਕਿਓਕੇ ਇਹ ਦੀਬਾਨ ਤੇਰੇ ਖੁਦ ਦੇ ਅੰਦਰ ਲੱਗਾ ਹੈ''''
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ 
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥
ਇਸਦੀ ਕਾਰਜ ਪ੍ਰਣਾਲੀ ਬਹੁਤ ਉਮਦਾ ਵਿਉਤ ਵਾਲੀ ਹੈ''''
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ '''ਤੇ ਕੇਵਲ ਵਖ ਹੀ ਨਹੀ ਕਰਦੇ ਸਗੋ ਵਖ ਕਰਨ ਦਾ ਕਾਰਣ ਬਹਿ ਸਮਝਾਇਆ ਜਾਂਦਾ ਹੈ ਜੋ ਦੁਨਿਆਵੀ ਨਿਆ ਪ੍ਰਣਾਲੀ ਨਹੀ ਕਰਦੀ॥
((ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ))
ਸੋ ਜੇ ਕਿਸੇ ਖਿੱਤੇ ਨੇ ਅਗੇ ਵਧਣਾ ਹੈ ਤਾ ਆਪਣੀ ਨਿਆਇਕ ਵਿਵਸਥਾ ਦਾ ਮੁਢ ਸਚ ਨੂ ਬਣਾਉਣਾ ਪਵੇਗਾ ਜੋ ਕੇਵਲ ਸਬੂਤਾ ਤੱਕ ਨਾਹ ਸੀਮਤ ਹੋਵੇ॥ਕਿਉਂਕਿ ਸੱਚ ਨੂੰ ਦਬਾਉਣ ਲਈ ਝੂਠੇ ਸਬੂਤ ਤਿਆਰ ਕੀਤੇ ਜਾ ਸਕਦੇ ਹਨ॥
ਧੰਨਵਾਦ

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥ 
ਕਚੇ ਭਾਂਡੇ ਨੂੰ ਧੋਣ ਦਾ ਕੀ ਲਾਹਾ ਹੋ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਧੋਵੋਗੇ ਉਨ੍ਹਾਂ ਉਨ੍ਹਾਂ ਹੋਰ ਲਿਬੜਿਆ ਨਜਰ ਆਵੇਗਾ॥ਬਸ ਏਵੈ ਇਹੀ ਮਿਥਿਆ ਰੂਪੀ ਤਨ ਨੂੰ ਧੋਣ ਨਾਲ ਮਨ ਦਾ ਲਿਬੜਿਆ ਪਣ ਦੂਰ ਨਹੀਂ ਹੋ ਸਕਦਾ॥
ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
ਪੰਜ ਤੱਤਾਂ ਦਾ ਇਹ ਸਰੀਰ ਹੈ ਅਤੇ ਅੰਦਰ ਬਿਸਟਾ ਭਰੀ ਹੋਈ ਹੈ॥
ਕਬੀਰ ਜੀ ਨੇ ਵੀ ਇਸ ਗੱਲ ਦੀ ਪੜਚੋਲ ਕਰਦੇ ਹੋਏ ਆਖ ਦਿੱਤਾ...
((ਚਲਤ ਕਤ ਟੇਢੇ ਟੇਢੇ ਟੇਢੇ ॥ 
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥))
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
ਇਹ ਸਰੀਰ ਰੂਪੀ ਤਦ ਹੀ ਪਵਿੱਤਰ ਹੋ ਸਕਦਾ ਹੈ ਜੇ ਇਸਦੀ ਜੀਵਨ ਵਿਉਤ ਸਾਹਿਬ ਨੂੰ ਭਾ ਜਾਏ॥
ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
ਸਾਹਿਬ ਦੀ ਗਿਆਨ ਰੂਪੀ ਜੋਤ ਦਾ ਪ੍ਰਗਾਸ ਹਿਰਦੇ ਘਰ ਵਿਚ ਹੋ ਇਸ ਸਰੀਰ ਰੂਪੀ ਭਾਂਡੇ ਵਿਚ ਸਾਹਿਬ ਦੀਆ ਸਿਫਤ ਸਲਾਹਾਂ ਦਾ ਮਦਰ ਮੋਹਨ ਸੁਰ ਉੱਠਦਾ ਹੈ॥
''''ਪਰਮ ਜੋਤਿ ਜਾਗਾਇ ਵਾਜਾ ਵਾਵਸੀ'''ਨੂੰ ਸਾਹਮਣੇ ਰੱਖ ਹੀ ਕਬੀਰ ਜੀ ਆਖ ਦਿੱਤਾ..
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥ 
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥
ਧੰਨਵਾਦ

Sunday, October 2, 2016

ਗੁਰਮਤਿ ਅਨੁਸਾਰ ਦਸਵੰਦ ਕੀ ਹੈ॥

ਗੁਰਮਤੋ ਤੇ ਮਨਮਤੋ ਸ਼ਾਮ ਦੀ ਸੈਰ ਕਰਨ ਜਾ ਰਹੀਆ ਸਨ, ਅਚਾਨਕ ਮਨਮਤੋ ਬੋਲੀ ਭੈਣੇ ਇਕ ਗੱਲ ਦਸ ਕੇ ਗੁਰਮਤਿ ਅਨੁਸਾਰ ਦਸਵੰਦ ਕੀ ਹੈ॥
ਗੁਰਮਤੋ ਜਵਾਬ ਦਿੰਦੀ ਬੋਲੀ ਭੈਣੇ ਦਸਵੰਦ ਉਹ ਰਾਹ ਹੈ ਜੋ ਗੁਰੂ ਜੀ ਨੇ ਸਿੱਖ ਨੂੰ ਸਮਾਜ ਪ੍ਰਤੀ ਜੁਮੇਵਾਰੀ ਦਿੱਤੀ ਹੈ॥ਭਾਵੇ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ ਪੱਖ ਨੂੰ ਲੈ ਕੇ ਤੁਰ ਲਵੋ॥
ਗੁਰੂ ਜੀ ਨੇ ਪਹਿਲਾ ਸਿੱਖ ਦਾ ਇਕ ਵਿਸ਼ਵਾਸ ਬੰਨਿਆ ਕੇ..
>>>>> ਏਕ ਓਟ ਏਕੋ ਆਧਾਰੁ<<<<<
ਫਿਰ ਸਿੱਖ ਦੇ ਅੰਦਰ ਇਸ ਵਿਸ਼ਵਾਸ ਨੂੰ ਮੁਖ ਰੱਖ ਇਕ ਨੀਂਹ ਰੱਖ ਸੁਕ੍ਰਿਤੀ ਦਾ ਮਹਲ ਉਸਾਰਿਆ ਜਿਥੇ ਇਸ ਗੱਲ ਨੂੰ ਤਵੱਜੋ ਦਿੱਤੀ ਕੇ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਭਾਵ ਕੇ ਸਿੱਖ ਨੂੰ ਰਜਾ ਰਹਮਤ ਦੇ ਘੇਰੇ ਵਿਚ ਜਿਉਣਾ ਸਖਾਇਆ॥ਜਿਸੇ ਫਲਸਰੂਪ ਇਹ ਹੋਇਆ ਕੇ ਸਿੱਖ ਨੇ ਸਾਹਿਬ ਨੂੰ  ਆਪ ਸਮਰਪਣ ਕਰ ਦਿੱਤਾ..
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥ 
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥ 
ਜਦ ਸਿੱਖ ਦੀ ਵਿਰਤੀ ਇਕਸਾਰਤਾ ਵਾਲੀ ਹੋ ਗਈ ਤਦ ਗੁਰੂ ਨੇ ਸਿੱਖ ਨੂੰ ਆਖਿਆ...
ਘਾਲਿ ਖਾਇ ਕਿਛੁ ਹਥਹੁ ਦੇਇ ॥ 
ਨਾਨਕ ਰਾਹੁ ਪਛਾਣਹਿ ਸੇਇ ॥
ਹੁਣ ਜਦ ਗੱਲ '''''ਘਾਲਿ ਖਾਇ ਕਿਛੁ ਹਥਹੁ ਦੇਇ''' ਦੀ ਆਈ ਤਾ ਗੁਰੂ ਨੇ ਸਿੱਖ ਨੂੰ ਸੁਚੇਤ ਕਰਦੇ ਹੋਏ ਕਿਹਾ...
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਦ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜਰੂਰੀ ਹੈ॥ਸਹੀ ਲੋੜ ਦੀ ਪੂਰਤੀ ਦਾਨ ਅਖਵਾਂਦੀ ਹੈ ॥
ਗੁਰਬਾਣੀ ਵਿਚਾਰ ਕਰਨਾ ਵੀ ਇਕ ਦਾਨ ਦਾ ਰੂਪ ਹੈ ਬੇਸਰਤੇ ਵਿਚ ਹਉਮੈ ਨਾਂਹ ਆ ਖੜੇ॥
ਭੂਖੇ ਨੂੰ ਰੋਟੀ ਖਾਵਣਾ,ਨੰਗੇ ਨੂੰ ਤਨ ਢਕਣ ਲਈ ਬਸਤਰ ਦੇਣਾ,ਢੁਕਵੇਂ ਪਾਣੀ ਪੀਣ ਦਾ ਪ੍ਰਬੰਧ ਕਰਨਾ(ਜਿਵੇ ਗੁਰੂ ਜੀ ਨੇ ਬਾਉਲੀਆ , ਖੂਹ ਲਾਵਏ ਸਨ)
ਪਰ ਜੋ ਯਾਦ ਰੱਖਣ ਵਾਲੀ ਗੱਲ ਹੈ ਦਾਨ ਪਿੱਛੇ RETURN ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ॥
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ 
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਇਹ ਨਾਂਹ ਹੋਵੇ ਕੇ 1 ਦੇਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ॥ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ ਪ੍ਰਵਾਨ ਨਹੀਂ ਕਰਦੀ॥
ਧਨਵੰਤਾ ਹੋਇ ਕਰਿ ਗਰਬਾਵੈ ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ 
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥ ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਜੇ ਕੋਈ ਭੁੱਖਾ ਹੈ ਤਾ ਇਹ ਨਾਹ ਦੇਖੋ ਕੇ ਇਸਦੇ ਹੱਥ ਪੈਰ ਹਨ ਖੁਦ ਕਮਾ ਕੇ ਖਾ ਸਕਦਾ ਹੈ,ਪਹਿਲਾ ਉਸ ਨੂੰ ਪ੍ਰਸ਼ਾਦਾ ਛਕਾਉ ਬਾਅਦ ਵਿਚ ਸਮਝਾਉ ਕੇ ਭਾਈ ਸੁਕ੍ਰਿਤ ਕਰਿਆ ਕਰ॥
ਕੋਈ ਨਸ਼ੇ ਆਦਿਕ ਕਰਦਾ ਹੈ ਤਾ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿੱਚੋ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਉ॥
''ਅਕਲੀ ਕੀਚੈ ਦਾਨੁ'' ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ ਕੱਢਣਾ ਸਗੋਂ ਸੁਚੱਜਾ ਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ ॥
ਸੋ ਭੈਣੇ ਮਨਮਤੋ ਜਦ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਆ ਜਾਵੇ ਤਾ ਜੀਵ ਖੁਦ ਬਰ ਖੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜਰੂਰ ਹੈ ਤੇ ਕਈ ਬੇਲੋੜਾ ਹੈ॥ਕਿਉਂਕਿ.
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ॥
ਸੋ ਭੈਣੇ ਗੁਰਬਾਣੀ ਨੂੰ ਜੀਵਨ ਮੰਨ ਕੇ ਚਲਣ ਉਤੇ ਦਸਵੰਦ ਦੇ ਵੱਖ ਵੱਖ ਪੱਖ ਸਮਝ ਆਉਂਦੇ ਹਨ॥ਇਹ ਗੱਲ ਸਹਜੇ ਹੀ ਖਾਣੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ,ਆਰਥਿਕਤਾ ਆਦਿ ਸਭ ਦਸਵੰਦ ਦੇ ਘੇਰੇ ਵਿਚ ਹਨ॥
ਧੰਨਵਾਦ

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
ਗੁਰ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਜਿਸ ਜੀਵ ਦੇ ਹਿਰਦੇ ਨੂੰ ਗੁਰ ਸਬਦੁ ਦੀ ਚੋਟ ਲੱਗ ਜਾਂਦੀ ਹੈ ਉਸਦਾ ਆਪਾ-ਭਾਉ ਤੁਰੰਤ ਮਰ ਜਾਂਦਾ ਹੈ ਤੇ ਅੰਦਰ ਦਾ ਸੁਆਰਥ ਖਤਮ ਹੋ ਜਾਂਦਾ ਹੈ॥
((ਗੁਰਬਾਣੀ ਸਮਝ ਤੇ ਗੁਰਬਾਣੀ ਜਿਉਣ ਵਿਚ ਬਸ ਇਹੀ ਸੂਖਮ ਭੇਦ ਹੈ, ਜੋ ਗੁਰਬਾਣੀ ਜਿਉਂਦੇ ਹਨ ਅਸਲ ਵਿਚ ਉਹ ਗੁਰਮੁਖ '' ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ''ਦਾ ਉਪਦੇਸ਼ ਕਮਾ ਰਹੇ ਹੋਂਦੇ ਹਨ))
ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
ਗੁਰ ਸਬਦੁ ਦੀ ਚੋਟ ਖਾਂਦੇ ਹੀ ਜਿਨ੍ਹਾਂ ਆਪਾ ਭਾਵ ਖਤਮ ਕਰ ਲਿਆ ਉਹ ਸਾਹਿਬ ਨੂੰ ਪ੍ਰਵਾਨ ਹੋ ਜਾਂਦੇ ਹਨ॥
(ਇਥੇ ਗੁਰਮਤਿ ਦਾ ਉਹ concept ਉਜਾਗਰ ਹੋਂਦਾ ਹੈ ਜਿਸ ਵਿਚ ਸਾਹਿਬ ਮਿਲਾਪ ਵਿੱਚੋ ਉਮਰ ਦਾ ਫੈਕਟਰ ਦੂਰ ਕੀਤਾ ਗਿਆ ਹੈ ਇਥੇ 7 ਸਾਲ ਦਾ ਵੀ ਪ੍ਰਵਾਨ ਹੋਂਦਾ ਹੈ ਤੇ 70 ਸਾਲ ਦਾ ਵੀ))
ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
ਜਿਸ ਜੀਵ ਦਾ ਕਰਮ ਖੇਤਰ ਸਾਹਿਬ ਦੇ ਹੁਕਮ ਦੇ ਦਾਇਰੇ ਵਿਚ ਚਲ ਕੇ ਸਾਹਿਬ ਦੀ ਕਿਰਪਾ ਦਾ ਪਾਤਰ ਬਣਦਾ ਹੈ ਤੇ ਸਾਹਿਬ ਕਿਰਪਾ ਸਦਕਾ ਹੀ ਗੁਰ ਸਬਦੁ ਦੀ ਚੋਟ ਨਾਲ ਹਿਰਦੇ ਘਰ ਵਿਚ ਆਪਾ-ਭਾਉ ਮਾਰ ਲੈਂਦਾ ਹੈ,ਤਾ ਜਾ ਕੇ ਲੱਗੀ ਪ੍ਰਵਾਨ ਹੋਂਦੀ ਹੈ॥
ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
ਜਦ ਸੁਜਾਣ ਸਾਹਿਬ ਸਬਦੁ ਦੀ ਚੋਟ ਕਰਦਾ ਹੈ ਤਾ ਇਹ ਪ੍ਰੇਮ ਦਾ ਤੀਰ ਕਦੇ ਵੀ ਹਿਰਦੇ ਘਰ ਵਿਚ ਦੁਬਾਰਾ ਨਹੀਂ ਨਿਕਲਦਾ ॥
ਕਿਉਂਕਿ '''ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ'''ਅਨੁਸਾਰ ਗੁਰੂ ਘਟ ਘਟ ਦੀ ਰਮਜ ਤੇ ਉਸਦਾ ਸਥਿਰਤਾ ਵਾਲਾ ਇਲਾਜ ਜਾਣਦਾ ਹੈ ਇਸਲਈ ਆਖ ਦਿੱਤਾ....
ਸਤਿਗੁਰ ਬਾਝਹੁ ਵੈਦੁ ਨ ਕੋਈ ॥ ਆਪੇ ਆਪਿ ਨਿਰੰਜਨੁ ਸੋਈ ॥
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥
ਧੰਨਵਾਦ

Saturday, October 1, 2016

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥

ਸਲੋਕ ਵਾਰਾਂ ਤੇ ਵਧੀਕ ਵਿਚਲਾ ਅੱਜ ਦਾ ਵਿਚਾਰ ਅਧੀਨ ਸਲੋਕ ਭਾਵੇ ਇਕੋ ਹੀ ਸਤਰ ਦਾ ਹੈ ਪਰ ਸਾਡੇ ਫੋਕੇ ਦਾਵਿਆਂ ਦੀ ਪੋਲ ਖੋਲ੍ਹਦਾ ਹੈ॥ਗੁਰੂ ਜੀ ਆਖਦੇ ਹਨ..
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ 
ਗੁਰਮਤਿ ਨਾਲ ਜੁੜੇ ਵਿਰਲੇ ਹੀ ਹਨ ਬੁਹਤਾਂਤ ਅਨਮੱਤ,ਮਨਮੱਤ ਅਤੇ ਦੁਰਮਤਿ ਦੀ ਘੁੰਮਣ ਘੇਰੀ ਵਿਚ ਫੱਸ ਕੁਫਕੜ ਪੁਣਾ ਕਮਾਉਣ ਵਿਚ ਰੁਝੇ ਹਨ॥
ਅਨਮੱਤ ਭਾਵ ਗੁਰੂ ਕੋਲੋਂ ਨਾਂਹ ਪੁੱਛਕੇ ਸਗੋਂ ਵਿਦਵਾਨਾਂ ਆਦਿਕ ਨੋ ਵੱਧ ਤਵੱਜੋ ਦੇਣ ਕਰਕੇ ਦੋਹਰੀ ਮੱਤ ਦੇ ਸ਼ਿਕਾਰ ਹੋ ਗੁਰਮਤਿ ਤੂੰ ਦੂਰ ਹੋ ਗਏ॥
ਮਨਮੱਤ ਭਾਵ ਜਿਹੜੇ ਗੁਰੂ ਦੀ ਨਾਂਹ ਮੰਨਕੇ ਸਗੋਂ ਗੁਰੂ ਨੂੰ ਆਪਣੀ ਵਿਆਖਿਆ ਅਨੁਸਾਰ ਪੇਸ਼ ਕਰਨ ਵਿਚ ਰੁਝੇ ਰਹਿੰਦੇ ਹਨ॥
ਦੁਰਮਤਿ ਤੂੰ ਭਾਵ ਉਹ ਲੋਕ ਜਿਨ੍ਹਾਂ ਨੇ ਇਹ ਇਰਾਦਾ ਤਹਿ ਕੀਤਾ ਹੋਂਦਾ ਹੈ ਭਾਵੇ ਕਿਸੇ ਵੀ ਹੱਦ ਤਾਈ ਜਾਣਾ ਪਾਵੇ ਪਰ ਗੁਰਮਤਿ ਦਾ ਵਿਰੋਧ ਜਰੂਰ ਕਰਨਾ ਹੈ(ਸੋਸ਼ਲ ਮੀਡੀਆ ਉਤੇ ਭਰਮਾਰ ਹੈ)
ਗੁਰਮਤਿ ਤੂੰ ਭਾਵ ਜੋ...
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥
ਸੋ '''ਹੈਨਿ ਵਿਰਲੇ''' ਜੋ ''ਜੋ ਗੁਰੁ ਕਹੈ ਸੋਈ ਭਲ ਮਾਨਹੁ'''॥
ਇਹ ਬਹੁਤ ਦੁਰਲਭ ਹਨ॥ਦਾਵਿਆਂ ਵਾਲੇ ਬਹੁਤ ਮਿਲਣਗੇ ਮੇਰੇ ਵਰਗੇ ਪਰ ਅੰਦਾਜਾ ਇਥੋਂ ਲੈ ਸਕਦੇ ਹੋ ਕੇ 10 ਮਿੰਟ ਪਹਿਲਾ ਸੁਣਿਆ ਗੁਰਵਾਕ(ਹੁਕਮਨਾਮਾ) ਦੀ ਸਿਖਿਆ ਤਾ ਦੂਰ ਦੀ ਗੱਲ ਇਹ ਵੀ ਨਹੀਂ ਯਾਦ ਰਹਿੰਦਾ ਕਿਹੜਾ ਰਾਗ ਕਿਹੜਾ ਮਹਲਾ ਸੀ॥
ਫਿਰ ਅਜੇਹੀ ਸਥਿਤੀ ਵਿਚ ਗੁਰਮੁਖ ਤਾ ਨਾਂਹ ਹੋਏ ਕਿਉਂਕਿ ਗੁਰਮੁਖ ਦੀ ਗੁਰਮਤਿ ਦਾ ਮੁਢਲਾ ਅਸੂਲ ਹੈ'''ਜੋ ਗੁਰੁ ਕਹੈ ਸੋਈ ਭਲ ਮਾਨਹੁ''॥
ਪਰ ਜਦ ਕਿਹਾ ਹੀ ਨਹੀਂ ਸੁਣਿਆ ਜਾ ਯਾਦ ਰਖਿਆ ਫਿਰ ਮੰਨਣ ਦੀ ਤਾ ਗੱਲ ਹੀ ਨਹੀਂ ਰਹੀ॥
ਧੰਨਵਾਦ