Wednesday, March 22, 2017

ਕੌਮ ਦੀ ਤਰਾਸਦੀ

ਸਾਡੀ ਕੌਮ ਦੀ ਜੋ ਸਭ ਤੂੰ ਵੱਡੀ ਤਰਾਸਦੀ ਹੈ ਕੇ ਸਾਨੂੰ ਗੁਰਬਾਣੀ ਵਿਚ ਜਿਨ੍ਹਾਂ ਕੁਰਿਤੀਆ ਨੂੰ ਖੋਲਕੇ ਸਮਝਾਇਆ ਗਿਆ ਹੈ ਉਸ ਨੂੰ ਕਿਸੇ ਵਿਸੇਸ ਫਿਰਕੇ ਵਰਗ ਨਾਲ ਜੋੜ ਕੇ ਪੜਦੇ ਵਿਚਾਰਦੇ ਅਤੇ ਪ੍ਰਚਾਰਦੇ ਹਾਂ ਭਾਵੇ ਅਸੀਂ ਖੁਦ ਉਹਨਾਂ ਕੁਰਿਤੀਆ ਦੇ ਸ਼ਿਕਾਰ ਹੋਈਏ॥
ਜਦ ਗੁਰਬਾਣੀ ਆਖਦੀ ਹੈ॥
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥
ਤਾ ਅਸੀਂ ਇਸ ਗੱਲ ਨੂੰ ਬਰਮਨ ਵੱਲ ਜੋੜ ਪੜਦੇ ਵਿਚਾਰਦੇ ਹਾਂ॥ਆਪ ਭਾਵੇ ਸਵੇਰੇ ਸ਼ਾਮ ਕਿਸੇ ਮਹਾ ਪੁਰਸ਼ ਬਾਬੇ ਆਦਿਕ ਨੂੰ ਇਸ ਕਰਕੇ ਸਰੇਸਟ ਦੱਸਦੇ ਹੋਏ ਕੇ ਬਾਬੇ ਨੇ ਵਿਆਹ ਨਹੀਂ ਕਰਵਾਇਆ॥ਇਸਤਰੀਆਂ ਨੂੰ ਆਪਣੇ ਤਾਈ ਹੱਥ ਲਾਉਣ ਦਿੰਦਾ॥
ਜਦ ਗੁਰਬਾਣੀ ਆਖਦੀ ਹੈ..
ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥
ਤਾ ਸਾਡਾ ਧਿਆਨ ਨਾਗੇ ਸਾਧੂਆਂ ਵੱਲ ਜਾਂਦਾ ਹੈ ਭਾਵੇ ਆਪਣੇ ਵਿਹੜੇ ਵਿਚ ਜਿਨ੍ਹਾਂ ਸੰਤਾ ਬਾਬਿਆਂ ਦੀਆ ਫੋਟਵਾ ਜਾ ਕਥਾ ਕਹਾਣੀਆ ਲਾਈਆਂ ਹੋਈਆਂ ਹੋਣ ਸਭ ਨੰਗੇ ਪਿੰਡੇ ਸ਼ੇਰ ਦੀ ਵਛਾਈ ਉਤੇ ਬਹਿ ਵਾਹੇ ਗੁਰੂ ਵਾਹੇ ਗੁਰੂ ਕਰਦੇ ਮਾਲਾ ਫੇਰਦੇ ਹੋਣ॥
ਜਦ ਗੁਰਬਾਣੀ ਆਖਦੀ ਹੈ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
ਸਾਡਾ ਸੋਚ ਮੰਡਲ ਮੇਡਕ ਦੀ ਉਦਾਰਨ ਤੱਕ ਦੀ ਕਲਪਨਾ ਕਰਦਾ ਹੈ ਭਾਵੇ ਖੁਦ ਹੀ ਅਸੀਂ ਪੰਜ ਤਖਤਾਂ ਦੇ ਸਰੋਵਰਾਂ ਵਿਚ ਨਹਾਉਣਾ ਸੁਖੀਆ ਹੋਵੇ॥ ਮੱਸਿਆ ਨਹਾਉਣ ਦੀ ਸੁਖਣਾ ਵਾਲੇ ਤਾ ਆਮ ਹੀ ਮਿਲ ਜਾਂਦੇ ਹਨ॥
ਜਦ ਗੁਰਬਾਣੀ ਆਖਦੀ ਹੈ॥
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਤਦ ਸਾਡਾ ਧਿਆਨ ਕੇਵਲ ਜੋਗੀਆ ਵੱਲ ਜਾਂਦਾ ਹੈ ਜਾ ਫਿਰ ਗਲੀਆ ਵਿਚ ਘੁੰਮਣ ਵਾਲਿਆਂ ਵੱਲ॥
ਪਰ ਅਸੀਂ ਇਹ ਨਹੀਂ ਵਿਚਾਰਦੇ ਕੇ ਜੇ ਭਗਵੇ ਵੇਸ ਵਿਚ ਜੋਗ( ਸਾਹਿਬ ਨਾਲ ਜੋੜਾਵ) ਨਹੀਂ ਤਾ ਕਿਸੇ ਇਕਲੇ ਨੀਲੇ ਪੀਲੇ ਬਾਣੇ ਪਾਉਣ ਨਾਲ ਵੀ ਸਾਹਿਬ ਨਾਲ ਜੋੜਿਆ ਨਹੀਂ ਜਾਣਾ॥
ਅੱਜ ਕੱਲ ਤਾ ਸੋਸ਼ਲ ਮੀਡੀਆ ਉਤੇ ਇਕ ਭੈਣ ਦੀ ਫੋਟੋ ਬਾਣੇ ਵਿਚ ਪਾ ਤੇ ਦੂਜੇ ਭੈਣ ਦੀ ਫੋਟੋ ਜੀਨਸ ਟੋਪ ਵਿਚ ਪਾ ਪੁੱਛਿਆ ਜਾਂਦਾ ਹੈ ਕੇ ਦਸੋ ਭਲਾ ਕੌਣ ਸਿੰਘਣੀ ਹੈ॥ਭਲਿਓ ਗੁਰਬਾਣੀ ਗੁਣ ਵੇਖਦੀ ਹੈ ਕਪੜੇ ਨਹੀਂ॥ਕਿਸੇ ਨੇ ਕੀ ਪਾਇਆ ਉਹ ਉਸਦੇ ਖਿਤੇ ਵਿਚ ਪ੍ਰਵਾਨ ਹੋ ਸਕਦਾ ਹੈ॥ਪਰ ਮੂਲ ਵਿਸ਼ਾ ਤਾ ਜੀਵਨ ਜਾਂਚ ਹੋਵੇ ਕੇ ਉਸਦਾ ਕਾਰ ਵਿਵਹਾਰ ਕੀ ਹੈ॥ਖੋਟ ਸਾਡੀ ਨੀਅਤ ਵਿਚ ਹੋਂਦੀ ਹੈ ਤੇ ਦੋਸ਼ ਅਗਲੇ ਦੇ ਪਹਿਰਾਵੇ ਵਿਚ ਕੱਢਦੇ ਹਾਂ ਇਹ ਕਿਥੋਂ ਤੱਕ ਜਾਇਜ ਹੈ ਇਹ ਤੁਸੀਂ ਖੁਦ ਸੋਚੋ!!
ਜਦ ਗੁਰਬਾਣੀ ਆਖਦੀ ਹੈ॥
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
ਜਟਾ ਰੱਖ ਕੇ ਜਾ ਭਸਮ ਲਾ ਕੇ ਜਾ ਗੁਫਾ ਵਿਚ ਰਹਿ ਕੇ ਸਾਹਿਬ ਨਹੀਂ ਮਿਲਣਾ ਤਾ ਸਾਡਾ ਧਿਆਨ ਕੇਵਲ ਜੋਗੀ ਤੱਕ ਸੀਮਤ ਰਹਿੰਦਾ ਹੈ ਭਾਵੇ ਆਪਣੇ ਗੁਰਦਵਾਰਿਆਂ ਵਿਚ ਭੋਰਿਆਂ ਦੀ ਪੂਜਾ ਕਰਦੇ ਹੋਈਏ ॥
ਸੰਤ ਬਾਬਿਆਂ ਦੇ ਭੋਰੇ ਸਾਨੂੰ ਕਿਵੇਂ ਪ੍ਰਵਾਨ ਹੋ ਸਕਦੇ ਹਨ ਜਦ ਗੁਰੂ ਖੁਦ ਇਹਨਾਂ ਨੂੰ ਪਾਖੰਡ ਦੀ ਸ਼੍ਰੇਣੀ ਵਿਚ ਰੱਖਿਆ ਹੈ॥ ਅਸੀਂ ਤਾ ਗੁਰੂ ਤੱਕ ਭੋਰੇ ਵਿਚ ਬਹਿਠਾ ਛੱਡਿਆ ਹੈ॥
ਮੁਕਦੀ ਗੱਲ ਅਸੀਂ ਮਾਲਣ ਵਾਂਗ ਭੁੱਲਗੇ ਹਾਂ ਕੇ...
ਭੂਲੀ ਮਾਲਨੀ ਹੈ ਏਉ ॥
ਸਤਿਗੁਰੁ ਜਾਗਤਾ ਹੈ ਦੇਉ ॥੧॥
ਧੰਨਵਾਦ

Friday, January 27, 2017

ਸੰਸਾਰੀ ਭਟਕਣਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸੰਸਾਰੀ ਭਟਕਣਾ ਨੂੰ ਛੱਡ ਸਾਹਿਬ ਨਾਲ ਜੁੜਨ ਦੀ ਵਿਉਂਤ ਦਾ ਜਿਕਰ ਕਰਦੇ ਹੋਏ ਆਖਦੇ ਹਨ॥
ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥ 
ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥
ਭਾਵੇ ਤੂੰ ਸੰਸਾਰ ਦਾ ਕੋਨਾ ਕੋਨਾ ਘੁੰਮ ਲੈ, ਇਥੋਂ ਤੱਕ ਕੇ ਬ੍ਰਹਮ ਵਾਦੀ ਚਾਰੇ ਜੁਗਾਂ ਦੇ ਵੇਦਾਂ ਦਾ ਧਾਰਨੀ ਹੋ ਜਾ॥
ਨਾਨਕ ਤਾ ਇਹੀ ਤਾੜਨਾ ਕਰਦਾ ਹੈ ਕੇ ਆਚਾਰ ਨੂੰ ਸੱਚ ਅਗੇ ਭੇਟਨ ਉਤੇ ਹੀ ਸਾਹਿਬ ਮਨ ਵਿਚ ਆ ਵੱਸਦਾ ਹੈ ਅਤੇ ਤਦ ਹੀ ਅਸਲ ਇਕਮਿਕਤਾ ਰੂਪੀ ਮੁਕਤ ਦੁਆਰ ਨਾਲ ਸਾਂਝ ਪੈਂਦੀ ਹੈ॥
ਧੰਨਵਾਦ

Friday, January 20, 2017

ਬੇਸੁਰਤੀ ਦੀ ਨੀਂਦ

ਅੱਜ ਦੇ ਸਲੋਕ ਵਿਚ ਗੁਰੂ ਜੀ ਬੇਸੁਰਤੀ ਦੀ ਨੀਂਦ ਵਿੱਚੋ ਜਿਗਾਉਂਦੇ ਹੋਏ ਆਖਦੇ ਹਨ॥
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥
ਭਲਿਆ ਜੇ ਤਵੱਜੋ ਦੇਵੇ ਤਾ ਖੂਹ ਦੀ ਹਲਟ ਵੀ ਕਿੰਨੇ ਸੁਰ ਮਈ ਢੰਗ ਨਾਲ ਤੂੰ ਤੂੰ ਦਾ ਸੁਰ ਕੱਢ ਰਹੀਆ ਹਨ ਪਰ ਸੋਚ ਕੀ ਇਹ ਭਗਤੀ ਹੈ ਜਾ ਕੇਵਲ ਅਲਾਉ॥
ਭਲਿਆ ਸਾਹਿਬ ਤਾ ਸਦਾ ਤੇਰੇ ਨਾਲ ਹੈ ਫਿਰ ਤੂੰ ਕਿਉ ਉੱਚੀ ਉੱਚੀ ਬੋਲ ਧਰਮੀ ਹੋਣ ਦਾ ਦਿਖਾਵਾ ਕਰ ਰਿਹਾ ਹੈ॥
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥
ਜਿੰਨ ਜਗਤ ਦੀ ਸੰਰਚਨਾ ਕਰ ਮਾਇਆ ਰੂਪੀ ਖੇਲ ਦਾ ਪਸਾਰਾ ਕੀਤਾ ਉਸ ਤੂੰ ਬਲਿਹਾਰ ਜਾ॥
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥
ਆਪ ਭਾਉ ਤਿਆਗ ਕੇ ਹੀ ਕਾੰਤ ਕਾਰਟਰ ਨਾਲ ਇਕਮਿਕਤਾ ਮਿਲਦੀ ਹੈ ਇਹੀ ਹੀ ਅਸਲ ਸਚਾਈ ਹੈ॥
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥
ਪਰ ਜੇ ਮੈ ਮੈ ਅਤੇ ਕਿਰਦਾਰ ਵਿਚਲਾ ਫਿੱਕਾ ਪਣ ਬਣਿਆ ਰਿਹਾ ਤਾ ਸਾਹਿਬ ਦਾ ਕਾਰ ਰੂਪੀ ਦਾਇਰਾ ਕਦੇ ਸਮਝ ਵਿਚ ਨਹੀਂ ਆ ਸਕਦਾ ॥
ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥
ਜਰਾ ਜਰਾ ਸਾਹਿਬ ਦੀ ਕਾਰ ਅਧੀਨ ਉਸਦੀ ਉਸਤਤ ਕਰ ਰਿਹਾ ਹੈ॥
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥
ਬਿਨ੍ਹਾ ਸਾਚੇ ਗੁਰੂ ਦੀ ਸਰਨ ਪਿਆ ਮਿਲਾਪ ਹੋਣਾ ਅਸੰਭਵ ਹੈ ਅਤੇ ਕਈ ਇਸੇ ਪਰਿਆਸ ਵਿਚ ਭਟਕ ਕੁਰਾਹੇ ਹੋ ਤੁਰਦੇ ਹਨ॥
(ਸਿੱਖ ਦਾ ਸਤਿਗੁਰ ਸਬਦੁ ਗੁਰੂ ਗੁਰੂ ਗਰੰਥ ਸਾਹਿਬ ਜੀ ਹੈ)
ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥
ਇਹ ਤਾ ਸਾਹਿਬ ਤੇਰੀ ਰਹਿਮ ਭਰੀ ਨਦਰਿ ਹੋਂਦੀ ਹੈ ਜੋ ਕਰਮ ਖੇਤਰ ਨੂੰ ਸਵਾਰ ਇਕਮਿਕਤਾ ਕਰਵਾ ਦਿੰਦੀ ਹੈ॥
ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥
ਨਾਨਕ ਤਾ ਇਹੀ ਸਮਝਣਾ ਕਰਦਾ ਹੈ ਗੁਰੂ ਦੀਆ ਸਿਖਿਆਵਾਂ ਨੂੰ ਮੋਹਰੀ ਰੱਖ ਜਿਨ੍ਹਾਂ ਸਾਹਿਬ ਦੀ ਬੰਦਗੀ ਕੀਤੀ ਉਹ ਜਨ ਸਾਹਿਬ ਦੀ ਕਾਰ ਨੂੰ ਸਮਝਦੇ ਹੋਏ ਪ੍ਰਵਾਨ ਹੋ ਗਏ॥
ਅੰਤ ਸਮਝਣ ਵਾਲੀ ਗੱਲ ਹੈ ਧਰਮ(ਸੱਚ) ਦਿਖਾਵੇ ਵਾਲੀ ਕੋਈ ਸੈਅ ਨਾਂਹ ਹੋ ਕੇ ਕਮਾਉਣ ਵਾਲੀ ਵਣਜ ਹੈ॥
ਧੰਨਵਾਦ

Monday, January 16, 2017

ਸਵਾਲ

ਅੱਜ ਦੇ ਸਲੋਕ ਵਿਚ ਗੁਰੂ ਜੀ ਇਕ ਸਵਾਲ ਕਰਦੇ ਹੋਏ ਆਖਦੇ ਹਨ॥
ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥
ਸੁਵਖਤੇ ਦਿਨ ਦੇ ਚੜਾਵ ਹੋਣ ਪਹਿਲਾ ਕਿਸ ਨੂੰ ਯਾਦ ਕੀਤਾ ਜਾਵੇ॥ ਭਾਵ ਸੁਰਤ ਦੇ ਪਕਾਅ ਤੂੰ ਪਹਿਲਾ ਉਸ ਵਿਚ ਕਿਸਦੀ ਸੀਰਤ ਉਲੀਖੀ ਜਾਵੇ॥ 
ਜਵਾਬ ਵਿਚ ਵਿਚ ਗੁਰੂ ਜੀ ਆਖਦੇ ਹਨ..
ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥
ਉਸ ਸਚੇ ਸਾਹਿਬ ਦੇ ਗੁਣਾ ਨੂੰ ਆਪਣੀ ਸੁਰਤ ਵਿਚ ਉਲੀਖ ਹੈ ਜੋ ਸਿਰਠੀ ਦਾ ਰਚਨਹਾਰ ਹੈ॥
ਧੰਨਵਾਦ

Saturday, January 14, 2017

ਆਤਮਿਕ ਖਿੜਾਉ

ਅੱਜ ਦੇ ਸਲੋਕ ਵਿਚ ਗੁਰੂ ਜੀ ਆਤਮਿਕ ਖਿੜਾਉ ਬਾਰੇ ਦੱਸਦੇ ਹੋਏ ਆਖਦੇ ਹਨ॥
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
ਹੇ ਨਾਨਕ ਉਹਨਾਂ ਹਿਰਦਿਆਂ ਵਿਚ ਸਦੀਵੀ ਖਿੜਾਉ ਹੈ ਜਿਨ੍ਹਾਂ ਹਿਰਦਿਆਂ ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਸਾਹਿਬ ਦੀ ਯਾਦ ਅੰਦਰ ਵਸਾ ਲਈ ਹੈ॥
ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥
ਜੋ ਗੁਰੂ ਦੀਆ ਸਿਖਿਆਵਾਂ ਦੇ ਅਨਕੋਲ ਹੋ ਜਿਉਂਦੇ ਹਨ ਉਹ ਅੰਦਰੋਂ ਬਾਹਰੋਂ ਖਿੜਾਉ ਰਹਿੰਦੇ ਹਨ ਅਤੇ ਸਾਰੇ ਪਸਾਰੇ ਵਿਚਲੇ ਖਿੜਾਉ ਦਾ ਆਨੰਦ ਮਾਣਦੇ ਹਨ॥
ਧੰਨਵਾਦ

ਗੁਰਮਤ ਅਨੁਸਾਰ ਕਰਮ ਕੀ ਹੈ?

ਜਦ ਵੀ ਗੱਲ ਕਰਮ ਦੀ ਆਉਂਦੀ ਹੈ ਤਾ ਸਾਡਾ ਸੁਭਾਅ ਬਣ ਚੁਕਾ ਹੈ ਜਾ ਤਾ ਕਰਮ ਦਾ ਭਾਂਡਾ ਰੱਬ ਸਿਰ ਭੰਨ ਦਿਉ ਜਾ ਫਿਰ ਪਿਛਲੇ ਜਨਮ ਆਦਿਕ ਉਤੇ॥ਪਰ ਜੇ ਠੰਡੇ ਦਿਮਾਗ ਨਾਲ ਸੋਚੀਏ ਤਾ ਕਰਮ ਤਾ ਕਰਨੀ ਹੈ ਤੇ ਕਰਨੀ ਆਪਣੇ ਆਪ ਵਿਚ ਕੀਤਾ ਗਿਆ ਕੰਮ ਹੋਂਦਾ ਹੈ॥ਹੁਣੇ ਜੇ ਕੋਈ ਆਖੇ ਭਾਈ ਤੇਰੇ ਕੰਮ ਨਹੀ ਚੰਗੇ ਤਾ ਅਸੀਂ ਅਗਲੇ ਨੂ ਮਾਰਨ ਤੱਕ ਜਾਵਾਗੇ ਕੇ ਭਲਾ ਇਹ ਕੌਣ ਹੋਂਦਾ ਸਾਡੇ ਕੰਮ ਬਾਰੇ ਕਹਨ ਵਾਲਾ॥ਪਰ ਜੇ ਓਹ ਹੀ ਆਦਮੀ ਆਖੇ ਕੇ ਭਾਈ ਤੇਰੇ ਕਰਮ ਨਹੀ ਚੰਗੇ ਤਾ ਫਿਰ ਢਲੀ ਜੇਹੀ ਬੂਥੀ ਨਾਲ ਆਖਾ ਗੇ ਕੇ ਪਤਾ ਨਹੀ ਅਸੀਂ ਕੀ ਰੱਬ ਦੇ ਮਾਹ ਮਾਰੇ ਹਨ ਜੋ ਸਾਡੇ ਕਰਮ ਮਾੜੇ ਲਿਖ ਦਿਤੇ॥
ਗੁਰਮਤ ਅਨੁਸਾਰ ਕਰਮ ਦੇ ਦੋ ਪਖ ਹਨ॥ਪਹਲਾ ਸੁਕਰਮ ਤੇ ਦੂਜਾ ਵਿਕਰਮ 
ਆਉ ਸਮਝਣ ਲਈ ਗੁਰੂ ਅਮਰਦਾਸ ਜੀ ਦੇ ਜੀਵਨ ਝਲਕ ਵੱਲ ਜਾਂਦੇ ਹਾ॥ਗੁਰੂ ਅੰਗਦ ਸਾਹਿਬ ਜੀ ਦੀ ਸਰਨ ਆਉਣ ਤੂ ਪਹਲਾ ਭਾਈ ਅਮਰਦਾਸ ਜੀ ਦਾ ਕਰਮ ਪਾਖੰਡ ਵਾਦ ਨਾਲ ਘਿਰਿਆ ਹੋਣ ਕਰਕੇ ਵਿਕਰਮ ਸੀ॥ਜਦ ਗੁਰੂ ਅੰਗਦ ਸਾਹਿਬ ਜੀ ਦੀ ਸਰਨ ਵਿਚ ਆਇਆ ਤਾ ਕਰਮ ਸੁਕਰਮ ਵੱਲ ਮੁੜ ਪਿਆ ਅਜੇਹਾ ਹੋਇਆ ਕਿਵੇ?
ਆਮ ਧਾਰਨਾ ਬਣੀ ਭਾਈ ਅਮਰਦਾਸ ਜੀ ੧੨ ਸਾਲ ਪਾਣੀ ਦੇ ਘੜੇ ਲਿਆਉਣ ਦੀ ਸੇਵਾ ਕਰਕੇ ਅਜੇਹਾ ਹੋਇਆ ਪਰ ਸੋਚਿਆ ਜਾਵੇ ਤਾ ਪਾਣੀ ਤਾ ਉਸ ਸਮੇ ਸਾਰੇ ਲੋਕੀ ਹੀ ਭਰ ਕੇ ਲਿਆਉਂਦੇ ਸਨ ਕਿਓਕੇ ਹਰ ਘਰ ਜਾ ਮੁਹਲੇ ਵਿਚ ਕੋਈ ਨਲਕੇ ਜਾ ਖੂਹ ਆਦਿਕ ਨਹੀ ਹੋਂਦੇ ਸਨ॥ਸੋ ਫਿਰ ਅਜੇਹਾ ਕੀ ਹੋਇਆ ਕੇ ਭਾਈ ਅਮਰਦਾਸ ਜੀ ਦਾ ਕਰਮ ਸੁਕਰਮ ਹੋਇਆ ਤੇ ਓਹ ਗੁਰੂ ਅਮਰ ਦਾਸ ਜੀ ਹੋ ਨਿਬੜੇ॥ਉਤਰ ਗੁਰਬਾਣੀ ਏਵੈ ਦੇਂਦੀ ਹੈ..
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥ ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥ ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥ ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥ {ਪੰਨਾ 1394}
ਜਦ ਤੱਕ ਕਰਮ ਇਕ ਸਾਹਿਬ ਅਧੀਨ ਨਹੀ ਹੋਂਦਾ ਸੁਕਰਮ ਬਣ ਹੀ ਨਹੀ ਸਕਦਾ ਹੈ॥
ਜਦ ਭਾਈ ਅਮਰਦਾਸ ਜੀ ਗੁਰਬਾਣੀ ਅਭਿਆਸ ਸਦਕਾ ਗੁਰੂ ਅਮਰਦਾਸ ਬਣੇ ਤਾ ਗੁਰਬਾਣੀ ਆਖ ਦਿਤਾ॥''ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥'''
ਸੋ ਪਦ ਅਭਿਆਸ ਆਪਣੇ ਵਿਚ ਕੰਮ ਹੈ ਜਾ ਆਖ ਲਵੋ ਕਰਮ ਹੈ ਜੋ ਮਨ ਚਿਤ ਇਕ ਕਰਕੇ ਕਰਨਾ ਪੈਂਦਾ ਹੈ॥ਗੁਰਬਾਣੀ ਏਵੈ ਪ੍ਰਮਾਣ ਦਿੰਦੀ ਹੈ..
--ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥--
ਕਰਮ ਨੂ ਗਿਆਨ ਅਭਿਆਸ ਨਾਲ ਸੁਕਰਮ ਕੀਤਾ ਜਾਂਦਾ ਹੈ॥ ਪਰ ਜਦ ਕਰਮ ਸੁਕਰਮ ਹੋ ਜਾਵੇ ਤਾ ਪਹਲਾ ਕਰਮ ਦਾ ਹੀ ਨਾਸ ਹੋਂਦਾ ਹੈ॥ਜਿਵੇ ਫਲ ਕਾਰਣ ਫੁੱਲ ਖਿਲਦਾ ਹੈ ਤੇ ਜਿਉ ਹੀ ਫਲ ਲਗਦਾ ਹੈ ਫੁੱਲ ਖਤਮ ਹੋ ਜਾਂਦਾ ਹੈ(ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥))
ਇਥੇ ਕੀਤਾ ਕਰਮ ਗੁਰੂ ਦੀ ਨਦਰ/ਬਖਸ਼ ਲਗਦਾ ਹੈ...ਜਿਵੇ ਕਬੀਰ ਜੀ ਆਖਦੇ ਹਨ..
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਇਹ ਕਰਮ ਦੀ ਓਹ ਅਵਸਥਾ ਜਿਥੇ ਆਪਾ ਖਤਮ ਹੋ ਜਾਂਦਾ ਹੈ॥((ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ))
ਸੇਖ ਫਰੀਦ ਜੀ ਨੇ ਤਾ ਖੁਲ ਕੇ ਆਖ ਦਿਤਾ॥((ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥))
ਸੋ ਕਰਮ ਸਾਡੇ ਕੰਮ ਹਨ ਜੋ ਅਸੀਂ ਕਰ ਰਹੇ ਹਾ ਜਾ ਕੀਤੇ ਹਨ॥ਉਨਾ ਮੁਤਾਬਿਕ ਵਿਕਰਮ ਜਾ ਸੁਕਰਮ ਦਾ ਫਲ ਮਿਲਦਾ ਹੈ॥ਸਾਹਿਬ ਤਾ ਨਿਰਵੈਰ ਹੈ ਓਸ ਨੂ ਸਾਡੇ ਕਰਮਾ (ਕੰਮ) ਨਾਲ ਵੈਰ ਕਿਉ ਹੋਵੇਗਾ॥

Thursday, January 12, 2017

ਲੋਈ

ਜਦ ਵੀ ਕਬੀਰ ਜੀ ਦੇ ਕਿਸੇ ਸਬਦੁ ਵਿਚ ਪੱਦ ''ਲੋਈ'' ਆਉਂਦਾ ਹੈ ਤਾ ਰੋਜ਼ੀ ਦੇ ਗੁਲਾਮ ਮਥਿਆ ਨੇ ਵੱਖ ਵੱਖ ਕਹਾਣੀਆ ਘੜ ਵੱਖ ਵੱਖ ਸਟੇਜਾਂ ਦਾ ਇਸਤਮਾਲ ਕਰ ਸੰਗਤਾਂ ਤੱਕ ਪਹੁੰਚਾਇਆ ਹਨ॥
ਜਿਵੇ-ਕਹਤੁ ਕਬੀਰੁ ਸੁਨਹੁ ਰੇ ਲੋਈ ॥
ਅਬ ਤੁਮਰੀ ਪਰਤੀਤਿ ਨ ਹੋਈ ॥
ਪਰ ਜੇ ਅਸੀਂ ਸੂਝਵਾਨ ਸਿਖਿਆਰਥੀ ਬਣ '''ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ''
ਦਾ ਸਿਧਾਂਤ ਆਪਣੇ ਜੀਵਨ ਵਿਚ ਪਾਲ ਖੁਦ ਗੁਰਬਾਣੀ ਦਾ ਸਹਿਜ ਅਧਿਐਨ ਕਰੀਏ ਤਾ ਸਹਜੇ ਇਹ ਇਹਨਾਂ ਪਾਏ ਗਏ ਭੁਲੇਖਿਆਂ ਨੂੰ ਉਜਾਗਰ ਕਰ ਸਕਦੇ ਹਾਂ॥
ਜਿਵੇ ਪੱਦ ''ਲੋਈ'' ਦੇ ਭਾਵ ਅਰਥ ਹਨ...
ਏਕੋ ਹੁਕਮੁ ਵਰਤੈ ਸਭ ਲੋਈ ॥
ਏਕਸੁ ਤੇ ਸਭ ਓਪਤਿ ਹੋਈ ॥੭॥
ਸੰਸਾਰ ,ਸਿਰਠੀ, ਦੁਨੀਆ ਆਦਿਕ ਨਾਂਹ ਕੇ ਕਬੀਰ ਜੀ ਦੀ ਸੁਪਤਨੀ ਲੋਈ॥
ਧੰਨਵਾਦ

Tuesday, January 3, 2017

ਖਿੜਾਉ ਦੀ ਨਿਹਚਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਖਿੜਾਉ ਦੀ ਨਿਹਚਲਤਾ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
ਗੁਰੂ ਦੀਆ ਸਿਖਿਆਵਾਂ ਅਨਕੂਲ ਹੋ ਕੇ ਜਿਉਣ ਉਤੇ ਜੀਵਨ ਦੇ ਹਰ ਪੱਖ ਵਿਚ ਹਾਂ-ਪੱਖੀ ਖਿੜਾਉ ਰਹਿੰਦਾ ਹੈ ॥
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਸੁੱਚਜੀ ਜੀਵਨ ਵਿਉਂਤ ਵਿੱਚੋ ਭਾਵੇ ਸਭ ਕੁਝ ਵਿਸਰ ਜਾਵੇ ਪਰ ਜਿਨ੍ਹਾਂ ਇਹ ਰਚਨਾ ਰਚੀ ਹੈ ਉਸ ਅਕਾਲ ਪੁਰਖ ਦਾ ਗੁਨਾ ਰੂਪੀ ਨਾਮੁ ਨਾਂਹ ਵਿਸਰੇ॥
ਧੰਨਵਾਦ

Monday, January 2, 2017

ਖਿੜਾਉ

ਅੱਜ ਦੇ ਸਲੋਕ ਵਿਚ ਗੁਰੂ ਜੀ ਹਿਰਦੇ ਘਰ ਵਿਚ ਆਏ ਖਿੜਾਉ ਦਾ ਵਿਖਿਆਨ ਕਰਦੇ ਹੋਏ ਆਖਦੇ ਹਨ॥
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
ਨਾਨਕ ਤਾ ਇਹ ਸਮਝਾਣਾ ਕਰਦਾ ਹੈ ਤਿਨ੍ਹਾ ਜੀਵਾ ਦੇ ਅੰਦਰ ਖਿੜਾਉ ਆਉਂਦਾ ਹੈ ਜੋ ਸਚੇ ਗੁਰੂ ਦੀਆ ਸਿਖਿਆਵਾਂ ਦੀ ਕਮਾਈ ਕਰਦੇ ਹਨ॥
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥
ਜਦ ਸਾਹਿਬ ਕਰਮ ਖੇਤਰ ਉਤੇ ਤੁਠਦਾ ਹੈ ਤਦ ਇਕ ਰਸ ਖਿੜਾਉ ਜੀਵਨ ਵਿਚ ਆ ਜਾਂਦਾ ਅਤੇ ਜੀਵਨ ਹਰ ਪੱਖੋਂ ਇਸ ਖੇੜੇ ਦਾ ਹਿੱਸਾ ਬਣ ਉਭਰ ਕੇ ਸਾਹਮਣੇ ਆਉਂਦਾ ਹੈ॥
ਧੰਨਵਾਦ

Friday, December 30, 2016

ਮਿਲਾਪ ਦੀ ਤਾਂਘ

ਅੱਜ ਦੇ ਸਲੋਕ ਵਿਚ ਗੁਰੂ ਜੀ ਮਿਲਾਪ ਦੀ ਤਾਂਘ ਦੀ ਪਿਆਸ ਕਿਥੋਂ ਬੁਝਾਈ ਜਾਂਦੀ ਹੈ ਇਸਦਾ ਵਿਰਤਾਂਤ ਸਮਝਾਣਾ ਕਰਦੇ ਹਨ॥
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਜੇ ਤੂੰ ਮਿਲਾਪ ਦੀ ਤਾਂਘ ਵਿਚ ਸਾਰੇ ਧਰਤੀ ਦੇ ਸਫ਼ਰ ਵਿਚ ਭਟਕਦਾ ਰਹੇ ਹਰ ਕੋਨੇ ਵਿਚ ਜਾਏ ਪਰ ਅਸਲੀਅਤ ਇਹ ਹੈ ਕੇ ਮਿਲਾਪ ਦੀ ਤਾਂਘ ਰੂਪੀ ਭੂਖ ਪਿਆਸ ਕੇਵਲ ਸਚੇ ਗੁਰੂ ਨਾਲ ਮਿਲਕੇ ਹੀ ਦੂਰ ਹੋ ਸਕਦੀ ਹੈ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਮਿਲਾਪ ਤਦ ਹੀ ਹੋਵੇਗਾ ਜਦ ਆਪੇ ਦਾ ਸਮਰਪਣ ਸਾਹਿਬ ਅਗੇ ਕਰ ਇਹ ਯਕੀਨ ਕਰ ਲੇਵੇ ਕੇ ਸਭ ਕੁਝ ਉਸਦਾ ਹੈ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਆਪੇ ਦੇ ਸਮਰਪਣ ਤੂੰ ਇਹ ਭੋਰਸਾ ਬਣ ਜਾਂਦਾ ਕੇ ਸਾਹਿਬ ਅੰਤਰਜਾਮੀ ਹੈ, ਬਿਨ੍ਹਾ ਕਿਹਾ ਹੀ ਉਹ ਦਿਲ ਦੀਆ ਅਰਜ਼ਾਂ ਨੂੰ ਕਬੂਲ ਕਰਦਾ ਹੈ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਸਾਹਿਬ ਘਟ ਘਟ ਵਿਚ ਵਰਤ ਰਿਹਾ ਹੈ ਅਤੇ ਇਸ ਗੱਲ ਦੀ ਸੋਝੀ ਸਚੇ ਗੁਰੂ ਦੀਆ ਸਿਖਿਆਵਾਂ ਰਹੀ ਆਉਂਦੀ ਹੈ॥
ਧੰਨਵਾਦ

Thursday, December 29, 2016

ਸਾਹਿਬ ਦਾ ਦਿਆਲੂ ਪੱਖ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦਾ ਦਿਆਲੂ ਪੱਖ ਉਜਾਗਰ ਕਰਦੇ ਹਨ॥
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥ 
ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥
ਗਿਆਨ ਦੀ ਵਰਖਾ ਸਾਹਿਬ ਨੇ ਆਪਣੇ ਹੁਕਮ ਦੇ ਦਾਇਰੇ ਵਿਚ ਹੀ ਦਿਆਲਤਾ ਦਿਖਾਉਂਦੇ ਹੋਏ ਜੀਵ ਤਾਈ ਗੁਰੂ ਰੂਪ ਵਿਚ ਭੇਜੀ॥ਇਸੇ ਹੁਕਮ ਵਿਚ ਹੀ ਦਇਆ ਰੂਪੀ ਛਹਬਰ ਲੱਗੀ ਹੋਈ ਹੈ॥
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਪਰਮ ਆਨੰਦ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇਕਰ ਗਿਆਨ ਰੂਪੀ ਤੱਤ ਦੀ ਬੂੰਦ ਮੱਤ ਵਿਚ ਆ ਪਏ॥
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ 
ਤਦ ਜਾ ਕੇ ਗੁਣਾ ਦਾ ਬੋਹਲ ਕਰਮ ਧਰਤੀ ਵਿੱਚੋ ਅਸੀਮ ਰੂਪ ਵਿਚ ਉਪਜੇਗਾ ਜੋ ਸਚਿਆਰ ਰੂਪੀ ਸੋਭਾ ਦੇਵਾਵੇਗਾ॥ 
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
ਜੋ ਨਿੱਤਾ ਪ੍ਰਤੀ ਸਾਹਿਬ ਦੀ ਸਿਫਤ ਸਾਲਾਹ ਗੁਰੂ ਸਿਖਿਆਵਾਂ ਰਾਹੀਂ ਕਰਦੇ ਹਨ ਉਹ ਸਬਦੁ ਵਿਚ ਅਭੇਦ ਹੋ ਜਾਂਦੇ ਹੈ॥
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ਕਰਮ ਖੇਤਰ ਉਤੇ ਸਾਹਿਬ ਕਰਮ ਦੀ ਵਣਜ ਵੇਖ ਬਖਸ਼ ਲੈਂਦਾ ਹੈ ਇਹੀ ਉਸਦੀ ਰਜਾ ਰੂਪੀ ਕਿਰਪਾ ਦਾ ਵਿਖਿਆਨ ਹੈ॥
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥ 
ਹੇ ਜੀਵ ਇਸਤਰੀ ਸਾਹਿਬ ਦੀ ਸਿਫਤ ਸਾਲਾਹ ਕਰਦੇ ਹੋਏ ਸਬਦੁ ਗੁਰੂ ਵਿਚ ਅਭੇਦ ਹੋ ਜਾਈਦਾ ਹੈ ॥ 
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
ਸਾਹਿਬ ਦੇ ਨਿਰਮਲ ਭਉ ਦਾ ਸਿੰਗਾਰ ਕਰ ਸਹਿਜ ਘਰ ਵਿਚ ਆਉਣ ਤੇ ਹੀ ਸੱਚ ਦੀ ਅਭੇਦਤਾ ਮਿਲਦੀ ਹੈ॥ 
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜਦ ਸਾਹਿਬ ਦੇ ਗੁਣਾ ਦਾ ਵਾਸਾ ਹਿਰਦੇ ਘਰ ਵਿਚ ਹੋ ਜਾਂਦਾ ਹੈ ਤਦ ਇਹ ਗੁਣ ਹੀ ਸਾਹਿਬ  ਦੇ ਦਰ ਘਰ ਦਾ ਪਾਸ ਬਣਦੇ ਹਨ ॥
ਧੰਨਵਾਦ

Monday, December 26, 2016

ਸੂਬੇ ਦੀ ਕਚਹਿਰੀ

ਤਿੰਨ ਦਿਨ ਦੀ ਸੂਬੇ ਦੀ ਕਚਹਿਰੀ ਤੂੰ ਬਾਅਦ ਜਦ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਖੜ੍ਹਾ ਚਿਣਾਈ ਸ਼ੁਰੂ ਕੀਤੀ ਤਾ ਸੂਬੇ ਨੇ ਇਕ ਵਾਰ ਫਿਰ ਆਖਿਆ ਅਜਿਹੇ ਵੀ ਮੇਰੀ ਗੱਲ ਮੰਨ ਲਵੋ॥
ਪਰ ਫਿਰ ਓਹੀ ਦਿੜਤਾ ਨਾਲ ਜਵਾਬ ਆਇਆ ਸੂਬਿਆਂ ਤੂੰ ਕਿਉ ਆਪਣਾ ਤੇ ਸਾਡਾ ਸਮਾਂ ਬਰਬਾਦ ਕਰ ਰਿਹਾ ਹੈ॥
ਚਿਣਾਈ ਦੁਬਾਰਾ ਸ਼ੁਰੂ ਹੋ ਗਈ ਜਦ ਚਿਣਾਈ ਛਾਤੀਆ ਤੱਕ ਪਹੁੰਚੀ ਤਾ ਸੂਬਾ ਫਿਰ ਬੋਲਿਆ ਬੱਚਿਓ ਫਿਰ ਸੋਚ ਲਵੋ, ਮੈ ਸੂਬਾ ਹਾਂ ਅਜੇਹੇ ਵੀ ਸਭ ਕੁਝ ਰੋਕ ਸਕਦਾ ਹਾਂ॥
ਇਸ ਵਾਰ ਸਾਹਿਬਜਾਦਿਆਂ ਮੁਖੋ ਗੁਰਬਾਣੀ ਦਾ ਸਬਦੁ ਉਚਾਰਦੇ ਹੋਏ ਆਖਿਆ..
ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥ 
ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥ 
ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥ 
ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
ਰੁਕਦੇ ਸਵਾਸਾਂ ਨਾਲ ਸਬਦੁ ਪੂਰਾ ਹੋਇਆ ਤੇ ਖੜ੍ਹੀ ਲੋਕਾਈ ਨੂੰ '''
ਜਉ ਤਨੁ ਚੀਰਹਿ ਅੰਗੁ ਨ ਮੋਰਉ ॥
ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥
ਦਾ ਸਿਧਾਂਤ ਸਾਫ਼ ਸਾਫ਼ ਵਰਤਦਾ ਦਿਸ ਗਿਆ॥
ਧੰਨਵਾਦ

Sunday, December 25, 2016

ਸਾਹਿਬ ਦੀ ਨੇੜਤਾ ਦਾ ਅਹਿਸਾਸ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਨੇੜਤਾ ਦਾ ਅਹਿਸਾਸ ਕਰਵਾਂਦੇ ਹੋਏ ਆਖਦੇ ਹਨ॥
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਤੂੰ ਸਹਿਜਤਾ ਦਾ ਧਾਰਨੀ ਹੋਂਦੇ ਹੋਏ ਸਚੇ ਉਪਦੇਸ਼ ਰਾਹੀਂ ਬੰਦਗੀ ਕਰ॥
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
ਇਸੇ ਸਹਿਜਤਾ ਨਾਲ ਸਚੇ ਗੁਰੂ ਨੇ ਸਭ ਕੁਝ ਨੇੜੇ ਹੋਣ ਦਾ ਅਹਿਸਾਸ ਕਰਵਾ ਦਿੱਤਾ ॥
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
ਜਦ ਗੁਰੂ ਉਪਦੇਸ਼ ਰਾਹੀਂ ਆਪੇ ਦੀ ਪਛਾਣ ਹੋਈ ਤਾ ਸਾਹਿਬ ਨਾਲ ਮਿਲਾਪ ਹੋ ਜੀਵਨ ਵਿਚ ਆਨੰਦ ਦੀ ਛਹਬਰ ਹੋ ਗਈ॥
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
ਇਸ ਆਨੰਦ ਦੀ ਛਹਬਰ ਨੇ ਨਾਮੁ ਰੂਪੀ ਅੰਮ੍ਰਿਤ ਨਾਲ ਜੀਵਨ ਵਿਉਂਤ ਵਿੱਚੋ ਮਾਇਅਕ ਭੁੱਖ ਦਾ ਖਾਤਮਾ ਕਰ ਦਿੱਤਾ॥
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
ਭਟਕਣਾ ਰੂਪੀ ਕੂਕ ਪੁਕਾਰ ਮੁਕ ਗਈ ਕਿਉਂ ਜੋ ਜੀਉ ਪੀਉ ਦਾ ਮਿਲਾਪ ਹੋ ਗਿਆ॥
ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
ਨਾਨਕ ਤਾ ਸਮਝਾਣਾ ਕਰਦਾ ਹੈ ਕੰਤ ਕਰਤਾਰ ਨਾਲ ਮਿਲਾਪ ਪਾ ਜੀਵ ਇਸਤਰੀ ਰੂਪੀ ਸੁਹਾਗਣ ਸਹਿਜਤਾ ਦਾ ਜੀਵਨ ਜਿਆਉਂਦੀ ਹੋਈ ਕੰਤ ਕਰਤਾਰ ਵਿਚ ਸਮਾ ਜਾਂਦੀ ਹੈ॥
ਧੰਨਵਾਦ

Friday, December 23, 2016

ਮਿਲਾਪ ਦੀ ਤਾਂਘ

ਅੱਜ ਦੇ ਸਲੋਕ ਵਿਚ ਗੁਰੂ ਜੀ ਮਿਲਾਪ ਦੀ ਤਾਂਘ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥
ਮਿਲਾਪ ਦੀ ਤਾਂਘ ਦਾ ਪਿਆਸਾ ਜੀਵ ਸਾਹਿਬ ਤਾਈ ਅਰਜ਼ ਕਰਦਾ ਹੈ ਕੇ ਸਾਹਿਬ ਗੁਰੂ ਰੂਪੀ ਮਾਰਗ ਨਾਲ ਮਿਲਾਪ ਕਰਵਾ ਦੇਵੇ॥ਜਿਸ ਉਤੇ ਚਲ ਪ੍ਰੇਮ ਪਿਆਰ ਵਾਲੀ ਭਾਵਨਾ ਸਦੀਵੀ ਉਪਜ ਪਏ॥
ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥
ਜਦ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾ ਹਿਰਦੇ ਘਰ ਵਿਚ ਗੁਣਾ ਰੂਪੀ ਸੀਤਲਤਾ ਉਪਜ ਪੈਂਦੀ ਹੈ ਅਤੇ ਵਿਛੋੜੇ ਰੂਪੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ॥
ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥
ਗੁਰੂ ਦਾ ਮਿਲਾਪ ਹੀ ਤਾਂਘ ਰੂਪੀ ਪਿਆਸ ਨੂੰ ਸਹਿਜ ਦਾ ਅਵਸਥਾ ਵਿਚ ਬਦਲ ਦਿੰਦਾ ਹੈ ਅਤੇ ਜੋ ਵਿਛੋੜੇ ਦੀ ਭਟਕਣਾ ਹਰ ਵੇਲੇ ਰਹਿੰਦੀ ਸੀ ਉਹ ਹੁਣ ਸਹਿਜ ਦਾ ਰੂਪ ਹੋ ਗਈ ਹੋਂਦੀ ਹੈ॥
ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋਇਆ ਹਿਰਦੇ ਘਰ ਵਿਚ ਸਹਿਜ ਰੂਪੀ ਸ਼ਾਂਤੀ ਆ ਜਾਂਦੀ ਹੈ ਕਿਉਂ ਜੋ ਸਾਹਿਬ ਦੇ ਗੁਣਾ ਰੂਪੀ ਨਾਮੁ ਹਿਰਦੇ ਘਰ ਵਿਚ ਵੱਸ ਗਿਆ ਹੋਂਦਾ ਹੈ॥
ਧੰਨਵਾਦ

Thursday, December 22, 2016

ਸੱਚ ਦੀ ਮਹੱਤਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਿੱਖ ਦੇ ਜੀਵਨ ਵਿਚ ਸੱਚ ਦੀ ਮਹੱਤਤਾ ਸਮਝਾਉਂਦੇ ਹੋਏ ਆਖਦੇ ਹਨ॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ 
ਜਿਸ ਸਿਖਿਆਰਥੀ ਦੇ ਜੀਵਨ ਦਾ ਅਧਾਰ ਸੱਚ ਹੈ ਉਸਦਾ ਮੁਖ ਵੀ ਪਵਿੱਤਰ ਹੈ ਉਸਦਾ ਕਿਰਦਾਰ ਵੀ ਪਵਿੱਤਰ ਹੈ ਉਸਦੀ ਬੋਲ ਬਾਣੀ ਵੀ ਪਵਿੱਤਰ ਹੈ ਅਤੇ ਉਸਦੀ ਕਿਰਤ ਕਮਾਈ ਦਾ ਬੋਹਲ ਵੀ ਪਵਿੱਤਰ ਹੈ॥
ਕਿਉਂ ਜੋ ਗੁਰੂ ਦੀ ਸਿਖਿਆ ਰੂਪੀ ਸਬਦੁ ਕਮਾ ਮਨ ਦੇ ਸੰਕਲਪ ਵਿਕਲਪਾਂ ਵਿਚ ਵਸਾ ਲਿਆ ਹੋਂਦਾ ਹੈ ਅਤੇ ਇਹ ਕਾਰਨ ਹੀ ਮਿਲਾਪ ਦਾ ਅਸਲ ਤੱਥ ਬਣ ਦਾ ਹੈ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸੱਚ ਦੀ ਰਾਸ ਨਾਲ ਕੀਤੀ ਸੱਚ ਰੂਪੀ ਕਮਾਈ ਸਚਿਆਰ ਰੂਪੀ ਉਤਮ ਪਦਵੀ ਉਤੇ ਵਿਰਾਜਮਾਨ ਕਰਵਾਂਦੀ ਹੈ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥ 
ਸੱਚ ਨੂੰ ਸੁਨ ਸੱਚ ਨੂੰ ਆਚਾਰ ਵਿਚ ਧਾਰ ਸੱਚ ਦੀ ਵਣਜ ਕਰਨਾ ਹੀ ਸਿੱਖ ਦਾ ਅਸਲ ਵਾਪਾਰ ਹੈ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਸੱਚ ਦਾ ਵਾਪਾਰ ਕਰਦੇ ਸਾਹਿਬ ਦੀ ਹਜ਼ੂਰੀ ਦਾ ਨਿੱਘ ਮਾਣਦੇ ਹੋਏ ਸਚੇ ਦੇ ਅੰਗ ਹੋ ਨਿਬੜ ਦੇ ਹਨ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਸਚੇ ਗੁਰੂ ਦੇ ਬਿਨ੍ਹਾ ਸੱਚ ਨਾਲ ਸਾਂਝ ਨਹੀਂ ਪਾਈ ਜਾ ਸਕਦਾ ਹੈ ਅਤੇ ਜੋ ਸਚੇ ਗੁਰੂ ਤੂੰ ਖੁੰਝ ਕੇ ਪਾਖੰਡੀਆਂ ਦੇ ਵੱਸ ਪੈ ਜਾਂਦੇ ਉਹ ਭਟਕਣਾ ਦੇ ਸ਼ਿਕਾਰ ਹੋ ਰਹਿ ਜਾਂਦੇ ਹਨ॥
ਧੰਨਵਾਦ

Monday, December 12, 2016

ਤੁੰਨੀ ਮੁੰਨੀ ਇਕ ਬਰਾਬਰ

ਅੱਜ ਦੇ ਸਲੋਕ ਵਿਚ ਗੁਰੂ ਜੀ ਨੇ ਦਾਹੜੀ ਦਾ ਜਿਕਰ ਕੀਤਾ ਹੈ ਇਸੇ ਗੱਲ ਨਾਲ ਜੋੜ ਕੇ ਇਕ ਵਾਦ ਵਿਵਾਦ ਕਈ ਵਾਰ ਸਾਹਮਣੇ ਆਉਂਦਾ ਹੈ ਕੇ ਆਮ ਆਖਿਆ ਜਾਂਦਾ ਹੈ ਤੁੰਨੀ ਮੁੰਨੀ ਇਕ ਬਰਾਬਰ॥
ਕਿਸੇ ਸੱਜਣ ਨੇ ਇਕ ਗੱਲ ਸੁਣਾਈ ਸੀ ਕੇ ਕਿਸੇ ਜਥੇਦਾਰ ਨੂੰ ਇਕ ਫੌਜ ਵਿਚ ਨੌਕਰੀ ਕਰਦਾ ਸੱਜਣ ਮਿਲਣ ਆਇਆ ਕਾਫੀ ਗੂੜੀ ਮਿੱਤਰਤਾ ਸੀ॥
ਫੌਜੀ ਸਿੰਘ ਦੀ ਦਾਹੜੀ ਬੰਨੀ ਵੇਖ ਜਥੇਦਾਰ ਆਪਣੀ ਦਾਹੜੀ ਤੇ ਹੱਥ ਮਾਰਦਾ ਬੋਲਿਆ ਕੇ ਭਲਿਆ ਤੇਰੀ ਦਾਹੜੀ ਨੇ ਕੀ ਅਜਿਹਾ ਕਰ ਦਿੱਤਾ ਕੇ ਇੰਨੂੰ ਇੰਝ ਬੰਨਿਆ ਹੈ॥
ਅਗੋ ਜਵਾਬ ਆਇਆ ਜਥੇਦਾਰ ਸਾਬ ਤੁਹਾਡੇ ਸਿਰ ਦੇ ਕੇਸਾਂ ਨੇ ਕੀ ਵਿਗਾੜਿਆ ਹੈ ਜਿਨ੍ਹਾਂ ਨੂੰ ਤੁਸੀਂ ਅੰਦਰੋਂ ਬੰਨਿਆ ਹੋਇਆ ਹੈ॥ਜੇ ਖੁਲੇ ਕੇਸਾਂ ਵਿਚ ਹੀ ਸ਼ਾਨ ਹੈ ਤਾ ਫਿਰ ਸਿਰ ਦੇ ਵੀ ਖੋਲ ਲੇਵੋ॥
ਸੋ ਗੱਲ ਸਮਝਣ ਵਾਲੀ ਹੈ ਕੇ ਕੇਸਾਂ ਦੀ ਸੰਭਾਲ ਕਰਨਾ ਗੁਰਮਤਿ ਉਪਦੇਸ਼ ਹੈ॥ਤੁੰਨੀ ਮੁੰਨੀ ਕੋਈ ਮੁੱਦਾ ਨਹੀਂ॥
ਇਸੇ ਗੱਲ ਨੂੰ ਪ੍ਰਮਾਣਤ ਕਰਦੇ ਹੋਏ ਗੁਰੂ ਜੀ ਅੱਜ ਦੇ ਸਲੋਕ ਵਿਚ ਆਖਦੇ ਹਨ॥
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥
ਉਹ ਕਿਰਦਾਰ ਉਚੇ ਸੁਚੇ ਹੋਂਦੇ ਹਨ ਜੋ ਗੁਰੂ ਉਪਦੇਸ਼ ਉਤੇ ਚਲਣ॥ਅਜਿਹੇ ਕਿਰਦਾਰਾਂ ਦੀ ਜੀਵਨ ਵਿਉਂਤ ਆਦਰ ਸਤਿਕਾਰ ਦੇ ਹੱਕਦਾਰ ਹੋਂਦੀ ਹੈ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥
ਅਜਿਹੇ ਕਿਰਦਾਰ ਗੁਰੂ ਉਪਦੇਸ਼ ਵਿਚ ਚਲ ਗੁਰੂ ਦੀ ਅਸਲ ਸੇਵਾ ਕਰਦੇ ਹੋਏ ਪਰਮ ਆਨੰਦ ਮਾਣਦੇ ਹਨ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਅਜਿਹੇ ਕਿਰਦਾਰ ਸਾਹਿਬ ਦੇ ਦਰ ਦੀ ਸੋਭਾ ਬਣਦੇ ਹਨ ਭਾਵ ਸਾਹਿਬ ਨੂੰ ਭਾਉਂਦੇ ਹਨ॥
ਧੰਨਵਾਦ

Sunday, December 11, 2016

ਭਰਮ

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ 
ਜੈਸਾ ਮਾਨੀਐ ਹੋਇ ਨ ਤੈਸਾ ॥
ਗੁਰੂ ਜੀ ਜੀਵਨ ਦੀ ਇਕ ਅਨਮੋਲ ਜੁਗਤੀ ਦਸਦੇ ਹਨ ਕੇ ਭਰਮ ਦੀ ਅਸਲ ਪਛਾਣ ਇਹ ਕੇ ਜਿਸ ਤਰ੍ਹਾ ਦਾ ਅਸੀਂ ਕਿਸੇ ਦੂਜੇ ਨੂ ਮੰਨੀ ਬੈਠੇ ਹੋਂਦੇ ਹਾ ਓਹ ਉਸ ਤਰ੍ਹਾ ਦਾ ਦਰਅਸਲ ਹੋਂਦਾ ਨਹੀ॥
ਭਾਵੇ ਅਸੀਂ ਧਾਰਮਿਕ ਪਖੋ ਲੁਟ ਕਸੁਟ ਦੇ ਸਿਕਾਰ ਹੋਈ ਜਾ ਰਾਜਨੀਤਿਕ ਤੋਰ ਉਤੇ ਧੋਖਾ ਖਾਈਏ, ਪਿਛੇ ਕਾਰਣ ਕੇਵਲ ਇਕ ਹੀ ਹੋਂਦਾ ਹੈ ਜੋ ਅਸੀਂ ਕਿਸੇ ਦੇ ਕੇਵਲ ਬੋਲਾ ਤੂ ਉਸਦਾ ਅਕਸ ਸਿਰਜ ਲੈਂਦੇ ਹਾ ਪਰ ਓਹ ਵਿਅਕਤੀ ਵਿਸ਼ੇਸ ਆਪਣੇ ਅੰਦਰ ਇਕ ਵਖਰਾ ਹੀ ਅਕਸ ਪਾਲੀ ਬੈਠਾ ਹੋਂਦਾ ਹੈ ਜਿਸ ਤੂ ਅਸੀਂ ਅਨਜਾਣ ਹੋਂਦੇ ਹਾ॥
((ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ))
ਸੋ, ਗੁਰਮਤ ਇਸ ਗੁੰਝਲ ਦਾ ਹੱਲ ਗੁਰਬਾਣੀ ਵਿਚ ਦਸਦੀ ਹੋਈ ਆਖਦੀ ਹੈ....
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ 
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥
ਬਸ ਸਿਖ ਦਾ ਮਾਰਗ ਦਰਸ਼ਕ '''ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ'''ਹੈ॥
ਧੰਨਵਾਦ

ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ ਬਾਰੇ ਸਮਝਾਣਾ ਕਰਦੇ ਹਨ॥
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥
ਜੀਵ ਇਸਰਤੀ ਵਲੋਂ ਅਪਣਾਇਆ ਗਿਆ ਸੁਭਾਅ(ਧਨਾਸਰੀ ਰਾਗ ਭਾਵ ਮੂਡ) ਤਾ ਖੁਸ਼ਾਮਿਦ ਕਰਨ ਯੋਗ ਹੈ ਜੇ ਸੁਭਾਵ ਵਿਚਲਾ ਕਾਰ ਵਿਵਹਾਰ ਸਚੇ ਗੁਰੂ ਵਲੋਂ ਕੀਤੇ ਉਪਦੇਸ਼ ਦੇ ਦਾਇਰੇ ਅੰਦਰ ਹੈ॥
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥
ਤਨ ਮਨ ਤਾ ਗੁਰੂ ਉਪਦੇਸ਼ ਅਧੀਨ ਹੋਵੇ ਹੀ ਸਗੋਂ ਕੀਤੇ ਵੱਧ ਜੀਉ ਨੂੰ ਪੀਉ ਦਾ ਰੰਗ ਚਾੜ ਗੁਰੂ ਵਲੋਂ ਦੱਸੀ ਜੀਵਨ ਵਿਉਂਤ ਜਿਆਉਣੀ ਸ਼ੁਰੂ ਕਰ ਦੇਵੇ॥
ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥
ਜੀਵਨ ਵਿਉਂਤ ਦੀ ਨੱਥ ਸਾਹਿਬ ਦੇ ਹੁਕਮ ਵਿਚ ਐਵੇ ਹੋਵੇ ਕੇ ਜਿਥੇ ਸਾਹਿਬ ਰੱਖੇ ਤਿਥੈ ਵਿਚ ਆਨੰਦ ਨਾਲ ਵਾਸਾ ਹੋਵੇ॥ਜਿਥੇ ਗੁਰੂ ਉਪਦੇਸ਼ ਜਿਆਉਣ ਲਈ ਭੇਜੇ ਤਿਥੈ ਹੀ ਜਾ ਆਨੰਦ ਵਿਚ ਵਾਸਾ ਹੋਵੇ॥ ਭਾਵੇ ਉਹ ਉਬਲਦੀਆ ਦੇਗਾ ਹੀ ਕਿਉ ਨਾਂਹ ਹੋਣ॥
ਜਿਵੇ ਕਬੀਰ ਜੀ ਆਖਦੇ ਹਨ..
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ 
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥
ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥
ਇਹ ਵਿਸਵਾਸ਼ ਬਣ ਜਾਵੇ ਕੇ ਸਾਹਿਬ ਦੇ ਹੁਕਮ ਵਿਚ ਰਹਿਣ ਤੂੰ ਵੱਧ ਕੇ ਕੁਝ ਵੀ ਨਹੀਂ ਹੈ॥
ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥
ਹਰ ਘੜੀ ਸਾਹਿਬ ਨਾਲ ਜੁੜਕੇ ਜਿਉਣਾ ਹੀ ਅਸਲ ਪਰਮ ਆਨੰਦ ਹੈ॥ਉਸਦੀਆ ਸਿਫਤ ਸਾਲਾਹ ਕਰਨੀਆਂ ਉਸਦੀਆਂ ਸਿਖਿਆਵਾਂ ਨੂੰ ਅਪਣਾ ਜਿਉਣਾ ਹੀ ਅਸਲ ਜੀਵਨ ਮਨੋਰਥ ਹੈ॥
ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥
ਗੁਰੂ ਉਪਦੇਸ਼ ਅਧੀਨ ਹੋ ਜੀਣਾ ਇਜ਼ਤ ਮਾਨ ਦੀ ਗੱਲ ਹੈ ਅਤੇ ਇਹ ਉਹ ਇਜ਼ੱਤ ਹੋਂਦੀ ਹੈ ਜੋ ਸੈਵ-ਭਰੋਸੇ ਨੂੰ ਜਨਮ ਦੇ ਜਾਗੀਦੀ ਜਮੀਰ ਵਾਲਾ ਕਿਰਦਾਰ ਬਣਾ ਦਿੰਦੀ ਹੈ॥
ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥
ਸਾਹਿਬ ਦੀਆ ਇਹਨਾਂ ਵਡਿਆਈਆ ਦਾ ਕੋਈ ਅੰਤ ਨਹੀਂ ਬਸ ਗੁਰੂ ਦੀਆ ਸਿਖਿਆਵਾਂ ਰਾਹੀਂ ਸਾਹਿਬ ਦੇ ਦੀਦਾਰ ਤੂੰ ਸਦਕੇ ਜਾਇਆ ਜਾ ਸਕਦਾ ਹੈ॥
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥
ਸੱਚਾ ਗੁਰੂ ਸਾਹਿਬ ਦੀਆ ਸਿਫਤ ਸਾਲਾਹ ਦਾ ਖਜਾਨਾ ਹੈ ਪਰ ਜੋ ਆਪਣਾ ਕਰਮ ਖੇਤਰ ਗੁਰੂ ਹੁਕਮ ਅਨੁਸਾਰ ਢਾਲ ਲੈਂਦਾ ਹੈ ਉਸਦੀ ਇਹਨਾਂ ਵਡਿਆਈਆ ਨਾਲ ਸਾਂਝ ਪੈਂਦੀ ਹੈ॥
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥
ਪਰ ਜੋ ਆਪਣਾ ਕਰਮ ਖੇਤਰ ਗੁਰੂ ਸਿਖਿਆਵਾਂ ਅਨੁਸਾਰ ਨਹੀਂ ਢਾਲ ਦੇ ਉਹ ਦੂਜੇ ਭਾਉ ਵਿਚ ਜੀਵਨ ਬਰਬਾਦ ਕਰ ਲੈਂਦੇ ਹਨ॥
ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥
ਅਜੇਹੀ ਸਥਿਤੀ ਵਿਚ ਸਾਹਿਬ ਦੇ ਗੁਣਾ ਦਾ ਸੰਗ ਕਰਨਾ ਨਹੀਂ ਮਿਲਦਾ ਅਤੇ ਬਿਨ੍ਹਾ ਸੰਗ ਦੇ ਸਾਹਿਬ ਦੀ ਗੋਦੀ ਦਾ ਨਿੱਘ ਨਹੀਂ ਮਿਲਦਾ॥
ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਜਿਨ੍ਹਾਂ ਆਪਣੇ ਕਰਮ ਖੇਤਰ ਨੂੰ ਗੁਰੂ ਸਿਖਿਆਵਾਂ ਅਨੁਸਾਰ ਢਾਲਿਆ ਹੋਂਦਾ ਹੈ ਉਹ ਹੀ ਸਾਹਿਬ ਦਾ ਹੁਕਮ ਮੰਨ ਲਈ ਤਿਆਰ ਬਰ ਤਿਆਰ ਹੋਂਦੇ ਹਨ॥
ਇਹ ਹਨ ਜੋ ਸੀਸ ਦੀ ਮੰਗ ਸੁਨ ਚੁੱਪ ਕਰਕੇ ਹੱਥ ਜੋੜ ਗੁਰੂ ਅਗੇ ਪੇਸ਼ ਹੋ ਗਏ॥
ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥
ਅਜਿਹੇ ਜਨਾ ਤੂੰ ਸਦਕੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ॥ਆਪਾ ਕੁਰਬਾਨ ਕਰਦਾ ਹਾਂ॥
ਧੰਨਵਾਦ

Saturday, December 10, 2016

ਸਾਹਿਬ ਦੇ ਨਾਮੁ ਨੂੰ ਕਿਰਦਾਰ ਵਿਚ ਉਤਾਰ ਸਾਹਿਬ ਦੀ ਸਿਫਤ ਸਾਲਾਹ

ਅੱਜ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਨਾਮੁ ਨੂੰ ਕਿਰਦਾਰ ਵਿਚ ਉਤਾਰ ਸਾਹਿਬ ਦੀ ਸਿਫਤ ਸਾਲਾਹ ਕਰਨ ਦੀ ਮਹੱਤਵ ਸਮਝਾਣਾ ਕਰਦੇ ਹਨ॥
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥
ਹੇ ਮੇਰੇ ਮਨ ਜੋ ਜੀਵ ਸਾਹਿਬ ਦੇ ਗੁਣਾ ਰੂਪੀ ਨਾਮੁ ਨੂੰ ਆਪਣੇ ਅਚਾਰ ਵਿਵਹਾਰ ਵਿਚ ਉਤਾਰ ਸਚਿਆਰ ਹੋ ਜੀਵਨ ਵਿਚ ਸਾਹਿਬ ਦੀ ਸਿਫਤ ਸਾਲਾਹ ਕਰਦੇ ਹਨ ਉਹ ਸਾਹਿਬ ਦੇ ਦਰ ਉਤੇ ਸੋਭਾ ਪਾਉਂਦੇ ਹਨ ॥
ਦਰਅਸਲ ਇਹੀ ਸਚਿਆਰਾ ਪਨ ਹੀ ਸਾਹਿਬ ਦੇ ਦਰ ਦੀ ਸੋਭਾ ਹੈ॥
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥
ਇਹੀ ਸਚਿਆਰਾ ਪਨ ਕਿਰਦਾਰ ਵਿੱਚੋ ਹਉਮੈ ਨੂੰ ਖਤਮ ਕਰ ਬਿਖ ਵਾਲਾ ਪਾਸਾ ਮੂਲ ਤੂੰ ਮਿਟਾ ਦਿੰਦਾ ਹੈ॥
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥
ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਗਿਆਨ ਦਾ ਕੌਲ ਫੁੱਲ ਹਿਰਦੇ ਘਰ ਵਿਚ ਖਿਲ ਜਾਂਦਾ ਹੈ ਅਤੇ ਇਹੀ ਗਿਆਨ ਸਾਹਿਬ ਦੀ ਘਟ ਘਟ ਵਿਚ ਰਮੇ ਹੋਣ ਦੀ ਵਿਆਪਕਤਾ ਨਾਲ ਸਾਂਝ ਪਵਾ ਦਿੰਦਾ ਹੈ॥
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥
ਦਾਸ ਨਾਨਕ ਉਤੇ ਸਾਹਿਬ ਆਪਣੇ ਨਦਰਿ ਕਰ ਤਾ ਜੋ ਤੇਰੀ ਸਿਫਤ ਸਾਲਾਹ ਕਰ ਸਕੀਏ॥
ਧੰਨਵਾਦ

Friday, December 9, 2016

ਮਨਮੁਖਤਾ ਤੂੰ ਪੈਦਾ ਹੋਈ ਭਟਕਣਾ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖਤਾ ਤੂੰ ਪੈਦਾ ਹੋਈ ਭਟਕਣਾ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥
ਮਨ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਚੁਕੇ ਭਟਕਣਾ ਵਿਚ ਜੀਵਨ ਜੀਉ ਰਹੇ ਹਨ॥ਉਹਨਾਂ ਦੇ ਕਰਮ ਖੇਤਰ ਅੰਦਰ ਮਾਇਅਕ ਕਮਾਦਿਕ ਦਾ ਪ੍ਰਕੋਪ ਛਾਇਆ ਹੋਇਆ ਹੈ॥
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥
ਮਾਇਆ ਦੇ ਇਸ ਪ੍ਰਕੋਪ ਵਿਚ ਸਮਝ ਬਣਦੀ ਹੈ ਫਿਰ ਟੁਟਦੀ ਹੈ ਅਤੇ ਇਹੀ ਪ੍ਰਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ॥
ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥
ਬਚਾਉ ਇਕ ਹੀ ਹੈ ਗੁਰੂ ਸਿਖਿਆਵਾਂ ਅਗੇ ਆਪ ਸਮਰਪਣ ਕਰਕੇ ਕਰਮ ਖੇਤਰ ਵਿੱਚੋ ਮਾਇਅਕ ਕਮਾਦਿਕ ਦੇ ਪ੍ਰਕੋਪ ਦਾ ਸਫਾਇਆ ਕਰਨਾ ॥
ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਗੁਰੂ ਸਿਖਿਆਵਾਂ ਅਗੇ ਕੀਤਾ ਸਮਰਪਣ ਬਣਦੀ ਟੁਟਦੀ ਸਮਝ ਰੂਪੀ ਭਟਕਣਾ ਤੂੰ ਨਿਹਚਲ ਰੂਪ ਵਿਚ ਖ਼ਲਾਸੀ ਕਰਵਾ ਦਿੰਦਾ ਹੈ॥
ਧੰਨਵਾਦ