Friday, January 20, 2017

ਬੇਸੁਰਤੀ ਦੀ ਨੀਂਦ

ਅੱਜ ਦੇ ਸਲੋਕ ਵਿਚ ਗੁਰੂ ਜੀ ਬੇਸੁਰਤੀ ਦੀ ਨੀਂਦ ਵਿੱਚੋ ਜਿਗਾਉਂਦੇ ਹੋਏ ਆਖਦੇ ਹਨ॥
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥
ਭਲਿਆ ਜੇ ਤਵੱਜੋ ਦੇਵੇ ਤਾ ਖੂਹ ਦੀ ਹਲਟ ਵੀ ਕਿੰਨੇ ਸੁਰ ਮਈ ਢੰਗ ਨਾਲ ਤੂੰ ਤੂੰ ਦਾ ਸੁਰ ਕੱਢ ਰਹੀਆ ਹਨ ਪਰ ਸੋਚ ਕੀ ਇਹ ਭਗਤੀ ਹੈ ਜਾ ਕੇਵਲ ਅਲਾਉ॥
ਭਲਿਆ ਸਾਹਿਬ ਤਾ ਸਦਾ ਤੇਰੇ ਨਾਲ ਹੈ ਫਿਰ ਤੂੰ ਕਿਉ ਉੱਚੀ ਉੱਚੀ ਬੋਲ ਧਰਮੀ ਹੋਣ ਦਾ ਦਿਖਾਵਾ ਕਰ ਰਿਹਾ ਹੈ॥
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥
ਜਿੰਨ ਜਗਤ ਦੀ ਸੰਰਚਨਾ ਕਰ ਮਾਇਆ ਰੂਪੀ ਖੇਲ ਦਾ ਪਸਾਰਾ ਕੀਤਾ ਉਸ ਤੂੰ ਬਲਿਹਾਰ ਜਾ॥
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥
ਆਪ ਭਾਉ ਤਿਆਗ ਕੇ ਹੀ ਕਾੰਤ ਕਾਰਟਰ ਨਾਲ ਇਕਮਿਕਤਾ ਮਿਲਦੀ ਹੈ ਇਹੀ ਹੀ ਅਸਲ ਸਚਾਈ ਹੈ॥
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥
ਪਰ ਜੇ ਮੈ ਮੈ ਅਤੇ ਕਿਰਦਾਰ ਵਿਚਲਾ ਫਿੱਕਾ ਪਣ ਬਣਿਆ ਰਿਹਾ ਤਾ ਸਾਹਿਬ ਦਾ ਕਾਰ ਰੂਪੀ ਦਾਇਰਾ ਕਦੇ ਸਮਝ ਵਿਚ ਨਹੀਂ ਆ ਸਕਦਾ ॥
ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥
ਜਰਾ ਜਰਾ ਸਾਹਿਬ ਦੀ ਕਾਰ ਅਧੀਨ ਉਸਦੀ ਉਸਤਤ ਕਰ ਰਿਹਾ ਹੈ॥
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥
ਬਿਨ੍ਹਾ ਸਾਚੇ ਗੁਰੂ ਦੀ ਸਰਨ ਪਿਆ ਮਿਲਾਪ ਹੋਣਾ ਅਸੰਭਵ ਹੈ ਅਤੇ ਕਈ ਇਸੇ ਪਰਿਆਸ ਵਿਚ ਭਟਕ ਕੁਰਾਹੇ ਹੋ ਤੁਰਦੇ ਹਨ॥
(ਸਿੱਖ ਦਾ ਸਤਿਗੁਰ ਸਬਦੁ ਗੁਰੂ ਗੁਰੂ ਗਰੰਥ ਸਾਹਿਬ ਜੀ ਹੈ)
ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥
ਇਹ ਤਾ ਸਾਹਿਬ ਤੇਰੀ ਰਹਿਮ ਭਰੀ ਨਦਰਿ ਹੋਂਦੀ ਹੈ ਜੋ ਕਰਮ ਖੇਤਰ ਨੂੰ ਸਵਾਰ ਇਕਮਿਕਤਾ ਕਰਵਾ ਦਿੰਦੀ ਹੈ॥
ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥
ਨਾਨਕ ਤਾ ਇਹੀ ਸਮਝਣਾ ਕਰਦਾ ਹੈ ਗੁਰੂ ਦੀਆ ਸਿਖਿਆਵਾਂ ਨੂੰ ਮੋਹਰੀ ਰੱਖ ਜਿਨ੍ਹਾਂ ਸਾਹਿਬ ਦੀ ਬੰਦਗੀ ਕੀਤੀ ਉਹ ਜਨ ਸਾਹਿਬ ਦੀ ਕਾਰ ਨੂੰ ਸਮਝਦੇ ਹੋਏ ਪ੍ਰਵਾਨ ਹੋ ਗਏ॥
ਅੰਤ ਸਮਝਣ ਵਾਲੀ ਗੱਲ ਹੈ ਧਰਮ(ਸੱਚ) ਦਿਖਾਵੇ ਵਾਲੀ ਕੋਈ ਸੈਅ ਨਾਂਹ ਹੋ ਕੇ ਕਮਾਉਣ ਵਾਲੀ ਵਣਜ ਹੈ॥
ਧੰਨਵਾਦ

No comments:

Post a Comment