Saturday, January 14, 2017

ਗੁਰਮਤ ਅਨੁਸਾਰ ਕਰਮ ਕੀ ਹੈ?

ਜਦ ਵੀ ਗੱਲ ਕਰਮ ਦੀ ਆਉਂਦੀ ਹੈ ਤਾ ਸਾਡਾ ਸੁਭਾਅ ਬਣ ਚੁਕਾ ਹੈ ਜਾ ਤਾ ਕਰਮ ਦਾ ਭਾਂਡਾ ਰੱਬ ਸਿਰ ਭੰਨ ਦਿਉ ਜਾ ਫਿਰ ਪਿਛਲੇ ਜਨਮ ਆਦਿਕ ਉਤੇ॥ਪਰ ਜੇ ਠੰਡੇ ਦਿਮਾਗ ਨਾਲ ਸੋਚੀਏ ਤਾ ਕਰਮ ਤਾ ਕਰਨੀ ਹੈ ਤੇ ਕਰਨੀ ਆਪਣੇ ਆਪ ਵਿਚ ਕੀਤਾ ਗਿਆ ਕੰਮ ਹੋਂਦਾ ਹੈ॥ਹੁਣੇ ਜੇ ਕੋਈ ਆਖੇ ਭਾਈ ਤੇਰੇ ਕੰਮ ਨਹੀ ਚੰਗੇ ਤਾ ਅਸੀਂ ਅਗਲੇ ਨੂ ਮਾਰਨ ਤੱਕ ਜਾਵਾਗੇ ਕੇ ਭਲਾ ਇਹ ਕੌਣ ਹੋਂਦਾ ਸਾਡੇ ਕੰਮ ਬਾਰੇ ਕਹਨ ਵਾਲਾ॥ਪਰ ਜੇ ਓਹ ਹੀ ਆਦਮੀ ਆਖੇ ਕੇ ਭਾਈ ਤੇਰੇ ਕਰਮ ਨਹੀ ਚੰਗੇ ਤਾ ਫਿਰ ਢਲੀ ਜੇਹੀ ਬੂਥੀ ਨਾਲ ਆਖਾ ਗੇ ਕੇ ਪਤਾ ਨਹੀ ਅਸੀਂ ਕੀ ਰੱਬ ਦੇ ਮਾਹ ਮਾਰੇ ਹਨ ਜੋ ਸਾਡੇ ਕਰਮ ਮਾੜੇ ਲਿਖ ਦਿਤੇ॥
ਗੁਰਮਤ ਅਨੁਸਾਰ ਕਰਮ ਦੇ ਦੋ ਪਖ ਹਨ॥ਪਹਲਾ ਸੁਕਰਮ ਤੇ ਦੂਜਾ ਵਿਕਰਮ 
ਆਉ ਸਮਝਣ ਲਈ ਗੁਰੂ ਅਮਰਦਾਸ ਜੀ ਦੇ ਜੀਵਨ ਝਲਕ ਵੱਲ ਜਾਂਦੇ ਹਾ॥ਗੁਰੂ ਅੰਗਦ ਸਾਹਿਬ ਜੀ ਦੀ ਸਰਨ ਆਉਣ ਤੂ ਪਹਲਾ ਭਾਈ ਅਮਰਦਾਸ ਜੀ ਦਾ ਕਰਮ ਪਾਖੰਡ ਵਾਦ ਨਾਲ ਘਿਰਿਆ ਹੋਣ ਕਰਕੇ ਵਿਕਰਮ ਸੀ॥ਜਦ ਗੁਰੂ ਅੰਗਦ ਸਾਹਿਬ ਜੀ ਦੀ ਸਰਨ ਵਿਚ ਆਇਆ ਤਾ ਕਰਮ ਸੁਕਰਮ ਵੱਲ ਮੁੜ ਪਿਆ ਅਜੇਹਾ ਹੋਇਆ ਕਿਵੇ?
ਆਮ ਧਾਰਨਾ ਬਣੀ ਭਾਈ ਅਮਰਦਾਸ ਜੀ ੧੨ ਸਾਲ ਪਾਣੀ ਦੇ ਘੜੇ ਲਿਆਉਣ ਦੀ ਸੇਵਾ ਕਰਕੇ ਅਜੇਹਾ ਹੋਇਆ ਪਰ ਸੋਚਿਆ ਜਾਵੇ ਤਾ ਪਾਣੀ ਤਾ ਉਸ ਸਮੇ ਸਾਰੇ ਲੋਕੀ ਹੀ ਭਰ ਕੇ ਲਿਆਉਂਦੇ ਸਨ ਕਿਓਕੇ ਹਰ ਘਰ ਜਾ ਮੁਹਲੇ ਵਿਚ ਕੋਈ ਨਲਕੇ ਜਾ ਖੂਹ ਆਦਿਕ ਨਹੀ ਹੋਂਦੇ ਸਨ॥ਸੋ ਫਿਰ ਅਜੇਹਾ ਕੀ ਹੋਇਆ ਕੇ ਭਾਈ ਅਮਰਦਾਸ ਜੀ ਦਾ ਕਰਮ ਸੁਕਰਮ ਹੋਇਆ ਤੇ ਓਹ ਗੁਰੂ ਅਮਰ ਦਾਸ ਜੀ ਹੋ ਨਿਬੜੇ॥ਉਤਰ ਗੁਰਬਾਣੀ ਏਵੈ ਦੇਂਦੀ ਹੈ..
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥ ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥ ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥ ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥ {ਪੰਨਾ 1394}
ਜਦ ਤੱਕ ਕਰਮ ਇਕ ਸਾਹਿਬ ਅਧੀਨ ਨਹੀ ਹੋਂਦਾ ਸੁਕਰਮ ਬਣ ਹੀ ਨਹੀ ਸਕਦਾ ਹੈ॥
ਜਦ ਭਾਈ ਅਮਰਦਾਸ ਜੀ ਗੁਰਬਾਣੀ ਅਭਿਆਸ ਸਦਕਾ ਗੁਰੂ ਅਮਰਦਾਸ ਬਣੇ ਤਾ ਗੁਰਬਾਣੀ ਆਖ ਦਿਤਾ॥''ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥'''
ਸੋ ਪਦ ਅਭਿਆਸ ਆਪਣੇ ਵਿਚ ਕੰਮ ਹੈ ਜਾ ਆਖ ਲਵੋ ਕਰਮ ਹੈ ਜੋ ਮਨ ਚਿਤ ਇਕ ਕਰਕੇ ਕਰਨਾ ਪੈਂਦਾ ਹੈ॥ਗੁਰਬਾਣੀ ਏਵੈ ਪ੍ਰਮਾਣ ਦਿੰਦੀ ਹੈ..
--ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥--
ਕਰਮ ਨੂ ਗਿਆਨ ਅਭਿਆਸ ਨਾਲ ਸੁਕਰਮ ਕੀਤਾ ਜਾਂਦਾ ਹੈ॥ ਪਰ ਜਦ ਕਰਮ ਸੁਕਰਮ ਹੋ ਜਾਵੇ ਤਾ ਪਹਲਾ ਕਰਮ ਦਾ ਹੀ ਨਾਸ ਹੋਂਦਾ ਹੈ॥ਜਿਵੇ ਫਲ ਕਾਰਣ ਫੁੱਲ ਖਿਲਦਾ ਹੈ ਤੇ ਜਿਉ ਹੀ ਫਲ ਲਗਦਾ ਹੈ ਫੁੱਲ ਖਤਮ ਹੋ ਜਾਂਦਾ ਹੈ(ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥))
ਇਥੇ ਕੀਤਾ ਕਰਮ ਗੁਰੂ ਦੀ ਨਦਰ/ਬਖਸ਼ ਲਗਦਾ ਹੈ...ਜਿਵੇ ਕਬੀਰ ਜੀ ਆਖਦੇ ਹਨ..
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਇਹ ਕਰਮ ਦੀ ਓਹ ਅਵਸਥਾ ਜਿਥੇ ਆਪਾ ਖਤਮ ਹੋ ਜਾਂਦਾ ਹੈ॥((ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ))
ਸੇਖ ਫਰੀਦ ਜੀ ਨੇ ਤਾ ਖੁਲ ਕੇ ਆਖ ਦਿਤਾ॥((ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥))
ਸੋ ਕਰਮ ਸਾਡੇ ਕੰਮ ਹਨ ਜੋ ਅਸੀਂ ਕਰ ਰਹੇ ਹਾ ਜਾ ਕੀਤੇ ਹਨ॥ਉਨਾ ਮੁਤਾਬਿਕ ਵਿਕਰਮ ਜਾ ਸੁਕਰਮ ਦਾ ਫਲ ਮਿਲਦਾ ਹੈ॥ਸਾਹਿਬ ਤਾ ਨਿਰਵੈਰ ਹੈ ਓਸ ਨੂ ਸਾਡੇ ਕਰਮਾ (ਕੰਮ) ਨਾਲ ਵੈਰ ਕਿਉ ਹੋਵੇਗਾ॥

No comments:

Post a Comment